(Source: ECI/ABP News/ABP Majha)
Punjabi University: ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰੀਖਿਆ ਸ਼ਾਖਾ ਵਿੱਚ ਸੁਧਾਰ ਲਈ ਚੁੱਕੇ ਇਹ ਕਦਮ, ਜਾਣੋ
examination branch: ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣੇ ਪ੍ਰੀਖਿਆ ਸ਼ਾਖਾ ਦੇ ਸਮੁੱਚੇ ਕੰਮ ਕਾਜ ਨੂੰ ਬਿਹਤਰ ਅਤੇ ਸੁਚਾਰੂ ਬਣਾਉਣ ਅਹਿਮ ਕਦਮ ਚੁੱਕੇ ਹਨ। ਜਿਸ ਕਰਕੇ ਨਵੀਂ ਟੀਮ ਦਾ ਗਠਨ ਕੀਤਾ ਗਿਆ ਹੈ।
Punjabi University: ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣੇ ਪ੍ਰੀਖਿਆ ਸ਼ਾਖਾ ਦੇ ਸਮੁੱਚੇ ਕੰਮ ਕਾਜ ਨੂੰ ਬਿਹਤਰ ਅਤੇ ਸੁਚਾਰੂ ਬਣਾਉਣ ਅਹਿਮ ਕਦਮ ਚੁੱਕੇ ਹਨ। ਜਿਸ ਕਰਕੇ ਨਵੀਂ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਵਿੱਚ ਡਿਪਟੀ ਰਜਿਸਟਰਾਰ ਡਾ. ਧਰਮਪਾਲ ਗਰਗ ਨੂੰ ਅਡੀਸ਼ਨਲ ਕੰਟਰੋਲਰ ਵਜੋਂ ਤਾਇਨਾਤ ਕੀਤਾ ਗਿਆ ਹੈ ਜਦੋਂ ਕਿ ਭੌਤਿਕ ਵਿਗਿਆਨ ਵਿਭਾਗ ਤੋਂ ਡਾ. ਬਾਲ ਕ੍ਰਿਸ਼ਨ ਅਤੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ ਵਿਭਾਗ ਤੋਂ ਡਾ. ਹਰਜਿੰਦਰ ਸਿੰਘ ਨੂੰ ਡਿਪਟੀ ਕੰਟਰੋਲਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਟੀਮ ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਵਿਸ਼ਾਲ ਗੋਇਲ ਦੀ ਅਗਵਾਈ ਵਿੱਚ ਕੰਮ ਕਰੇਗੀ।
ਸੂਬੇ ਦੀ ਸਭ ਤੋਂ ਵੱਡੀ ਯੂਨੀਵਰਸਿਟੀ
