ਪੜਚੋਲ ਕਰੋ
Advertisement
ਪਿਤਾ ਦੇ ਦੇਹਾਂਤ ਦੀ ਖਬਰ ਸੁਣ ਕੇ ਵੀ ਮੀਟਿੰਗ ਕਰਦੇ ਰਹੇ ਮੁੱਖ ਮੰਤਰੀ
ਸੀਐਮ ਯੋਗੀ ਆਦਿੱਤਿਆਨਾਥ ਦੇ ਪਿਤਾ ਆਨੰਦ ਸਿੰਘ ਬਿਸ਼ਟ ਏਮਜ਼ ਦੇ ਗੇਸਟ੍ਰੋ ਆਈਸੀਯੂ ‘ਚ ਐਡਮਿਸਟਿਸਟ ਸੀ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ 89 ਸਾਲਾ ਪਿਤਾ ਆਨੰਦ ਸਿੰਘ ਬਿਸ਼ਟ ਨੂੰ ਤਬੀਅਤ ਖ਼ਰਾਬ ਹੋਣ ਕਾਰਨ 13 ਅਪਰੈਲ ਨੂੰ ਦਿੱਲੀ ਦੇ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ।
ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (Yogi Adityanath) ਕੋਰੋਨਾਵਾਇਰਸ (Coronavirus) ਦੇ ਸੰਕਰਮਣ ਦੇ ਦੌਰਾਨ ਪਿਤਾ ਦੀ ਮੌਤ ਦੀ ਖ਼ਬਰ ਦੇ ਬਾਵਜੂਦ ਕੋਰ ਟੀਮ ਨਾਲ ਬੈਠਕ ਕਰਦੇ ਰਹੇ। ਮੀਟਿੰਗ ‘ਚ ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਕੋਟਾ ਤੋਂ ਉੱਤਰ ਪ੍ਰਦੇਸ਼ ਵਾਪਸ ਆਏ ਸਾਰੇ ਬੱਚਿਆਂ ਦਾ ਘਰ ਕੁਆਰੰਟੀਨ (Quarantine) ਕਰਵਾਉਣ। ਇਸ ਨਾਲ ਸਾਰੇ ਬੱਚਿਆਂ ਨੂੰ ਉਨ੍ਹਾਂ ਦੇ ਮੋਬਾਈਲ ‘ਚ ਅਰੋਗਿਆ ਸੇਤੂ ਐਪ ਡਾਊਨਲੋਡ ਕਰਕੇ ਘਰ ਭੇਜਿਆ ਜਾਵੇ।
ਸੀਐਮ ਯੋਗੀ ਆਦਿੱਤਿਆਨਾਥ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਪਿਤਾ ਆਨੰਦ ਸਿੰਘ ਬਿਸ਼ਟ ਦੀ ਸਿਹਤ ਬਹੁਤ ਗੰਭੀਰ ਹੈ। ਜਦੋਂ ਸੀਐਮ ਯੋਗੀ ਆਦਿੱਤਿਆਨਾਥ ਨੂੰ ਆਪਣੇ ਪਿਤਾ ਦੇ ਅਕਾਲ ਚਲਾਣਾ ਬਾਰੇ ਪਤਾ ਲੱਗਿਆ, ਤਾਂ ਉਹ ਉਸ ਦੌਰਾਨ ਟੀਮ ਦੀ ਮੀਟਿੰਗ ਕਰ ਰਹੇ ਸੀ। ਇਸ ਘਟਨਾ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਦੀਆਂ ਅੱਖਾਂ ਕੁਝ ਸਮੇਂ ਲਈ ਨਮ ਹੋ ਗਈਆਂ। ਇਸ ਦੇ ਬਾਵਜੂਦ ਮੁੱਖ ਮੰਤਰੀ ਦੀ ਅਧਿਕਾਰੀਆਂ ਨਾਲ ਬੈਠਕ ਜਾਰੀ ਰੱਖੀ।
ਇਸ ਨਾਲ ਮੀਟਿੰਗ ‘ਚ ਕਿਹਾ ਗਿਆ ਕਿ ਜਿਨ੍ਹਾਂ ਮੰਡਲਾਂ ‘ਚ ਸਰਕਾਰੀ ਮੈਡੀਕਲ ਕਾਲਜ ਨਹੀਂ ਹਨ ਉੱਥੇ ਦੇ ਹਸਪਤਾਲਾਂ ‘ਚ ਟੈਸਟਿੰਗ ਲੈਬ ਸਥਾਪਤ ਕੀਤੀ ਜਾਣੀ ਚਾਹੀਦੀ ਹੈ। ਸੀਐਮ ਯੋਗੀ ਆਦਿੱਤਿਆਨਾਥ ਨੇ ਵੀ ਅੱਜ ਆਪਣੀ ਟੀਮ-11 ਦੇ ਕੰਮ ਦੀ ਰਿਪੋਰਟ ਲਈ। ਇਸ ਦੇ ਨਾਲ ਕੋਰੋਨਾ ਮੁਕਤ ਜ਼ਿਲ੍ਹਿਆਂ ‘ਚ ਹੋਰ ਤਿਆਰੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਅੱਜ ਤੋਂ ਰਾਜ ਦੇ 56 ਜ਼ਿਲ੍ਹਿਆਂ ‘ਚ ਸ਼ੁਰੂ ਕੀਤੇ ਗਏ ਕਾਰਜਾਂ ਤੇ ਦਫਤਰਾਂ ਦਾ ਅਪਡੇਟ ਵੀ ਲਿਆ ਤੇ ਤਬਲੀਗੀ ਜਮਾਤ ਦੇ ਲੋਕਾਂ ‘ਤੇ ਕੀਤੀ ਜਾ ਰਹੀ ਕਾਰਵਾਈ ਦੀ ਸਮੀਖਿਆ ਕੀਤੀ।
ਦੱਸ ਦਈਏ ਕਿ ਸੀਐਮ ਯੋਗੀ ਆਦਿੱਤਿਆਨਾਥ ਦੇ ਪਿਤਾ ਨੂੰ ਜਿਗਰ ਤੇ ਗੁਰਦੇ ਦੀ ਸਮੱਸਿਆ ਸੀ। ਉਸ ਨੂੰ ਵੈਂਟੀਲੇਟਰ 'ਤੇ ਬਿਠਾਇਆ ਗਿਆ ਸੀ। ਐਤਵਾਰ ਨੂੰ ਉਨ੍ਹਾਂ ਦਾ ਡਾਇਲਸਿਸ ਵੀ ਕੀਤਾ ਗਿਆ ਸੀ। ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਘੱਟ ਕਰ ਦਿੱਤਾ ਸੀ ਜਿਸ ਕਰਕੇ ਉਨ੍ਹਾਂ ਦੀ ਹਾਲਤ ਨਾਜ਼ੁਕ ਸੀ।
ਇਸ ਮੀਟਿੰਗ ਤੋਂ ਬਾਅਦ ਸੀਐਮ ਯੋਗੀ ਲਖਨਊ ਤੋਂ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਲਈ ਰਵਾਨਾ ਹੋਏ। ਇਸ ਤੋਂ ਬਾਅਦ ਸੜਕ ਰਾਹੀਂ ਨਵੀਂ ਦਿੱਲੀ ਦੇ ਏਮਜ਼ ਜਾਣਗੇ ਤੇ ਪਿਤਾ ਦੇ ਅੰਤਮ ਦਰਸ਼ਨ ਕਰਨਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement