Sarkari Naukri: ਪੰਜਾਬ ਦੀ ਇਸ ਯੂਨੀਵਰਸਿਟੀ 'ਚ ਨਿਕਲੀ ਸਟਾਫ ਨਰਸ ਦੇ ਅਹੁਦੇ ਲਈ ਬੰਪਰ ਭਰਤੀ, ਇੰਝ ਕਰੋ ਫਟਾਫਟ ਅਪਲਾਈ
Recruitment 2024: B.Sc ਨਰਸਿੰਗ ਦੀ ਡਿਗਰੀ ਪ੍ਰਾਪਤ ਨੌਜਵਾਨਾਂ ਦੇ ਲਈ ਇਹ ਅਹਿਮ ਖਬਰ ਹੈ। ਜੇਕਰ ਤੁਸੀਂ ਵੀ ਇਹ ਡਿਗਰੀ ਕੀਤੀ ਹੈ ਅਤੇ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਇਹ ਸੁਨਹਿਰੀ ਮੌਕਾ ਹੱਥ ਤੋਂ ਨਾ ਜਾਣ ਦਿਓ। ਵੇਰਵਾ ਹੇਠ ਅਨੁਸਾਰ
Staff Nurse Recruitment 2024: ਜਿਹੜੇ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਹਨ। ਉਨ੍ਹਾਂ ਦੇ ਲਈ ਇਹ ਸੁਨਹਿਰੀ ਮੌਕਾ ਹੈ। ਇਹ ਅਸਾਮੀ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫ਼ਰੀਦਕੋਟ (Baba Farid University of Health Sciences, Faridkot) ਵੱਲੋਂ ਜਾਰੀ ਕੀਤੀ ਗਈ ਹੈ। ਇਨ੍ਹਾਂ ਤਹਿਤ ਕੁੱਲ 120 ਸਟਾਫ ਨਰਸ ਦੀਆਂ ਅਸਾਮੀਆਂ 'ਤੇ ਯੋਗ ਉਮੀਦਵਾਰਾਂ ਨੂੰ ਨਿਯੁਕਤ ਕੀਤਾ ਜਾਵੇਗਾ।
ਇਸ ਦਿਨ ਤੋਂ ਪਹਿਲਾਂ-ਪਹਿਲਾਂ ਅਪਲਾਈ ਕਰੋ
ਜ਼ਿਕਰਯੋਗ ਹੈ ਕਿ ਅਰਜ਼ੀਆਂ 6 ਜੁਲਾਈ ਤੋਂ ਸਵੀਕਾਰ ਕੀਤੀਆਂ ਜਾ ਰਹੀਆਂ ਹਨ ਅਤੇ ਅਪਲਾਈ ਕਰਨ ਦੀ ਆਖਰੀ ਮਿਤੀ 31 ਜੁਲਾਈ 2024 ਹੈ। ਇਸ ਸਮਾਂ ਸੀਮਾ ਦੇ ਅੰਦਰ ਨਿਰਧਾਰਤ ਫਾਰਮੈਟ ਵਿੱਚ ਫਾਰਮ ਭਰੋ। ਬਹੁਤ ਸਾਰੇ ਬੱਚੇ ਇਹ ਸੋਚ ਦੇ ਹਨ ਕੇ ਆਰਾਮ ਦੇ ਨਾਲ ਫਾਰਮ ਭਰ ਲਵਾਂਗੇ। ਪਰ ਅਖੀਰਲੇ ਦਿਨਾਂ ਦੇ ਵਿੱਚ ਕਈ ਵਾਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਇਸ ਲਈ ਜਲਦੀ ਤੋਂ ਜਲਦੀ ਆਨਲਾਈਨ ਫਾਰਮ ਭਰ ਦਿਓ।
ਇਸ ਵੈੱਬਸਾਈਟ 'ਤੇ ਜਾ ਕੇ ਭਰੋ ਫਾਰਮ
ਇਹ ਵੀ ਜਾਣੋ ਕਿ ਤੁਸੀਂ ਇਨ੍ਹਾਂ ਅਸਾਮੀਆਂ ਲਈ ਸਿਰਫ ਆਨਲਾਈਨ ਅਰਜ਼ੀ ਦੇ ਸਕਦੇ ਹੋ। ਅਜਿਹਾ ਕਰਨ ਲਈ ਤੁਹਾਨੂੰ BFUHS ਦੀ ਅਧਿਕਾਰਤ ਵੈੱਬਸਾਈਟ bfuhs.ac.in 'ਤੇ ਜਾਣਾ ਹੋਵੇਗਾ।
B.Sc ਨਰਸਿੰਗ ਦੀ ਡਿਗਰੀ ਪ੍ਰਾਪਤ ਕੀਤੀ ਹੋਵੇ
ਅਪਲਾਈ ਕਰਨ ਲਈ, ਇਹ ਜ਼ਰੂਰੀ ਹੈ ਕਿ ਉਮੀਦਵਾਰ ਨੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ B.Sc ਨਰਸਿੰਗ ਦੀ ਡਿਗਰੀ ਪ੍ਰਾਪਤ ਕੀਤੀ ਹੋਵੇ। ਜਨਰਲ ਨਰਸਿੰਗ ਅਤੇ ਮਿਡਵਾਈਫਰੀ ਵਿੱਚ ਤਿੰਨ ਸਾਲ ਦਾ ਡਿਪਲੋਮਾ ਕਰਨ ਵਾਲੇ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ।
ਜਾਣੋ ਉਮਰ ਸੀਮਾ
ਇਨ੍ਹਾਂ ਅਸਾਮੀਆਂ ਲਈ ਉਮਰ ਹੱਦ 37 ਸਾਲ ਰੱਖੀ ਗਈ ਹੈ। ਇਸ ਦੇ ਨਾਲ ਹੀ ਇਹ ਜ਼ਰੂਰੀ ਹੈ ਕਿ ਉਮੀਦਵਾਰ ਨੇ 10ਵੀਂ ਤੱਕ ਪੰਜਾਬੀ ਪੜ੍ਹੀ ਹੋਵੇ। ਕੌਂਸਲ ਵਿੱਚ ਰਜਿਸਟ੍ਰੇਸ਼ਨ ਵੀ ਜ਼ਰੂਰੀ ਹੈ ਅਤੇ ਸਬੰਧਤ ਖੇਤਰ ਵਿੱਚ ਤਜ਼ਰਬਾ ਵੀ ਜ਼ਰੂਰੀ ਹੈ।
ਜੇਕਰ ਤੁਹਾਡੀ ਚੋਣ ਹੋ ਜਾਂਦੀ ਹੈ, ਤਾਂ ਉਮੀਦਵਾਰਾਂ ਨੂੰ ਤਨਖਾਹ ਪੱਧਰ 5 ਦੇ ਅਨੁਸਾਰ ਲਗਭਗ 29 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਸ਼ੁਰੂਆਤੀ ਤਨਖਾਹ ਮਿਲੇਗੀ।
ਇਸ ਸੰਬੰਧੀ ਕਿਸੇ ਵੀ ਵੇਰਵਿਆਂ ਜਾਂ ਅਪਡੇਟਾਂ ਨੂੰ ਜਾਣਨ ਲਈ ਸਮੇਂ-ਸਮੇਂ 'ਤੇ ਅਧਿਕਾਰਤ ਵੈੱਬਸਾਈਟ ਦੀ ਜਾਂਚ ਕਰਦੇ ਰਹੋ। ਇੱਥੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ
Education Loan Information:
Calculate Education Loan EMI