(Source: ECI/ABP News)
Aryan Khan Bail: ਆਰੀਅਨ ਖਾਨ ਦੀ ਜ਼ਮਾਨਤ 'ਤੇ ਅੱਜ ਵੀ ਨਹੀਂ ਹੋਇਆ ਫੈਸਲਾ, ਹੁਣ ਕੱਲ੍ਹ ਹੋਵੇਗੀ ਸੁਣਵਾਈ
ਕਰੂਜ਼ ਡਰੱਗਜ਼ ਮਾਮਲੇ 'ਚ ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ, ਮਾਡਲ ਮੁਨਮੁਨ ਧਮੇਚਾ ਅਤੇ ਅਰਬਾਜ਼ ਮਰਚੈਂਟ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਫੈਸਲਾ ਨਹੀਂ ਹੋ ਸਕਿਆ।
![Aryan Khan Bail: ਆਰੀਅਨ ਖਾਨ ਦੀ ਜ਼ਮਾਨਤ 'ਤੇ ਅੱਜ ਵੀ ਨਹੀਂ ਹੋਇਆ ਫੈਸਲਾ, ਹੁਣ ਕੱਲ੍ਹ ਹੋਵੇਗੀ ਸੁਣਵਾਈ Aryan Khan Bail: Aryan Khan's bail not decided today, hearing to be held tomorrow Aryan Khan Bail: ਆਰੀਅਨ ਖਾਨ ਦੀ ਜ਼ਮਾਨਤ 'ਤੇ ਅੱਜ ਵੀ ਨਹੀਂ ਹੋਇਆ ਫੈਸਲਾ, ਹੁਣ ਕੱਲ੍ਹ ਹੋਵੇਗੀ ਸੁਣਵਾਈ](https://feeds.abplive.com/onecms/images/uploaded-images/2021/10/26/4fcbe7341c0defef2b6b07d0641f82d8_original.jpg?impolicy=abp_cdn&imwidth=1200&height=675)
Aryan Khan Bail: ਕਰੂਜ਼ ਡਰੱਗਜ਼ ਮਾਮਲੇ 'ਚ ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ, ਮਾਡਲ ਮੁਨਮੁਨ ਧਮੇਚਾ ਅਤੇ ਅਰਬਾਜ਼ ਮਰਚੈਂਟ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਫੈਸਲਾ ਨਹੀਂ ਹੋ ਸਕਿਆ। ਭਲਕੇ ਵੀ ਬੰਬੇ ਹਾਈ ਕੋਰਟ ਵਿੱਚ ਸੁਣਵਾਈ ਜਾਰੀ ਰਹੇਗੀ। ਅੱਜ ਲਗਾਤਾਰ ਦੂਜਾ ਦਿਨ ਸੀ ਜਦੋਂ ਵਕੀਲਾਂ ਨੇ ਅਦਾਲਤ ਵਿੱਚ ਬਹਿਸ ਕੀਤੀ।
ਆਰੀਅਨ ਖਾਨ ਅਤੇ ਹੋਰਾਂ ਨੂੰ ਐਨਸੀਬੀ ਨੇ 2 ਅਕਤੂਬਰ ਨੂੰ ਕਰੂਜ਼ ਤੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਸੀ। ਬਾਅਦ 'ਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਮਾਮਲੇ 'ਚ NCB ਨੇ ਹੁਣ ਤੱਕ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ 'ਚੋਂ ਦੋ ਨੂੰ ਮੰਗਲਵਾਰ ਨੂੰ ਹੇਠਲੀ ਅਦਾਲਤ ਤੋਂ ਜ਼ਮਾਨਤ ਮਿਲ ਗਈ। ਆਰੀਅਨ ਖਾਨ ਫਿਲਹਾਲ ਆਰਥਰ ਰੋਡ ਜੇਲ 'ਚ ਬੰਦ ਹੈ
