Most Expensive Vegetables: ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਤਿੰਨ ਸਬਜ਼ੀਆਂ, ਸੌਂ ਜਾਂ ਹਜ਼ਾਰ ਨਹੀਂ ਸਗੋਂ ਪ੍ਰਤੀ ਕਿਲੋ ਲੱਖਾਂ ਤੱਕ ਕੀਮਤ
Expensive Vegetables: ਸਬਜ਼ੀਆਂ ਸਿਰਫ਼ ਭਾਰਤ ਵਿੱਚ ਹੀ ਨਹੀਂ ਬਲਕਿ ਦੁਨੀਆ ਦੇ ਲਗਪਗ ਸਾਰੇ ਘਰਾਂ ਵਿੱਚ ਹੀ ਵਰਤੀਆਂ ਜਾਂਦੀਆਂ ਹਨ। ਸਬਜ਼ੀਆਂ ਦੀਆਂ ਕਈ ਕਿਸਮਾਂ ਹੁੰਦੀਆਂ ਹਨ
Most Expensive Vegetables: ਸਬਜ਼ੀਆਂ ਸਿਰਫ਼ ਭਾਰਤ ਵਿੱਚ ਹੀ ਨਹੀਂ ਬਲਕਿ ਦੁਨੀਆ ਦੇ ਲਗਪਗ ਸਾਰੇ ਘਰਾਂ ਵਿੱਚ ਹੀ ਵਰਤੀਆਂ ਜਾਂਦੀਆਂ ਹਨ। ਸਬਜ਼ੀਆਂ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਤੇ ਇਨ੍ਹਾਂ ਸਾਰਿਆਂ ਦਾ ਵੱਖੋ-ਵੱਖ ਸਵਾਦ ਹੁੰਦਾ ਹੈ ਪਰ ਜਦੋਂ ਇਨ੍ਹਾਂ ਦੀਆਂ ਕੀਮਤਾਂ ਵਧ ਜਾਂਦੀਆਂ ਹਨ ਤਾਂ ਇਨ੍ਹਾਂ ਦਾ ਜਾਇਕਾ ਵੀ ਬਦਲਣਾ ਸ਼ੁਰੂ ਹੋ ਜਾਂਦਾ ਹੈ। ਪਿਛਲੇ ਕੁਝ ਸਮੇਂ ਵਿੱਚ ਭਾਰਤ ਵਿੱਚ ਟਮਾਟਰ, ਅਦਰਕ ਤੇ ਕੁਝ ਹੋਰ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਕਈ ਥਾਵਾਂ 'ਤੇ ਸਬਜ਼ੀ ਦੀਆਂ ਦੁਕਾਨਾਂ 'ਤੇ ਟਮਾਟਰ 400 ਰੁਪਏ ਪ੍ਰਤੀ ਕਿਲੋ ਤੋਂ ਵੀ ਵੱਧ ਰੇਟ 'ਤੇ ਵਿਕੇ। ਟਮਾਟਰਾਂ ਸਬੰਧੀ ਸਰਕਾਰ ਨੂੰ ਵੀ ਹਰਕਤ ਵਿੱਚ ਆਉਣਾ ਪਿਆ। ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹੀਆਂ ਕਈ ਸਬਜ਼ੀਆਂ ਹਨ ਜਿਨ੍ਹਾਂ ਦੀ ਕੀਮਤ ਕੁਝ ਸੌ ਜਾਂ ਹਜ਼ਾਰ ਰੁਪਏ ਪ੍ਰਤੀ ਕਿਲੋ ਨਹੀਂ ਬਲਕਿ ਲੱਖਾਂ ਵਿੱਚ ਹੈ। ਆਓ ਜਾਣਦੇ ਹਾਂ...
ਫਰਾਂਸ ਵਿੱਚ ਇੱਕ ਅਜਿਹਾ ਆਲੂ ਪਾਇਆ ਜਾਂਦਾ ਹੈ ਜੋ ਸਾਲ ਵਿੱਚ ਸਿਰਫ਼ 10 ਦਿਨ ਹੀ ਮਿਲਦਾ ਹੈ। ਟਾਪੂ ਦੀ ਨਮਕੀਨ ਹਵਾ ਕਾਰਨ ਲਾ ਬੋਨੋਟ ਆਲੂ ਥੋੜ੍ਹਾ ਨਮਕੀਨ ਹੁੰਦੇ ਹਨ ਪਰ ਇਨ੍ਹਾਂ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਆਲੂ ਤੁਹਾਡੇ ਨੇੜੇ-ਤੇੜੇ ਵੱਧ ਤੋਂ ਵੱਧ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਪਲਬਧ ਹੋਣਗੇ, ਪਰ ਇਸ ਆਲੂ ਦੀ ਕੀਮਤ ਲਗਪਗ 1 ਲੱਖ ਰੁਪਏ ਪ੍ਰਤੀ ਕਿਲੋ ਹੈ।
ਜਾਪਾਨੀ ਮਸ਼ਰੂਮ ਦੀ ਕੀਮਤ ਸੁਣ ਕੇ ਰਹਿ ਜਾਓਗੇ ਹੈਰਾਨ
ਬਾਜ਼ਾਰ ਵਿੱਚ ਖੁੰਬਾਂ ਦੀਆਂ ਕਈ ਕਿਸਮਾਂ ਉਪਲਬਧ ਹਨ, ਜਿਨ੍ਹਾਂ ਦੀ ਕੀਮਤ 200 ਰੁਪਏ ਤੋਂ ਲੈ ਕੇ 2000 ਰੁਪਏ ਪ੍ਰਤੀ ਕਿਲੋ ਤੱਕ ਹੈ ਪਰ ਜਾਪਾਨ ਵਿੱਚ ਇੱਕ ਅਜਿਹੀ ਮਸ਼ਰੂਮ ਹੈ ਜਿਸ ਦੀ ਕੀਮਤ ਲਗਪਗ 73 ਹਜ਼ਾਰ ਰੁਪਏ ਪ੍ਰਤੀ ਕਿਲੋ ਹੈ। ਇਸ ਮਸ਼ਰੂਮ ਦਾ ਨਾਮ ਮਾਤਸੁਤਾਕੇ ਮਸ਼ਰੂਮ ਹੈ। ਇਹ ਇੱਕ ਜਾਪਾਨੀ ਮਸ਼ਰੂਮ ਹੈ, ਜੋ ਪਤਝੜ ਦੇ ਮੌਸਮ ਵਿੱਚ ਪਾਈ ਜਾਂਦੀ ਹੈ। ਇਹ ਮਸ਼ਰੂਮ 'ਰੈੱਡ ਪਾਈਨ ਦੇ ਜੰਗਲਾਂ' ਵਿੱਚ ਪਾਈ ਜਾਂਦੀ ਹੈ ਪਰ ਹੌਲੀ-ਹੌਲੀ ਇਨ੍ਹਾਂ ਖੁੰਬਾਂ ਦੀ ਕਾਸ਼ਤ ਖ਼ਤਮ ਹੁੰਦੀ ਜਾ ਰਹੀ ਹੈ। ਜਾਪਾਨ ਵਿੱਚ ਇਨ੍ਹਾਂ ਖੁੰਬਾਂ ਦੀ ਸਾਲਾਨਾ ਫਸਲ 1000 ਟਨ ਤੋਂ ਘੱਟ ਹੈ।
ਹਾਪ ਸ਼ੂਟ 72 ਹਜ਼ਾਰ ਰੁਪਏ ਪ੍ਰਤੀ ਕਿਲੋ
ਇਸ ਦੇ ਨਾਲ ਹੀ ਇੱਕ ਹੋਰ ਅਜਿਹੀ ਸਬਜ਼ੀ ਹੈ ਜਿਸ ਦੀ ਕੀਮਤ 72 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਕਰੀਬ ਹੈ। ਉੱਤਰੀ ਅਮਰੀਕਾ ਦੇ ਹੌਪ ਸ਼ਾਟ ਵਿੱਚ ਹੌਪ ਸ਼ੂਟਸ ਸਬਜ਼ੀ ਦੀ ਕਾਸ਼ਤ ਕੀਤੀ ਜਾਂਦੀ ਹੈ। ਇਹ ਹਰੇ ਤੇ ਕੋਨ ਆਕਾਰ ਦੇ ਫੁੱਲ ਹਨ, ਜੋ ਪੀਣ ਵਾਲੇ ਪਦਾਰਥ, ਖਾਸ ਕਰਕੇ ਬੀਅਰ ਬਣਾਉਣ ਲਈ ਵਰਤੇ ਜਾਂਦੇ ਹਨ। ਇਸ ਦੇ ਡੰਡਲ ਨੂੰ ਟੀਬੀ ਦੇ ਇਲਾਜ ਵਿੱਚ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਹ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦੀ ਵਰਤੋਂ ਕਰਕੇ ਦਵਾਈਆਂ ਵੀ ਬਣਾਈਆਂ ਜਾਂਦੀਆਂ ਹਨ।