ਪੜਚੋਲ ਕਰੋ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਵਿਖੇ ਮਾਡਰਨ ਵੈਂਡਿੰਗ ਜ਼ੋਨ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਮੁੜ ਲਿਆ ਜਾਇਜ਼ਾ

Sangrur News : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਅਮਨ ਅਰੋੜਾ ਵੱਲੋਂ ਅੱਜ ਮੁੜ ਸੁਨਾਮ ਸ਼ਹਿਰ ਦੀ ਪੁਰਾਣੀ ਸਬਜ਼ੀ ਮੰਡੀ ਵਿਖੇ ਬਣਾਈ ਜਾ ਰਹੀ ਮਾਡਰਨ ਵੈਂਡਿੰਗ ਜ਼ੋਨ ਦੇ ਨਿਰਮਾਣ

Sangrur News : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਅਮਨ ਅਰੋੜਾ ਵੱਲੋਂ ਅੱਜ ਮੁੜ ਸੁਨਾਮ ਸ਼ਹਿਰ ਦੀ ਪੁਰਾਣੀ ਸਬਜ਼ੀ ਮੰਡੀ ਵਿਖੇ ਬਣਾਈ ਜਾ ਰਹੀ ਮਾਡਰਨ ਵੈਂਡਿੰਗ ਜ਼ੋਨ ਦੇ ਨਿਰਮਾਣ ਕਾਰਜਾਂ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਚੱਲ ਰਹੇ ਕਾਰਜਾਂ ਵਿੱਚ ਵਰਤੀ ਜਾ ਰਹੀ ਸਮੱਗਰੀ ਉਤੇ ਤਸੱਲੀ ਪ੍ਰਗਟਾਉਂਦੇ ਹੋਏ ਠੇਕੇਦਾਰਾਂ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿਛਲੀਆਂ ਸਰਕਾਰਾਂ ਵੱਲੋਂ ਅਪਣਾਏ ਲੁੱਟ ਖਸੁੱਟ ਦੇ ਮਾੜੇ ਰੁਝਾਨ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਫੰਡਾਂ ਨੂੰ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਵਰਤਿਆ ਜਾਣਾ ਚਾਹੀਦਾ ਹੈ ਤਾਂ ਜੋ ਕੀਤਾ ਗਿਆ ਕੰਮ ਮੂੰਹੋਂ ਬੋਲੇ। 

ਉਨ੍ਹਾਂ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਹਦਾਇਤ ਕੀਤੀ ਕਿ 31 ਮਾਰਚ ਤੋਂ ਪਹਿਲਾਂ ਪਹਿਲਾਂ ਮਾਡਰਨ ਵੈਂਡਿੰਗ ਜ਼ੋਨ ਦੇ ਨਿਰਮਾਣ ਕਾਰਜਾਂ ਨੂੰ ਨੇਪਰੇ ਚੜ੍ਹਾਇਆ ਜਾਵੇ ਤਾਂ ਜੋ ਰੇਹੜੀ ਫੜ੍ਹੀ ਵਾਲੇ ਗਰੀਬ ਲੋਕ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਇਸ ਮਾਰਕੀਟ ਦਾ ਲਾਭ ਲੈ ਸਕਣ।
 
ਕੈਬਨਿਟ ਮੰਤਰੀ ਨੇ ਦਿਸ਼ਾ ਨਿਰਦੇਸ਼ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਕਿਸੇ ਵੀ ਢੰਗ ਨਾਲ ਸਰਕਾਰੀ ਖਜ਼ਾਨੇ ਨੂੰ ਢਾਹ ਲਾਉਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਧਿਕਾਰੀ, ਕਰਮਚਾਰੀ ਜਾਂ ਠੇਕੇਦਾਰ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
 