ਆਰੀਅਨ ਦੀ ਜ਼ਮਾਨਤ 'ਤੇ ਮੰਗਲਵਾਰ ਨੂੰ ਹਾਈਕੋਰਟ 'ਚ ਵੀ ਸੁਣਵਾਈ ਹੋਈ। ਉਨ੍ਹਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਸੀ ਕਿ ਆਰੀਅਨ ਖਾਨ ਕੋਲੋਂ ਕੋਈ ਡਰੱਗ ਬਰਾਮਦ ਨਹੀਂ ਹੋਈ। ਪ੍ਰਦੀਪ ਗਾਬਾ ਨੇ ਆਰੀਅਨ ਨੂੰ ਕਰੂਜ਼ 'ਤੇ ਮਹਿਮਾਨ ਵਜੋਂ ਬੁਲਾਇਆ ਸੀ। ਇਸ ਦੇ ਨਾਲ ਹੀ, ਉਸਨੇ ਸਮੀਰ ਵਾਨਖੇੜੇ ਦੇ ਖਿਲਾਫ ਜਬਰਨ ਵਸੂਲੀ ਦੀ ਕੋਸ਼ਿਸ਼ ਦੇ ਦੋਸ਼ ਤੋਂ ਖੁਦ ਨੂੰ ਵੱਖ ਕਰ ਲਿਆ।
ਦਰਅਸਲ, ਇਸ ਮਾਮਲੇ ਦੇ ਮੁੱਖ ਗਵਾਹ ਪ੍ਰਭਾਕਰ ਸੈਲ ਨੇ NCB ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ 'ਤੇ ਗੈਰ-ਕਾਨੂੰਨੀ ਵਸੂਲੀ ਲਈ ਯਤਨ ਕਰਨ ਦਾ ਦੋਸ਼ ਲਗਾਇਆ ਹੈ। ਵਾਨਖੇੜੇ ਦੀ ਅਗਵਾਈ 'ਚ 2 ਅਕਤੂਬਰ ਨੂੰ ਐਨਸੀਬੀ ਦੀ ਟੀਮ ਨੇ ਕਰੂਜ਼ 'ਤੇ ਛਾਪਾ ਮਾਰਿਆ ਸੀ। NCB ਨੇ ਵਸੂਲੀ ਦੇ ਦੋਸ਼ਾਂ ਦੀ ਜਾਂਚ ਲਈ ਟੀਮ ਦਾ ਗਠਨ ਕੀਤਾ ਹੈ।
ਅਰਬਾਜ਼ ਮਰਚੈਂਟ ਦੀ ਤਰਫੋਂ ਅੱਜ ਐਡਵੋਕੇਟ ਅਮਿਤ ਦੇਸਾਈ ਪੇਸ਼ ਹੋਏ। ਉਨ੍ਹਾਂ ਕਿਹਾ ਕਿ ਜਦੋਂ ਕਥਿਤ ਅਪਰਾਧ ਲਈ ਇੱਕ ਸਾਲ ਤੋਂ ਘੱਟ ਸਜ਼ਾ ਹੁੰਦੀ ਹੈ। ਸੀਆਰਪੀਸੀ ਦੀ ਧਾਰਾ 41ਏ ਤਹਿਤ ਨੋਟਿਸ ਜਾਰੀ ਕੀਤਾ ਜਾਣਾ ਚਾਹੀਦਾ ਸੀ। ਛੋਟੇ ਅਪਰਾਧਾਂ ਵਿੱਚ ਗ੍ਰਿਫਤਾਰੀ ਇੱਕ ਅਪਵਾਦ ਹੈ। ਇਹ ਅਰਨੇਸ਼ ਕੁਮਾਰ ਦੇ ਫੈਸਲੇ ਦਾ ਹੁਕਮ ਹੈ (ਫੈਸਲੇ ਦਾ ਹਵਾਲਾ ਦਿੰਦੇ ਹੋਏ)। ਉਨ੍ਹਾਂ ਕਿਹਾ ਕਿ ਜ਼ਮਾਨਤ ਨਿਯਮ ਹੈ ਅਤੇ ਜੇਲ੍ਹ ਅਪਵਾਦ ਹੈ। ਹੁਣ ਇਹ ‘ਗ੍ਰਿਫਤਾਰ ਨਿਯਮ ਹੈ ਅਤੇ ਜ਼ਮਾਨਤ ਅਪਵਾਦ’ ਬਣ ਗਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)