ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਆਖਰ ਦੇਸ਼ 'ਚ ਯੂਰੀਆ ਤੇ ਡੀਏਪੀ ਖਾਦ ਦਾ ਸੰਕਟ ਕਿਉਂ? ਖਾਦ ਮੰਤਰੀ ਨੇ ਜਵਾਬ ਦਿੱਤਾ

Fertilizer Shortage: ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਯੂਰੀਆ ਤੇ ਡੀਏਪੀ ਸਮੇਤ ਸਾਰੀਆਂ ਖਾਦਾਂ (Fertilizer) ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ।

Fertilizer Shortage: ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਯੂਰੀਆ ਤੇ ਡੀਏਪੀ ਸਮੇਤ ਸਾਰੀਆਂ ਖਾਦਾਂ (Fertilizer) ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਖਾਦਾਂ ਲਈ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਸਰਕਾਰ ਇਹ ਨਹੀਂ ਮੰਨਦੀ ਕਿ ਦੇਸ਼ ਵਿੱਚ ਖਾਦ ਦੀ ਕੋਈ ਕਮੀ ਹੈ ਤੇ ਉਸ ਦਾ ਕਹਿਣਾ ਹੈ ਕਿ ਹਾੜੀ ਦੀ ਬਿਜਾਈ ਦੇ ਸੀਜ਼ਨ ਦੀ ਮੰਗ ਦੇ ਹਿਸਾਬ ਨਾਲ ਖਾਦਾਂ ਦੀ ਸਪਲਾਈ ਕੀਤੀ ਜਾ ਰਹੀ ਹੈ।

3 ਦਸੰਬਰ ਨੂੰ ਲੋਕ ਸਭਾ ਵਿੱਚ ਰਸਾਇਣ ਅਤੇ ਖਾਦ ਮੰਤਰੀ ਮਨਸੁਖ ਮੰਡਾਵੀਆ (Fertilizer Minister Mansukh Mandaviya) ਨੇ ਭਾਜਪਾ ਸੰਸਦ ਰੀਟਾ ਬਹੁਗੁਣਾ ਜੋਸ਼ੀ ਦੇ ਇੱਕ ਸਵਾਲ ਦਾ ਲਿਖਤੀ ਜਵਾਬ ਦਿੰਦੇ ਹੋਏ ਕਿਹਾ ਕਿ ਦੇਸ਼ ਵਿੱਚ ਖਾਦਾਂ ਦੀ ਕੋਈ ਕਮੀ ਨਹੀਂ ਹੈ। ਇਸ ਦੇ ਨਾਲ ਹੀ ਲਿਖਤੀ ਜਵਾਬ ਵਿੱਚ 29 ਨਵੰਬਰ ਤੱਕ ਦਾ ਡਾਟਾ ਵੀ ਦਿੱਤਾ ਗਿਆ ਹੈ।

ਦਰਅਸਲ 1 ਅਕਤੂਬਰ ਤੋਂ ਸ਼ੁਰੂ ਹੋਏ ਹਾੜੀ ਦੀ ਬਿਜਾਈ ਸੀਜ਼ਨ ਵਿੱਚ ਜਿੱਥੇ 29 ਨਵੰਬਰ ਤੱਕ ਯੂਰੀਆ (Urea) ਦੀ ਮੰਗ 75.65 ਲੱਖ ਮੀਟ੍ਰਿਕ ਟਨ ਸੀ, ਉੱਥੇ ਇਸ ਦੀ ਉਪਲਬਧਤਾ 92.21 ਲੱਖ ਮੀਟ੍ਰਿਕ ਟਨ ਸੀ। ਇਸ ਵਿੱਚੋਂ 50 ਲੱਖ ਮੀਟ੍ਰਿਕ ਟਨ ਦੀ ਵਿਕਰੀ ਹੋਈ ਤੇ ਰਾਜਾਂ ਕੋਲ ਲਗਭਗ 41 ਲੱਖ ਟਨ ਯੂਰੀਆ ਉਪਲਬਧ ਹੈ।

