NEET PG 2024: ਇੱਕ ਹਫਤੇ ਦੇ ਅੰਦਰ ਜਾਰੀ ਹੋਵੇਗੀ ਨੀਟ ਪ੍ਰੀਖਿਆ ਦੀ ਨਵੀਂ ਤਰੀਕ, ਇਦਾਂ ਚੈੱਕ ਕਰੋ ਲੇਟੇਸਟ ਅਪਡੇਟ
NEET PG 2024 New Exam Date: NEET PG ਪ੍ਰੀਖਿਆ 2024 ਦੀ ਨਵੀਂ ਤਰੀਕ ਅਗਲੇ ਹਫਤੇ ਜਾਰੀ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਇਸ ਬਾਰੇ ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਦਾ ਕੀ ਕਹਿਣਾ ਹੈ।
NBE To Release NEET PG 2024 Exam Date by NEXT Week: ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ ਅਗਲੇ ਹਫ਼ਤੇ ਤੱਕ NEET ਪੀਜੀ ਪ੍ਰੀਖਿਆ ਦੀ ਨਵੀਂ ਤਰੀਕ ਜਾਰੀ ਕਰ ਸਕਦਾ ਹੈ। ਇਸ ਸਬੰਧੀ NBE ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਜਲਦੀ ਤੋਂ ਜਲਦੀ ਪ੍ਰੀਖਿਆ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਕਿ NEET PG ਦੀ ਪ੍ਰੀਖਿਆ 23 ਜੂਨ ਨੂੰ ਹੋਣੀ ਸੀ, ਪਰ ਪ੍ਰੀਖਿਆ ਤੋਂ 11-12 ਘੰਟੇ ਪਹਿਲਾਂ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ।
ਆਖਰੀ ਸਮੇਂ 'ਤੇ ਪ੍ਰੀਖਿਆ ਰੱਦ ਹੋਣ ਕਰਕੇ ਉਮੀਦਵਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹ ਲਗਭਗ ਉਸ ਸੈਂਟਰ 'ਤੇ ਪਹੁੰਚ ਚੁੱਕੇ ਸਨ ਜਿੱਥੇ ਉਨ੍ਹਾਂ ਨੇ ਪ੍ਰੀਖਿਆ ਦੇਣੀ ਸੀ। ਖਾਸ ਕਰਕੇ ਉਹ ਉਮੀਦਵਾਰ ਜਿਨ੍ਹਾਂ ਦਾ ਸੈਂਟਰ ਦੂਰ ਸੀ।
ਮੀਡੀਆ ਰਿਪੋਰਟਾਂ ਦੇ ਅਨੁਸਾਰ NBEMS ਦੇ ਪ੍ਰਧਾਨ ਅਭਿਜਾਤ ਸੇਠ ਦਾ ਕਹਿਣਾ ਹੈ ਕਿ NEET PG ਪ੍ਰੀਖਿਆ ਦੀ ਤਰੀਕ ਇਸ ਹਫ਼ਤੇ ਵਿੱਚ ਜਾਰੀ ਕਰ ਦਿੱਤੀ ਜਾਵੇਗੀ। ਹਾਲਾਂਕਿ ਇਸ ਸਬੰਧ 'ਚ ਅਜੇ ਤੱਕ ਕੋਈ ਪੱਕਾ ਐਲਾਨ ਨਹੀਂ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰੀਖਿਆ ਕਰਵਾਉਣ ਦੇ ਨਿਯਮਾਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਜਲਦੀ ਤੋਂ ਜਲਦੀ ਸਮੀਖਿਆ ਕੀਤੀ ਜਾਵੇਗੀ।
ਇਹ ਵੀ ਪੜ੍ਹੋ: SSC CGL Recruitment 2024: SSC CGL ਦੇ 17727 ਅਹੁਦਿਆਂ 'ਤੇ ਨਿਕਲੀਆਂ ਭਰਤੀਆਂ, ਇਦਾਂ ਕਰੋ ਅਪਲਾਈ, ਲੱਗੇਗੀ ਇੰਨੀ ਫੀਸ
ਵੈਬਸਾਈਟ 'ਤੇ ਰੱਖੋ ਨਜ਼ਰ
ਉਮੀਦਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ NEET PG ਪ੍ਰੀਖਿਆ ਬਾਰੇ ਜਾਣਕਾਰੀ ਪ੍ਰਾਪਤ ਕਰਨ ਅਤੇ ਨਵੀਆਂ ਅਪਡੇਟਾਂ ਬਾਰੇ ਜਾਣਨ ਲਈ ਅਧਿਕਾਰਤ ਵੈੱਬਸਾਈਟ 'ਤੇ ਨਜ਼ਰ ਰੱਖਣ। ਸਾਰੀ ਨਵੀਂ ਜਾਣਕਾਰੀ ਇੱਥੇ ਸਾਂਝੀ ਕੀਤੀ ਜਾਵੇਗੀ। ਅਜਿਹਾ ਕਰਨ ਲਈ ਅਧਿਕਾਰਤ ਵੈੱਬਸਾਈਟ ਦਾ ਪਤਾ ਹੈ - nbe.edu.in। ਇਸ ਤੋਂ ਇਲਾਵਾ ਤੁਸੀਂ ਇਸ ਵੈੱਬਸਾਈਟ - natboard.edu.in 'ਤੇ ਵੀ ਜਾ ਸਕਦੇ ਹੋ।
ਇਸ ਸਬੰਧੀ ਐਨਬੀਈ ਦੇ ਅਧਿਕਾਰੀ ਦਾ ਵੀ ਕਹਿਣਾ ਹੈ ਕਿ ਇਸ ਪ੍ਰੀਖਿਆ ਦੀ ਪਵਿੱਤਰਤਾ ਵਿੱਚ ਕੋਈ ਕਮੀ ਨਹੀਂ ਆਈ ਹੈ ਅਤੇ ਪਿਛਲੇ ਸੱਤ ਸਾਲਾਂ ਤੋਂ ਇਹ ਪ੍ਰੀਖਿਆ ਸਫਲਤਾਪੂਰਵਕ ਕਰਵਾਈ ਜਾ ਰਹੀ ਹੈ। ਹਾਲੀਆ ਘਟਨਾਵਾਂ ਦੇ ਮੱਦੇਨਜ਼ਰ ਸਰਕਾਰ ਨੇ ਸੁਰੱਖਿਆ ਯਕੀਨੀ ਬਣਾਉਣ ਦਾ ਫੈਸਲਾ ਕੀਤਾ ਹੈ।
ਇਹ ਫੈਸਲਾ ਵਿਦਿਆਰਥੀ ਵਰਗ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਲਿਆ ਗਿਆ ਹੈ। ਪ੍ਰੀਖਿਆਵਾਂ ਦੀ ਸੁਰੱਖਿਆ ਬਰਕਰਾਰ ਰੱਖੀ ਜਾਵੇ। ਇਸ ਕਰਕੇ ਜਲਦੀ ਤੋਂ ਜਲਦੀ ਪ੍ਰੀਖਿਆਵਾਂ ਦੇ ਐਸਓਪੀ ਅਤੇ ਪ੍ਰੋਟੋਕੋਲ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸੋਸ਼ਲ ਮੀਡੀਆ 'ਤੇ ਜਾਰੀ ਹੋਈ ਐਡਵਾਈਜ਼ਰੀ
ਸੋਸ਼ਲ ਮੀਡੀਆ 'ਤੇ ਜਾਰੀ NEET ਐਡਵਾਈਜ਼ਰੀ ਬਾਰੇ ਉਨ੍ਹਾਂ ਕਿਹਾ ਕਿ ਇਹ ਉਮੀਦਵਾਰਾਂ ਦੀ ਸੁਰੱਖਿਆ ਲਈ ਹੈ। ਜਿਵੇਂ ਕਿ ਸੋਸ਼ਲ ਮੀਡੀਆ ਦਾ ਪ੍ਰਸਾਰ ਅੱਜਕੱਲ੍ਹ ਤੇਜ਼ੀ ਨਾਲ ਵਧਿਆ ਹੈ, ਇਹ ਅਕਸਰ ਲੋਕਾਂ ਨੂੰ ਗਲਤ ਸੰਦੇਸ਼ ਭੇਜਦਾ ਹੈ। ਇਸ ਲਈ ਉਮੀਦਵਾਰਾਂ ਨੂੰ ਹਦਾਇਤਾਂ ਜਾਰੀ ਕਰਨੀਆਂ ਜ਼ਰੂਰੀ ਸਨ। ਤਾਂ ਕਿ ਉਹ ਇਸ ਸਬੰਧੀ ਸੁਚੇਤ ਰਹਿਣ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇ।
ਪ੍ਰੀਖਿਆ ਰੱਦ ਕਰਨ 'ਤੇ ਸਾਨੂੰ ਅਫਸੋਸ ਹੈ
ਐਨਬੀਈਐਮਐਸ ਮੁਖੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਆਖਰੀ ਸਮੇਂ ਪ੍ਰੀਖਿਆ ਮੁਲਤਵੀ ਕੀਤੇ ਜਾਣ 'ਤੇ ਅਫਸੋਸ ਹੈ ਪਰ ਉਹ ਵਿਦਿਆਰਥੀਆਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਪ੍ਰੀਖਿਆ ਪੂਰੀ ਸੁਰੱਖਿਆ ਨਾਲ ਕਰਵਾਈ ਜਾਵੇਗੀ ਅਤੇ ਇਸ ਦੀ ਪਵਿੱਤਰਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸ ਪ੍ਰੀਖਿਆ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਵੇਗੀ। ਉਹ ਇਸ 'ਤੇ ਸਰਕਾਰ ਨਾਲ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ: ਆਸਟ੍ਰੇਲੀਆ ਦੇ ਸਟੱਡੀ ਵੀਜ਼ਿਆਂ 'ਚ ਲਗਾਤਾਰ ਆ ਰਹੀ ਕਮੀ, ਜਾਣੋ ਕੀ ਹੈ ਵਜ੍ਹਾ
Education Loan Information:
Calculate Education Loan EMI