ਪੜਚੋਲ ਕਰੋ
(Source: ECI/ABP News)
ਨਵੀਂ ਸਿੱਖਿਆ ਨੀਤੀ ਤਹਿਤ ਲਏ ਗਏ ਫੈਸਲੇ, ਹੁਣ ਸਿਰਫ 300 ਕਾਲਜਾਂ ਨੂੰ ਹੀ ਮਾਨਤਾ ਦੇ ਸਕਣਗੀਆਂ ਯੂਨੀਵਰਸਿਟੀਆਂ
ਕੇਂਦਰੀ ਮੰਤਰੀ ਮੰਡਲ ਨੇ ਪਿਛਲੇ ਮਹੀਨੇ ਹੀ ਨਵੀਂ ਸਿੱਖਿਆ ਨੀਤੀ ਨੂੰ ਪ੍ਰਵਾਨਗੀ ਦਿੱਤੀ ਹੈ। ਮਾਨਤਾ ਦੇਣ ਦੀ ਇਹ ਪ੍ਰਣਾਲੀ ਅਗਲੇ 15 ਸਾਲਾਂ ਵਿਚ ਪੜਾਅਵਾਰ ਢੰਗ ਨਾਲ ਹਟਾ ਦਿੱਤੀ ਜਾਏਗੀ ਅਤੇ ਕਾਲਜਾਂ ਨੂੰ ਹੌਲੀ-ਹੌਲੀ ਖੁਦਮੁਖਤਿਆਰੀ ਦੇਣ ਲਈ ਇੱਕ ਪੜਾਅਵਾਰ ਸਿਸਟਮ ਸਥਾਪਤ ਕੀਤਾ ਜਾਵੇਗਾ।
![ਨਵੀਂ ਸਿੱਖਿਆ ਨੀਤੀ ਤਹਿਤ ਲਏ ਗਏ ਫੈਸਲੇ, ਹੁਣ ਸਿਰਫ 300 ਕਾਲਜਾਂ ਨੂੰ ਹੀ ਮਾਨਤਾ ਦੇ ਸਕਣਗੀਆਂ ਯੂਨੀਵਰਸਿਟੀਆਂ National Eduction Policy 2020 Reform Universities wont affiliate over 300 colleges says education minister Ramesh Pokhriyal ਨਵੀਂ ਸਿੱਖਿਆ ਨੀਤੀ ਤਹਿਤ ਲਏ ਗਏ ਫੈਸਲੇ, ਹੁਣ ਸਿਰਫ 300 ਕਾਲਜਾਂ ਨੂੰ ਹੀ ਮਾਨਤਾ ਦੇ ਸਕਣਗੀਆਂ ਯੂਨੀਵਰਸਿਟੀਆਂ](https://static.abplive.com/wp-content/uploads/sites/5/2020/08/13194307/hrd-minister-ramesh-pokhriyal-nishank.jpg?impolicy=abp_cdn&imwidth=1200&height=675)
ਪੁਰਾਣੀ ਤਸਵੀਰ
ਨਵੀਂ ਦਿੱਲੀ: ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਬੁੱਧਵਾਰ ਨੂੰ ਕਿਹਾ ਕਿ ਯੂਨੀਵਰਸਿਟੀ ਨਵੀਂ ਸਿੱਖਿਆ ਨੀਤੀ (ਐਨਈਪੀ) ਤਹਿਤ 300 ਤੋਂ ਵੱਧ ਕਾਲਜਾਂ ਨੂੰ ਮਾਨਤਾ ਨਹੀਂ ਦੇ ਸਕਣਗੀਆਂ। ਨਿਸੰਕ 'ਕੋਵਿਡ -19 ਤੋਂ ਬਾਅਦ ਦੀ ਸਿੱਖਿਆ' ਵਿਸ਼ੇ 'ਤੇ ਡਿਜੀਟਲ ਸੈਸ਼ਨ ਨੂੰ ਸੰਬੋਧਿਤ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਯੂਨੀਵਰਸਿਟੀਆਂ ਦੀ ਗਿਣਤੀ ਵਧਾਉਣ ‘ਤੇ ਕੰਮ ਕਰ ਰਹੀ ਹੈ, ਤਾਂ ਜੋ 300 ਤੋਂ ਵੱਧ ਕਾਲਜਾਂ ਨੂੰ ਮਾਨਤਾ ਦੇਣ ਦੇ ਨਿਯਮ ਦੀ ਸਹੀ ਪਾਲਣਾ ਕੀਤੀ ਜਾ ਸਕੇ।
ਮਨੁੱਖੀ ਵਿਕਾਸ ਵਿਭਾਗ ਦੇ ਮੰਤਰੀ ਨੇ ਸਵਾਲ ਕੀਤਾ, "ਮੈਂ ਹਾਲ ਹੀ ਵਿੱਚ ਇੱਕ ਯੂਨੀਵਰਸਿਟੀ ਗਿਆ ਸੀ ਅਤੇ ਜਦੋਂ ਮੈਂ ਉਪ-ਕੁਲਪਤੀ ਨੂੰ ਪੁੱਛਿਆ ਕਿ ਉਸ ਯੂਨੀਵਰਸਿਟੀ ਤੋਂ ਕਿੰਨੇ ਕਾਲਜਾਂ ਦੀ ਮਾਨਤਾ ਮਿਲੀ ਹੈ ਤਾਂ ਉਨ੍ਹਾਂ ਨੇ ਕਿਹਾ ਕਿ 800 ਡਿਗਰੀ ਕਾਲਜ। ਮੈਂ ਸੋਚਿਆ ਕਿ ਮੈਂ ਇਹ ਗਲਤ ਸੁਣਿਆ ਹੈ। ਮੈਂ ਫਿਰ ਪੁੱਛਿਆ ਅਤੇ ਉਨ੍ਹਾਂ ਨੇ ਕਿਹਾ: 800. ਇਹ ਕਨਵੋਕੇਸ਼ਨ ਸੀ। ਮੈਂ ਹੈਰਾਨ ਸੀ। ਕੀ ਕੋਈ ਉਪ ਕੁਲਪਤੀ 800 ਡਿਗਰੀ ਕਾਲਜਾਂ ਦੇ ਪ੍ਰਿੰਸੀਪਲਾਂ ਦੇ ਨਾਂ ਯਾਦ ਕਰ ਸਕਦਾ ਹੈ?”
ਟੈਕਸ ਅਦਾ ਕਰਨ ਵਾਲਿਆਂ ਲਈ ਨਵਾਂ ਟੈਕਸ ਸਿਸਟਮ ਕਿਸ ਤਰ੍ਹਾਂ ਲਾਹੇਵੰਦ, ਮੋਦੀ ਨੇ ਕੀਤਾ ਸਪਸ਼ਟ
ਨਿਸ਼ੰਕ ਨੇ ਕਿਹਾ, “ਕੀ ਉਹ ਇੰਨੇ ਸਾਰੇ ਕਾਲਜਾਂ ਦੀ ਗੁਣਵੱਤਾ ਅਤੇ ਕੰਮਕਾਜ ‘ਤੇ ਨਜ਼ਰ ਰੱਖ ਸਕਦਾ ਹੈ। ਇਹੀ ਕਾਰਨ ਹੈ ਕਿ ਅਸੀਂ ਇਹ ਕਹਿ ਰਹੇ ਹਾਂ ਕਿ ਅਸੀਂ ਨਵੀਂ ਸਿੱਖਿਆ ਨੀਤੀ ਵਿਚ ਪੜਾਅਵਾਰ ਢੰਗ ਨਾਲ ਇਸ 'ਤੇ ਕੰਮ ਕਰਾਂਗੇ। ਇੱਕ ਯੂਨੀਵਰਸਿਟੀ 300 ਡਿਗਰੀ ਤੋਂ ਵੱਧ ਕਾਲਜਾਂ ਨੂੰ ਮਾਨਤਾ ਨਹੀਂ ਦੇ ਸਕਦੀ। ਇਸਦੇ ਲਈ ਸਾਨੂੰ ਯੂਨੀਵਰਸਿਟੀ ਨੂੰ ਵਧਾਉਣਾ ਹੋਵੇਗਾ ਅਤੇ ਅਸੀਂ ਉਹ ਕਰਾਂਗੇ।”
ਲਾਲ ਕਿਲ੍ਹੇ 'ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੀ ਧਮਕੀ, ਦਿੱਲੀ 'ਚ ਹਾਈ ਅਲਰਟ
ਰਾਜਾ ਵੜਿੰਗ ਨੇ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਲਈ ਕੈਪਟਨ ਤੋਂ ਮੰਗੇ ਸਮਾਰਟਫੋਨ, ਆਖਿਰ ਕਿਉਂ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)