ਕੋਰੋਨਾ ਦੌਰਾਨ ਭਾਰਤ 'ਚ ਬੱਚਿਆਂ ਦੇ ਸਿੱਖਣ ਦੇ ਪੱਧਰ 'ਚ ਆਈ ਗਿਰਾਵਟ, ਰਿਪੋਰਟ 'ਚ ਖੁਲਾਸਾ
ਭਾਰਤ 'ਚ 6-13 ਸਾਲ ਦੇ ਵਿਚ 43 ਫੀਸਦ ਬੱਚਿਆਂ ਨੇ ਸਕੂਲ ਬੰਦ ਹੋਣ ਦੌਰਾਨ ਕਿਸੇ ਵੀ ਤਰ੍ਹਾਂ ਦੀ ਡਿਸਟੈਂਸ ਐਜੂਕੇਸ਼ਨ ਦਾ ਉਪਯੋਗ ਨਾ ਕਰਨ ਦੀ ਸੂਚਨਾ ਦਿੱਤੀ।
ਨਵੀਂ ਦਿੱਲੀ: ਯੂਨੀਸੈਫ ਦੀ ਇਕ ਰਿਪੋਰਟ ਦੇ ਮੁਤਾਬਕ, ਭਾਰਤ 'ਚ 14-18 ਦੇ ਉਮਰ ਵਰਗ ਦੇ ਘੱਟੋ-ਘੱਟ 80 ਫੀਸਦ ਵਿਦਿਆਰਥੀਆਂ ਨੇ ਕੋਵਿਡ-19 ਮਹਾਮਾਰੀ ਦੌਰਾਨ ਸਿੱਖਣ ਦੇ ਪੱਧਰ 'ਚ ਗਿਰਾਵਟ ਆਉਣ ਬਾਰੇ ਖੁਲਾਸਾ ਕੀਤਾ। ਦਰਅਸਲ ਸਕੂਲ ਬੰਦ ਹਨ।
ਸੰਯੁਕਤ ਰਾਸ਼ਟਰ ਅੰਤਰ-ਰਾਸ਼ਟਰੀ ਬਾਲ ਐਮਰਜੈਂਸੀ ਕੋਸ਼ ਯੂਨੀਸੇਫ ਦੀ ਰਿਪੋਰਟ 'ਚ ਦਰਸਾਇਆ ਗਿਆ ਹੈ ਕਿ ਵਾਰ-ਵਾਰ ਸਕੂਲ ਬੰਦ ਹੋਣ ਨਾਲ ਦੱਖਣੀ ਏਸ਼ੀਆ 'ਚ ਬੱਚਿਆਂ ਲਈ ਸਿੱਖਣ ਦੇ ਮੌਕਿਆਂ 'ਚ ਚਿੰਤਾਜਨਕ ਅਸਮਾਨਤਾਵਾਂ ਪੈਦਾ ਹੋਈਆਂ ਹਨ। ਇਸ 'ਚ ਕਿਹਾ ਗਿਆ ਹੈ ਕਿ 5-13 ਸਾਲ ਦੀ ਉਮਰ ਵਰਗ ਦੇ ਵਿਦਿਆਰਥੀਆਂ ਦੇ 76 ਫੀਸਦ ਮਾਪਿਆਂ ਨੇ ਸਿੱਖਣ ਦੇ ਪੱਧਰ 'ਚ ਗਿਰਾਵਟ ਦੀ ਗੱਲ ਆਖੀ ਹੈ।
ਯੂਨੀਸੈਫ ਦੇ ਦੱਖਣੀ ਏਸ਼ੀਆ ਨਿਰਦੇਸ਼ਕ ਜੌਰਜ ਲੌਰਿਆ-ਐਡਜੇਇਫ ਨੇ ਕਿਹਾ ਕਿ ਦੱਖਣੀ ਏਸ਼ੀਆ 'ਚ ਸਕੂਲ ਬੰਦ ਹੋਣ ਨਾਲ ਲੱਖਾਂ ਬੱਚਿਆਂ ਤੇ ਉਨ੍ਹਾਂ ਦੇ ਅਧਿਆਪਕਾਂ ਲਈ ਦੂਰ ਦੇ ਮਾਧਿਅਮਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਇਹ ਅਜਿਹੇ ਖੇਤਰ ਹਨ ਜਿੱਥੇ ਘੱਟ ਕਨੈਕਟੀਵਿਟੀ ਤੇ ਉਪਕਰਨ ਦੀ ਉਪਲਬਧਤਾ ਵੀ ਘੱਟ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਪਰਿਵਾਰ ਦੀ ਤਕਨਾਲੋਜੀ ਤਕ ਪਹੁੰਚ ਹੋਵੇ। ਉਦੋਂ ਵੀ ਬੱਚੇ ਹਮੇਸ਼ਾਂ ਇਸ ਦਾ ਉਪਯੋਗ ਨਹੀਂ ਕਰ ਪਾਉਂਦੇ। ਲਿਹਾਜਾ ਬੱਚਿਆਂ ਦੀ ਸਿੱਖਿਆ ਤੇ ਉਨ੍ਹਾਂ ਦੇ ਸਿੱਖਣ ਦੇ ਪੱਧਰ ਨੂੰ ਨੁਕਸਾਨ ਪਹੁੰਚਿਆ ਹੈ।
