(Source: ECI/ABP News/ABP Majha)
ਖੁਸ਼ਖਬਰੀ! IT ਕੰਪਨੀਆਂ ਮਾਰਚ ਤੱਕ ਦੇਣਗੀਆਂ 3.6 ਲੱਖ ਨਵੀਆਂ ਨੌਕਰੀਆਂ, ਰਿਪੋਰਟ 'ਚ ਹੋਇਆ ਦਾਅਵਾ
IT Jobs: ਆਈਟੀ ਸੈਕਟਰ ਵਿੱਚ ਨੌਕਰੀਆਂ ਦੇ ਵੱਡੇ ਮੌਕੇ ਆ ਰਹੇ ਹਨ। ਉਹ ਅਜਿਹਾ ਇਸ ਲਈ ਕਹਿ ਰਹੇ ਹਨ ਕਿਉਂਕਿ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਸਾਲ ਮਾਰਚ ਤੱਕ ਆਈਟੀ ਕੰਪਨੀਆਂ 3.6 ਲੱਖ ਨਵੀਆਂ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਨਗੀਆਂ।
IT Jobs: 3.6 lakh IT Jobs will be provided by IT Sector till march 2022, know about it
IT Jobs: ਸੂਚਨਾ ਤਕਨਾਲੋਜੀ ਖੇਤਰ ਦੀਆਂ ਘਰੇਲੂ ਕੰਪਨੀਆਂ ਚਾਲੂ ਵਿੱਤੀ ਸਾਲ ਵਿੱਚ ਮਾਰਚ ਤੱਕ 3.6 ਲੱਖ ਨਵੇਂ ਲੋਕਾਂ ਨੂੰ ਨਿਯੁਕਤ ਕਰਨਗੀਆਂ। ਮਾਰਕੀਟ ਇੰਟੈਲੀਜੈਂਸ ਫਰਮ UnearthInsight ਨੇ ਕੱਲ੍ਹ ਇਹ ਜਾਣਕਾਰੀ ਦਿੱਤੀ। ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਨੌਕਰੀਆਂ ਦੀ ਤਲਾਸ਼ ਕਰ ਰਹੇ ਹੁਨਰਮੰਦ ਬੇਰੁਜ਼ਗਾਰਾਂ ਲਈ ਇਹ ਖ਼ਬਰ ਵੱਡੀ ਰਾਹਤ ਵਾਲੀ ਗੱਲ ਹੋ ਸਕਦੀ ਹੈ।
ਨੌਕਰੀ ਛੱਡਣ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ
ਕੰਪਨੀ ਨੇ ਆਈਟੀ ਇੰਡਸਟਰੀ 'ਤੇ ਇਨਸਾਈਟਸ ਐਂਡ ਫੋਰਕਾਸਟਸ ਦੀ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਆਈਟੀ ਸੈਕਟਰ 'ਚ ਨੌਕਰੀਆਂ ਦੇ ਨੁਕਸਾਨ ਦੀ ਦਰ 22.3 ਫੀਸਦੀ ਰਹੀ। ਇਸ ਤੋਂ ਪਹਿਲਾਂ ਦੂਜੀ ਤਿਮਾਹੀ 'ਚ ਇਹ ਗਿਣਤੀ 19.5 ਫੀਸਦੀ ਸੀ, ਜਦਕਿ ਚੌਥੀ ਤਿਮਾਹੀ 'ਚ ਇਹ 22 ਤੋਂ 24 ਫੀਸਦੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2022-23 ਤੋਂ ਹਾਲਾਂਕਿ ਇਸ ਸਥਿਤੀ 'ਚ ਸੁਧਾਰ ਹੋਵੇਗਾ ਅਤੇ ਇਸ ਦੌਰਾਨ ਨੌਕਰੀ ਛੱਡਣ ਵਾਲੇ ਲੋਕਾਂ ਦੀ ਗਿਣਤੀ 16 ਤੋਂ 18 ਫੀਸਦੀ 'ਤੇ ਆਉਣ ਦੀ ਸੰਭਾਵਨਾ ਹੈ।
ਆਈਟੀ ਉਦਯੋਗ ਦੀ ਵਿਕਾਸ ਦਰ ਜਾਰੀ
UnearthInsightਦੇ ਸੰਸਥਾਪਕ ਅਤੇ ਸੀਈਓ ਗੌਰਵ ਵਾਸੂ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਦੇਸ਼ ਵਿੱਚ ਗੰਭੀਰ ਕੋਰੋਨਾਵਾਇਰਸ ਮਹਾਂਮਾਰੀ ਦੀ ਲਹਿਰ ਦੇ ਬਾਵਜੂਦ ਆਈਟੀ ਉਦਯੋਗ ਦਾ ਵਿਕਾਸ ਜਾਰੀ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿੱਤੀ ਸਾਲ ਵਿੱਚ ਆਈਟੀ ਉਦਯੋਗ ਵਿੱਚ ਹੁਣ ਤੱਕ ਦੀ ਸਭ ਤੋਂ ਵਧੀਆ ਕਮਾਈ ਵਿੱਚ ਵਾਧਾ ਦੇਖਣ ਦੀ ਸੰਭਾਵਨਾ ਹੈ।
ਆਈਟੀ ਉਦਯੋਗ ਵਿੱਚ ਪੈਸਾ
UnearthInsight ਦੇ ਅਨੁਸਾਰ, IT ਖੇਤਰ ਵਿੱਚ ਕੰਮ ਦੇ ਬਦਲੇ ਤਨਖਾਹ-ਸਕੇਲ ਵੀ ਵਧੀਆ ਹੈ ਅਤੇ ਲੋਕਾਂ ਨੂੰ ਨੌਕਰੀ ਤੋਂ ਬਾਅਦ ਹੋਰ ਵਿਕਾਸ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣਾ ਪੈਂਦਾ ਹੈ, ਜਿਸ ਦੇ ਚੰਗੇ ਨਤੀਜੇ ਸਾਹਮਣੇ ਆਉਂਦੇ ਹਨ।
ਇਹ ਵੀ ਪੜ੍ਹੋ: Punjab Election: ਮੁਆਫੀ ਮੰਗ ਨਵਜੋਤ ਸਿੱਧੂ ਨੇ ਖੇਡਿਆ ਵੱਡਾ ਦਾਅ, hello MLA ਲੈਂਡਲਾਈਨ ਨੰਬਰ ਸ਼ੁਰੂ ਕਰਨ ਦਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI