(Source: ECI/ABP News)
Punjab Coronavirus Update: ਪੰਜਾਬ 'ਚ ਕੋਰੋਨਾ ਦੇ ਸਾਲ 'ਚ ਸਭ ਤੋਂ ਵੱਧ ਕੇਸ ਆਏ ਸਾਹਮਣੇ, 24 ਘੰਟਿਆਂ 'ਚ 2700 ਮਾਮਲੇ
ਅੱਜ ਪੰਜਾਬ ਵਿੱਚ ਵੀਰਵਾਰ ਨੂੰ ਇਸ ਸਾਲ ਦੇ ਸਭ ਤੋਂ ਵੱਧ ਕੇਸ ਇੱਕ ਦਿਨ 'ਚ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ ਤਾਜ਼ਾ ਕੋਰੋਨਾਵਾਇਰਸ ਦੇ 2,700 ਕੇਸ ਦਰਜ ਹੋਏ ਅਤੇ 43 ਮੌਤਾਂ ਹੋਈਆਂ।
ਚੰਡੀਗੜ੍ਹ: ਅੱਜ ਪੰਜਾਬ ਵਿੱਚ ਵੀਰਵਾਰ ਨੂੰ ਇਸ ਸਾਲ ਦੇ ਸਭ ਤੋਂ ਵੱਧ ਕੇਸ ਇੱਕ ਦਿਨ 'ਚ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ ਤਾਜ਼ਾ ਕੋਰੋਨਾਵਾਇਰਸ ਦੇ 2,700 ਕੇਸ ਦਰਜ ਹੋਏ ਅਤੇ 43 ਮੌਤਾਂ ਹੋਈਆਂ।
ਸੂਬੇ ਤੋਂ ਦੇਸ਼ ਦੇ ਸਰਗਰਮ ਮਾਮਲਿਆਂ 'ਚ ਇਕ ਵੱਡਾ ਹਿੱਸਾ ਹੈ। ਹੁਣ ਪੰਜਾਬ 'ਚ 21,000 ਤੋਂ ਵੱਧ ਐਕਟਿਵ ਕੇਸ ਹਨ। ਰਾਜ ਵਿੱਚ ਸਰਗਰਮ ਮਾਮਲੇ ਮੰਗਲਵਾਰ ਨੂੰ ਕਰੀਬ 19,000 ਤੋਂ ਵੱਧ ਕੇ ਵੀਰਵਾਰ ਨੂੰ 21,000 ਤੋਂ ਵੱਧ ਹੋ ਗਏ। ਰਾਜ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 2.21 ਲੱਖ ਤੋਂ ਵੱਧ ਹੈ ਜਦਕਿ ਮੌਤਾਂ ਦੀ ਗਿਣਤੀ 6,517 ਹੈ।
ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ 40,000 ਤੋਂ ਵੱਧ ਕੋਵਿਡ -19 ਟੈਸਟ ਲਏ ਗਏ। ਵੀਰਵਾਰ ਨੂੰ 1,735 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ, ਜਿਨ੍ਹਾਂ ਨਾਲ ਸਿਹਤਯਾਬ ਹੋਏ ਮਰੀਜ਼ਾਂ ਦੀ ਗਿਣਤੀ 1.95 ਲੱਖ ਤੋਂ ਵੱਧ ਗਈ ਹੈ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)