ਭਾਰਤ 'ਚ 6-13 ਸਾਲ ਦੇ ਵਿਚ 43 ਫੀਸਦ ਬੱਚਿਆਂ ਨੇ ਸਕੂਲ ਬੰਦ ਹੋਣ ਦੌਰਾਨ ਕਿਸੇ ਵੀ ਤਰ੍ਹਾਂ ਦੀ ਡਿਸਟੈਂਸ ਐਜੂਕੇਸ਼ਨ ਦਾ ਉਪਯੋਗ ਨਾ ਕਰਨ ਦੀ ਸੂਚਨਾ ਦਿੱਤੀ। ਰਿਪੋਰਟ ਮੁਤਾਬਕ ਇਸ ਦਾ ਮਤਲਬ ਹੈ ਕਿ ਉਨ੍ਹਾਂ ਪੜ੍ਹਨ ਲਈ ਕਿਤਾਬਾਂ, ਵਰਕਸ਼ੀਟ, ਫੋਨ ਜਾਂ ਵੀਡੀਓ ਕਾਲ, ਵਟਸਐਪ, ਯੂਟਿਊਬ, ਵੀਡੀਓ ਕਲਾਸਜ਼ ਆਦਿ ਦਾ ਇਸਤੇਮਾਲ ਨਹੀਂ ਕੀਤਾ।
ਸਰਵੇਖਣ 'ਚ ਪਾਇਆ ਗਿਆ ਕਿ ਹੈ ਕਿ ਸਕੂਲ ਬੰਦ ਹੋਣ ਤੋਂ ਬਾਅਦ ਜ਼ਿਆਦਾਤਰ ਵਿਦਿਆਰਥੀਆਂ ਦਾ ਆਪਣੇ ਅਧਿਆਪਕਾਂ ਦੇ ਨਾਲ ਥੋੜਾ ਸੰਪਰਕ ਰਿਹਾ। ਰਿਪੋਰਟ 'ਚ ਕਿਹਾ ਗਿਆ ਹੈ, 5 ਤੋਂ 13 ਸਾਲ ਦੀ ਉਮਰ ਦੇ ਘੱਟੋ-ਘੱਟ 42 ਫੀਸਦ ਵਿਦਿਆਰਥੀ ਤੇ 14-18 ਸਾਲ ਦੀ ਉਮਰ ਦੇ 29 ਫੀਸਦ ਵਿਦਿਆਰਥੀ ਆਪਣੇ ਅਧਿਆਪਕਾਂ ਦੇ ਸੰਪਰਕ 'ਚ ਨਹੀਂ ਰਹੇ।
ਯੂਨੀਸੈਫ ਨੇ ਸਰਕਾਰਾਂ ਨੂੰ ਸੁਰੱਖਿਅਤ ਤਰੀਕੇ ਨਾਲ ਸਕੂਲ ਖੋਲ੍ਹਣ ਨੂੰ ਪਹਿਲ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਇਹ ਵੀ ਤੈਅ ਕਰਨ ਦੀ ਅਪੀਲ ਕੀਤੀ ਹੈ ਕਿ ਲੋੜ ਪੈਣ 'ਤੇ ਬੱਚੇ ਡਿਸਟੈਂਸ ਜ਼ਰੀਏ ਸਿੱਖਿਆ ਹਾਸਲ ਕਰਨ 'ਚ ਸਮਰੱਥ ਹੋਣ। ਰਿਪੋਰਟ 'ਚ ਕਿਹਾ ਗਿਆ ਕਿ ਸ੍ਰੀਲੰਕਾ 'ਚ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੇ 69 ਫੀਸਦ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਘੱਟ ਸਿੱਖ ਰਹੇ ਹਨ।
ਇਸ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ 'ਚ 23 ਫੀਸਦ ਛੋਟੇ ਬੱਚਿਆਂ ਕੋਲ ਕਿਸੇ ਵੀ ਉਪਕਰਨ ਤਕ ਪਹੁੰਚ ਨਹੀਂ ਹੈ, ਜਿਸ ਨਾਲ ਉਨ੍ਹਾਂ ਦੀ ਡਿਸਟੈਂਸ ਐਜੂਕੇਸ਼ਨ 'ਚ ਮਦਦ ਨਹੀਂ ਮਿਲ ਸਕੀ। ਸਕੂਲ ਫਿਰ ਤੋਂ ਖੋਲ੍ਹਣ ਤੇ ਗੱਲਬਾਤ ਕਰਦਿਆਂ ਯੂਨੀਸੈਫ ਦੀ ਭਾਰਤੀ ਇਕਾਈ ਦੇ ਪ੍ਰਤੀਨਿਧੀ ਯਾਸਮੀਨ ਅਲੀ ਹਕ ਨੇ ਕਿਹਾ ਕਿ ਲੰਬੇ ਸਮੇਂ ਤਕ ਸਕੂਲ ਬੰਦ ਰੱਖਣ ਨਾਲ ਕਈ ਬੱਚਿਆਂ ਦੀ ਪੜ੍ਹਾਈ, ਸਮਾਜਿਕ ਸੰਵਾਦ ਤੇ ਖੇਡਕੁੱਦ 'ਤੇ ਅਸਰ ਪਿਆ ਹੈ ਜੋ ਉਨ੍ਹਾਂ ਦੇ ਸਮੱਗਰ ਵਿਕਾਸ ਲਈ ਜ਼ਰੂਰੀ ਹੈ।
Education Loan Information:
Calculate Education Loan EMI