(Source: ECI/ABP News/ABP Majha)
ਇਹ ਕੋਰਸ ਪਾਸ ਕਰਨ ਨਾਲ ਮਿਲਦੀ ਹੈ ਤੁਰਤ ਨੌਕਰੀ, ਔਖੇ ਹਨ ਪਰ ਮਿਲੇਗੀ ਲੱਖਾਂ ਰੁਪਏ ਤਨਖ਼ਾਹ!
ਕੁਝ ਕੋਰਸ ਔਖੇ ਹਨ, ਪਰ ਉਨ੍ਹਾਂ ਨੂੰ ਕਰਨ ਤੋਂ ਬਾਅਦ ਤਨਖ਼ਾਹ ਲੱਖਾਂ ਵਿਚ ਮਿਲਦੀ ਹੈ। ਆਓ ਜਾਣਦੇ ਹਾਂ ਅਜਿਹੇ 10 ਔਖੇ ਕੋਰਸਾਂ ਬਾਰੇ, ਜਿਨ੍ਹਾਂ ਨੂੰ ਕਰਨ ਲਈ ਦੁੱਗਣੀ ਤਿੱਗਣੀ ਮਿਹਨਤ ਕਰਨੀ ਪੈਂਦੀ ਹੈ।
ਵਿਦਿਆਰਥੀ ਆਮ ਕਰਕੇ 10ਵੀਂ ਪਾਸ ਕਰਨ ਤੋਂ ਬਾਅਦ ਹੀ ਆਪਣੇ ਕਰੀਅਰ ਬਾਰੇ ਸੋਚਣ ਲੱਗਦੇ ਹਨ। 12ਵੀਂ ਕਰਨ ਤੋਂ ਬਾਅਦ ਉਹ ਜਿਸ ਕੋਰਸ ਨੂੰ ਚੁਣਦੇ ਹਨ, ਉਨ੍ਹਾਂ ਨੂੰ ਉਸੇ ਖੇਤਰ ਵਿਚ ਹੀ ਉਮਰ ਭਰ ਨੌਕਰੀ ਕਰਨੀ ਪੈਂਦੀ ਹੈ। ਕੁਝ ਕੋਰਸ ਔਖੇ ਹਨ, ਪਰ ਉਨ੍ਹਾਂ ਨੂੰ ਕਰਨ ਤੋਂ ਬਾਅਦ ਤਨਖ਼ਾਹ ਲੱਖਾਂ ਵਿਚ ਮਿਲਦੀ ਹੈ। ਆਓ ਜਾਣਦੇ ਹਾਂ ਅਜਿਹੇ 10 ਔਖੇ ਕੋਰਸਾਂ ਬਾਰੇ, ਜਿਨ੍ਹਾਂ ਨੂੰ ਕਰਨ ਲਈ ਦੁੱਗਣੀ ਤਿੱਗਣੀ ਮਿਹਨਤ ਕਰਨੀ ਪੈਂਦੀ ਹੈ।
ਦੱਸ ਦਈਏ ਕਿ ਤੁਹਾਨੂੰ ਸਹੀ ਕਰੀਅਰ ਵਿਕਲਪ ਚੁਣਨ ਲਈ ਆਪਣੀ ਰੁਚੀ, ਸਮਰੱਥਾ ਅਤੇ ਬਜਟ ਦਾ ਪਤਾ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਤੁਹਾਨੂੰ ਇਸ ਗੱਲ ਦੀ ਵੀ ਜਾਣਕਾਰੀ ਹੋਣੀ ਚਾਹੀਦੀ ਹੈ, ਕਿ ਜਿਸ ਕੋਰਸ ਵਿਚ ਤੁਸੀਂ ਦਾਖ਼ਲਾ ਲੈ ਰਹੇ ਹੋ, ਉਸ ਵਿਚ ਨੌਕਰੀ ਦੀ ਸੰਭਾਵਨਾ ਕੀ ਹੈ। ਦੇਸ਼ ਵਿਚ ਕੁਝ ਕੋਰਸ ਅਜਿਹੇ ਹਨ, ਜਿੰਨਾਂ ਨੂੰ ਕਰਨ ਤੋਂ ਬਾਅਦ ਤੁਸੀਂ ਲੱਖਾਂ ਰੁਪਏ ਦੀ ਨੌਕਰੀ ਪ੍ਰਾਪਤ ਕਰ ਸਕਦੇ ਹੋ।
ਚਾਰਟਰਡ ਅਕਾਊਂਟੈਂਟ (CA)
