Stubble: ਮਾਝੇ ਦੇ ਇਸ ਕਿਸਾਨ ਨੇ 7 ਸਾਲਾਂ ਤੋਂ ਪਰਾਲੀ ਨੂੰ ਨਹੀਂ ਲਾਈ ਅੱਗ, ਫਸਲਾਂ ਦਾ ਦੁੱਗਣਾ ਝਾੜ ਕਰ ਰਿਹਾ ਹਾਸਲ
Farmer Palwinder Singh - ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪਾਰੋਵਾਲ ਦਾ ਕਿਸਾਨ ਪਲਵਿੰਦਰ ਸਿੰਘ ਪਿਛਲੇ 7 ਸਾਲਾਂ ਤੋਂ ਕਣਕ, ਝੋਨੇ ਅਤੇ ਗੰਨੇ ਦੀ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਗਾ ਕੇ ਫ਼ਸਲਾਂ ਜਿਵੇਂ ਮਟਰ, ਆਲੂ ਅਤੇ ਗੰਨੇ ਦੀ ਖੇਤੀਬਾੜੀ ਕਰਕੇ ‘ਵਾਤਾਰਰਨ ਦਾ ਰੱਖਵਾਲਾ ਅਤੇ ਇਲਾਕੇ ਹੋਰਨਾਂ ਨੌਜਵਾਨਾਂ ਲਈ ਪ੍ਰੇਰਨਾ ਬਣਿਆ ਹੋਇਆ ਹੈ।
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪਾਰੋਵਾਲ ਦਾ ਕਿਸਾਨ ਪਲਵਿੰਦਰ ਸਿੰਘ ਪਿਛਲੇ 7 ਸਾਲਾਂ ਤੋਂ ਕਣਕ, ਝੋਨੇ ਅਤੇ ਗੰਨੇ ਦੀ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਗਾ ਕੇ ਫ਼ਸਲਾਂ ਜਿਵੇਂ ਮਟਰ, ਆਲੂ ਅਤੇ ਗੰਨੇ ਦੀ ਖੇਤੀਬਾੜੀ ਕਰਕੇ ‘ਵਾਤਾਰਰਨ ਦਾ ਰੱਖਵਾਲਾ ਅਤੇ ਇਲਾਕੇ ਹੋਰਨਾਂ ਨੌਜਵਾਨਾਂ ਲਈ ਪ੍ਰੇਰਨਾ ਬਣਿਆ ਹੋਇਆ ਹੈ।
ਕਿਸਾਨ ਹਰਦਿਆਲ ਸਿੰਘ ਦਾ ਕਹਿਣਾ ਹੈ ਕਿ ਫ਼ਸਲੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਮਿਲਾਉਣ ਨਾਲ ਉਸਦੇ ਖੇਤਾਂ ਦੀ ਉਪਜਾਊ ਸ਼ਕਤੀ ਵਧੀ ਹੈ, ਜਿਸ ਕਾਰਨ ਹੁਣ ਉਸਦੀਆਂ ਫ਼ਸਲਾਂ ਦਾ ਝਾੜ ਵੀ ਵੱਧ ਨਿਕਲਦਾ ਹੈ। ਉਨ੍ਹਾਂ ਕਿਹਾਂ ਅਜਿਹਾ ਕਰਨ ਨਾਲ ਵਾਤਾਵਰਣ ਸ਼ੁੱਧ ਰਹਿਣ ਦੇ ਨਾਲ ਮਿੱਟੀ ਵਿਚ ਸੁੱਖਮ ਜੀਵਾਂ, ਗੰਡੋਇਆਂ, ਮਿਲੀਪੀਡੀਜ ਦੀ ਸੰਖਿਆ ਵਿਚ ਵਾਧਾ ਹੋਇਆ ਹੈ ਜਿਸ ਦੇ ਨਤੀਜੇ ਵਜੋਂ ਰਸਾਇਣਕ ਖਾਦਾਂ ਦੀ ਜ਼ਰੂਰਤ ਘੱਟ ਪੈ ਰਹੀ ਹੈ।
ਅਗਾਂਹਵਧੂ ਕਿਸਾਨ ਹਰਦਿਆਲ ਸਿੰਘ ਨੇ ਦੱਸਿਆ ਕਿ ਉਸ ਕੋਲ 30 ਏਕੜ ਵਾਹੀਯੋਗ ਜ਼ਮੀਨ ਹੈ ਅਤੇ ਉਹ ਆਪਣੇ ਪਰਿਵਾਰ ਨਾਲ ਮਿਲ ਕੇ 15 ਏਕੜ ਠੇਕੇ ਤੇ ਲਈ ਕੇ ਕਾਮਯਾਬ ਖੇਤੀ ਕਰ ਰਹੇ ਹਨ। ਉਸ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਲਗਾਤਾਰ ਰਾਬਤਾ ਕਾਇਮ ਕਰਕੇ ਨਵੀਆਂ ਤਕਨੀਕਾਂ ਨੂੰ ਆਪਣੀ ਖੇਤੀ ਵਿੱਚ ਸ਼ਾਮਲ ਕਰਦਾ ਰਹਿੰਦਾ ਹੈ।
