ਅਮਰੀਕਾ 'ਚ ਇੱਕ ਹੋਰ ਵਾਇਰਸ ਦੀ ਦਹਿਸ਼ਤ, ਰੈਸਪੀਰੇਟਰੀ ਸੈਂਸੇਸ਼ਨਲ ਢਾਹ ਰਿਹਾ ਕਹਿਰ
ਕੋਰੋਨਾ ਮਹਾਂਮਾਰੀ ਦੀਆਂ ਦੋ ਲਹਿਰਾਂ ਦਾ ਸਾਹਮਣਾ ਕਰ ਰਹੇ ਅਮਰੀਕਾ 'ਚ ਇਸ ਜਾਨਲੇਵਾ ਵਾਇਰਸ ਦਾ ਕਹਿਰ ਮੁੜ ਵਧ ਰਿਹਾ ਹੈ। ਇਸ ਵਾਰ ਡੈਲਟਾ ਰੂਪ ਇਸ ਦਾ ਕਾਰਨ ਬਣ ਰਿਹਾ ਹੈ। ਬੱਚੇ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ।
ਵਾਸ਼ਿੰਗਟਨ: ਕੋਰੋਨਾ ਮਹਾਂਮਾਰੀ ਦੀਆਂ ਦੋ ਲਹਿਰਾਂ ਦਾ ਸਾਹਮਣਾ ਕਰ ਰਹੇ ਅਮਰੀਕਾ 'ਚ ਇਸ ਜਾਨਲੇਵਾ ਵਾਇਰਸ ਦਾ ਕਹਿਰ ਮੁੜ ਵਧ ਰਿਹਾ ਹੈ। ਇਸ ਵਾਰ ਡੈਲਟਾ ਰੂਪ ਇਸ ਦਾ ਕਾਰਨ ਬਣ ਰਿਹਾ ਹੈ। ਬੱਚੇ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਬੱਚਿਆਂ 'ਚ ਡੈਲਟਾ ਵੇਰੀਐਂਟ ਦੀ ਲਾਗ 'ਚ ਵਾਧੇ ਬਾਰੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ।
ਡੈਲਟਾ ਤੋਂ ਇਲਾਵਾ ਇੱਥੋਂ ਦੇ ਬੱਚੇ ਇੱਕ ਹੋਰ ਵਾਇਰਸ ਨਾਲ ਪ੍ਰਭਾਵਿਤ ਹੋ ਰਹੇ ਹਨ, ਜਿਸ ਨੂੰ ਰੈਸਪੀਰੇਟਰੀ ਸੈਂਸੇਸ਼ਨਲ ਵਾਇਰਸ (ਆਰਐਸਵੀ) ਕਿਹਾ ਜਾਂਦਾ ਹੈ। ਇਹ ਬਹੁਤ ਹੀ ਖਤਰਨਾਕ ਵਾਇਰਸ ਹੈ। ਬੱਚੇ ਤੇ ਬਜ਼ੁਰਗ ਆਮ ਤੌਰ 'ਤੇ ਇਸ ਤੋਂ ਪ੍ਰਭਾਵਤ ਹੁੰਦੇ ਹਨ।
ਜੂਨ ਤੋਂ ਹੀ ਮਾਮਲੇ ਵੱਧ ਰਹੇ ਹਨ
ਯੂਐਸ ਹੈਲਥ ਏਜੰਸੀ ਸੈਂਟਰਸ ਫ਼ਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਅੰਕੜਿਆਂ ਦੇ ਅਨੁਸਾਰ ਜੂਨ ਤੋਂ ਦੇਸ਼ 'ਚ ਆਰਐਸਵੀ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਵਾਇਰਸ ਦੇ ਮਾਮਲਿਆਂ ਵਿੱਚ ਸਭ ਤੋਂ ਵੱਡਾ ਵਾਧਾ ਪਿਛਲੇ ਮਹੀਨੇ ਹੋਇਆ ਸੀ। ਇਸ ਬਿਮਾਰੀ ਦੇ ਆਮ ਲੱਛਣ ਨੱਕ ਵਗਣਾ, ਖੰਘ, ਛਿੱਕ ਤੇ ਬੁਖਾਰ ਹਨ।
ਇਸ ਦੌਰਾਨ ਹਿਊਸਟਨ ਦੇ ਟੈਕਸਾਸ ਚਿਲਡਰਨ ਹਸਪਤਾਲ 'ਚ ਬਾਲ ਰੋਗਾਂ ਦੇ ਡਾਕਟਰ ਹੀਥਰ ਹੱਕ ਨੇ ਟਵੀਟ ਕੀਤਾ ਕਿ ਹਸਪਤਾਲਾਂ ਵਿੱਚ ਕੋਰੋਨਾ ਅਤੇ ਆਰਐਸਵੀ ਦੇ ਮਾਮਲੇ ਵਧੇ ਹਨ। ਉਨ੍ਹਾਂ ਕਿਹਾ, "ਕਈ ਮਹੀਨਿਆਂ ਤੋਂ ਬੱਚਿਆਂ 'ਚ ਕੋਰੋਨਾ ਦੇ ਕੇਸ ਨਹੀਂ ਪਾਏ ਜਾ ਰਹੇ ਸਨ, ਪਰ ਹੁਣ ਉਨ੍ਹਾਂ ਦੇ ਮਾਮਲਿਆਂ 'ਚ ਤੇਜ਼ੀ ਆਈ ਹੈ।"
17 ਸਾਲ ਤਕ ਦੇ ਬੱਚੇ ਲਾਗ ਦੇ ਸ਼ਿਕਾਰ ਹੁੰਦੇ ਹਨ
ਉਨ੍ਹਾਂ ਦੱਸਿਆ, "ਦੋ ਹਫਤੇ ਦੇ ਬੱਚੇ ਤੋਂ ਲੈ ਕੇ 17 ਸਾਲ ਦੇ ਬੱਚੇ ਤਕ ਕੋਰੋਨਾ ਪੀੜ੍ਹਤ ਪਾਏ ਜਾ ਰਹੇ ਹਨ। ਆਰਐਸਵੀ ਨਾਲ ਕੋਰੋਨਾ ਦੇ ਮਾਮਲਿਆਂ ਵਿੱਚ ਵਾਧੇ ਕਾਰਨ ਚਿੰਤਾ ਵਧੀ ਹੈ। ਅਮਰੀਕਾ 'ਚ ਆਰਐਸਵੀ ਦਾ ਪ੍ਰਕੋਪ ਅਜਿਹੇ ਸਮੇਂ 'ਚ ਵੱਧ ਰਿਹਾ ਹੈ ਜਦੋਂ ਪਿਛਲੇ ਦੋ ਹਫ਼ਤਿਆਂ 'ਚ ਕੋਰੋਨਾ ਲਾਗ 'ਚ 148 ਫ਼ੀਸਦੀ ਵਾਧਾ ਹੋਇਆ ਹੈ।
ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਦੀ ਗਿਣਤੀ ਵਿੱਚ ਵੀ 73 ਫ਼ੀਸਦੀ ਦਾ ਵਾਧਾ ਹੋਇਆ ਹੈ। ਟੀਕਾਕਰਨ ਦੀ ਹੌਲੀ ਰਫ਼ਤਾਰ ਅਤੇ ਡੈਲਟਾ ਰੂਪ ਨੂੰ ਕੋਰੋਨਾ ਸੰਕਰਮਣ 'ਚ ਵਾਧੇ ਦਾ ਕਾਰਨ ਦੱਸਿਆ ਜਾ ਰਿਹਾ ਹੈ।