ਪੜਚੋਲ ਕਰੋ
(Source: ECI/ABP News)
ਪਾਕਿਸਤਾਨ ਸੈਨਾ ਮੁਖੀ ਬਾਜਵਾ ਨੇ ਦਿੱਤੀ ਜੰਗ ਦੀ ਧਮਕੀ
ਚੀਨ ਤੋਂ ਬਾਅਦ ਹੁਣ ਪਾਕਿਸਤਾਨ ਨੇ ਭਾਰਤ ਨੂੰ ਧਮਕੀ ਦਿੱਤੀ ਹੈ। ਪਾਕਿਸਤਾਨ ਦੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ‘ਪੰਜਵੀਂ ਪੀੜ੍ਹੀ ਜਾਂ ਹਾਈਬ੍ਰਿਡ ਯੁੱਧ’ ਜਿੱਤਣ 'ਚ ਸਫਲ ਹੋਵੇਗਾ।
![ਪਾਕਿਸਤਾਨ ਸੈਨਾ ਮੁਖੀ ਬਾਜਵਾ ਨੇ ਦਿੱਤੀ ਜੰਗ ਦੀ ਧਮਕੀ Amid India China Border Tensions Pakistan Army Chief Qamar Javed Bajwa Warns India of War ਪਾਕਿਸਤਾਨ ਸੈਨਾ ਮੁਖੀ ਬਾਜਵਾ ਨੇ ਦਿੱਤੀ ਜੰਗ ਦੀ ਧਮਕੀ](https://static.abplive.com/wp-content/uploads/sites/5/2020/05/25190527/Pak-army-chiek-bajwa.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਚੀਨ ਤੋਂ ਬਾਅਦ ਹੁਣ ਪਾਕਿਸਤਾਨ ਨੇ ਭਾਰਤ ਨੂੰ ਧਮਕੀ ਦਿੱਤੀ ਹੈ। ਪਾਕਿਸਤਾਨ ਦੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ‘ਪੰਜਵੀਂ ਪੀੜ੍ਹੀ ਜਾਂ ਹਾਈਬ੍ਰਿਡ ਯੁੱਧ’ ਜਿੱਤਣ 'ਚ ਸਫਲ ਹੋਵੇਗਾ। ਬਾਜਵਾ ਨੇ ਕਿਹਾ, "ਅਸੀਂ ਚੁਣੌਤੀ ਦਾ ਸਾਹਮਣਾ ਕਰ ਰਹੇ ਹਾਂ, ਜੋ ਸਾਡੇ 'ਤੇ ਪੰਜਵੀਂ ਪੀੜ੍ਹੀ ਜਾਂ ਹਾਈਬ੍ਰਿਡ ਯੁੱਧ ਦੇ ਰੂਪ 'ਚ ਥੋਪੀ ਗਈ ਹੈ। ਇਸ ਦਾ ਉਦੇਸ਼ ਦੇਸ਼ ਤੇ ਇਸ ਦੇ ਹਥਿਆਰਬੰਦ ਲੜਾਕਿਆਂ ਨੂੰ ਬਦਨਾਮ ਕਰਨਾ ਅਤੇ ਅਰਾਜਕਤਾ ਫੈਲਾਉਣਾ ਹੈ।”
ਜਨਰਲ ਬਾਜਵਾ ਨੇ ਕਿਹਾ, "ਮੈਂ ਆਪਣੇ ਦੇਸ਼ ਤੇ ਦੁਨੀਆ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਪਾਕਿਸਤਾਨ ਸ਼ਾਂਤੀ ਪਸੰਦ ਦੇਸ਼ ਹੈ, ਪਰ ਜੇ ਸਾਡੇ 'ਤੇ ਜੰਗ ਥੋਪੀ ਗਈ ਤਾਂ ਅਸੀਂ ਹਰ ਹਮਲੇ ਦਾ ਜਵਾਬ ਦੇਵਾਂਗੇ। ਅਸੀਂ ਇਸ ਖ਼ਤਰੇ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਅਸੀਂ ਰਾਸ਼ਟਰ ਦੇ ਸਮਰਥਨ ਨਾਲ ਇਹ ਯੁੱਧ ਜ਼ਰੂਰ ਜਿੱਤ ਸਕਾਂਗੇ। ''
ਤੇਲਗੂ ਸੁਪਰਸਟਾਰ ਜੈਪ੍ਰਕਾਸ਼ ਰੈਡੀ ਦਾ ਹਾਰਟ ਅਟੈਕ ਨਾਲ ਦੇਹਾਂਤ
ਧਾਰਾ 370 ਨੂੰ ਕਸ਼ਮੀਰ 'ਚੋਂ ਹਟਾਏ ਇਕ ਸਾਲ ਹੋ ਗਿਆ ਹੈ, ਪਰ ਹੁਣ ਤਕ ਪਾਕਿਸਤਾਨ ਅਜੇ ਵੀ ਇਹ ਹੀ ਰਾਗ ਅਲਾਪ ਰਿਹਾ ਹੈ। ਕਸ਼ਮੀਰ ਦੇ ਮੁੱਦੇ ਨੂੰ ਉਠਾਉਂਦਿਆਂ ਜਨਰਲ ਬਾਜਵਾ ਨੇ ਕਿਹਾ ਕਿ ਭਾਰਤ ਨੇ ਇਕ ਵਾਰ ਫਿਰ ਖਿੱਤੇ 'ਚ ਸ਼ਾਂਤੀ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ ਤੇ ਨਜਾਇਜ਼ ਕਬਜ਼ੇ ਵਾਲੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਨੂੰ ਰੱਦ ਕਰ ਦਿੱਤਾ ਹੈ।
ਬਾਜਵਾ ਦੇ ਬਿਆਨ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਮਾਮਲਾ ਭਾਵੇਂ ਕਸ਼ਮੀਰ ਦਾ ਹੈ ਜਾਂ ਕੰਟਰੋਲ ਰੇਖਾ ਦਾ, ਪਾਕਿਸਤਾਨ ਆਪਣੇ ਲੋਕਾਂ ਨੂੰ ਬਹਿਕਾਉਣ ਲਈ ਕਿਸੇ ਵੀ ਹੱਦ ਤੱਕ ਝੂਠ ਬੋਲਣ ਲਈ ਤਿਆਰ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)