ਹਰਦਿਆਲ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਦੀ ਪ੍ਰੇਰਨਾ ਸਦਕਾ ਉਸਨੇ ਪਿਛਲੇ 7 ਸਾਲਾਂ ਤੋਂ ਆਪਣੀਆਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਅਤੇ ਖੇਤੀ ਸੰਦਾਂ ਦੀ ਮਦਦ ਨਾਲ ਉਹ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਮਿਲਾ ਕੇ ਅਗਲੀਆਂ ਫ਼ਸਲਾਂ ਦੀ ਕਾਸ਼ਤ ਕਰ ਰਿਹਾ ਹੈ।
ਉਸਨੇ ਅੱਗੇ ਦੱਸਿਆ ਕਿ ਅੱਗ ਨਾ ਲਗਾਉਣ ਕਰਕੇ ਉਸਦੀਆਂ ਫ਼ਸਲਾਂ ਦਾ ਝਾੜ ਵੀ ਵਧਿਆ ਹੈ ਅਤੇ ਉਸ ਨੂੰ ਇਸ ਗੱਲ ਦੀ ਖੁਸ਼ੀ ਤੇ ਤਸੱਲੀ ਹੈ ਕਿ ਉਹ ਵਾਤਾਵਰਨ ਨੂੰ ਦੂਸ਼ਿਤ ਨਹੀਂ ਕਰ ਰਿਹਾ। ਉਸਨੇ ਦੱਸਿਆ ਕਿ ਇਸ ਵਾਰ ਬਾਸਮਤੀ ਦੀ ਪੂਸਾ 1509 ਕਿਸਮ ਦੀ ਕਾਸ਼ਤ ਕੀਤੀ, ਜਿਸ ਦੀ ਕਟਾਈ ਉਪਰੰਤ ਪਰਾਲੀ ਨੂੰ ਖੇਤਾਂ ਵਿਚ ਮਿਲਾ ਕੇ ਮਟਰਾਂ ਦੀ ਕਾਸ਼ਤ ਕੀਤੀ ਹੈ। ਉਸ ਨੇ ਦੱਸਿਆ ਕਿ ਇਸ ਵਾਰ ਵਰਖਾ ਹੋਣ ਕਾਰਨ ਆਲੂਆਂ ਦੀ ਕਾਸ਼ਤ ਨਹੀਂ ਕੀਤੀ ਅਤੇ ਮਟਰਾਂ ਦੀ ਕਟਾਈ ਤੋਂ ਬਾਅਦ ਚਾਰੇ ਲਈ ਮੱਕੀ ਅਤੇ ਖੀਰੇ ਦੀ ਬਿਜਾਈ ਕੀਤੀ ਜਾਵੇਗੀ
ਅਗਾਂਹਵਧੂ ਕਿਸਾਨ ਹਰਦਿਆਲ ਸਿੰਘ ਜਿਥੇ ਝੋਨੇ ਕਣਕ ਦੀ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾ ਰਿਹਾ ਓਥੇ ਉਸਨੇ ਆਪਣੇ ਵਰਗੇ ਹੋਰ ਅਗਾਂਹਵਧੂ ਕਿਸਾਨਾਂ ਨਾਲ ਮਿਲ ਕੇ ਵਟਸਐਪ ਸਮੂਹ ਦਾ ਗਠਨ ਕਰਕੇ ਆਪਣੇ ਪਿੰਡ ਤੇ ਇਲਾਕੇ ਦੇ ਕਿਸਾਨਾਂ ਨੂੰ ਵੀ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰ ਰਿਹਾ ਹੈ। ਹਰਦਿਆਲ ਸਿੰਘ ਦੀ ਦੇਖਾ-ਦੇਖੀ ਬਹੁਤ ਸਾਰੇ ਕਿਸਾਨ ਉਨ੍ਹਾਂ ਵਾਂਗ ਅੱਗ ਲਗਾਉਣੀ ਛੱਡ ਗਏ ਹਨ।
ਕਿਸਾਨ ਹਰਦਿਆਲ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਝੋਨੇ ਦੀ ਪਰਾਲੀ ਅਤੇ ਹੋਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ ਬਿਲਕੁਲ ਨਾ ਲਗਾਉਣ, ਇਸ ਨਾਲ ਜਿਥੇ ਵਾਤਾਵਰਨ ਸ਼ੁੱਧ ਹੋਵੇਗਾ ਓਥੇ ਉਨ੍ਹਾਂ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਵਧਣ ਨਾਲ ਝਾੜ ਵੀ ਵਧੇਗਾ।