ਡੀਏਪੀ ਦੀ ਮੰਗ 29 ਨਵੰਬਰ ਤੱਕ 34.65 ਲੱਖ ਮੀਟ੍ਰਿਕ ਟਨ ਹੋਵੇਗੀ
ਹਾੜੀ ਦੀ ਬਿਜਾਈ ਲਈ ਸਭ ਤੋਂ ਮਹੱਤਵਪੂਰਨ ਖਾਦ ਡੀਏਪੀ ਦੀ ਮੰਗ 29 ਨਵੰਬਰ ਤੱਕ 34.65 ਲੱਖ ਮੀਟ੍ਰਿਕ ਟਨ ਸੀ, ਜਦੋਂ ਕਿ ਉਪਲਬਧਤਾ 36.60 ਲੱਖ ਮੀਟ੍ਰਿਕ ਟਨ ਸੀ। ਇਸੇ ਤਰ੍ਹਾਂ ਹੋਰ ਖਾਦਾਂ ਦੀ ਉਪਲਬਧਤਾ ਮੰਗ ਨਾਲੋਂ ਵੱਧ ਰਹੀ ਹੈ। ਹਾਲਾਂਕਿ 3 ਦਸੰਬਰ ਨੂੰ ਹੀ ਲੋਕ ਸਭਾ 'ਚ ਪੁੱਛੇ ਗਏ ਇੱਕ ਹੋਰ ਸਵਾਲ ਦੇ ਜਵਾਬ 'ਚ ਸਰਕਾਰ ਨੇ ਮੰਨਿਆ ਕਿ ਕੁਝ ਸੂਬਿਆਂ ਨੇ ਬਿਜਾਈ ਦੇ ਸੀਜ਼ਨ ਦੌਰਾਨ ਡੀਏਪੀ ਖਾਦ ਦੀ ਕਮੀ ਬਾਰੇ ਦੱਸਿਆ ਸੀ ਪਰ ਇਹ ਕੁਝ ਜ਼ਿਲਿਆਂ ਤੱਕ ਸੀਮਤ ਸੀ।

ਸੀਜ਼ਨ ਦੀ ਸ਼ੁਰੂਆਤ ਤੋਂ ਹੀ ਡੀਏਪੀ ਖਾਦ ਦੀ ਮੰਗ ਵਧ ਗਈ
ਸਰਕਾਰ ਦਾ ਕਹਿਣਾ ਹੈ ਕਿ ਹਰ ਬਿਜਾਈ ਦੇ ਸੀਜ਼ਨ (ਹਾੜ੍ਹੀ ਤੇ ਸਾਉਣੀ) ਤੋਂ ਪਹਿਲਾਂ, ਖੇਤੀਬਾੜੀ ਮੰਤਰਾਲਾ, ਸਾਰੇ ਰਾਜਾਂ ਨਾਲ ਸਲਾਹ-ਮਸ਼ਵਰਾ ਕਰਕੇ, ਰਾਜ-ਵਾਰ ਅਤੇ ਮਹੀਨਾਵਾਰ ਖਾਦਾਂ ਦੀ ਜ਼ਰੂਰਤ ਦਾ ਮੁਲਾਂਕਣ ਕਰਦਾ ਹੈ। ਇਸ ਮੁਲਾਂਕਣ ਦੇ ਆਧਾਰ 'ਤੇ, ਰਸਾਇਣ ਤੇ ਖਾਦ ਮੰਤਰਾਲਾ ਸਾਰੇ ਰਾਜਾਂ ਨੂੰ ਖਾਦਾਂ ਦੀ ਵੰਡ ਕਰਦਾ ਹੈ ਤੇ ਇਸ ਅਨੁਸਾਰ ਰਾਜਾਂ ਨੂੰ ਮਹੀਨਾਵਾਰ ਸਪਲਾਈ ਯੋਜਨਾ ਦਿੱਤੀ ਜਾਂਦੀ ਹੈ।