CA ਪ੍ਰੀਖਿਆ ਦੇਸ਼ ਦੀਆਂ ਮੁਸ਼ਕਿਲ ਪ੍ਰੀਖਿਆਵਾਂ ਵਿਚੋਂ ਇਕ ਹੈ। ਇਸਨੂੰ ਪਾਸ ਕਰਨ ਲਈ ਲੇਖਾ-ਜੋਖਾ, ਆਡਿਟਿੰਗ, ਟੈਕਸੇਸ਼ਨ ਅਤੇ ਕਾਰੋਬਾਰੀ ਕਾਨੂੰਨ ਦਾ ਡੂੰਘਾ ਗਿਆਨ ਹੋਣਾ ਜ਼ਰੂਰੀ ਹੈ। CA ਬਣਨ ਦੀ ਪ੍ਰਕਿਰਿਆ ਕਾਫੀ ਲੰਬੀ ਹੈ। ਵਿਦਿਆਰਥੀਆਂ ਨੂੰ CA ਦੀ ਪ੍ਰੀਖਿਆ ਦੇ 3 ਪੱਧਰ ਪਾਸ ਕਰਨੇ ਪੈਂਦੇ ਹਨ। ਇਸ ਵਿੱਚ 3-4 ਸਾਲ ਜਾਂ ਵੱਧ ਸਮਾਂ ਲੱਗ ਸਕਦਾ ਹੈ। ਤਜ਼ਰਬੇ ਦੇ ਨਾਲ, CA ਦੀ ਤਨਖਾਹ 60 ਲੱਖ ਰੁਪਏ ਤੱਕ ਹੋ ਸਕਦੀ ਹੈ।
ਇੰਜੀਨੀਅਰਿੰਗ
ਇੰਜੀਨੀਅਰਿੰਗ ਭਾਰਤ ਵਿੱਚ ਸਭ ਤੋਂ ਪ੍ਰਸਿੱਧ ਕੋਰਸਾਂ ਵਿੱਚੋਂ ਇੱਕ ਹੈ। ਹਰ ਸਾਲ ਲੱਖਾਂ ਵਿਦਿਆਰਥੀ ਜੇਈਈ ਮੇਨ ਅਤੇ ਜੇਈਈ ਐਡਵਾਂਸਡ ਪ੍ਰੀਖਿਆਵਾਂ ਪਾਸ ਕਰਕੇ ਚੋਟੀ ਦੇ ਇੰਜੀਨੀਅਰਿੰਗ ਕਾਲਜਾਂ ਵਿੱਚ ਦਾਖ਼ਲਾ ਲੈਂਦੇ ਹਨ। ਇੰਜੀਨੀਅਰਿੰਗ ਕੋਰਸ ਨੂੰ ਕਰਨ ਲਈ 4 ਸਾਲ ਦਾ ਸਮਾਂ ਲੱਗਦਾ ਹੈ। ਲੰਮਾ ਹੋਣ ਦੇ ਨਾਲ ਨਾਲ ਇਹ ਕੋਰਸ ਔਖਾਂ ਵੀ ਹੁੰਦਾ ਹੈ।
ਕੰਪਿਊਟਰ ਇੰਜਨੀਅਰਿੰਗ
ਕੰਪਿਊਟਰ ਇੰਜਨੀਅਰਰਿੰਗ ਦਾ ਕੋਰਸ ਵੀ ਦੇਸ਼ ਦੇ ਔਖੇ ਕੋਰਸਾਂ ਵਿਚ ਆਉਂਦਾ ਹੈ। ਅੱਜ ਕੱਲ੍ਹ ਇਸ ਕੋਰਸ ਦੀ ਡਮਾਂਡ ਵਧ ਰਹੀ ਹੈ। ਇਹ ਕੋਰਸ ਪ੍ਰੋਗਰਾਮਿੰਗ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਵਰਗੀਆਂ ਤਕਨੀਕੀ ਧਾਰਨਾਵਾਂ ਨੂੰ ਸਮਝਣ ਵਿੱਚ ਮਦਦ ਕਰਦਾ ਹੈ। ਇਸ ਕੋਰਸ ਨੂੰ ਕਰਨ ਤੋਂ ਬਾਅਦ ਤੁਹਾਨੂੰ ਲੱਖਾਂ ਦੀ ਤਨਖ਼ਾਹ ਮਿਲਦੀ ਹੈ।
ਮਾਸਟਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ (MBA)
ਕਿਸੇ ਵੀ ਖੇਤਰ ਵਿੱਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਐਮਬੀਏ ਕੋਰਸ ਵਿੱਚ ਦਾਖ਼ਲਾ ਲਿਆ ਜਾ ਸਕਦਾ ਹੈ। ਦੇਸ਼ ਦੇ ਚੋਟੀ ਦੇ MBA ਕਾਲਜਾਂ ਵਿਚ ਦਾਖ਼ਲੇ ਲਈ CAT ਪ੍ਰੀਖਿਆ ਪਾਸ ਕਰਨਾ ਜ਼ਰੂਰੀ ਹੈ। ਐਮਬੀਏ ਦੀਆਂ ਬਹੁਤ ਸਾਰੀਆਂ ਸ਼ਾਖਾਵਾਂ ਹਨ। ਤੁਸੀਂ ਆਪਣੀ ਰੁਚੀ ਅਨੁਸਾਰ ਕਿਸੇ ਵੀ ਕੋਰਸ ਵਿੱਚ ਦਾਖਲਾ ਲੈ ਸਕਦੇ ਹੋ। 