Coronavirus Live Updates: ਕੋਰੋਨਾ ਦਾ ਚੀਨ ਵਿੱਚ ਕਹਿਰ, ਭਾਰਤ ਸਰਕਾਰ ਵੀ ਚੌਕਸ, ਪੀਐਮ ਮੋਦੀ ਬੋਲੇ, ਤਿਉਹਾਰਾਂ ਦਾ ਅਨੰਦ ਲਵੋ ਪਰ ਵਰਤੋ ਸਾਵਧਾਨੀ
Coronavirus updates Live 26 December 2022: ਦੁਨੀਆ ਵਿੱਚ ਕੋਰੋਨਾ ਦਾ ਦਹਿਸ਼ਤ ਵਧਦੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਵਿੱਚ ਕੋਰੋਨਾ ਕਰਕੇ ਹਾਲਾਤ ਵਿਗੜਦੇ ਜਾ ਰਹੇ ਹਨ। ਉਂਝ ਭਾਰਤ ਵਿੱਚ ਅਜੇ ਰਾਹਤ ਦੀ ਖਬਰ ਹੈ।
LIVE

Background
Covid case in india: ਮੌਤ ਦਰ 1.19 ਫੀਸਦੀ ਕੀਤੀ ਗਈ ਦਰਜ
ਹੁਣ ਤੱਕ ਦੇਸ਼ ਵਿੱਚ ਕੁੱਲ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 4,41,43,179 ਹੋ ਗਈ ਹੈ, ਜਦੋਂ ਕਿ ਮੌਤ ਦਰ 1.19 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਦੇਸ਼ ਵਿੱਚ ਹੁਣ ਤੱਕ ਕੋਵਿਡ ਵੈਕਸੀਨ ਦੀਆਂ 220.05 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
Coronavirus Update: 25 ਦਸੰਬਰ ਨੂੰ ਪੰਜਾਬ ਭਰ ਵਿੱਚ ਕੁੱਲ 5497 ਕੋਵਿਡ ਨਮੂਨੇ ਲਏ ਗਏ
25 ਦਸੰਬਰ ਨੂੰ ਪੰਜਾਬ ਭਰ ਵਿੱਚ ਕੁੱਲ 5497 ਕੋਵਿਡ ਨਮੂਨੇ ਲਏ ਗਏ ਸਨ। ਇਨ੍ਹਾਂ ਵਿੱਚੋਂ 5140 ਲੋਕਾਂ ਦੀ ਕੋਵਿਡ ਲਈ ਜਾਂਚ ਕੀਤੀ ਗਈ। 25 ਦਸੰਬਰ ਨੂੰ, ਕੁੱਲ 6 ਨਵੇਂ ਕੋਵਿਡ ਮਰੀਜ਼ਾਂ ਦੇ ਨਾਲ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 37 ਹੋ ਗਈ ਹੈ।
Corona update: ਕੋਵਿਡ ਰੋਕਥਾਮ ਲਈ ਯਤਨਾਂ 'ਚ ਲੱਗੀ ਸਰਕਾਰ
ਪੰਜਾਬ ਦੇ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਕੋਵਿਡ ਟੈਸਟ ਕੀਤੇ ਗਏ ਹਨ, ਉਨ੍ਹਾਂ ਵਿੱਚੋਂ ਜਲੰਧਰ ਵਿੱਚ 906, ਲੁਧਿਆਣਾ ਵਿੱਚ 632, ਅੰਮ੍ਰਿਤਸਰ ਵਿੱਚ 570, ਤਰਨਤਾਰਨ ਵਿੱਚ 460 ਅਤੇ ਹੁਸ਼ਿਆਰਪੁਰ ਵਿੱਚ 391 ਵਿਅਕਤੀਆਂ ਦੇ ਟੈਸਟ ਕੀਤੇ ਗਏ ਹਨ। ਇਸ ਤੋਂ ਇਲਾਵਾ ਪਠਾਨਕੋਟ ਵਿੱਚ 262 ਅਤੇ ਰੋਪੜ ਵਿੱਚ 289 ਲੋਕਾਂ ਦਾ ਕੋਵਿਡ ਟੈਸਟ ਕੀਤਾ ਗਿਆ। ਪਰ ਪੰਜਾਬ ਦੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ, ਕੋਵਿਡ ਟੈਸਟਿੰਗ ਦਾ ਅੰਕੜਾ 105 ਤੋਂ 177 ਤੱਕ ਹੈ।
Corona update: ਅੱਜ ਕਰੋਨਾ ਦੇ ਕੇਸਾਂ 'ਚ ਆਈ ਕਮੀ
ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ ਦਿਨ ਕੋਰੋਨਾ ਦੇ 221 ਮਾਮਲੇ ਦਰਜ ਕੀਤੇ ਗਏ ਸਨ। ਪਿਛਲੇ 24 ਘੰਟਿਆਂ ਵਿੱਚ ਕੇਸਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਹਾਲਾਂਕਿ ਦੇਸ਼ 'ਚ ਲਗਾਤਾਰ ਕੋਰੋਨਾ ਟੈਸਟਿੰਗ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) 'ਤੇ ਵਿਦੇਸ਼ਾਂ ਤੋਂ ਪਰਤਣ ਵਾਲੇ ਲੋਕਾਂ ਲਈ ਬੇਤਰਤੀਬੇ ਕੋਵਿਡ ਟੈਸਟ ਵੀ ਕੀਤੇ ਜਾ ਰਹੇ ਹਨ।
Corona Alert : ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਜਿੱਥੇ 50 ਤੋਂ ਘੱਟ ਕੋਵਿਡ ਟੈਸਟ ਕੀਤੇ
ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਜਿੱਥੇ 50 ਤੋਂ ਘੱਟ ਕੋਵਿਡ ਟੈਸਟ ਕੀਤੇ ਗਏ ਹਨ। ਇਨ੍ਹਾਂ ਵਿੱਚ ਫਾਜ਼ਿਲਕਾ ਦੇ 28, ਮਲੇਰਕੋਟਲਾ ਦੇ 12, ਮਾਨਸਾ ਦੇ 26, ਸੰਗਰੂਰ ਦੇ 39 ਅਤੇ ਐਸਬੀਐਸ ਨਗਰ ਦੇ 39 ਸ਼ਾਮਲ ਹਨ। ਜ਼ਿਲ੍ਹਾ ਫਾਜ਼ਿਲਕਾ ਵਿੱਚ ਕੋਵਿਡ ਟੈਸਟਿੰਗ ਲਗਾਤਾਰ ਘਟਾਈ ਜਾ ਰਹੀ ਹੈ। ਇਸ ਤੋਂ ਇਲਾਵਾ ਸੰਗਰੂਰ ਅਤੇ ਕੁਝ ਹੋਰ ਜ਼ਿਲ੍ਹਿਆਂ ਵਿੱਚ ਕੋਵਿਡ ਟੈਸਟਿੰਗ ਦੀ ਪ੍ਰਕਿਰਿਆ ਤਸੱਲੀਬਖਸ਼ ਨਹੀਂ ਰਹੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
