ਅਦਾਲਤ ਅੱਗੇ ਆਮ ਆਦਮੀ ਪਾਰਟੀ ਨੇ ਲਿਆ ਅਕਾਲੀ ਦਲ ਦਾ ਹੱਕ, ਮਨਜੀਤ ਜੀਕੇ ਨੇ ਮੰਗੀ ਸਫਾਈ
ਇੱਕ ਪਾਰਟੀ ਜਾਂ ਤਾਂ ਆਮ ਚੋਣਾਂ ਲੜ੍ਹ ਸਕਦੀ ਹੈ ਜਾਂ ਧਾਰਮਿਕ। ਕਾਨੂੰਨ ਦੇ ਅਨੁਸਾਰ, ਜੇ ਕੋਈ ਪਾਰਟੀ ਧਾਰਮਿਕ ਚੋਣਾਂ ਤੇ ਆਮ ਚੋਣਾਂ ਲੜਦੀ ਹੈ, ਤਾਂ ਉਸ ਦੀ ਮਾਨਤਾ ਰੱਦ ਹੋ ਜਾਂਦੀ ਹੈ। ਦਿੱਲੀ ਵਿਖੇ ਅਦਾਲਤ 'ਚ ਸ਼੍ਰੋਮਣੀ ਅਕਾਲੀ ਦਲ(ਬਾਦਲ) ਖਿਲਾਫ ਕੇਸ ਚੱਲ ਰਿਹਾ ਹੈ। ਉਨ੍ਹਾਂ 'ਤੇ ਦੋਸ਼ ਹੈ ਕਿ ਪਾਰਟੀ ਧਾਰਮਿਕ ਚੋਣਾਂ ਦੇ ਨਾਲ-ਨਾਲ ਆਮ ਚੋਣਾਂ ਵੀ ਲੜਦੀ ਹੈ।
ਨਵੀਂ ਦਿੱਲੀ: ਇੱਕ ਪਾਰਟੀ ਜਾਂ ਤਾਂ ਆਮ ਚੋਣਾਂ ਲੜ੍ਹ ਸਕਦੀ ਹੈ ਜਾਂ ਧਾਰਮਿਕ। ਕਾਨੂੰਨ ਦੇ ਅਨੁਸਾਰ, ਜੇ ਕੋਈ ਪਾਰਟੀ ਧਾਰਮਿਕ ਚੋਣਾਂ ਤੇ ਆਮ ਚੋਣਾਂ ਲੜਦੀ ਹੈ, ਤਾਂ ਉਸ ਦੀ ਮਾਨਤਾ ਰੱਦ ਹੋ ਜਾਂਦੀ ਹੈ। ਦਿੱਲੀ ਵਿਖੇ ਅਦਾਲਤ 'ਚ ਸ਼੍ਰੋਮਣੀ ਅਕਾਲੀ ਦਲ(ਬਾਦਲ) ਖਿਲਾਫ ਕੇਸ ਚੱਲ ਰਿਹਾ ਹੈ। ਉਨ੍ਹਾਂ 'ਤੇ ਦੋਸ਼ ਹੈ ਕਿ ਪਾਰਟੀ ਧਾਰਮਿਕ ਚੋਣਾਂ ਦੇ ਨਾਲ-ਨਾਲ ਆਮ ਚੋਣਾਂ ਵੀ ਲੜਦੀ ਹੈ। ਅਜਿਹੀ ਸਥਿਤੀ ਵਿਚ ਉਨ੍ਹਾਂ ਦੀ ਮਾਨਤਾ ਰੱਦ ਕੀਤੀ ਜਾਵੇ।
ਸ਼ਤਾਬਦੀ ਐਕਸਪ੍ਰੈੱਸ ਦੇ ਕੋਚ 'ਚ ਲੱਗੀ ਭਿਆਨਕ ਅੱਗ, ਪੂਰਾ ਕੋਚ ਅੱਗ ਦੀਆਂ ਲਪਟਾਂ ਦੀ ਚਪੇਟ 'ਚ
ਇਸ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਦਿੱਲੀ ਸਰਕਾਰ ਦਾ ਪੱਖ ਵੀ ਮੰਗਿਆ ਸੀ, ਜਿਸ ‘ਤੇ ਕੇਜਰੀਵਾਲ ਸਰਕਾਰ ਨੇ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਅਕਾਲੀ ਦਲ ਇੱਕ ਰਿਵਾਇਤੀ ਪਾਰਟੀ ਹੈ, ਇਸ ਲਈ ਉਨ੍ਹਾਂ ਦੀ ਮਾਨਤਾ ਰੱਦ ਨਹੀਂ ਕੀਤੀ ਜਾਏਗੀ। ਇਸ 'ਤੇ, ਹੋਰ ਸਿੱਖ ਨੇਤਾ ਭੜਕ ਉਠੇ ਹਨ। ਜਾਗੋ ਪਾਰਟੀ ਨੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ 'ਤੇ ਮਿਲੀ ਭੁਗਤ ਦੇ ਇਲਜ਼ਾਮ ਲਗਾਏ ਹਨ।
ਇਸ ਨੂੰ ਲੈ ਕੇ ਮਨਜੀਤ ਸਿੰਘ ਜੀਕੇ ਨੇ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਐਕਟ ਵਿੱਚ ਇਸ ਕਿਤੇ ਨਹੀਂ ਲਿਖਿਆ ਕਿ ਜੇ ਕੋਈ ਪਾਰਟੀ ਰਿਵਾਇਤੀ ਹੈ ਤਾਂ ਉਸ ਦੀ ਮਾਨਤਾ ਰੱਦ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਇਸ ਐਕਟ ਦੇ ਜ਼ਰੀਏ ਉਨ੍ਹਾਂ ਦੀ ਆਪਣੀ ਇੱਕ ਪਾਰਟੀ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ। ਅਜਿਹੇ 'ਚ ਕੇਜਰੀਵਾਲ ਸਰਕਾਰ ਅਕਾਲੀ ਦਲ ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ? ਦਸ ਦਈਏ ਕੀ ਦੋ ਮਹੀਨਿਆਂ ਬਾਅਦ, ਦਿੱਲੀ 'ਚ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੇ 'ਚ ਜੇਕਰ ਅਕਾਲੀ ਦਲ ਦੀ ਮਾਨਤਾ ਹਟਾ ਦਿੱਤੀ ਜਾਂਦੀ ਹੈ, ਤਾਂ ਫਿਰ ਇਹ ਅਕਾਲੀ ਦਲ(ਬਾਦਲ) ਲਈ ਇੱਕ ਵੱਡਾ ਝਟਕਾ ਹੋਏਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