2 ਸਾਲ ਦੀ MBA ਡਿਗਰੀ ਪੂਰੀ ਕਰਕੇ ਤੁਸੀਂ ਦੇਸ਼-ਵਿਦੇਸ਼ ਦੀਆਂ ਬਿਹਤਰੀਨ ਕੰਪਨੀਆਂ 'ਚ ਨੌਕਰੀ ਪ੍ਰਾਪਤ ਕਰ ਸਕਦੇ ਹੋ।
ਐਮ.ਫਿਲ
ਐਮ.ਫਿਲ ਕੋਰਸ ਵੀ ਭਾਰਤ ਦੇ ਔਖੇ ਕੋਰਸਾਂ ਵਿਚ ਸ਼ੁਮਾਰ ਹੈ। ਇਹ ਬਹੁਤ ਹੀ ਚੁਣੌਤੀਪੂਰਨ 2 ਸਾਲ ਦੀ ਡਿਗਰੀ ਹੈ। ਇਸ ਵਿਚ ਤੁਹਨੂੰ ਆਪਣੇ ਪਸੰਦ ਦੇ ਵਿਸ਼ੇ ਉੱਤੇ ਖੋਜ ਕਰਨੀ ਪੈਂਦੀ ਹੈ। ਕੀਤੀ ਖੋਜ ਦੇ ਅਧਾਰਿਤ ਤੁਹਾਨੂੰ ਆਪਣਾ ਥੀਸਸ ਲਿਖਣਾ ਪੈਂਦਾ ਹੈ। ਕਈ ਯੂਨੀਵਰਸਿਟੀਆਂ ਵਿਚ ਇਸ ਕੋਰਸ ਵਿਚ ਦਾਖ਼ਲਾ ਲੈਣ ਲਈ ਤੁਹਾਨੂੰ ਦਾਖ਼ਲਾ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ।
ਫਾਰਮੇਸੀ
ਫਾਰਮੇਸੀ ਕੋਰਸ ਵੀ ਕਾਫ਼ੀ ਔਖਾ ਮੰਨਿਆ ਜਾਂਦਾ ਹੈ। ਇਸ ਕੋਰਸ ਵਿੱਚ ਨਿਪੁੰਨ ਹੋਣ ਲਈ, ਕਿਸੇ ਨੂੰ ਵਿਗਿਆਨ, ਫਾਰਮਾਸਿਊਟੀਕਲ ਆਰਗੈਨਿਕ, ਅਜੈਵਿਕ ਰਸਾਇਣ, ਆਯੁਰਵੇਦ ਅਤੇ ਫਾਰਮਾਕੋਗਨੋਸੀ ਦਾ ਗਿਆਨ ਹੋਣਾ ਚਾਹੀਦਾ ਹੈ। ਫਾਰਮੇਸੀ ਕੋਰਸ ਦਾ ਸਿਲੇਬਸ ਕਾਫ਼ੀ ਚੌੜਾ ਹੈ। ਇਸ ਨੂੰ ਖਤਮ ਕਰਨ ਲਈ ਬਹੁਤ ਲਗਨ, ਮਿਹਨਤ ਅਤੇ ਸਬਰ ਦੀ ਲੋੜ ਹੁੰਦੀ ਹੈ।
ਮੈਡੀਸਨ
ਮੈਡੀਸਨ ਦੀ ਪੜ੍ਹਾਈ ਡਾਕਟਰੀ ਕੋਰਸਾਂ ਨਾਲ ਜੁੜੀ ਹੋਈ ਹੈ। ਇਸ ਪੜ੍ਹਾਈ ਨੂੰ ਬਹੁਤ ਔਖਾ ਮੰਨਿਆ ਜਾਂਦਾ ਹੈ। ਇਸ ਕੋਰਸ ਵਿਚ ਦਾਖ਼ਲਾ ਲੈਣ ਲਈ ਤੁਹਾਨੂੰ NEET ਦੀ ਪ੍ਰੀਖਿਆ ਦੇਣੀ ਪੈਂਦੀ ਹੈ। NEET ਦੀ ਪ੍ਰੀਖਿਆ ਦੇ ਰੈਂਕ ਦੇ ਅਧਾਰ ਉੱਤੇ ਹੀ ਤੁਹਾਨੂੰ ਮੈਡੀਕਲ ਕਾਲਜ਼ ਵਿਚ ਦਾਖ਼ਲਾ ਮਿਲਦਾ ਹੈ। ਇਸ ਕੋਰਸ ਨੂੰ ਪੂਰਾ ਕਰਨ ਲਈ ਵਿਦਿਆਰਥੀਆਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ।