ਵੈਸੇ, ਸਰਕਾਰ ਦੇ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਛੇਤੀ ਮੀਂਹ ਪੈਣ ਕਾਰਨ ਹਾੜ੍ਹੀ ਦੀ ਬਿਜਾਈ ਦਾ ਸੀਜ਼ਨ, ਜੋ ਆਮ ਤੌਰ 'ਤੇ ਅਕਤੂਬਰ ਦੇ ਤੀਜੇ ਹਫ਼ਤੇ ਸ਼ੁਰੂ ਹੁੰਦਾ ਹੈ, ਥੋੜ੍ਹਾ ਪਹਿਲਾਂ ਸ਼ੁਰੂ ਹੋ ਗਿਆ ਸੀ, ਜਿਸ ਕਾਰਨ ਡੀਏਪੀ ਖਾਦ ਦੀ ਮੰਗ ਅਚਾਨਕ ਵਧ ਗਈ ਸੀ। ਉਸ ਸਮੇਂ ਪੰਜਾਬ, ਹਰਿਆਣਾ ਅਤੇ ਮੱਧ ਪ੍ਰਦੇਸ਼ ਵਰਗੇ ਰਾਜਾਂ ਨੂੰ ਸਪਲਾਈ ਵਿਸ਼ੇਸ਼ ਤੌਰ 'ਤੇ ਵਧਾਈ ਗਈ ਸੀ।

ਜ਼ਰੂਰੀ ਕੱਚੇ ਮਾਲ ਦੀ ਕੀਮਤ ਕਈ ਗੁਣਾ ਵਧ ਗਈ
ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਸਾਲ ਵੱਖ-ਵੱਖ ਖਾਦਾਂ ਲਈ ਲੋੜੀਂਦੇ ਕੱਚੇ ਮਾਲ ਦੀ ਕੀਮਤ ਕੌਮਾਂਤਰੀ ਮੰਡੀ 'ਚ ਕਈ ਗੁਣਾ ਵਧ ਗਈ ਹੈ, ਜਿਸ ਕਾਰਨ ਸ਼ੁਰੂ 'ਚ ਦੇਸ਼ 'ਚ ਇਸ ਦੀ ਕਮੀ ਮਹਿਸੂਸ ਕੀਤੀ ਜਾਂਦੀ ਸੀ ਪਰ ਹੁਣ ਸਥਿਤੀ ਪਹਿਲਾਂ ਨਾਲੋਂ ਕਾਫੀ ਬਿਹਤਰ ਹੋ ਗਈ ਹੈ। ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਰਾਜਾਂ ਦੀ ਮੰਗ ਤੇ ਲੋੜ ਮੁਤਾਬਕ ਰੈਕਾਂ ਦੀ ਗਿਣਤੀ ਵਧਾ ਕੇ ਜਲਦੀ ਤੋਂ ਜਲਦੀ ਖਾਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਫਰਾਂਸ ਪਹੁੰਚੇ PM ਮੋਦੀ ਦਾ ਹੋਇਆ Grand Welcome, ਰਾਸ਼ਟਰਪਤੀ ਮੈਕਰੋਨ ਨੇ ਪਾਈ ਜੱਫੀ, AI ਸ਼ਿਖਰ ਸੰਮੇਲਨ 'ਚ ਲੈਣਗੇ ਹਿੱਸਾ
ਫਰਾਂਸ ਪਹੁੰਚੇ PM ਮੋਦੀ ਦਾ ਹੋਇਆ Grand Welcome, ਰਾਸ਼ਟਰਪਤੀ ਮੈਕਰੋਨ ਨੇ ਪਾਈ ਜੱਫੀ, AI ਸ਼ਿਖਰ ਸੰਮੇਲਨ 'ਚ ਲੈਣਗੇ ਹਿੱਸਾ
ਕਦੋਂ ਹੋਣਗੀਆਂ ਬੰਗਲਾਦੇਸ਼ 'ਚ ਚੋਣਾਂ? ਮੁਹੰਮਦ ਯੂਨੁਸ ਦਾ ਵੱਡਾ ਐਲਾਨ
ਕਦੋਂ ਹੋਣਗੀਆਂ ਬੰਗਲਾਦੇਸ਼ 'ਚ ਚੋਣਾਂ? ਮੁਹੰਮਦ ਯੂਨੁਸ ਦਾ ਵੱਡਾ ਐਲਾਨ
ਡੱਲੇਵਾਲ ਨੂੰ ਮੈਡੀਕਲ ਸਹਾਇਤਾ ਮਿਲਣੀ ਹੋਈ ਸ਼ੁਰੂ, ਮਰਨ ਵਰਤ ਨੂੰ ਹੋਏ 78 ਦਿਨ; ਅੱਜ ਤੋਂ ਕਿਸਾਨਾਂ ਦੀ ਮਹਾਂਪੰਚਾਇਤਾਂ ਦਾ ਸਿਲਸਿਲਾ ਸ਼ੁਰੂ
ਡੱਲੇਵਾਲ ਨੂੰ ਮੈਡੀਕਲ ਸਹਾਇਤਾ ਮਿਲਣੀ ਹੋਈ ਸ਼ੁਰੂ, ਮਰਨ ਵਰਤ ਨੂੰ ਹੋਏ 78 ਦਿਨ; ਅੱਜ ਤੋਂ ਕਿਸਾਨਾਂ ਦੀ ਮਹਾਂਪੰਚਾਇਤਾਂ ਦਾ ਸਿਲਸਿਲਾ ਸ਼ੁਰੂ
Punjab News: ਪੰਜਾਬ 'ਚ ਬੰਬ ਵਰਗੀ ਚੀਜ਼ ਮਿਲਣ 'ਤੇ ਮੱਚਿਆ ਹੰਗਾਮਾ, ਫੈਲੀ ਦਹਿਸ਼ਤ; ਮੌਕੇ 'ਤੇ ਪਹੁੰਚੀ ਪੁਲਿਸ, ਫਿਰ...
ਪੰਜਾਬ 'ਚ ਬੰਬ ਵਰਗੀ ਚੀਜ਼ ਮਿਲਣ 'ਤੇ ਮੱਚਿਆ ਹੰਗਾਮਾ, ਫੈਲੀ ਦਹਿਸ਼ਤ; ਮੌਕੇ 'ਤੇ ਪਹੁੰਚੀ ਪੁਲਿਸ, ਫਿਰ...
Advertisement
ABP Premium

ਵੀਡੀਓਜ਼

Mha Kumbh | ਮਹਾਂ ਕੁੰਭ ਵਾਲੇ ਸਥਾਨ 'ਤੇ ਮਿਲ ਰਿਹਾ ਸੀਵਰੇਜ਼ ਪਾਣੀ! ਕਰੋੜਾਂ ਸ਼ਰਧਾਲੂਆਂ ਦੀ ਜੁੜੀ ਆਸਥਾ |Abp Sanjhaਡੌਂਕੀ ਰਾਹੀਂ ਅਮਰੀਕਾ ਜਾ ਰਹੇ ਨੌਜਵਾਨ ਦੀ ਰਸਤੇ 'ਚ ਮੌਤ!  ਮੰਤਰੀ ਧਾਲੀਵਾਲ ਦੀ ਪੰਜਾਬੀਆਂ ਨੂੰ ਅਪੀਲਕਿਸਾਨ ਹੋਣਗੇ ਇੱਕਠੇ? ਸ਼ੰਭੂ ਬਾਰਡਰ ਤੋਂ ਹੋਇਆ ਵੱਡਾ ਐਲਾਨ!Amritsar Police | ਅੰਮ੍ਰਿਤਸਰ ਪੁਲਿਸ ਨੇ ਕੀਤਾ ਅੱਤਵਾਦੀਆਂ ਦਾ ਪਰਦਾਫ਼ਾਸ਼! |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਫਰਾਂਸ ਪਹੁੰਚੇ PM ਮੋਦੀ ਦਾ ਹੋਇਆ Grand Welcome, ਰਾਸ਼ਟਰਪਤੀ ਮੈਕਰੋਨ ਨੇ ਪਾਈ ਜੱਫੀ, AI ਸ਼ਿਖਰ ਸੰਮੇਲਨ 'ਚ ਲੈਣਗੇ ਹਿੱਸਾ
ਫਰਾਂਸ ਪਹੁੰਚੇ PM ਮੋਦੀ ਦਾ ਹੋਇਆ Grand Welcome, ਰਾਸ਼ਟਰਪਤੀ ਮੈਕਰੋਨ ਨੇ ਪਾਈ ਜੱਫੀ, AI ਸ਼ਿਖਰ ਸੰਮੇਲਨ 'ਚ ਲੈਣਗੇ ਹਿੱਸਾ
ਕਦੋਂ ਹੋਣਗੀਆਂ ਬੰਗਲਾਦੇਸ਼ 'ਚ ਚੋਣਾਂ? ਮੁਹੰਮਦ ਯੂਨੁਸ ਦਾ ਵੱਡਾ ਐਲਾਨ
ਕਦੋਂ ਹੋਣਗੀਆਂ ਬੰਗਲਾਦੇਸ਼ 'ਚ ਚੋਣਾਂ? ਮੁਹੰਮਦ ਯੂਨੁਸ ਦਾ ਵੱਡਾ ਐਲਾਨ
ਡੱਲੇਵਾਲ ਨੂੰ ਮੈਡੀਕਲ ਸਹਾਇਤਾ ਮਿਲਣੀ ਹੋਈ ਸ਼ੁਰੂ, ਮਰਨ ਵਰਤ ਨੂੰ ਹੋਏ 78 ਦਿਨ; ਅੱਜ ਤੋਂ ਕਿਸਾਨਾਂ ਦੀ ਮਹਾਂਪੰਚਾਇਤਾਂ ਦਾ ਸਿਲਸਿਲਾ ਸ਼ੁਰੂ
ਡੱਲੇਵਾਲ ਨੂੰ ਮੈਡੀਕਲ ਸਹਾਇਤਾ ਮਿਲਣੀ ਹੋਈ ਸ਼ੁਰੂ, ਮਰਨ ਵਰਤ ਨੂੰ ਹੋਏ 78 ਦਿਨ; ਅੱਜ ਤੋਂ ਕਿਸਾਨਾਂ ਦੀ ਮਹਾਂਪੰਚਾਇਤਾਂ ਦਾ ਸਿਲਸਿਲਾ ਸ਼ੁਰੂ
