ਇਨ੍ਹਾਂ 750 ਅਸਾਮੀਆਂ ਲਈ ਨਿਕਲੀ ਭਰਤੀ, 12ਵੀਂ ਪਾਸ ਉਮੀਦਵਾਰ ਤੁਰੰਤ ਕਰਨ ਅਪਲਾਈ
UKSSSC Recruitment 2024: ਉੱਤਰਾਖੰਡ ਅਧੀਨ ਸੇਵਾਵਾਂ ਚੋਣ ਕਮਿਸ਼ਨ ਨੇ 750 ਤੋਂ ਵੱਧ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਜਿਸ ਲਈ ਯੋਗ ਅਤੇ ਚਾਹਵਾਨ ਉਮੀਦਵਾਰ ਤੁਰੰਤ ਅਪਲਾਈ ਕਰਨ।
ਉੱਤਰਾਖੰਡ 'ਚ ਨੌਕਰੀਆਂ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ! ਸੂਬੇ ਵਿੱਚ 12ਵੀਂ ਪਾਸ ਉਮੀਦਵਾਰਾਂ ਲਈ ਰੁਜ਼ਗਾਰ ਦੇ ਸ਼ਾਨਦਾਰ ਮੌਕੇ ਸਾਹਮਣੇ ਆਏ ਹਨ। ਜੇਕਰ ਤੁਸੀਂ ਮਜ਼ਬੂਤ ਕਰੀਅਰ ਵੱਲ ਵਧਣਾ ਚਾਹੁੰਦੇ ਹੋ, ਤਾਂ ਇਹ ਮੌਕਾ ਤੁਹਾਡੇ ਲਈ ਬਹੁਤ ਖਾਸ ਹੈ। ਉੱਤਰਾਖੰਡ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਕਮਿਸ਼ਨ (UKSSSC) ਨੇ ਵੱਖ-ਵੱਖ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ, ਜਿਸ ਵਿੱਚ ਡਾਟਾ ਐਂਟਰੀ ਆਪਰੇਟਰ, ਕੰਪਿਊਟਰ ਸਹਾਇਕ ਅਤੇ ਜੂਨੀਅਰ ਸਹਾਇਕ ਸ਼ਾਮਲ ਹਨ।
ਇਹ ਵੀ ਪੜ੍ਹੋ: ਸੀਬੀਐਸਈ ਵਲੋਂ CTET 2024 ਦੀ ਤਰੀਕ ਵਿੱਚ ਫਿਰ ਬਦਲਾਅ, ਜਾਣੋ ਕਿਸ ਦਿਨ ਹੋਵੇਗੀ ਪ੍ਰੀਖਿਆ
ਕੁੱਲ ਇੰਨੀਆਂ ਅਸਾਮੀਆਂ ਉੱਤੇ ਹੋਵੇਗੀ ਭਰਤੀ
ਕਮਿਸ਼ਨ ਨੇ ਕੁੱਲ 751 ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 465 ਅਸਾਮੀਆਂ ਜੂਨੀਅਰ ਸਹਾਇਕ ਲਈ ਹਨ, ਜੋ ਰਾਜ ਦੇ ਵੱਖ-ਵੱਖ ਵਿਭਾਗਾਂ ਵਿੱਚ ਉਪਲਬਧ ਹਨ। ਇਸ ਤੋਂ ਇਲਾਵਾ ਸਿੰਚਾਈ ਵਿਭਾਗ ਵਿੱਚ ਮੇਟ ਦੀਆਂ 268 ਅਸਾਮੀਆਂ, ਵੱਖ-ਵੱਖ ਵਿਭਾਗਾਂ ਵਿੱਚ ਸੁਪਰਵਾਈਜ਼ਰ ਦੀਆਂ 06 ਅਸਾਮੀਆਂ, ਸਟੇਟ ਅਸਟੇਟ ਵਿਭਾਗ ਵਿੱਚ ਰਿਸੈਪਸ਼ਨਿਸਟ ਦੀਆਂ 05 ਅਸਾਮੀਆਂ, ਗਵਰਨਰ ਸਕੱਤਰੇਤ ਵਿੱਚ ਕੰਪਿਊਟਰ ਸਹਾਇਕ ਕਮ ਰਿਸੈਪਸ਼ਨਿਸਟ ਦੀਆਂ 03 ਅਸਾਮੀਆਂ ਅਤੇ ਯੂ.ਕੇ.ਐਸ.ਐਸ.ਸੀ. ਵਿੱਚ ਡਾਟਾ ਐਂਟਰੀ ਆਪਰੇਟਰ ਦੀਆਂ 03 ਅਸਾਮੀਆਂ ਹਨ। ਹਾਊਸਿੰਗ ਵਿਭਾਗ ਵਿੱਚ ਹਾਊਸਿੰਗ ਇੰਸਪੈਕਟਰ ਦੀ ਇੱਕ ਅਸਾਮੀ ਵੀ ਖਾਲੀ ਹੈ।