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਸੰਬੰਧੀ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਕਾਲਜਾਂ ਅਤੇ ਗਿਣਤੀ ਦੇ ਲਿਹਾਜ਼ ਨਾਲ ਵੀ ਸੂਬੇ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ ਜਿਸ ਨਾਲ਼ ਤਕਰੀਬਨ ਪੌਣੇ ਤਿੰਨ ਸੌ ਕਾਲਜ ਜੁੜੇ ਹੋਏ ਹਨ। ਹਰੇਕ ਸਾਲ ਦੋ ਲੱਖ ਦੇ ਕਰੀਬ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨਾਲ਼ ਜੁੜੇ ਕਾਰਜ ਯੂਨੀਵਰਸਿਟੀ ਦੇ ਹਿੱਸੇ ਆਉਂਦੇ ਹਨ।
ਉਨ੍ਹਾਂ ਕਿਹਾ ਕਿ ਇਹ ਇੱਕ ਵੱਡਾ ਅਤੇ ਬਹੁ-ਪਰਤੀ ਕਾਰਜ ਹੈ। ਪ੍ਰੀਖਿਆਵਾਂ ਕਰਵਾਉਣ ਤੋਂ ਲੈ ਕੇ ਨਤੀਜੇ ਬਣਵਾਉਣ ਅਤੇ ਜਾਰੀ ਕਰਵਾਉਣ ਦੇ ਸਾਰੇ ਕਾਰਜ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਵੱਲੋਂ ਕਰਵਾਏ ਜਾਂਦੇ ਹਨ। ਖਾਸ ਤੌਰ ਉੱਤੇ ਜਦੋਂ ਤੋਂ U.G.C. ਦੀਆਂ ਹਦਾਇਤਾਂ ਅਨੁਸਾਰ ਸਮੈਸਟਰ ਪ੍ਰਣਾਲੀ ਲਾਗੂ ਹੋਈ ਹੈ ਤਾਂ ਸਾਲ ਵਿੱਚ ਦੋ ਵਾਰ ਇਮਤਿਹਾਨ ਹੋਣ ਲੱਗ ਪਏ ਹਨ। ਇਸ ਨਾਲ ਪ੍ਰੀਖਿਆ ਸ਼ਾਖਾ ਦਾ ਕਾਰਜ ਵੀ ਦੁੱਗਣਾ ਹੋ ਗਿਆ ਹੈ। ਪ੍ਰੀਖਿਆਵਾਂ ਨਾਲ ਜੁੜੇ ਬਹੁਤ ਸਾਰੇ ਕੰਮਾਂ ਵਿੱਚ ਅਕਸਰ ਦੇਰੀ ਹੋਣ ਦੀਆਂ ਸ਼ਿਕਾਇਤਾਂ ਮਿਲਦੀਆਂ ਹਨ।
ਨਵੀਂ ਟੀਮ ਦੇ ਗਠਨ ਨਾਲ ਤਿੰਨ ਮੁੱਖ ਮਕਸਦ ਮਿੱਥੇ ਗਏ ਹਨ
ਪਿਛਲੇ ਦਿਨਾਂ ਵਿੱਚ ਕੰਪਿਊਟਰ ਖੇਤਰ ਦੇ ਮਾਹਿਰ ਪ੍ਰੋ. ਵਿਸ਼ਾਲ ਗੋਇਲ ਨੂੰ ਕੰਟਰੋਲਰ ਦੀ ਦੇਣਾ ਇਸੇ ਕੜੀ ਦਾ ਇੱਕ ਹਿੱਸਾ ਸੀ ਜਿਸ ਦੇ ਸਾਰਥਿਕ ਨਤੀਜੇ ਵੇਖਣ ਨੂੰ ਮਿਲੇ ਹਨ। ਮਿਸਾਲ ਵਜੋਂ ਬਹੁਤ ਸਾਰੇ ਨਤੀਜੇ ਜਲਦੀ ਅਤੇ ਬਿਹਤਰ ਢੰਗ ਨਾਲ ਤਿਆਰ ਹੋਣੇ ਸ਼ੁਰੂ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਇਸ ਨਵੀਂ ਟੀਮ ਦੇ ਗਠਨ ਨਾਲ ਤਿੰਨ ਮੁੱਖ ਮਕਸਦ ਮਿੱਥੇ ਗਏ ਹਨ। ਪਹਿਲਾ ਪ੍ਰੀਖਿਆ ਸ਼ਾਖਾ ਵਿੱਚ ਕੰਮ-ਕਾਜ ਲਈ ਬਿਹਤਰ ਸਮਰਥਾ ਪੈਦਾ ਕਰਨਾ, ਦੂਜਾ ਇਸ ਨਾਲ ਜੁੜੀਆਂ ਸਾਰੀਆਂ ਸੇਵਾਵਾਂ ਨੂੰ ਆਟੋਮੇਟ ਕਰਨਾ ਅਤੇ ਤੀਜਾ ਸਾਰੇ ਕੰਮ ਕਾਜ ਨੂੰ ਹੋਰ ਵਧੇਰੇ ਪਾਰਦਰਸ਼ੀ ਕਰਨਾ।