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਹੀ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਦੀ ਪੁਰਾਣੀ ਸਬਜ਼ੀ ਮੰਡੀ ਵਿਖੇ 1 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਆਧੁਨਿਕ ਵੈਂਡਿੰਗ ਜ਼ੋਨ ਦਾ ਅਚਨਚੇਤ ਨਿਰੀਖਣ ਕਰਦੇ ਹੋਏ ਪਾਇਆ ਗਿਆ ਸੀ ਕਿ ਸਬੰਧਤ ਠੇਕੇਦਾਰ ਵੱਲੋਂ ਸੀਵਰੇਜ ਦੇ ਮੈਨਹੋਲ ਚੈਂਬਰ ਬਣਾਉਣ ਲਈ ਗੈਰ ਮਿਆਰੀ ਇੱਟਾਂ, ਸੀਮਿੰਟਡ ਪਾਈਪਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਕੈਬਨਿਟ ਮੰਤਰੀ ਵੱਲੋਂ ਤਾੜਨਾ ਕੀਤੀ ਗਈ ਸੀ ਅਤੇ ਇਸ ਉਪਰੰਤ ਅਗਲੇ ਹੀ ਦਿਨ ਠੇਕੇਦਾਰ ਵੱਲੋਂ ਸਾਰੀ ਸਮੱਗਰੀ ਬਦਲ ਦਿੱਤੀ ਗਈ ਸੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਰਾਮ ਰਹੀਮ ਨੂੰ ਹਰ ਚੌਥੇ ਦਿਨ ਪੈਰੋਲ ਤੇ ਰਾਜੋਆਣਾ ਨੂੰ ਭਰਾ ਦੇ ਭੋਗ ਲਈ ਵੀ ਸਿਰਫ 3 ਘੰਟੇ ਦੀ ਛੁੱਟੀ, ਜਥੇਦਾਰ ਨੇ ਉਠਾਏ ਸਰਕਾਰਾਂ 'ਤੇ ਸਵਾਲ
Punjab News: ਰਾਮ ਰਹੀਮ ਨੂੰ ਹਰ ਚੌਥੇ ਦਿਨ ਪੈਰੋਲ ਤੇ ਰਾਜੋਆਣਾ ਨੂੰ ਭਰਾ ਦੇ ਭੋਗ ਲਈ ਵੀ ਸਿਰਫ 3 ਘੰਟੇ ਦੀ ਛੁੱਟੀ, ਜਥੇਦਾਰ ਨੇ ਉਠਾਏ ਸਰਕਾਰਾਂ 'ਤੇ ਸਵਾਲ
Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ
Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ
Punjab News: ਅਕਾਲੀ ਦਲ 'ਚ ਅਸਤੀਫ਼ਿਆਂ ਦਾ ਹੜ੍ਹ, ਹੁਣ ਅਨਿਲ ਜੋਸ਼ੀ ਨੇ ਛੱਡੀ ਪਾਰਟੀ
Punjab News: ਅਕਾਲੀ ਦਲ 'ਚ ਅਸਤੀਫ਼ਿਆਂ ਦਾ ਹੜ੍ਹ, ਹੁਣ ਅਨਿਲ ਜੋਸ਼ੀ ਨੇ ਛੱਡੀ ਪਾਰਟੀ
Canada News: ਹੁਣ ਕੈਨੇਡਾ ਸੈਟਲ ਹੋਣਾ ਔਖਾ, ਸਰਕਾਰ ਚੁੱਕਣ ਜਾ ਰਹੀ ਸਖਤ ਕਦਮ, ਲੱਖਾਂ ਲੋਕ ਹੋਣਗੇ ਡਿਪੋਰਟ
Canada News: ਹੁਣ ਕੈਨੇਡਾ ਸੈਟਲ ਹੋਣਾ ਔਖਾ, ਸਰਕਾਰ ਚੁੱਕਣ ਜਾ ਰਹੀ ਸਖਤ ਕਦਮ, ਲੱਖਾਂ ਲੋਕ ਹੋਣਗੇ ਡਿਪੋਰਟ
Advertisement
ABP Premium

