(Source: ECI/ABP News)
Punjab Breaking News LIVE: ਅੰਮ੍ਰਿਤਸਰ 'ਚ ਹਰਿਮੰਦਰ ਸਾਹਿਬ ਨੇੜੇ ਮੁੜ ਧਮਾਕਾ, ਕੈਬਨਿਟ ਮੰਤਰੀ ਕਟਾਰੂਚੱਕ 'ਤੇ ਐਕਸ਼ਨ ਨਹੀਂ ਲਵੇਗੀ ਸਰਕਾਰ, ਅੱਜ ਸ਼ਾਮ 6 ਵਜੇ ਰੁਕ ਜਾਵੇਗਾ ਚੋਣ ਪ੍ਰਚਾਰ
Punjab Breaking News LIVE 08 May, 2023: ਅੰਮ੍ਰਿਤਸਰ 'ਚ ਹਰਿਮੰਦਰ ਸਾਹਿਬ ਨੇੜੇ ਮੁੜ ਧਮਾਕਾ, ਕੈਬਨਿਟ ਮੰਤਰੀ ਕਟਾਰੂਚੱਕ 'ਤੇ ਐਕਸ਼ਨ ਨਹੀਂ ਲਵੇਗੀ ਸਰਕਾਰ, ਅੱਜ ਸ਼ਾਮ 6 ਵਜੇ ਰੁਕ ਜਾਵੇਗਾ ਚੋਣ ਪ੍ਰਚਾਰ
LIVE

Background
Pathankot News: ਪਠਾਨਕੋਟ 'ਚ ਸ਼ਰਧਾਲੂਆਂ ਨਾਲ ਭਰੀ ਕਾਰ ਖੱਡ 'ਚ ਡਿੱਗੀ ,ਬਜ਼ੁਰਗ ਮਹਿਲਾ ਦੀ ਮੌਤ ,7 ਗੰਭੀਰ ਜ਼ਖਮੀ
ਪਠਾਨਕੋਟ ਦੇ ਨਾਲ ਲੱਗਦੇ ਪਹਾੜੀ ਇਲਾਕੇ ਧਾਰ 'ਚ ਸ਼ਰਧਾਲੂਆਂ ਨਾਲ ਭਰੀ ਕਾਰ ਖਾਈ ਵਿਚ ਡਿੱਗ ਗਈ ਹੈ। ਇਸ ਕਾਰ ‘ਚ 8 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 75 ਸਾਲਾ ਔਰਤ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 7 ਲੋਕ ਗੰਭੀਰ ਜ਼ਖਮੀ ਹੋਏ ਹਨ। ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਸਾਰਿਆਂ ਨੂੰ ਬਾਹਰ ਕੱਢ ਲਿਆ ਹੈ। ਜ਼ਖਮੀਆਂ ਨੂੰ ਇਲਾਜ ਲਈ ਹਾਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
Jalandhar bypoll: ਭੀੜ ਦਿਖਾਉਣ ਲਈ ਕੇਜਰੀਵਾਲ ਦੇ ਰੋਡ ਸ਼ੋਅ 'ਚ ਦੂਜੇ ਜ਼ਿਲ੍ਹਿਆਂ ਤੋਂ ਲੋਕ ਕਿਰਾਏ ’ਤੇ ਲਿਆਂਦੇ: ਨਵਜੋਤ ਸਿੱਧੂ
ਜਲੰਧਰ ਜ਼ਿਮਨੀ ਚੋਣ ਦੇ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। ਸਿਆਸੀ ਪਾਰਟੀਆਂ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਇਹ ਚੋਣਾਂ ਸੱਤਾਧਿਰ ਆਮ ਆਦਮੀ ਪਾਰਟੀ ਲਈ ਵੱਕਾਰ ਦਾ ਸਵਾਲ ਹੈ ਕਿਉਂਕਿ ਸਰਕਾਰ ਬਣਨ ਮਗਰੋਂ ਪਾਰਟੀ ਸੰਗਰੂਰ ਜ਼ਿਮਨੀ ਚੋਣ ਹਾਰ ਚੁੱਕੀ ਹੈ। ਇਸ ਲਈ ਆਮ ਆਦਮੀ ਪਾਰਟੀ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ।
HDFC Bank MCLR Rate: HDFC ਬੈਂਕ ਨੇ ਗਾਹਕਾਂ ਨੂੰ ਫਿਰ ਦਿੱਤਾ ਝਟਕਾ
ਜੇ ਤੁਸੀਂ ਵੀ HDFC ਬੈਂਕ (HDFC Bank) ਦੇ ਗਾਹਕ ਹੋ, ਤਾਂ ਇਹ ਖਬਰ ਪੜ੍ਹ ਕੇ ਹੈਰਾਨ ਹੋ ਸਕਦੇ ਹੋ। ਜੀ ਹਾਂ, ਬੈਂਕ ਦੁਆਰਾ ਫੰਡ ਆਧਾਰਿਤ ਉਧਾਰ ਦਰ (MCLR) ਦਰ ਦੀ ਸੀਮਾਂਤ ਲਾਗਤ ਇੱਕ ਵਾਰ ਫਿਰ ਵਧਾ ਦਿੱਤੀ ਗਈ ਹੈ। ਬੈਂਕ ਨੇ MCLR ਦਰ ਨੂੰ 0.05 ਫੀਸਦੀ ਤੋਂ ਵਧਾ ਕੇ 0.15 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ। ਬੈਂਕ ਦੀ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਨਵੀਆਂ ਦਰਾਂ 8 ਮਈ 2023 ਤੋਂ ਲਾਗੂ ਹੋ ਗਈਆਂ ਹਨ।
Amritsar Blast : ਅੰਮ੍ਰਿਤਸਰ 'ਚ ਹੋਏ ਧਮਾਕੇ ਤੋਂ ਬਾਅਦ ਮੌਕੇ 'ਤੇ ਪਹੁੰਚੇ ਡੀਜੀਪੀ
ਪੰਜਾਬ ਦੇ ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ 'ਤੇ ਦੋ ਦਿਨਾਂ 'ਚ ਦੋ ਵਾਰ ਧਮਾਕਾ ਹੋਇਆ ਹੈ। ਸਵੇਰ ਦਾ ਸਮਾਂ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਦੱਸ ਦਈਏ ਕਿ ਇਹ ਧਮਾਕਾ ਉਸੇ ਥਾਂ 'ਤੇ ਹੋਇਆ ,ਜਿੱਥੇ ਸ਼ਨੀਵਾਰ ਦੇਰ ਰਾਤ ਇਹ ਘਟਨਾ ਵਾਪਰੀ ਸੀ। ਅਜਿਹੇ 'ਚ ਦੂਜੀ ਵਾਰ ਧਮਾਕੇ ਦੀ ਸੂਚਨਾ ਮਿਲਦੇ ਹੀ ਡੀਜੀਪੀ ਪੰਜਾਬ ਗੌਰਵ ਯਾਦਵ ਖੁਦ ਅੰਮ੍ਰਿਤਸਰ ਪੁੱਜੇ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ। ਫੋਰੈਂਸਿਕ ਵਿਭਾਗ ਦੀਆਂ ਟੀਮਾਂ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਸ਼ੁਰੂਆਤੀ ਜਾਂਚ ਵਿੱਚ ਕੋਈ ਵੀ ਡੈਟੋਨੇਟਰ ਬਰਾਮਦ ਨਹੀਂ ਹੋਇਆ। ਇਹ ਦੋਵੇਂ ਹੀ ਘੱਟ ਘਣਤਾ ਵਾਲੇ ਬੰਬ ਸਨ। ਯਾਨੀ ਇਸ ਨੂੰ ਕਿਸੇ ਚੀਜ਼ ਵਿੱਚ ਪਾ ਕੇ ਚਲਾਇਆ ਗਿਆ ਹੈ। ਇਹ ਬੰਬ ਕਰੂਡ ਤਾਰੀਕੇ ਨਾਲ ਬਣਿਆ ਗਿਆ ਸੀ।
Chandigarh News: ਚੰਡੀਗੜ੍ਹ ਪਹੁੰਚੇ ਰੱਖਿਆ ਮੰਤਰੀ ਰਾਜਨਾਥ, ਹਵਾਈ ਫ਼ੌਜ ਵਿਰਾਸਤੀ ਕੇਂਦਰ ਦਾ ਉਦਘਾਟਨ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਇੱਥੇ ਆਪਣੀ ਤਰ੍ਹਾਂ ਦੇ ਪਹਿਲੇ ਹਵਾਈ ਫ਼ੌਜ ਵਿਰਾਸਤੀ ਕੇਂਦਰ ਦਾ ਉਦਘਾਟਨ ਕੀਤਾ। ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਤੇ ਭਾਰਤੀ ਹਵਾਈ ਫ਼ੌਜ ਨੇ ਪਿਛਲੇ ਸਾਲ ਸਹਿਮਤੀ ਪੱਤਰ (ਐਮਓਯੂ) 'ਤੇ ਦਸਤਖਤ ਕੀਤੇ ਸਨ, ਜਿਸ ਤਹਿਤ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
