ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸ਼ਿਵਰਾਤਰੀ 'ਤੇ ਕੈਪਟਨ ਨੂੰ ਘੇਰਦੇ-ਘੇਰਦੇ ਖੁਦ ਹੀ ਘਿਰੇ ਅਮਨ ਅਰੋੜ, ਸੋਸ਼ਲ ਮੀਡੀਆ 'ਤੇ ਬਣੀ ਰੇਲ
ਅੱਜ ਦੇਸ਼ 'ਚ ਮਹਾਂ ਸ਼ਿਵਰਾਤਰੀ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਮਹਾਂ ਸ਼ਿਵਰਾਤਰੀ ਦੀਆਂ ਸ਼ੁੱਭ ਕਾਮਨਾਵਾਂ ਟ੍ਰੈਂਡ ਕਰ ਰਹੀਆਂ ਹਨ ਪਰ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਇਸ ਮੌਕੇ ਕਸੂਤੇ ਫਸ ਗਏ ਹਨ।
![ਸ਼ਿਵਰਾਤਰੀ 'ਤੇ ਕੈਪਟਨ ਨੂੰ ਘੇਰਦੇ-ਘੇਰਦੇ ਖੁਦ ਹੀ ਘਿਰੇ ਅਮਨ ਅਰੋੜ, ਸੋਸ਼ਲ ਮੀਡੀਆ 'ਤੇ ਬਣੀ ਰੇਲ Aman Arora trolled on social media to wrote a letter to the Chief Minister for not wishing Maha Shivaratri ਸ਼ਿਵਰਾਤਰੀ 'ਤੇ ਕੈਪਟਨ ਨੂੰ ਘੇਰਦੇ-ਘੇਰਦੇ ਖੁਦ ਹੀ ਘਿਰੇ ਅਮਨ ਅਰੋੜ, ਸੋਸ਼ਲ ਮੀਡੀਆ 'ਤੇ ਬਣੀ ਰੇਲ](https://static.abplive.com/wp-content/uploads/sites/5/2020/02/21220025/Aman-Arora-and-captian.jpg?impolicy=abp_cdn&imwidth=1200&height=675)
ਚੰਡੀਗੜ੍ਹ: ਅੱਜ ਦੇਸ਼ 'ਚ ਮਹਾਂ ਸ਼ਿਵਰਾਤਰੀ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਮਹਾਂ ਸ਼ਿਵਰਾਤਰੀ ਦੀਆਂ ਸ਼ੁੱਭ ਕਾਮਨਾਵਾਂ ਟ੍ਰੈਂਡ ਕਰ ਰਹੀਆਂ ਹਨ ਪਰ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਇਸ ਮੌਕੇ ਕਸੂਤੇ ਫਸ ਗਏ ਹਨ।
ਅਮਨ ਅਰੋੜਾ ਦੀ ਚਿੱਠੀ
ਅਸਲ 'ਚ ਅਮਨ ਅਰੋੜਾ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੇ ਤੇ ਉਨ੍ਹਾਂ ਦੀ ਸਰਕਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਹਾਂ ਸ਼ਿਵਰਾਤਰੀ ਮੌਕੇ ਕਿਸੇ ਵੀ ਮੀਡੀਆ ਰਾਹੀਂ ਪੰਜਾਬੀਆਂ ਖ਼ਾਸ ਕਰਕੇ ਹਿੰਦੂ ਸਮਾਜ ਦੇ ਲੋਕਾਂ ਨੂੰ ਸੁੱਭ-ਕਾਮਨਾਵਾਂ ਨਾ ਪੇਸ਼ ਕਰਕੇ ਵਿਤਕਰਾ ਕਰਨਾ ਰਾਜ ਧਰਮ ਦੇ ਅਨੁਕੂਲ ਨਹੀਂ, ਜਿਸ ਨਾਲ ਹਿੰਦੂ ਸਮਾਜ ਦੇ ਲੋਕਾਂ ਨੂੰ ਭਾਰੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਲੋਕਾਂ ਦੇ ਅਮਨ ਨੂੰ ਰਿਪਲਾਈ
ਇਸ ਦੇ ਨਾਲ ਹੀ ਲੋਕਾਂ ਨੇ ਅਮਨ ਅਰੋੜਾ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕਰਨਾ ਸ਼ੁਰੂ ਕੀਤਾ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਹਰ ਪਲੇਟਫਾਰਮ 'ਤੇ ਪਹਿਲਾਂ ਹੀ ਕਰ ਦਿੱਤੀ ਸੀ।
![ਸ਼ਿਵਰਾਤਰੀ 'ਤੇ ਕੈਪਟਨ ਨੂੰ ਘੇਰਦੇ-ਘੇਰਦੇ ਖੁਦ ਹੀ ਘਿਰੇ ਅਮਨ ਅਰੋੜ, ਸੋਸ਼ਲ ਮੀਡੀਆ 'ਤੇ ਬਣੀ ਰੇਲ](https://static.abplive.com/wp-content/uploads/sites/5/2020/02/21215634/Letter.jpg)
![ਸ਼ਿਵਰਾਤਰੀ 'ਤੇ ਕੈਪਟਨ ਨੂੰ ਘੇਰਦੇ-ਘੇਰਦੇ ਖੁਦ ਹੀ ਘਿਰੇ ਅਮਨ ਅਰੋੜ, ਸੋਸ਼ਲ ਮੀਡੀਆ 'ਤੇ ਬਣੀ ਰੇਲ](https://static.abplive.com/wp-content/uploads/sites/5/2020/02/21215645/REPLY-TO-AMAN-ARORA.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)