Chandigarh MC Polls 2021 Results LIVE: ਚੰਡੀਗੜ੍ਹ ਚੋਣਾਂ 'ਚ ਆਮ ਆਦਮੀ ਪਾਰਟੀ ਦਾ ਕਮਾਲ, ਸਭ ਤੋਂ ਵੱਧ ਸੀਟਾਂ ਜਿੱਤੀਆਂ ਪਰ ਬਹੁਮਤ ਤੋਂ ਪੱਛੜੀ
Chandigarh MC Polls 2021 Results LIVE: ਕੁੱਲ 35 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਕੋਲ 14 ਸੀਟਾਂ ਹਨ। ਬੀਜੇਪੀ ਨੇ 12 ਸੀਟਾਂ ਜਿੱਤੀਆਂ ਹਨ। ਕਾਂਗਰਸ ਨੂੰ 8 ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਸੀਟ ਮਿਲੀ ਹੈ।
LIVE
Background
Chandigarh MC Polls 2021 Results LIVE: ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਅੱਜ ਵੋਟਾਂ ਦੀ ਗਿਣਤੀ ਹੋਣੀ ਹੈ। ਵੋਟਾਂ ਦੀ ਗਿਣਤੀ ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗੀ। ਵੋਟਾਂ ਦੀ ਗਿਣਤੀ ਸ਼ਹਿਰ ਦੇ 9 ਨਿਰਧਾਰਤ ਕੇਂਦਰਾਂ 'ਤੇ ਹੋਵੇਗੀ ਅਤੇ ਅੰਤਿਮ ਨਤੀਜਾ ਦੁਪਹਿਰ ਤੱਕ ਐਲਾਨੇ ਜਾਣ ਦੀ ਉਮੀਦ ਹੈ। ਚੰਡੀਗੜ੍ਹ ਨਗਰ ਨਿਗਮ ਲਈ ਸ਼ੁੱਕਰਵਾਰ ਨੂੰ ਵੋਟਿੰਗ ਹੋਈ। ਕੁੱਲ 60 ਫੀਸਦੀ ਵੋਟਿੰਗ ਦਰਜ ਕੀਤੀ ਗਈ। ਤਿੰਨ ਲੱਖ ਔਰਤਾਂ ਸਮੇਤ ਲਗਪਗ 6.3 ਲੱਖ ਵੋਟਰ ਆਪਣੀ ਵੋਟ ਪਾਉਣ ਦੇ ਯੋਗ ਸੀ। ਵਾਰਡਾਂ ਦੀ ਗਿਣਤੀ 2016 ਵਿੱਚ 26 ਤੋਂ ਵੱਧ ਕੇ ਹੁਣ 35 ਹੋ ਗਈ ਹੈ।
ਮੌਜੂਦਾ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਕੋਲ ਨਗਰ ਨਿਗਮ ਵਿੱਚ ਬਹੁਮਤ ਹੈ। ਪਿਛਲੀਆਂ ਮਿਉਂਸਪਲ ਚੋਣਾਂ ਵਿੱਚ ਭਾਜਪਾ ਨੇ 20 ਅਤੇ ਉਸਦੇ ਸਾਬਕਾ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਨੇ ਇੱਕ ਸੀਟ ਜਿੱਤੀ ਸੀ। ਕਾਂਗਰਸ ਸਿਰਫ਼ ਚਾਰ ਸੀਟਾਂ ਹੀ ਜਿੱਤਣ ਵਿਚ ਕਾਮਯਾਬ ਰਹੀ।