ਉਨ੍ਹਾਂ ਕਿਹਾ ਕਿ ਪ੍ਰੀਖਿਆ ਸ਼ਾਖਾ ਦੀਆਂ ਸਾਰੀਆਂ ਸੇਵਾਵਾਂ ਆਟੋਮੇਟ ਕਰ ਦਿੱਤੀਆਂ ਜਾਣਗੀਆਂ। ਇਸ ਮਕਸਦ ਲਈ ਕੋਈ ਵੀ ਸਾਫ਼ਟਵੇਅਰ ਖਰੀਦਿਆ ਨਹੀਂ ਜਾਵੇਗਾ ਬਲਕਿ ਇਸ ਟੀਮ ਦੀ ਅਗਵਾਈ ਵਿੱਚ ਯੂਨੀਵਰਸਿਟੀ ਵੱਲੋਂ ਆਪਣੇ ਪੱਧਰ ਉੱਤੇ ਹੀ ਤਿਆਰ ਕੀਤਾ ਜਾਵੇਗਾ। ਯੂਨੀਵਰਸਿਟੀ ਵੱਲੋਂ ਦਸੰਬਰ ਅੰਤ ਜਾਂ ਜਨਵਰੀ ਦੇ ਸ਼ੁਰੂ ਵਿੱਚ ਕਾਨਵੋਕੇਸ਼ਨ ਕੀਤੇ ਜਾਣ ਦੀ ਯੋਜਨਾ ਹੈ। ਉਸ ਕਾਨਵੋਕੇਸ਼ਨ ਦੀ ਤਿਆਰੀ ਲਈ ਵੀ ਇਹ ਟੀਮ ਨਵੇਂ ਢੰਗ ਨਾਲ ਤਿਆਰੀ ਕਰੇਗੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਟੀਮ ਤੋਂ ਹਰੇਕ ਪੰਦਰਾਂ ਦਿਨਾਂ ਵਿੱਚ ਕੁੱਝ ਨਵਾਂ ਕੀਤੇ ਜਾਣ ਦੀ ਤਵੱਕੋ ਹੈ।
- ਪ੍ਰੀਖਿਆ ਸ਼ਾਖਾ ਨਾਲ ਜੁੜੀ ਪੁੱਛ-ਗਿੱਛ ਲਈ ਦੂਰ-ਦੁਰਾਡੇ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਸਮੱਸਿਆ ਨੂੰ ਹੱਲ ਕਰਨਾ ਇੱਕ ਤਰਜੀਹੀ ਮੁੱਦਾ ਹੈ।
- ਇਸ ਮਕਸਦ ਲਈ ਤਕਨੀਕ ਦਾ ਆਸਰਾ ਲਿਆ ਜਾਵੇਗਾ ਅਤੇ ਕੋਸ਼ਿਸ਼ ਹੋਵੇਗੀ ਪੁੱਛ-ਗਿੱਛ ਅਤੇ ਹੋਰ ਸੇਵਾਵਾਂ ਦੀ ਉਪਲਬਧਤਾ ਆਨਲਾਈਨ ਵਿਧੀ ਰਾਹੀਂ ਹੀ ਯਕੀਨੀ ਹੋਵੇ। ਫਿਰ ਵੀ ਜੇਕਰ ਨਾ-ਟਾਲੇ ਜਾ ਸਕਣ ਵਾਲੇ ਕਾਰਨਾਂ ਕਰ ਕੇ ਕਿਸੇ ਵਿਦਿਆਰਥੀ ਜਾਂ ਉਸ ਦੇ ਮਾਪਿਆਂ ਨੂੰ ਪ੍ਰੀਖਿਆ ਸ਼ਾਖਾ ਆਉਣਾ ਵੀ ਪਵੇ ਤਾਂ ਇਸ ਮਕਸਦ ਲਈ ਬਕਾਇਦਾ ਟੋਕਨ ਸਿਸਟਮ ਹੋਵੇ।
- ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਰੈਡਿਟ ਸਿਸਟਮ ਆਦਿ ਵਰਗੀਆਂ ਬਹੁਤ ਸਾਰੇ ਨਵੇਂ ਕਦਮਾਂ ਕਾਰਨ ਇਸ ਟੀਮ ਦੇ ਗਠਨ ਦੀ ਬਹੁਤ ਲੋੜ ਸੀ।
Education Loan Information:
Calculate Education Loan EMI