Indian Army: ਭਾਰਤੀ ਫੌਜ 'ਚ 100000 ਪੋਸਟਾਂ ਖਾਲੀ, ਮੋਦੀ ਸਰਕਾਰ ਨੇ ਖੁਦ ਹੀ ਕੀਤਾ ਖੁਲਾਸਾ
Indian Army: ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਮਰੀਕਾ ਦੀ ਕਮਾਨ ਸੰਭਾਲਣ ਮਗਰੋਂ ਦੁਨੀਆ ਭਰ ਦੇ ਦੇਸ਼ ਆਪਣੀਆਂ ਸੈਨਾਵਾਂ ਨੂੰ ਮਜਬੂਤ ਕਰਨ ਲੱਗੇ ਹਨ। ਯੂਰਪੀਅਨ ਦੇਸ਼ਾਂ ਨੇ ਰੱਖਿਆ ਬਜਟ ਵਧਾ ਦਿੱਤੇ ਹਨ ਤੇ ਕਈ ਮੁਲਕ

Indian Army: ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਮਰੀਕਾ ਦੀ ਕਮਾਨ ਸੰਭਾਲਣ ਮਗਰੋਂ ਦੁਨੀਆ ਭਰ ਦੇ ਦੇਸ਼ ਆਪਣੀਆਂ ਸੈਨਾਵਾਂ ਨੂੰ ਮਜਬੂਤ ਕਰਨ ਲੱਗੇ ਹਨ। ਯੂਰਪੀਅਨ ਦੇਸ਼ਾਂ ਨੇ ਰੱਖਿਆ ਬਜਟ ਵਧਾ ਦਿੱਤੇ ਹਨ ਤੇ ਕਈ ਮੁਲਕ ਹਥਿਆਰਾਂ ਦੀ ਡੀਲ ਕਰਨ ਲੱਗੇ ਹਨ। ਅਜਿਹੇ ਵਿੱਚ ਭਾਰਤੀ ਫੌਜ ਬਾਰੇ ਵੱਡਾ ਖੁਲਾਸਾ ਹੋਇਆ ਹੈ। ਭਾਰਤੀ ਫੌਜ ਵਿੱਚ ਇੱਕ ਲੱਖ ਤੋਂ ਵੱਧ ਸੈਨਿਕਾਂ ਦੀ ਘਾਟ ਹੈ। ਰੱਖਿਆ ਮੰਤਰਾਲੇ ਨੇ ਹਾਲ ਹੀ ਵਿੱਚ ਸੰਸਦ ਦੀ ਸਥਾਈ ਕਮੇਟੀ ਨੂੰ ਇਹ ਜਾਣਕਾਰੀ ਦਿੱਤੀ ਹੈ।
ਹਾਸਲ ਜਾਣਕਾਰੀ ਮੁਤਾਬਕ ਇਸ ਵੇਲੇ ਫੌਜ ਦੀ ਕੁੱਲ ਗਿਣਤੀ 12.48 ਲੱਖ ਹੈ, ਜਦੋਂਕਿ ਇੱਕ ਲੱਖ ਤੋਂ ਵੱਧ ਅਹੁਦੇ ਖਾਲੀ ਹਨ। ਇਨ੍ਹਾਂ ਵਿੱਚੋਂ 92,410 ਅਸਾਮੀਆਂ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਤੇ ਨਾਨ-ਕਮਿਸ਼ਨਡ ਅਫਸਰ (ਐਨਸੀਓ) ਦੀਆਂ ਹਨ। ਇਹ ਲਗਪਗ 7.72% ਦੀ ਕਮੀ ਨੂੰ ਦਰਸਾਉਂਦਾ ਹੈ। 1 ਅਕਤੂਬਰ, 2024 ਤੱਕ ਫੌਜ ਵਿੱਚ 11,97,520 ਮਨਜ਼ੂਰਸ਼ੁਦਾ ਅਸਾਮੀਆਂ ਦੇ ਮੁਕਾਬਲੇ 11,05,110 ਅਸਾਮੀਆਂ ਭਰੀਆਂ ਗਈਆਂ ਸਨ। ਇਸ ਤੋਂ ਇਲਾਵਾ 16.71% ਅਧਿਕਾਰੀਆਂ ਦੀ ਵੀ ਘਾਟ ਹੈ। 1 ਜੁਲਾਈ, 2024 ਤੱਕ ਫੌਜ ਵਿੱਚ 42,095 ਅਧਿਕਾਰੀ (ਮੈਡੀਕਲ ਕੋਰ, ਡੈਂਟਲ ਕੋਰ ਤੇ ਮਿਲਟਰੀ ਨਰਸਿੰਗ ਸੇਵਾ ਨੂੰ ਛੱਡ ਕੇ) ਹਨ, ਜਦੋਂਕਿ ਮਨਜ਼ੂਰਸ਼ੁਦਾ ਅਸਾਮੀਆਂ ਦੀ ਗਿਣਤੀ 50,538 ਹੈ।
ਕੋਵਿਡ ਦੌਰਾਨ 2 ਸਾਲਾਂ ਤੱਕ ਭਰਤੀ ਬੰਦ ਰਹੀ
ਹਰ ਸਾਲ ਲਗਪਗ 60 ਹਜ਼ਾਰ ਸੈਨਿਕ ਫੌਜ ਤੋਂ ਸੇਵਾਮੁਕਤ ਹੁੰਦੇ ਹਨ। ਕੋਵਿਡ ਦੌਰਾਨ ਦੋ ਸਾਲਾਂ ਤੱਕ ਫੌਜੀ ਭਰਤੀ ਬੰਦ ਰਹੀ। ਇਸ ਕਾਰਨ ਫੌਜ ਵਿੱਚ 1.20 ਲੱਖ ਸੈਨਿਕਾਂ ਦੀ ਸਿੱਧੀ ਕਮੀ ਆਈ। 2022 ਵਿੱਚ ਅਗਨੀਪਥ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ ਹਰ ਸਾਲ ਸਿਰਫ਼ 40 ਹਜ਼ਾਰ ਅਗਨੀਵੀਰ ਸਿਪਾਹੀਆਂ ਦੀ ਭਰਤੀ ਕੀਤੀ ਜਾ ਰਹੀ ਹੈ। ਇਸ ਕਾਰਨ ਕੋਵਿਡ ਦੌਰਾਨ ਬੰਦ ਕੀਤੀ ਗਈ ਭਰਤੀ ਦੀ ਘਾਟ ਪੂਰੀ ਨਹੀਂ ਹੋ ਰਹੀ।
ਉਧਰ, ਇਸ ਕਮੀ ਨੂੰ ਦੂਰ ਕਰਨ ਬਾਰੇ ਮੰਤਰਾਲੇ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਅਗਨੀਪਥ ਯੋਜਨਾ ਅੱਗੇ ਵਧੇਗੀ, ਸੈਨਿਕਾਂ ਦੀ ਕਮੀ ਪੂਰੀ ਹੋ ਜਾਵੇਗੀ। ਇਸ ਦੇ ਨਾਲ ਹੀ ਅਧਿਕਾਰੀਆਂ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਕਈ ਕਦਮ ਚੁੱਕੇ ਗਏ ਹਨ ਤੇ ਭਰਤੀ ਪ੍ਰਕਿਰਿਆ ਵਿੱਚ ਸੁਧਾਰ ਕੀਤਾ ਗਿਆ ਹੈ। ਫੌਜ ਦੀ ਭਰਤੀ ਵਿੱਚ ਉਮੀਦਵਾਰਾਂ ਦੀ ਮੌਜੂਦਗੀ ਵਧਾਉਣ ਲਈ ਜਿਹੜੇ ਲੋਕ ਸਰਵਿਸ ਸਿਲੈਕਸ਼ਨ ਬੋਰਡ (SSB) ਇੰਟਰਵਿਊ ਵਿੱਚ ਸ਼ਾਮਲ ਨਹੀਂ ਹੋ ਸਕੇ, ਉਨ੍ਹਾਂ ਨੂੰ ਦੂਜਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਐਸਐਸਬੀ ਬੈਚ ਨੂੰ ਦੁੱਗਣਾ ਕਰ ਦਿੱਤਾ ਗਿਆ ਹੈ ਤੇ ਡਾਕਟਰੀ ਜਾਂਚ ਲਈ ਲੱਗਣ ਵਾਲਾ ਸਮਾਂ ਅੱਠ ਤੋਂ ਦਸ ਦਿਨਾਂ ਤੋਂ ਘਟਾ ਕੇ ਦੋ ਤੋਂ ਤਿੰਨ ਦਿਨ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਅਧਿਕਾਰੀਆਂ ਲਈ ਖਾਲੀ ਅਸਾਮੀਆਂ ਹਰ ਸਾਲ ਐਗਜ਼ਿਟ ਤੇ ਵੇਸਟੇਜ ਦੇ ਆਧਾਰ 'ਤੇ ਜਾਰੀ ਕੀਤੀਆਂ ਜਾਂਦੀਆਂ ਹਨ। ਅਫ਼ਸਰ ਭਰਤੀ ਪ੍ਰਕਿਰਿਆ ਵਿੱਚ ਵੀ ਸੁਧਾਰ ਕੀਤਾ ਗਿਆ ਹੈ। ਚੇਨਈ ਵਿੱਚ ਅਫਸਰ ਟ੍ਰੇਨਿੰਗ ਅਕੈਡਮੀ (OTA) ਵਿੱਚ ਕੰਮ ਕਰਨ ਵਾਲੇ ਸੈਨਿਕਾਂ ਨੂੰ ਸਿਖਲਾਈ ਦੇਣ ਲਈ ਇੱਕ ਨਵਾਂ ਸਿਖਲਾਈ ਵਿੰਗ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਕਨੀਕੀ ਐਂਟਰੀ ਸਕੀਮ (10+2 TES) ਨੂੰ 3+1 ਸਾਲ ਦੇ ਮਾਡਲ ਵਿੱਚ ਬਦਲ ਦਿੱਤਾ ਗਿਆ ਹੈ। ਇਸ ਨਾਲ ਸਿਖਲਾਈ ਦੀ ਮਿਆਦ ਇੱਕ ਸਾਲ ਘੱਟ ਗਈ ਹੈ।
ਅਗਨੀਪਥ ਯੋਜਨਾ ਕੀ
ਕੇਂਦਰ ਸਰਕਾਰ ਨੇ 2022 ਵਿੱਚ ਅਗਨੀਪਥ ਯੋਜਨਾ ਸ਼ੁਰੂ ਕੀਤੀ ਸੀ। ਇਸ ਤਹਿਤ ਫੌਜ ਜਲ ਸੈਨਾ ਤੇ ਹਵਾਈ ਸੈਨਾ ਵਿੱਚ ਚਾਰ ਸਾਲਾਂ ਲਈ ਭਰਤੀ ਕੀਤੀ ਜਾਂਦੀ ਹੈ। ਚਾਰ ਸਾਲਾਂ ਵਿੱਚ ਛੇ ਮਹੀਨਿਆਂ ਦੀ ਸਿਖਲਾਈ ਵੀ ਸ਼ਾਮਲ ਹੈ। ਚਾਰ ਸਾਲਾਂ ਬਾਅਦ ਅਗਨੀਵੀਰਾਂ ਨੂੰ ਉਨ੍ਹਾਂ ਦੀ ਕੁਸ਼ਲਤਾ ਦੇ ਆਧਾਰ 'ਤੇ ਰੇਟਿੰਗ ਦਿੱਤੀ ਜਾਵੇਗੀ। ਰੇਟਿੰਗ ਦੇ ਆਧਾਰ 'ਤੇ ਸਿਰਫ਼ 25% ਅਗਨੀਵੀਰਾਂ ਨੂੰ ਹੀ ਸਥਾਈ ਸੇਵਾ ਦਿੱਤੀ ਜਾਵੇਗੀ।
ਇਹ ਸਕੀਮ ਅਫਸਰ ਰੈਂਕ ਤੋਂ ਹੇਠਾਂ ਦੇ ਸਿਪਾਹੀਆਂ ਦੀ ਭਰਤੀ ਕਰਦੀ ਹੈ। ਉਨ੍ਹਾਂ ਦੇ ਰੈਂਕ ਨੂੰ ਪਰਸੋਨਲ ਬਿਲੋ ਅਫਸਰ ਰੈਂਕ (PBOR) ਕਿਹਾ ਜਾਂਦਾ ਹੈ। ਇਨ੍ਹਾਂ ਸੈਨਿਕਾਂ ਦਾ ਦਰਜਾ ਫੌਜ ਵਿੱਚ ਕਮਿਸ਼ਨਡ ਅਫਸਰਾਂ ਤੇ ਗੈਰ-ਕਮਿਸ਼ਨਡ ਅਫਸਰਾਂ ਦੀ ਨਿਯੁਕਤੀ ਤੋਂ ਵੱਖਰਾ ਹੈ। ਭਰਤੀ ਸਾਲ ਵਿੱਚ ਦੋ ਵਾਰ ਰੈਲੀਆਂ ਰਾਹੀਂ ਹੁੰਦੀ ਹੈ।
Education Loan Information:
Calculate Education Loan EMI






