ਆਰਕੀਟੈਕਚਰ
ਆਰਕੀਟੈਕਚਰ ਦਾ ਕੋਰਸ ਵੀ ਬਹੁਤ ਔਖਾ ਹੈ। ਇਸ ਕੋਰਸ ਨੂੰ ਕਰਨ ਲਈ ਵਿਦਿਆਰਥੀਆਂ ਨੂੰ ਡਿਜ਼ਾਈਨ, ਇੰਜਨੀਅਰਿੰਗ, ਆਰਟਸ ਅਤੇ ਗਣਿਤ ਦਾ ਠੋਸ ਗਿਆਨ ਹੋਣਾ ਚਾਹੀਦਾ ਹੈ। ਆਰਕੀਟੈਕਟ ਬਣਨ ਲਈ ਬੀ.ਆਰਚ ਕੋਰਸ ਕਰਨਾ ਜ਼ਰੂਰੀ ਹੈ। ਦੇਸ਼ ਦੇ ਚੋਟੀ ਦੇ ਆਰਕੀਟੈਕਚਰ ਕਾਲਜ ਤੋਂ B.Arch ਕਰਨ ਲਈ, JEE ਪ੍ਰੀਖਿਆ ਪਾਸ ਕਰਨਾ ਲਾਜ਼ਮੀ ਹੈ। ਇਸ ਖੇਤਰ ਵਿੱਚ ਮੁਕਾਬਲੇ ਦਾ ਪੱਧਰ ਕਾਫ਼ੀ ਉੱਚਾ ਹੈ।
ਕਾਨੂੰਨ
ਕਾਨੂੰਨ ਦੀ ਪੜ੍ਹਾਈ ਵੀ ਦੇਸ਼ ਦੇ ਔਖੇ ਕੋਰਸਾਂ ਵਿਚ ਆਉਂਦੀ ਹੈ। ਕਾਨੂੰਨ ਦੀ ਪੜ੍ਹਾਈ ਲਈ ਬਹੁਤ ਲਗਨ ਦੀ ਲੋੜ ਹੁੰਦੀ ਹੈ। ਇਸ ਕੋਰਸ ਨੂੰ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਕਾਨੂੰਨ ਦੀ ਪੜ੍ਹਾਈ ਕਰਨ ਲਈ ਤੁਹਾਨੂੰ CLAT ਦਾਖ਼ਲਾ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ।
ਸਿਵਲ ਸੇਵਾਵਾਂ
ਸਿਵਲ ਸਰਵਿਸਿਜ਼ ਦੇਸ਼ ਦੀ ਉੱਚ ਦਰਜ਼ੇ ਦੀ ਨੌਕਰੀ ਹੈ। ਇਸ ਨੂੰ ਪ੍ਰਾਪਤ ਕਰਨ ਲਈ ਤੁਹਾਨੂੰ UPSC ਦੀ ਕਠਿਨ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ। ਇਸ ਪ੍ਰੀਖਿਆ ਦੇ ਤਿੰਨ ਕਠਿਨ ਪੱਧਰ ਹਨ। ਇਨ੍ਹਾਂ ਕਠਿਨ ਪੱਧਰਾਂ ਨੂੰ ਪਾਰ ਕਰਨ ਲਈ ਬਹੁਤ ਲਗਨ ਤੇ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਪਾਸ ਕਰਨ ਤੋਂ ਬਾਅਦ ਆਈਏਐਸ, ਆਈਪੀਐਸ, ਆਈਐਫਐਸ, ਆਈਆਰਐਸ ਆਦਿ ਸੇਵਾਵਾਂ ਵਿੱਚ ਸਰਕਾਰੀ ਨੌਕਰੀ ਮਿਲਦੀ ਹੈ।
Education Loan Information:
Calculate Education Loan EMI