ਪੜਚੋਲ ਕਰੋ
(Source: ECI/ABP News)
ਸਹੁਰਿਆਂ ਨੂੰ ਨਸ਼ੀਲਾ ਪਦਾਰਥ ਖਵਾ ਕੇ ਪ੍ਰੇਮੀ ਨਾਲ ਭੱਜੀ 'ਲੁਟੇਰੀ ਲਾੜੀ', ਪੈਸੇ ਤੇ ਗਹਿਣੇ ਵੀ ਗਾਇਬ
ਯੂਪੀ ਦੇ ਸ਼ਾਮਲੀ ਜ਼ਿਲ੍ਹੇ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਨਵੀਂ ਵਿਆਹੀ ਵਹੁਟੀ ਆਪਣੇ ਸੋਹਰਾ ਪਰਿਵਾਰ ਨੂੰ ਨਸ਼ੀਲੀ ਚੀਜ਼ ਖਵਾ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਇੰਨਾ ਹੀ ਨਹੀਂ ਲੜਕੀ ਨੇ ਘਰ ਵਿੱਚ ਰੱਖੀ ਨਕਦੀ, ਗਹਿਣਿਆਂ ਅਤੇ ਹੋਰ ਕੀਮਤੀ ਸਮਾਨ 'ਤੇ ਵੀ ਆਪਣੇ ਹੱਥ ਸਾਫ ਕੀਤੇ। ਜਦੋਂ ਸਵੇਰੇ ਇਸ ਮਾਮਲੇ ਦਾ ਪਤਾ ਲਗਿਆ ਤਾਂ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
![ਸਹੁਰਿਆਂ ਨੂੰ ਨਸ਼ੀਲਾ ਪਦਾਰਥ ਖਵਾ ਕੇ ਪ੍ਰੇਮੀ ਨਾਲ ਭੱਜੀ 'ਲੁਟੇਰੀ ਲਾੜੀ', ਪੈਸੇ ਤੇ ਗਹਿਣੇ ਵੀ ਗਾਇਬ Bride ran away with lover after feeding intoxicating substance to her in laws in shamli ਸਹੁਰਿਆਂ ਨੂੰ ਨਸ਼ੀਲਾ ਪਦਾਰਥ ਖਵਾ ਕੇ ਪ੍ਰੇਮੀ ਨਾਲ ਭੱਜੀ 'ਲੁਟੇਰੀ ਲਾੜੀ', ਪੈਸੇ ਤੇ ਗਹਿਣੇ ਵੀ ਗਾਇਬ](https://static.abplive.com/wp-content/uploads/sites/5/2020/01/29205518/Bride-escaped.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਸ਼ਾਮਲੀ: ਯੂਪੀ ਦੇ ਸ਼ਾਮਲੀ ਜ਼ਿਲ੍ਹੇ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਨਵੀਂ ਵਿਆਹੀ ਵਹੁਟੀ ਆਪਣੇ ਸੋਹਰਾ ਪਰਿਵਾਰ ਨੂੰ ਨਸ਼ੀਲੀ ਚੀਜ਼ ਖਵਾ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਇੰਨਾ ਹੀ ਨਹੀਂ ਲੜਕੀ ਨੇ ਘਰ ਵਿੱਚ ਰੱਖੀ ਨਕਦੀ, ਗਹਿਣਿਆਂ ਅਤੇ ਹੋਰ ਕੀਮਤੀ ਸਮਾਨ 'ਤੇ ਵੀ ਆਪਣੇ ਹੱਥ ਸਾਫ ਕੀਤੇ। ਜਦੋਂ ਸਵੇਰੇ ਇਸ ਮਾਮਲੇ ਦਾ ਪਤਾ ਲਗਿਆ ਤਾਂ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਜਿਸ ਲੜਕੀ ਨੂੰ ਇਕ ਮਹੀਨਾ ਪਹਿਲਾਂ ਹੀ ਵਿਆਹ ਕੇ ਲਿਆਏ ਸੀ, ਉਹ ਉਨ੍ਹਾਂ ਨਾਲ ਅਜਿਹਾ ਕਰ ਸਕਦੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੂਰਾ ਮਾਮਲਾ ਸਦਰ ਕੋਤਵਾਲੀ ਖੇਤਰ ਦੇ ਇਕ ਪਿੰਡ ਦਾ ਹੈ। ਇਥੇ ਰਹਿਣ ਵਾਲੇ ਪਿੰਕੂ ਦਾ ਵਿਆਹ 25 ਨਵੰਬਰ ਨੂੰ ਬਾਗਪਤ ਦੇ ਮਲਕਪੁਰ ਪਿੰਡ ਦੀ ਰਹਿਣ ਵਾਲੀ ਮੋਨੀ ਨਾਲ ਹੋਇਆ ਸੀ। ਮੋਨੀ ਆਪਣੇ ਪੇਕੇ ਘਰ ਗਈ ਹੋ ਸੀ। ਦੋ ਦਿਨ ਪਹਿਲਾਂ ਪਿੰਕੂ ਆਪਣੀ ਪਤਨੀ ਨੂੰ ਘਰ ਲੈ ਕੇ ਆਇਆ ਸੀ।
ਨਵੀਂ ਦੁਲਹਨ ਦੇ ਘਰ ਪਹੁੰਚਣ 'ਤੇ ਖੁਸ਼ੀ ਦਾ ਮਾਹੌਲ ਸੀ, ਪਰ ਕੁਝ ਹੀ ਪਲਾਂ 'ਚ ਖੁਸ਼ੀ ਉਦਾਸੀ 'ਚ ਬਦਲ ਗਈ। ਬੀਤੀ ਰਾਤ ਮੋਨੀ ਨੇ ਸਾਰੇ ਪਰਿਵਾਰ ਨੂੰ ਦੁੱਧ 'ਚ ਨਸ਼ੀਲਾ ਪਦਾਰਥ ਮਿਲਾ ਕੇ ਦੇ ਦਿੱਤਾ। ਸਵੇਰੇ, ਜਦੋਂ ਪਰਿਵਾਰ ਦੀ ਨੀਂਦ ਖੁੱਲ੍ਹੀ, ਉਹ ਹੈਰਾਨ ਰਹਿ ਗਏ। ਉਨ੍ਹਾਂ ਵੇਖਿਆ ਕਿ ਘਰ ਵਿੱਚ ਨਾ ਤਾਂ ਪੈਸੇ ਹਨ ਅਤੇ ਨਾ ਹੀ ਨਕਦੀ ਅਤੇ ਗਹਿਣੇ ਹਨ। ਇਹ ਸਭ ਵੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਪੀੜਤ ਪਰਿਵਾਰ ਨੇ ਪੂਰੇ ਮਾਮਲੇ ਦੀ ਜਾਣਕਾਰੀ ਸਦਰ ਕੋਤਵਾਲੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)