ਨਵਾਂਸ਼ਹਿਰ ਦੇ ਨੌਜਵਾਨ ਦਾ ਅਮਰੀਕਾ 'ਚ ਗੋਲੀਆਂ ਮਾਰ ਕੇ ਕਤਲ, ਘਰ ਲੁੱਟਣ ਆਏ ਸੀ ਤਿੰਨ ਲੁਟੇਰੇ
ਬੰਗਾ ਬਲਾਕ ਅਧੀਨ ਪਿੰਡ ਹੀਓਂ ਦੇ ਨੌਜਵਾਨ ਦਾ ਅਮਰੀਕਾ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 32 ਸਾਲ ਦੇ ਹਗਦੀਪ ਸਿੰਘ ਦਾ ਪਰਿਵਾਰ 45 ਸਾਲ ਪਹਿਲਾਂ ਅਮਰੀਕਾ ਗਿਆ ਸੀ। ਪਿੰਡ ਵਿੱਚ ਵੀ ਅਕਸਰ ਇਹ ਪਰਿਵਾਰ ਹਮੇਸ਼ਾ ਗਰੀਬ ਲੋਕਾਂ ਦੀ ਮਦਦ ਕਰਦਾ ਰਹਿੰਦਾ ਸੀ।
ਨਵਾਂ ਸ਼ਹਿਰ: ਬੰਗਾ ਬਲਾਕ ਅਧੀਨ ਪਿੰਡ ਹੀਓਂ ਦੇ ਨੌਜਵਾਨ ਦਾ ਅਮਰੀਕਾ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 32 ਸਾਲ ਦੇ ਹਗਦੀਪ ਸਿੰਘ ਦਾ ਪਰਿਵਾਰ 45 ਸਾਲ ਪਹਿਲਾਂ ਅਮਰੀਕਾ ਗਿਆ ਸੀ। ਪਿੰਡ ਵਿੱਚ ਵੀ ਅਕਸਰ ਇਹ ਪਰਿਵਾਰ ਹਮੇਸ਼ਾ ਗਰੀਬ ਲੋਕਾਂ ਦੀ ਮਦਦ ਕਰਦਾ ਰਹਿੰਦਾ ਸੀ। ਅਮਰੀਕਾ 'ਚ ਤਿੰਨ ਕਾਲੇ ਅਫਰੀਕੀ ਬੰਦਿਆਂ ਨੇ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇਹ ਲੁਟੇਰੇ ਘਰ ਨੂੰ ਲੁੱਟਣ ਲਈ ਘਰ ਦੇ ਮੇਨ ਗੇਟ ਨੂੰ ਨੋਕ ਕਰ ਸੀ। ਜਗਦੀਪ ਸਿੰਘ ਗੇਟ ਦੀ ਆਵਾਜ਼ ਸੁਣ ਕੇ ਜਦੋਂ ਗੇਟ ਖੋਲ੍ਹਣ ਗਿਆ ਤਾਂ ਉਨ੍ਹਾਂ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਪਿੰਡ ਵਾਸੀਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਪਰਿਵਾਰ ਜੋ 45 ਦੇ ਕਰੀਬ ਤੋਂ ਅਮਰੀਕਾ ਚਲਾ ਗਿਆ ਸੀ। ਹੁਣ ਉਸ ਦੇ ਪਰਿਵਾਰ ਵਿੱਚ ਉਸ ਦੀ ਵਿਧਵਾ ਮਾਤਾ, ਇੱਕ ਵੱਡਾ ਭਰਾ, ਭਰਜਾਈ ਦੋ ਭਤੀਜੇ ਤੇ ਚਾਚੇ ਦਾ ਬੇਟਾ ਤੇ ਉਨ੍ਹਾਂ ਦਾ ਪਰਿਵਾਰ ਰਹਿ ਰਿਹਾ ਹੈ। ਜਦ ਕਿ ਜਗਦੀਪ ਦੀਆਂ ਦੋ ਸਕੀਆਂ ਭੈਣਾਂ ਵੀ ਅਮਰੀਕਾ 'ਚ ਹੀ ਸੈਟ ਹਨ। ਜਗਦੀਪ ਸਿੰਘ ਦਾ ਜਨਮ ਵੀ ਅਮਰੀਕਾ ਵਿੱਚ ਹੀ ਹੋਇਆ ਸੀ।
ਜਗਦੀਪ ਸਿੰਘ ਨੇ ਅਮਰੀਕਾ ਹੀ ਆਪਣੀ ਪੜਾਈ ਕੀਤੀ ਸੀ। ਪਿਛਲੇ 4 ਸਾਲ ਪਹਿਲਾਂ ਉਹ ਆਪਣੇ ਤਾਇਆ ਜੀ ਬੇਟੇ ਗੁਰਦੀਪ ਸਿੰਘ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਆਇਆ ਸੀ। ਪਿੰਡ ਵਾਸੀਆਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜਗਦੀਪ ਸਿੰਘ ਦਾ ਰਿਸ਼ਤਾ ਵੀ ਅਮਰੀਕਾ ਵਿੱਚ ਹੋ ਚੁੱਕਾ ਸੀ। ਲੜਕੀ ਵੀ ਅਮਰੀਕਾ ਵਿੱਚ ਹੀ ਰਹਿੰਦੀ ਹੈ।
ਦੁਖੀ ਹਿਰਦੇ ਨਾਲ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਗਦੀਪ ਸਿੰਘ ਦੇ ਪਿਤਾ ਗਿਆਨ ਸਿੰਘ ਦੀ ਹੱਤਿਆ ਅਮਰੀਕਾ ਵਿੱਚ ਕਾਲੇ ਅਫਰੀਕੀਆਂ ਨੇ 1989 ਵਿੱਚ ਕੀਤੀ ਸੀ। ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਜਗਦੀਪ ਸਿੰਘ ਦੇ ਲਈ ਇੰਨਸਾਫ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਜਗਦੀਪ ਸਿੰਘ 'ਤੇ ਹਮਲਾ ਕਰਨ ਵਾਲੇ ਤਿੰਨ ਕਾਲੇ ਅਫਰੀਕੀ 'ਚੋਂ ਇੱਕ ਰੌਬਿਟ ਰੌਬਿਸਨ ਨੂੰ ਪੁਲਿਸ ਨੇ ਨਾਲ ਦੇ ਮਾਕਾਨ 'ਚੋਂ ਗ੍ਰਿਫਤਾਰ ਕਰ ਲਿਆ ਜਦਕਿ ਉਸ ਦੇ ਬਾਕੀ ਸਾਥੀ ਫਰਾਰ ਦੱਸੇ ਜਾ ਰਹੇ ਹਨ।