Use Medicine Syrup After Opening: ਖੰਘ ਵਾਲੀ ਦਵਾਈ ਦੀ ਬੋਤਲ ਖੋਲ੍ਹਣ ਤੋਂ ਕਿੰਨੇ ਦਿਨਾਂ ਬਾਅਦ ਬੱਚਿਆਂ ਨੂੰ ਦੇਣਾ ਸੁਰੱਖਿਅਤ? ਜਾਣੋ ਡਾਕਟਰ ਦੀ ਰਾਏ
Use Medicine Syrup for kids: ਠੰਡ ਦੇ ਮੌਸਮ ਦੇ ਵਿੱਚ ਬੱਚੇ ਅਕਸਰ ਹੀ ਬਿਮਾਰ ਪੈ ਜਾਂਦੇ ਹਨ। ਜਿਸ ਕਰਕੇ ਬਹੁਤ ਸਾਰੇ ਮਾਪੇ ਪਹਿਲਾਂ ਤੋਂ ਹੀ ਘਰ ਵਿੱਚ ਪਈਆਂ ਦਵਾਈਆਂ ਦੇ ਦਿੰਦੇ ਹਨ। ਜਿਨ੍ਹਾਂ ਵਿੱਚੋਂ Syrup ਵੀ ਹੁੰਦਾ ਹੈ। ਆਓ ਜਾਣਦੇ ਹਾਂ..
Use Medicine Syrup After Opening: ਜਿਨ੍ਹਾਂ ਘਰਾਂ ਵਿੱਚ ਬੱਚੇ ਹੁੰਦੇ ਹਨ, ਉਨ੍ਹਾਂ ਵਿੱਚ ਅਕਸਰ ਦਵਾਈਆਂ ਦੀ ਬਹੁਤਾਤ ਰੱਖੀ ਜਾਂਦੀ ਹੈ। ਬੁਖਾਰ ਲਈ ਵੱਖਰੀ ਦਵਾਈ, ਖੰਘ ਅਤੇ ਜ਼ੁਕਾਮ ਲਈ ਵੱਖਰੀ ਦਵਾਈ। ਠੰਡ ਦੇ ਮੌਸਮ ਦੇ ਵਿੱਚ ਬੱਚੇ ਅਕਸਰ ਹੀ ਬਿਮਾਰ ਪੈ ਜਾਂਦੇ ਹਨ। ਉਨ੍ਹਾਂ ਨੂੰ ਠੰਡ ਲੱਗ ਜਾਂਦੀ ਹੈ, ਜਿਸ ਕਰਕੇ ਬੁਖਾਰ, ਖਾਂਸੀ ਤੇ ਜ਼ੁਕਾਮ ਵਰਗੀਆਂ ਬਿਮਾਰੀਆਂ ਉਨ੍ਹਾਂ ਨੂੰ ਘੇਰ ਲੈਂਦੀਆਂ ਹਨ।
ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਬੱਚਿਆਂ ਦੇ ਲਈ ਘਰਾਂ ਵਿੱਚ ਸਿਰਪ ਪਈ ਹੋਵੇ ਤਾਂ ਉਨ੍ਹਾਂ ਨੂੰ ਛੋਟੀਆਂ-ਮੋਟੀਆਂ ਬਿਮਾਰੀਆਂ ਲਈ ਡਾਕਟਰ ਕੋਲ ਨਹੀਂ ਭੱਜਣਾ ਪੈਂਦਾ। ਬਹੁਤ ਸਾਰੇ ਮਾਪੇ ਜੋ ਡਾਕਟਰ ਦੇ ਨੁਸਖੇ ਅਤੇ ਦਵਾਈਆਂ ਨੂੰ ਸੁਰੱਖਿਅਤ ਰੱਖਦੇ ਹਨ। ਜੇ ਬੱਚਾ ਬਿਮਾਰ ਹੋ ਜਾਂਦਾ ਹੈ, ਤਾਂ ਡਾਕਟਰ ਦੀ ਪਰਚੀ ਚੈੱਕ ਕਰਕੇ ਅਤੇ ਉਹੀ ਦਵਾਈ ਬੱਚੇ ਨੂੰ ਦੁਬਾਰਾ ਦੇ ਦਿੰਦੇ ਹਨ। ਡਾਕਟਰ ਆਮ ਤੌਰ 'ਤੇ ਛੋਟੇ ਬੱਚਿਆਂ ਨੂੰ ਸਿਰਪ ਲਿਖਦੇ ਹਨ ਕਿਉਂਕਿ ਬੱਚੇ ਗੋਲੀਆਂ ਨੂੰ ਆਸਾਨੀ ਨਾਲ ਨਿਗਲਣ ਵਿੱਚ ਅਸਮਰੱਥ ਹੁੰਦੇ ਹਨ।
ਹੁਣ ਸਵਾਲ ਇਹ ਹੈ ਕਿ ਕੀ ਤੁਸੀਂ ਵੀ ਅਜਿਹੇ ਮਾਪੇ ਹੋ, ਜੋ ਸਿਰਪ ਦੀਆਂ ਬੋਤਲਾਂ ਨੂੰ ਖੋਲ੍ਹਣ ਤੋਂ ਬਾਅਦ ਵੀ ਘਰ ਵਿੱਚ ਰੱਖਦੇ ਹਨ? ਕੀ ਤੁਸੀਂ ਜਾਣਦੇ ਹੋ ਕਿ ਸਿਰਪ ਦੀ ਬੋਤਲ ਖੋਲ੍ਹਣ ਤੋਂ ਬਾਅਦ ਇਸ ਨੂੰ ਜ਼ਿਆਦਾ ਦੇਰ ਤੱਕ ਘਰ 'ਚ ਨਹੀਂ ਰੱਖਣਾ ਚਾਹੀਦਾ। ਬੱਚਿਆਂ ਨੂੰ ਖੁੱਲ੍ਹੀ ਸਿਰਪ ਦੀ ਬੋਤਲ ਤੋਂ ਦਵਾਈ ਦੇਣ ਨਾਲ ਨੁਕਸਾਨ ਹੋ ਸਕਦਾ ਹੈ। ਇਸ ਸਬੰਧੀ ਕਿਰਨ ਮਲਟੀ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਕੰਸਲਟੈਂਟ ਪੀਡੀਆਟ੍ਰੀਸ਼ੀਅਨ ਅਤੇ ਨਵਜੰਮੇ ਬੱਚਿਆਂ ਦੇ ਮਾਹਿਰ ਡਾਕਟਰ ਪਵਨ ਮਾਂਡਵੀਆ ਨੇ ਇੰਸਟਾ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ।
ਹੋਰ ਪੜ੍ਹੋ : ਹਾਰਟ ਅਟੈਕ ਅਤੇ ਡਿਮੇਂਸ਼ੀਆ ਵਰਗੀਆਂ ਖਤਰਨਾਕ ਬਿਮਾਰੀਆਂ ਤੋਂ ਰਹਿਣਾ ਹੈ ਦੂਰ, ਤਾਂ ਵਰਤੋਂ ਇਹ ਤੇਲ
ਮਾਤਾ-ਪਿਤਾ ਅਕਸਰ ਬੁਖਾਰ ਜਾਂ ਖੰਘ ਵਾਲੀ ਦਵਾਈ ਲੰਬੇ ਸਮੇਂ ਤੱਕ ਘਰ ਵਿੱਚ ਰੱਖਣ ਦੀ ਗਲਤੀ ਕਰਦੇ ਹਨ। ਜਿਵੇਂ ਹੀ ਬੱਚੇ ਵਿੱਚ ਜ਼ੁਕਾਮ ਜਾਂ ਬੁਖਾਰ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ, ਮਾਪੇ ਬੱਚਿਆਂ ਨੂੰ ਉਹੀ ਦਵਾਈ ਦਿੰਦੇ ਹਨ। ਜਦਕਿ ਅਜਿਹਾ ਕਰਨਾ ਠੀਕ ਨਹੀਂ ਹੈ। ਡਾਕਟਰ ਪਵਨ ਮਾਂਡਵੀਆ ਦਾ ਕਹਿਣਾ ਹੈ, "ਕਿਸੇ ਵੀ ਬਿਮਾਰੀ ਦੀ ਦਵਾਈ ਦੀ ਮਿਆਦ ਪੁੱਗਣ ਦੀ ਮਿਤੀ ਬੋਤਲ ਵਿੱਚ ਲਿਖੀ ਹੁੰਦੀ ਹੈ। ਮਾਤਾ-ਪਿਤਾ ਉਸੇ ਦੀ ਜਾਂਚ ਕਰਦੇ ਹਨ। ਜੇਕਰ ਸਿਰਪ ਦੀ ਮਿਆਦ ਖਤਮ ਨਹੀਂ ਹੋਈ ਹੈ, ਤਾਂ ਉਹ ਬੱਚੇ ਨੂੰ ਦਵਾਈ ਦਿੰਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਕਿਸੇ ਵੀ ਸਿਰਪ ਦੀ ਬੋਤਲ 'ਤੇ ਲਿਖੀ ਮਿਆਦ ਪੁੱਗਣ ਦੀ ਮਿਤੀ ਸੀਲਬੰਦ ਬੋਤਲ ਲਈ ਹੁੰਦੀ ਹੈ। ਜਿਵੇਂ ਹੀ ਕਿਸੇ ਵੀ ਦਵਾਈ ਦੀ ਸਿਰਪ ਦੀ ਬੋਤਲ ਖੋਲ੍ਹੀ ਜਾਂਦੀ ਹੈ, ਉਸ ਨੂੰ ਸਿਰਫ 4 ਹਫਤਿਆਂ ਲਈ ਵਰਤਿਆ ਜਾ ਸਕਦਾ ਹੈ। ਇਸ ਤੋਂ ਬਾਅਦ ਦਵਾਈ ਖ਼ਰਾਬ ਹੋ ਜਾਂਦੀ ਹੈ। ਇਸਦਾ ਮਤਲਬ ਹੈ ਕਿ ਇੱਕ ਵਾਰ ਦਵਾਈ ਖੋਲ੍ਹਣ ਤੋਂ ਬਾਅਦ, ਤਿੰਨ-ਚਾਰ ਮਹੀਨਿਆਂ ਬਾਅਦ ਉਹੀ ਦਵਾਈ ਨਾ ਵਰਤੋ।"
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )