(Source: ECI/ABP News)
Weather Alert Today, 27 January 2022: ਪੰਜਾਬ-ਦਿੱਲੀ 'ਚ ਛਾਈ ਰਹੇਗੀ ਧੁੰਦ, ਜਾਣੋ ਅੱਜ ਤੁਹਾਡੇ ਸ਼ਹਿਰ ਵਿੱਚ ਰਹੇਗੀ ਬੱਦਲਵਾਈ ਜਾਂ ਚਮਕੇਗੀ ਧੁੱਪ
Weather Forecast: ਦੇਸ਼ ਦੇ ਕਈ ਹਿੱਸਿਆਂ ਵਿੱਚ ਠੰਢ ਅਤੇ ਧੁੰਦ ਦਾ ਕਹਿਰ ਜਾਰੀ ਹੈ। ਲਗਾਤਾਰ ਕਈ ਦਿਨਾਂ ਤੋਂ ਧੁੱਪ ਨਾ ਨਿਕਲਣ ਕਰਕੇ ਲੋਕ ਠਰ੍ਹ ਰਹੇ ਹਨ। ਇਸ ਦੇ ਨਾਲ ਹੀ ਵੀਰਵਾਰ ਨੂੰ ਕਈ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ।
![Weather Alert Today, 27 January 2022: ਪੰਜਾਬ-ਦਿੱਲੀ 'ਚ ਛਾਈ ਰਹੇਗੀ ਧੁੰਦ, ਜਾਣੋ ਅੱਜ ਤੁਹਾਡੇ ਸ਼ਹਿਰ ਵਿੱਚ ਰਹੇਗੀ ਬੱਦਲਵਾਈ ਜਾਂ ਚਮਕੇਗੀ ਧੁੱਪ Weather Alert Today, 27 January 2022: foggy day in Punjab-Delhi, know it will be cloudy or sunny in your city today Weather Alert Today, 27 January 2022: ਪੰਜਾਬ-ਦਿੱਲੀ 'ਚ ਛਾਈ ਰਹੇਗੀ ਧੁੰਦ, ਜਾਣੋ ਅੱਜ ਤੁਹਾਡੇ ਸ਼ਹਿਰ ਵਿੱਚ ਰਹੇਗੀ ਬੱਦਲਵਾਈ ਜਾਂ ਚਮਕੇਗੀ ਧੁੱਪ](https://feeds.abplive.com/onecms/images/uploaded-images/2022/01/24/f873bde08b869be6eeea0708dbe94f1f_original.jpg?impolicy=abp_cdn&imwidth=1200&height=675)
Weather Update: ਵੀਰਵਾਰ ਨੂੰ ਸਵੇਰੇ ਪੰਜਾਬ ਅਤੇ ਉੱਤਰਾਖੰਡ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਮੱਧ ਪ੍ਰਦੇਸ਼ ਵਿੱਚ ਕੋਲਡ ਡੇਅ ਰਹਿਣ ਦੀ ਸੰਭਾਵਨਾ ਹੈ, ਜਦੋਂ ਕਿ ਰਾਜਸਥਾਨ ਅਤੇ ਪੱਛਮੀ ਮੱਧ ਪ੍ਰਦੇਸ਼ ਵਿੱਚ ਠੰਢ ਦੇ ਨਾਲ ਹੱਡ ਚੀਰਵੀਂ ਸੀਤ ਲਹਿਰ ਚਲਣ ਦੀ ਸੰਭਾਵਨਾ ਹੈ। ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਵੀ ਕੋਲਡ ਡੇਅ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ।
'ਸਕਾਈਮੇਟ ਵੈਦਰ' ਮੁਤਾਬਕ ਅਰੁਣਾਚਲ ਪ੍ਰਦੇਸ਼ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ। ਸਿੱਕਮ ਅਤੇ ਉੱਤਰ-ਪੂਰਬੀ ਭਾਰਤ ਦੇ ਬਾਕੀ ਹਿੱਸਿਆਂ ਵਿੱਚ ਅਲੱਗ-ਥਲੱਗ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹਲਕੀ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ।
ਭਾਰਤੀ ਮੌਸਮ ਵਿਭਾਗ (IMD) ਮੁਤਾਬਕ, ਅਗਲੇ 3-4 ਦਿਨਾਂ ਦੌਰਾਨ ਉੱਤਰ-ਪੱਛਮੀ ਅਤੇ ਮੱਧ ਭਾਰਤ ਵਿੱਚ ਸੀਤ ਲਹਿਰ ਦੇ ਹਾਲਾਤ ਬਣੇ ਰਹਿਣਗੇ। ਅੱਜ, ਰਾਤ/ਸਵੇਰ ਦੇ ਸਮੇਂ ਦੌਰਾਨ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਥਾਵਾਂ 'ਤੇ ਸੰਘਣੀ ਧੁੰਦ ਦੇ ਹਾਲਾਤ ਬਣੇ ਰਹਿਣ ਦੀ ਬਹੁਤ ਸੰਭਾਵਨਾ ਹੈ ਅਤੇ ਇਸ ਤੋਂ ਬਾਅਦ ਇਹ ਘੱਟ ਹੋ ਜਾਵੇਗੀ। ਅਗਲੇ 2 ਦਿਨਾਂ ਦੌਰਾਨ ਵਿਦਰਭ, ਉੱਤਰੀ ਮੱਧ ਮਹਾਰਾਸ਼ਟਰ, ਮਰਾਠਵਾੜਾ ਅਤੇ ਗੁਜਰਾਤ ਦੇ ਵੱਖ-ਵੱਖ ਸਥਾਨਾਂ 'ਤੇ ਸ਼ੀਤ ਲਹਿਰ ਦੇ ਹਾਲਾਤ ਹੋਣ ਦੀ ਸੰਭਾਵਨਾ ਹੈ।
ਆਈਐਮਡੀ ਨੇ ਨਾ ਸਿਰਫ਼ ਦਿੱਲੀ ਬਲਕਿ ਪੂਰੇ ਉੱਤਰ ਪੱਛਮੀ ਭਾਰਤ ਵਿੱਚ ਠੰਢ ਦੇ ਦਿਨਾਂ ਅਤੇ ਸੀਤ ਲਹਿਰ ਦੇ ਹਾਲਾਤਾਂ ਦੀ ਭਵਿੱਖਬਾਣੀ ਕੀਤੀ ਹੈ। ਅਗਲੇ ਦੋ ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਅਤੇ ਅਗਲੇ ਚਾਰ-ਪੰਜ ਦਿਨਾਂ ਦੌਰਾਨ ਮੱਧ ਪ੍ਰਦੇਸ਼ ਵਿੱਚ ਠੰਢ ਵਧਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: Punjab Election 2022: ਪੰਜਾਬ 'ਚ ਸਿਆਸੀ ਹਲਚਲ ਤੇਜ਼, 28 ਜਨਵਰੀ ਤੋਂ ਚੋਣ ਪ੍ਰਚਾਰ ਕਰਨਗੇ ਕੇਜਰੀਵਾਲ, ਰਾਹੁਲ ਗਾਂਧੀ ਵੀ ਪਹੁੰਚੇ ਪੰਜਾਬ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)