ਸੱਤਾਧਾਰੀ ਭਾਰਤੀ ਜਨਤਾ ਪਾਰਟੀ, ਮੁੱਖ ਵਿਰੋਧੀ ਪਾਰਟੀ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਸਮੇਤ ਸਾਰੀਆਂ 35 ਸੀਟਾਂ 'ਤੇ 203 ਉਮੀਦਵਾਰ ਮੈਦਾਨ 'ਚ ਹਨ। ਕੁਝ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਚੰਡੀਗੜ੍ਹ ਨਗਰ ਨਿਗਮ ਦੇ ਨਤੀਜੇ ਗੁਆਂਢੀ ਸੂਬਿਆਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੇ ਮੂੜ ਨੂੰ ਵੀ ਦਰਸਾਉਗੇ, ਜਿੱਥੇ ਛੇਤੀ ਹੀ ਚੋਣਾਂ ਹੋਣੀਆਂ ਹਨ।
ਇਸ ਵਾਰ 'AAP' ਵੀ ਚੋਣ ਮੈਦਾਨ 'ਚ
ਨਗਰ ਨਿਗਮ ਵਿੱਚ ਹੁਣ ਤੱਕ ਮੁੱਖ ਮੁਕਾਬਲਾ ਭਾਜਪਾ ਤੇ ਕਾਂਗਰਸ ਵਿਚਾਲੇ ਹੀ ਰਿਹਾ ਹੈ ਪਰ ਇਸ ਵਾਰ ਆਮ ਆਦਮੀ ਪਾਰਟੀ ਦੀ ਐਂਟਰੀ ਨੇ ਚੋਣ ਨੂੰ ਤਿਕੋਣਾ ਬਣਾ ਦਿੱਤਾ ਹੈ। ‘ਆਪ’ ਆਗੂ ਦਾਅਵਾ ਕਰ ਰਹੇ ਹਨ ਕਿ ਇਸ ਵਾਰ ਉਨ੍ਹਾਂ ਦੇ ਘਰ ਮੇਅਰ ਬਣੇਗਾ।
ਉਧਰ, ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਮੇਅਰ ਲਈ ਇੰਤਜ਼ਾਰ ਕਰਨਾ ਪਵੇਗਾ। ਹਾਲਾਂਕਿ 'ਆਪ' ਦੇ ਉਮੀਦਵਾਰ ਭਾਜਪਾ ਤੇ ਕਾਂਗਰਸ ਦੇ ਕਈ ਪ੍ਰਮੁੱਖ ਚਿਹਰਿਆਂ ਦੀ ਖੇਡ ਵਿਗਾੜ ਸਕਦੇ ਹਨ।
ਕਈ ਸੀਟਾਂ 'ਤੇ ਭਾਜਪਾ ਤੇ 'ਆਪ' ਉਮੀਦਵਾਰਾਂ ਵਿਚਾਲੇ ਸਿੱਧਾ ਮੁਕਾਬਲਾ ਹੈ। ਕਾਂਗਰਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਵਾਰ ਜਨਤਾ ਉਨ੍ਹਾਂ ਦੇ ਨਾਲ ਹੈ ਤੇ ਮੇਅਰ ਉਨ੍ਹਾਂ ਦਾ ਹੀ ਹੋਵੇਗਾ। ਇਸ ਦੇ ਨਾਲ ਹੀ ਭਾਜਪਾ ਨੂੰ ਵੀ ਆਪਣੀ ਜਿੱਤ ਦਾ ਪੂਰਾ ਭਰੋਸਾ ਹੈ।
ਆਮ ਆਦਮੀ ਪਾਰਟੀ ਨੂੰ ਕਾਂਗਰਸ ਨਾਲ ਹੱਥ ਮਿਲਾਉਣਾ ਪੈ ਸਕਦਾ
ਹੁਣ ਅਹਿਮ ਹੈ ਕਿ ਮੇਅਰ ਚੁਣਨ ਲਈ ਆਮ ਆਦਮੀ ਪਾਰਟੀ ਨੂੰ ਕਾਂਗਰਸ ਨਾਲ ਹੱਥ ਮਿਲਾਉਣਾ ਪੈ ਸਕਦੇ ਹੈ। ਇਸ ਲਈ ਸਥਿਤੀ ਦਿਲਚਸਪ ਹੋ ਗਈ ਹੈ। ਸਵਾਲ ਉੱਠ ਰਹੇ ਹਨ ਕਿ ਕੀ ਆਮ ਆਦਮੀ ਪਾਰਟੀ ਕਾਂਗਰਸ ਨਾਲ ਗੱਠਜੋੜ ਕਰੇਗੀ ਕਿਉਂਕਿ ਪੰਜਾਬ ਅੰਦਰ ਕਾਂਗਰਸ ਤੇ ਆਪ ਦਾ ਸਖਤ ਟੱਕਰ ਚੱਲ ਰਹੀ ਹੈ।
ਆਮ ਆਦਮੀ ਪਾਰਟੀ ਨੂੰ ਬਹੁਮਤ ਲਈ 4 ਸੀਟਾਂ ਦੀ ਲੋੜ
ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਸੀਟਾਂ ਮਿਲੀਆਂ ਹਨ ਪਰ ਉਹ ਬਹੁਮਤ ਹਾਸਲ ਨਹੀਂ ਕਰ ਸਕੀ। ਆਮ ਆਦਮੀ ਪਾਰਟੀ ਨੂੰ ਬਹੁਮਤ ਲਈ 4 ਸੀਟਾਂ ਦੀ ਲੋੜ ਹੈ। ਕੁੱਲ 35 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਕੋਲ 14 ਸੀਟਾਂ ਹਨ। ਦੂਜੇ ਨੰਬਰ ਉੱਪਰ ਬੀਜੇਪੀ ਰਹੀ ਹੈ। ਬੀਜੇਪੀ ਨੇ 12 ਸੀਟਾਂ ਜਿੱਤੀਆਂ ਹਨ। ਕਾਂਗਰਸ ਨੂੰ 8 ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਸੀਟ ਮਿਲੀ ਹੈ।
35 ਵਿੱਚੋਂ 30 ਸੀਟਾਂ ਦੇ ਨਤੀਜੇ ਐਲਾਨੇ
35 ਵਿੱਚੋਂ 30 ਸੀਟਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਆਮ ਆਦਮੀ ਪਾਰਟੀ ਮੋਹਰੀ ਹੈ। 'ਆਪ' ਨੇ 23 'ਚੋਂ 14 ਸੀਟਾਂ 'ਤੇ ਕਬਜ਼ਾ ਕੀਤਾ ਹੈ। ਭਾਜਪਾ ਨੇ 10 ਤੇ ਕਾਂਗਰਸ ਨੇ 5 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਅਕਾਲੀ ਦਲ ਨੂੰ 1 ਸੀਟ ਮਿਲੀ ਹੈ।
ਆਮ ਆਦਮੀ ਪਾਰਟੀ 14, ਬੀਜੇਪੀ 10 ਤੇ ਕਾਂਗਰਸ ਪੰਜ ਸੀਟਾਂ ਉੱਪਰ ਜੇਤੂ
ਆਮ ਆਦਮੀ ਪਾਰਟੀ 14, ਬੀਜੇਪੀ 10 ਤੇ ਕਾਂਗਰਸ ਪੰਜ ਸੀਟਾਂ ਉੱਪਰ ਜੇਤੂ ਹਹੀ ਹੈ। ਅਕਾਲੀ ਦਲ ਦੇ ਖਾਤੇ ਵਿੱਚ ਇੱਕ ਸੀਟ ਆਈ ਹੈ।
12 ਵਜੇ ਤੱਕ 'ਆਪ' ਨੇ 8, ਬੀਜੇਪੀ ਨੇ 5 ਤੇ ਕਾਂਗਰਸ ਨੇ 4 ਸੀਟਾਂ ਜਿੱਤੀਆਂ
12 ਵਜੇ ਤੱਕ 'ਆਪ' ਨੇ 8, ਬੀਜੇਪੀ ਨੇ 5 ਤੇ ਕਾਂਗਰਸ ਨੇ 4 ਸੀਟਾਂ ਜਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਹੱਥ ਸਿਰਫ ਇੱਕ ਸੀਟ ਆਈ ਹੈ।