ਇਹ ਵੀ ਪੜ੍ਹੋ: ਹਜ਼ਾਰਾਂ ਪੰਜਾਬੀ ਕੈਨੇਡਾ ਤੋਂ ਹੋਣਗੇ ਡਿਪੋਰਟ! ਕੈਨੇਡੀਅਨ ਸਰਕਾਰ ਦੀ ਨਵੀਂ ਨੀਤੀ ਨੇ ਮਚਾਇਆ ਹੜਕੰਪ
ਯੋਗਤਾ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ 12ਵੀਂ ਪਾਸ ਹੋਣੇ ਚਾਹੀਦੇ ਹਨ। ਉਮੀਦਵਾਰਾਂ ਕੋਲ ਸਬੰਧਤ ਪੋਸਟ ਲਈ ਟਾਈਪਿੰਗ ਦਾ ਤਜਰਬਾ ਵੀ ਹੋਣਾ ਚਾਹੀਦਾ ਹੈ।
ਉਮਰ ਸੀਮਾ
ਨੋਟੀਫਿਕੇਸ਼ਨ ਅਨੁਸਾਰ ਇਸ ਭਰਤੀ ਮੁਹਿੰਮ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਤੋਂ 42 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਸਿਲੈਕਸ਼ਨ ਪ੍ਰੋਸੈਸ
ਚੋਣ ਪ੍ਰਕਿਰਿਆ ਵਿੱਚ, ਸਭ ਤੋਂ ਪਹਿਲਾਂ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਪਾਸ ਕਰਨੀ ਪਵੇਗੀ। ਇਸ ਤੋਂ ਬਾਅਦ ਟਾਈਪਿੰਗ ਟੈਸਟ ਲਿਆ ਜਾਵੇਗਾ, ਜਿਸ ਤੋਂ ਬਾਅਦ ਦਸਤਾਵੇਜ਼ਾਂ ਦੀ ਤਸਦੀਕ ਅਤੇ ਮੈਡੀਕਲ ਜਾਂਚ ਹੋਵੇਗੀ।
ਸੈਲਰੀ
ਇਨ੍ਹਾਂ ਅਸਾਮੀਆਂ 'ਤੇ ਚੁਣੇ ਗਏ ਉਮੀਦਵਾਰਾਂ ਨੂੰ ਸ਼ਾਨਦਾਰ ਤਨਖਾਹ ਮਿਲੇਗੀ। ਚੁਣੇ ਗਏ ਉਮੀਦਵਾਰਾਂ ਨੂੰ 21,500 ਰੁਪਏ ਤੋਂ ਲੈ ਕੇ 81,100 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।
ਅਪਲਾਈ ਕਰਨ ਦੀ ਆਖਰੀ ਮਿਤੀ
ਭਰਤੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 1 ਨਵੰਬਰ ਹੈ। ਵਧੇਰੇ ਵੇਰਵਿਆਂ ਲਈ, ਉਮੀਦਵਾਰ ਅਧਿਕਾਰਤ ਸਾਈਟ ਦੀ ਮਦਦ ਲੈ ਸਕਦੇ ਹਨ।
Education Loan Information:
Calculate Education Loan EMI