ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਅਮਰੀਕਾ-ਤਾਲਿਬਾਨ ਸ਼ਾਂਤੀ ਸਮਝੌਤੇ ਦੇ ਦੋ ਦਿਨ ਬਾਅਦ ਅਫਗਾਨਿਸਤਾਨ 'ਚ ਵੱਡਾ ਧਮਾਕਾ, 3 ਮੌਤਾਂ, 11 ਜ਼ਖਮੀ
ਅਮਰੀਕਾ ਤੇ ਤਾਲਿਬਾਨ ਸ਼ਾਂਤੀ ਸਮਝੌਤੇ ਦੇ ਦੋ ਦਿਨ ਬਾਅਦ ਅਫਗਾਨਿਸਤਾਨ 'ਚ ਵੱਡਾ ਧਮਾਕਾ ਹੋਇਆ ਹੈ। ਇਸ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਕਰੀਬ 11 ਲੋਕ ਜ਼ਖਮੀ ਹੋ ਗਏ ਹਨ। ਇਹ ਧਮਾਕਾ ਨਾਦਿਰ ਸ਼ਾਹ ਕੋਟ ਇਲਾਕੇ 'ਚ ਇੱਕ ਫੁੱਟਬਾਲ ਮੈਚ ਦੌਰਾਨ ਹੋਇਆ।
![ਅਮਰੀਕਾ-ਤਾਲਿਬਾਨ ਸ਼ਾਂਤੀ ਸਮਝੌਤੇ ਦੇ ਦੋ ਦਿਨ ਬਾਅਦ ਅਫਗਾਨਿਸਤਾਨ 'ਚ ਵੱਡਾ ਧਮਾਕਾ, 3 ਮੌਤਾਂ, 11 ਜ਼ਖਮੀ Dispute over prisoners, deadly attacks in Afghanistan threaten US deal with Taliban ਅਮਰੀਕਾ-ਤਾਲਿਬਾਨ ਸ਼ਾਂਤੀ ਸਮਝੌਤੇ ਦੇ ਦੋ ਦਿਨ ਬਾਅਦ ਅਫਗਾਨਿਸਤਾਨ 'ਚ ਵੱਡਾ ਧਮਾਕਾ, 3 ਮੌਤਾਂ, 11 ਜ਼ਖਮੀ](https://static.abplive.com/wp-content/uploads/sites/5/2020/03/03145948/eastern-Khost-province.jpg?impolicy=abp_cdn&imwidth=1200&height=675)
ਕਾਬੁਲ: ਅਮਰੀਕਾ ਤੇ ਤਾਲਿਬਾਨ ਸ਼ਾਂਤੀ ਸਮਝੌਤੇ ਦੇ ਦੋ ਦਿਨ ਬਾਅਦ ਅਫਗਾਨਿਸਤਾਨ 'ਚ ਵੱਡਾ ਧਮਾਕਾ ਹੋਇਆ ਹੈ। ਇਸ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਕਰੀਬ 11 ਲੋਕ ਜ਼ਖਮੀ ਹੋ ਗਏ ਹਨ। ਇਹ ਧਮਾਕਾ ਨਾਦਿਰ ਸ਼ਾਹ ਕੋਟ ਇਲਾਕੇ 'ਚ ਇੱਕ ਫੁੱਟਬਾਲ ਮੈਚ ਦੌਰਾਨ ਹੋਇਆ।
ਵੱਡੀ ਗੱਲ ਇਹ ਹੈ ਕਿ ਇਹ ਧਮਾਕਾ ਤਾਲਿਬਾਨ ਵਲੋਂ ਸ਼ਾਂਤੀ ਸਮਝੌਤਾ ਤੋੜਣ ਤੋਂ ਬਾਅਦ ਹੋਇਆ ਹੈ। ਪੰਜ ਹਜ਼ਾਰ ਤਾਲਿਬਾਨੀ ਕੈਦੀਆਂ ਦੀ ਰਿਹਾਈ ਤੋਂ ਅਫਗਾਨਿਸਤਾਨ ਦੇ ਇਨਕਾਰ ਤੋਂ ਬਾਅਦ ਤਾਲਿਬਾਨ ਭੜਕਿਆ ਹੋਇਆ ਹੈ। ਹਾਲਾਂਕਿ ਫਿਲਹਾਲ ਹਮਲੇ ਦੀ ਜ਼ਿੰਮੇਵਾਰੀ ਕਿਸੇ ਵੀ ਸੰਗਠਨ ਨੇ ਨਹੀਂ ਲਈ ਹੈ।
ਦਰਅਸਲ ਅਫਗਾਨਿਸਤਾਨ 'ਚ ਸ਼ਾਂਤੀ ਦੀਆਂ ਕੋਸ਼ਿਸ਼ਾਂ ਨੂੰ ਇੱਕ ਵਾਰ ਫਿਰ ਉਸ ਵੇਲੇ ਝਟਕਾ ਲੱਗਾ ਜਦ ਤਾਲਿਬਾਨ ਨੇ ਇਹ ਸਾਫ ਕਰ ਦਿੱਤਾ ਕਿ ਉਹ ਅਫਗਾਨਿਸਤਾਨ ਦੇ ਸੰਬੰਧ ਪੱਖਾਂ ਦੀ ਗੱਲਬਾਤ 'ਚ ਤਾਂ ਹੀ ਹਿੱਸਾ ਲੈਣਗੇ ਜਦ ਅਮਰੀਕਾ ਦੇ ਨਾਲ ਹੋਏ ਸਮਝੌਤੇ ਤਹਿਤ ਉਸ ਦੇ ਪੰਜ ਹਜ਼ਾਰ ਕੈਦੀਆਂ ਨੂੰ ਰਿਹਾ ਕਰ ਦਿੱਤਾ ਜਾਵੇਗਾ। ਜਦਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦਾ ਕਹਿਣਾ ਹੈ ਕਿ ਉਹ ਇਸ ਬਾਰੇ ਵਾਅਦਾ ਨਹੀਂ ਕਰ ਸਕਦੇ। ਇਹ ਅਮਰੀਕਾ ਨਹੀਂ, ਅਫਗਾਨਿਸਤਾਨ ਦੇ ਲੋਕ ਤੈਅ ਕਰਨਗੇ ਕਿ ਕਿਸ ਨੂੰ ਛੱਡਣਾ ਹੈ ਤੇ ਕਿਸ ਨੂੰ ਨਹੀਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਬਾਲੀਵੁੱਡ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)