ਪੜਚੋਲ ਕਰੋ
(Source: ECI/ABP News)
ਮੰਦੀ ਭਾਸ਼ਾ ਦੀ ਵਰਤੋਂ ਕਰਨ 'ਤੇ ਈਸਾਈ ਭਾਈਚਾਰੇ 'ਚ ਰੋਹ, ਅਭਿਨੇਤਰੀਆਂ ਖਿਲਾਫ ਪ੍ਰਦਰਸ਼ਨ
ਫ਼ਿਲਮ ਐਕਟਰਸ ਰਵੀਨਾ ਟੰਡਨ, ਡਾਇਰੈਕਟਰ ਫਰਹਾ ਖ਼ਾਨ ਅਤੇ ਕਾਮੇਡੀਅਨ ਭਾਰਤੀ ਸਿੰਘ ਵੱਲੋਂ ਧਾਰਮਿਕ ਸ਼ਬਦ ਲਈ ਗਲਤ ਸ਼ਬਦਾਵਲੀ ਵਰਤਣ 'ਤੇ ਚਰਚ ਦੇ ਪ੍ਰਧਾਨ ਪਾਸਟਰ ਜੈਨ ਪੀਟਰ ਅਤੇ ਪਾਸਟਰ ਸੁਵਾਨ ਨਿਸ਼ਾਨ ਮਸੀਹ ਦੀ ਅਗਵਾਈ ਹੇਠ ਈਸਾਈ ਭਾਈਚਾਰੇ ਵੱਲੋਂ ਕਾਰਵਾਈ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ।
![ਮੰਦੀ ਭਾਸ਼ਾ ਦੀ ਵਰਤੋਂ ਕਰਨ 'ਤੇ ਈਸਾਈ ਭਾਈਚਾਰੇ 'ਚ ਰੋਹ, ਅਭਿਨੇਤਰੀਆਂ ਖਿਲਾਫ ਪ੍ਰਦਰਸ਼ਨ christian community protest against bharti singh, raveena tondon and farah khan in jalandhar ਮੰਦੀ ਭਾਸ਼ਾ ਦੀ ਵਰਤੋਂ ਕਰਨ 'ਤੇ ਈਸਾਈ ਭਾਈਚਾਰੇ 'ਚ ਰੋਹ, ਅਭਿਨੇਤਰੀਆਂ ਖਿਲਾਫ ਪ੍ਰਦਰਸ਼ਨ](https://static.abplive.com/wp-content/uploads/sites/5/2019/12/27170201/raveena-protest.jpg?impolicy=abp_cdn&imwidth=1200&height=675)
ਜਲੰਧਰ : ਫ਼ਿਲਮ ਐਕਟਰਸ ਰਵੀਨਾ ਟੰਡਨ, ਡਾਇਰੈਕਟਰ ਫਰਹਾ ਖ਼ਾਨ ਅਤੇ ਕਾਮੇਡੀਅਨ ਭਾਰਤੀ ਸਿੰਘ ਵੱਲੋਂ ਧਾਰਮਿਕ ਸ਼ਬਦ ਲਈ ਗਲਤ ਸ਼ਬਦਾਵਲੀ ਵਰਤਣ 'ਤੇ ਚਰਚ ਦੇ ਪ੍ਰਧਾਨ ਪਾਸਟਰ ਜੈਨ ਪੀਟਰ ਅਤੇ ਪਾਸਟਰ ਸੁਵਾਨ ਨਿਸ਼ਾਨ ਮਸੀਹ ਦੀ ਅਗਵਾਈ ਹੇਠ ਈਸਾਈ ਭਾਈਚਾਰੇ ਵੱਲੋਂ ਕਾਰਵਾਈ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ। ਫ਼ਿਲਮ ਅਦਾਕਾਰਾਂ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਜਿਸ ਕਰਕੇ ਮਕਸੂਦਾ ਚੌਕ 'ਚ ਲੰਮਾ ਜਾਮ ਲੱਗਾ ਰਿਹਾ।
ਨਾਅਰੇਬਾਜ਼ੀ ਕਰਦਿਆਂ ਮਸੀਹ ਭਾਈਚਾਰੇ ਦੇ ਆਗੂਆਂ ਨੇ ਦੱਸਿਆ ਕਿ ਚੱਲ ਰਹੇ ਟੀਵੀ ਸੀਰੀਅਲ ਦੌਰਾਨ ਫ਼ਿਲਮ ਐਕਟਰਸ ਰਵੀਨਾ ਟੰਡਨ, ਡਾਇਰੈਕਟਰ ਫਰਹਾ ਖ਼ਾਨ ਅਤੇ ਭਾਰਤੀ ਸਿੰਘ ਵੱਲੋਂ ਪ੍ਰਭੂ ਯਿਸੂ ਮਸੀਹ ਦੇ ਨਾਅਰੇ ਹਾਲੇਲੂਈਆ ਨੂੰ ਗਲਤ ਬੋਲਿਆ ਗਿਆ ਸੀ ਜਿਸ ਕਾਰਨ ਸਮੂਹ ਮਸੀਹ ਭਾਈਚਾਰੇ 'ਚ ਭਾਰੀ ਰੋਸ ਹੈ। ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਉਕਤ ਫ਼ਿਲਸੀ ਸਿਤਾਰਿਆਂ ਖਿਲਾਫ਼ ਕੇਸ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇ।
ਮਕਸੂਦਾਂ ਚੌਕ ਜਾਮ ਕਰਨ 'ਤੇ ਮੌਕੇ 'ਤੇ ਪੁੱਜੇ ਡੀਸੀਪੀ ਕਾਨੂੰਨ ਅਤੇ ਵਿਵਸਥਾ ਬਲਕਾਰ ਸਿੰਘ, ਏਸੀਪੀ ਉੱਤਰੀ ਜਸਬਿੰਦਰ ਖਹਿਰਾ, ਥਾਣਾ ਡਵੀਜ਼ਨ 1 ਦੇ ਮੁਖੀ ਸੁਖਬੀਰ ਸਿੰਘ ਆਦਿ ਨੇ ਪੁਲਿਸ ਪਾਰਟੀ ਸਣੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਸਮੂਹ ਮਸੀਹ ਭਾਈਚਾਰੇ ਨਾਲ ਗੱਲਬਾਤ ਕੀਤੀ। ਸਮੂਹ ਮਸੀਹ ਭਾਈਚਾਰੇ ਵੱਲੋਂ ਡੀਸੀਪੀ ਕਾਨੂੰਨ ਅਤੇ ਵਿਵਸਥਾ ਬਲਕਾਰ ਸਿੰਘ ਨੂੰ ਮੰਗ ਪੱਤਰ ਦੇ ਕੇ ਧਰਨਾ ਸਮਾਪਤ ਕੀਤਾ।
![ਮੰਦੀ ਭਾਸ਼ਾ ਦੀ ਵਰਤੋਂ ਕਰਨ 'ਤੇ ਈਸਾਈ ਭਾਈਚਾਰੇ 'ਚ ਰੋਹ, ਅਭਿਨੇਤਰੀਆਂ ਖਿਲਾਫ ਪ੍ਰਦਰਸ਼ਨ](https://static.abplive.com/wp-content/uploads/sites/5/2019/12/27170153/raveena-protest-1.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਕਾਰੋਬਾਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)