Punjab News: ਪੰਜਾਬ 'ਚ ਬੰਬ ਵਰਗੀ ਚੀਜ਼ ਮਿਲਣ 'ਤੇ ਮੱਚਿਆ ਹੰਗਾਮਾ, ਫੈਲੀ ਦਹਿਸ਼ਤ; ਮੌਕੇ 'ਤੇ ਪਹੁੰਚੀ ਪੁਲਿਸ, ਫਿਰ...
ਪੰਜਾਬ 'ਚ ਬੰਬ ਵਰਗੀ ਚੀਜ਼ ਮਿਲਣ 'ਤੇ ਮੱਚਿਆ ਹੰਗਾਮਾ, ਫੈਲੀ ਦਹਿਸ਼ਤ; ਮੌਕੇ 'ਤੇ ਪਹੁੰਚੀ ਪੁਲਿਸ, ਫਿਰ...
DeepSeek ਨੂੰ ਲੈਕੇ ਇੱਕ ਹੋਰ ਖਤਰੇ ਦੀ ਘੰਟੀ, ਇਸ ਖੁਫੀਆ ਏਜੰਸੀ ਨੇ ਕੀਤਾ ਅਲਰਟ, ਦੱਸਿਆ ਹਰ ਖਤਰਾ
DeepSeek ਨੂੰ ਲੈਕੇ ਇੱਕ ਹੋਰ ਖਤਰੇ ਦੀ ਘੰਟੀ, ਇਸ ਖੁਫੀਆ ਏਜੰਸੀ ਨੇ ਕੀਤਾ ਅਲਰਟ, ਦੱਸਿਆ ਹਰ ਖਤਰਾ
ਸਿਰਫ ਇਨ੍ਹਾਂ ਫਲਾਂ ਦਾ ਜੂਸ ਪੀ ਕੇ ਘਟਾ ਸਕਦੇ ਭਾਰ, ਸਟੱਡੀ 'ਚ ਹੋਇਆ ਵੱਡਾ ਖੁਲਾਸਾ
ਸਿਰਫ ਇਨ੍ਹਾਂ ਫਲਾਂ ਦਾ ਜੂਸ ਪੀ ਕੇ ਘਟਾ ਸਕਦੇ ਭਾਰ, ਸਟੱਡੀ 'ਚ ਹੋਇਆ ਵੱਡਾ ਖੁਲਾਸਾ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਫਰਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਫਰਵਰੀ 2025
Farmer Protest: ਕੇਂਦਰ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ, ਜਾਣੋ ਮੀਟਿੰਗ ‘ਚ ਕਿਹੜੀ ਜਥੇਬੰਦੀ ਹੋਵੇਗੀ ਸ਼ਾਮਲ ?
Farmer Protest: ਕੇਂਦਰ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ, ਜਾਣੋ ਮੀਟਿੰਗ ‘ਚ ਕਿਹੜੀ ਜਥੇਬੰਦੀ ਹੋਵੇਗੀ ਸ਼ਾਮਲ ?
Embed widget