ਵੀਡੀਓਜ਼

ਮਰੇ ਬੰਦੇ ਨੂੰ ਜਿਉਂਦਾ ਕਰ ਦੇਣ ਸਿੱਧੂ ਮੂਸੇਵਾਲਾ ਦੇ ਗੀਤ , ਸਿੱਧੂ ਤੇ ਬੋਲੇ ਜਾਨੀਤਾਪਸੀ ਪੰਨੂ ਦੇ ਘਰਵਾਲੇ ਦਾ ਕੀ ਹਾਲ , Cute ਗੱਲਾਂ ਤਾਂ ਸੁਣੋਦਿਲਜੀਤ ਦੇ ਸ਼ੋਅ ਕਿਸਨੇ ਪਾਈ ਦੋਸਾਂਝਵਾਲੇ ਨੂੰ ਮੁੰਦਰੀ , ਇਹ ਤਾਂ ਕਮਾਲ ਹੈਜੇਠਾਲਾਲ ਦਾ ਪਿਆ ਕਲੇਸ਼ , ਸ਼ੋਅ ਛੱਡਣ ਦੀ ਤਿਆਰੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਰਾਮ ਰਹੀਮ ਨੂੰ ਹਰ ਚੌਥੇ ਦਿਨ ਪੈਰੋਲ ਤੇ ਰਾਜੋਆਣਾ ਨੂੰ ਭਰਾ ਦੇ ਭੋਗ ਲਈ ਵੀ ਸਿਰਫ 3 ਘੰਟੇ ਦੀ ਛੁੱਟੀ, ਜਥੇਦਾਰ ਨੇ ਉਠਾਏ ਸਰਕਾਰਾਂ 'ਤੇ ਸਵਾਲ
Punjab News: ਰਾਮ ਰਹੀਮ ਨੂੰ ਹਰ ਚੌਥੇ ਦਿਨ ਪੈਰੋਲ ਤੇ ਰਾਜੋਆਣਾ ਨੂੰ ਭਰਾ ਦੇ ਭੋਗ ਲਈ ਵੀ ਸਿਰਫ 3 ਘੰਟੇ ਦੀ ਛੁੱਟੀ, ਜਥੇਦਾਰ ਨੇ ਉਠਾਏ ਸਰਕਾਰਾਂ 'ਤੇ ਸਵਾਲ
Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ
Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ
Punjab News: ਅਕਾਲੀ ਦਲ 'ਚ ਅਸਤੀਫ਼ਿਆਂ ਦਾ ਹੜ੍ਹ, ਹੁਣ ਅਨਿਲ ਜੋਸ਼ੀ ਨੇ ਛੱਡੀ ਪਾਰਟੀ
Punjab News: ਅਕਾਲੀ ਦਲ 'ਚ ਅਸਤੀਫ਼ਿਆਂ ਦਾ ਹੜ੍ਹ, ਹੁਣ ਅਨਿਲ ਜੋਸ਼ੀ ਨੇ ਛੱਡੀ ਪਾਰਟੀ
Canada News: ਹੁਣ ਕੈਨੇਡਾ ਸੈਟਲ ਹੋਣਾ ਔਖਾ, ਸਰਕਾਰ ਚੁੱਕਣ ਜਾ ਰਹੀ ਸਖਤ ਕਦਮ, ਲੱਖਾਂ ਲੋਕ ਹੋਣਗੇ ਡਿਪੋਰਟ
Canada News: ਹੁਣ ਕੈਨੇਡਾ ਸੈਟਲ ਹੋਣਾ ਔਖਾ, ਸਰਕਾਰ ਚੁੱਕਣ ਜਾ ਰਹੀ ਸਖਤ ਕਦਮ, ਲੱਖਾਂ ਲੋਕ ਹੋਣਗੇ ਡਿਪੋਰਟ
Kangana Ranaut: ਕੰਗਨਾ ਰਣੌਤ ਖਿਲਾਫ ਮੁੜ ਉੱਠ ਖਲੋਤੀਆਂ ਸਿੱਖ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਨੇ ਦਿੱਤੀ ਚੇਤਾਵਨੀ
Kangana Ranaut: ਕੰਗਨਾ ਰਣੌਤ ਖਿਲਾਫ ਮੁੜ ਉੱਠ ਖਲੋਤੀਆਂ ਸਿੱਖ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਨੇ ਦਿੱਤੀ ਚੇਤਾਵਨੀ
Punjab News: ਪੰਜਾਬ ਸਰਕਾਰ ਦਾ ਦਾਅਵਾ, ਇਸ ਵਾਰ ਝੋਨੇ ਦਾ ਝਾੜ 1.4 ਕੁਇੰਟਲ ਵਧਿਆ, ਅੰਕੜੇ ਕਰ ਦੇਣਗੇ ਹੈਰਾਨ
Punjab News: ਪੰਜਾਬ ਸਰਕਾਰ ਦਾ ਦਾਅਵਾ, ਇਸ ਵਾਰ ਝੋਨੇ ਦਾ ਝਾੜ 1.4 ਕੁਇੰਟਲ ਵਧਿਆ, ਅੰਕੜੇ ਕਰ ਦੇਣਗੇ ਹੈਰਾਨ
Punjab News: ਬਲਵੰਤ ਸਿੰਘ ਰਾਜੋਆਣਾ ਜੇਲ੍ਹ ਤੋਂ ਆਏ ਬਾਹਰ, ਤਿੰਨ ਘੰਟੇ ਦੀ ਮਿਲੀ ਪੈਰੋਲ
Punjab News: ਬਲਵੰਤ ਸਿੰਘ ਰਾਜੋਆਣਾ ਜੇਲ੍ਹ ਤੋਂ ਆਏ ਬਾਹਰ, ਤਿੰਨ ਘੰਟੇ ਦੀ ਮਿਲੀ ਪੈਰੋਲ
Death Threat: ਪੰਜਾਬੀ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਗੈਂਗਸਟਰ ਜੰਟਾ ਨੇ ਦਿੱਤੀ ਧਮਕੀ, ਬੋਲਿਆ- ਮੂਸੇਵਾਲਾ ਨੂੰ ਧਮਕੀ ਦਿਵਾਈ, ਜਿੱਥੇ ਮਰਜ਼ੀ ਲੁੱਕ, ਤੇਰਾ ਕੰਮ ਕਰਾਂਗੇ...
ਪੰਜਾਬੀ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਗੈਂਗਸਟਰ ਜੰਟਾ ਨੇ ਦਿੱਤੀ ਧਮਕੀ, ਬੋਲਿਆ- ਮੂਸੇਵਾਲਾ ਨੂੰ ਧਮਕੀ ਦਿਵਾਈ, ਜਿੱਥੇ ਮਰਜ਼ੀ ਲੁੱਕ, ਤੇਰਾ ਕੰਮ ਕਰਾਂਗੇ...
Embed widget