UPSC IAS: ਆਈਏਐੱਸ ਬਣਨਾ ਚਾਹੁੰਦੇ ਹੋ ਤਾਂ ਇਸ ਸਟ੍ਰੀਮ ਨੂੰ ਚੁਣੋ, ਮਿਲੇਗਾ ਫਾਇਦਾ
UPSC ਦੀ 68ਵੀਂ ਸਾਲਾਨਾ ਰਿਪੋਰਟ ਮੁਤਾਬਕ ਸੀਐੱਸਈ 2016 ‘ਚ ਕੈਂਡੀਡੇਟਸ ਵੱਲੋਂ ਚੋਣਵੇਂ ਵਿਸ਼ਿਆਂ ਦੇ ਰੂਪ ‘ਚ ਸਭ ਤੋਂ ਵੱਧ ਚੁਣੇ ਗਏ ਵਿਸ਼ਿਆਂ ਦੀ ਗੱਲ ਕਰੀਏ ਤਾਂ ਉਮੀਦਵਾਰਾਂ ਵੱਲੋਂ ਚੁਣੇ ਗਏ ਚੋਣਵੇਂ ਵਿਸ਼ਿਆਂ ‘ਚੋਂ 84.7 ਫੀਸਦੀ ...
UPSC IAS: ਵੱਖ-ਵੱਖ ਫੈਕਲਟੀਜ਼ ‘ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ UPSC ਸਿਵਲ ਸਰਵਸਿਸ ਅੈਗਜ਼ਾਮ (UPSC Civil Services Exam) ਲਈ ਵਿਸ਼ਿਆਂ ਨੂੰ ਚੁਣਨ ‘ਚ ਦਿੱਕਤ ਹੁੰਦੀ ਹੈ ਪਰ ਕਲਾ ਵਿਸ਼ਾ ਦੇ ਵਿਦਿਆਰਥੀ ਇਸਦਾ ਲਾਭ ਲੈ ਲੈਂਦੇ ਹਨ। UPSC ਸਿਵਲ ਸਰਵਸਿਸ ਐਗਜ਼ਾਮ ਲਈ ਚੋਣਵੇਂ ਵਿਸ਼ਿਆਂ ‘ਚ ਕਲਾ ਵਿਸ਼ੇ ਵਾਧੂ ਹੁੰਦੇ ਹਨ।
ਜ਼ਿਆਦਾਤਰ ਬੱਚਿਆਂ ਦਾ ਸਪਨਾ ਹੁੰਦਾ ਹੈ ਆਈਏਐੱਸ (IAS) ਬਣਨਾ ਪਰ ਆਈਏਐੱਸ ਬਣਨ ਲਈ ਵਿਸ਼ਿਆਂ ਦੀ ਚੋਣ ਕਰਨ ‘ਚ ਕਾਮਰਸ, ਵਿਗਿਆਨ ਦੇ ਵਿਦਿਆਰਥੀ ਕਨਫਿਊਜ਼ਨ ‘ਚ ਰਹਿੰਦੇ ਹਨ ਪਰ ਆਰਟਸ ਵਿਸ਼ਾ ਲੈਣ ਵਾਲਾ ਵਿਿਦਆਰਥੀ ਇਸ ਦਾ ਲਾਭ ਲੈ ਲੈਂਦਾ ਹੈ ਜਿਹਨਾਂ ਵਿਦਿਆਰਥੀਆਂ ਨੇ 12ਵੀਂ ਜਮਾਤ ਤੱਕ ਤਾਂ ਸਾਇੰਸ ਜਾਂ ਕਾਮਰਸ ਦੀ ਪੜ੍ਹਾਈ ਕੀਤੀ ਹੈ ਪਰ ਹੁਣ ਉਹ ਗ੍ਰੈਜੂਏਸ਼ਨ (Graduation) ਲਈ ਆਰਟਸ ਸਟ੍ਰੀਮ ‘ਚ ਸ਼ਿਫਟ ਹੋਣਾ ਚਾਹੁੰਦੇ ਹਨ।
ਉਂਝ ਤਾਂ ਕਿਸੇ ਵੀ ਪ੍ਰੀਖਿਆ ‘ਚ ਕੈਂਡੀਡੇਟ ਦਾ ਦ੍ਰਿਸ਼ਟੀਕੋਣ ਉਸਦੀ ਮਿਹਨਤ ਹੀ ਉਸਦੀ ਸਫਲਤਾ ਦੀ ਪੌੜੀ ਹੁੰਦੀ ਹੈ ਪਰ ਵਿਿਸ਼ਆਂ ਦੀ ਸਹੀ ਚੋਣ ਉਸ ਸਫਲਤਾ ਦੀਆਂ ਸੰਭਾਵਨਾਵਾਂ ਵਧਾ ਦਿੰਦਾ ਹੈ। ਸਿਵਲ ਸਰਵਸਿਸ ਦੇ ਵੱਖ-ਵੱਖ ਪੜਾਵਾਂ ਦੇ ਐਗਜ਼ਾਮ ‘ਚ ਆਰਟਸ ਦੇ ਵਿਸ਼ੇ (Arts Subject) ਦੀ ਸਭ ਤੋਂ ਜ਼ਿਆਦਾ ਪੜ੍ਹਾਈ ਕਰਨੀ ਪੈਂਦੀ ਹੈ ਅਤੇ ਇਸਦਾ ਫਾਇਦਾ ਆਰਟਸ ਸਟ੍ਰੀਮ ਦੇ ਸਟੂਡੈਂਟਸ ਨੂੰ ਮਿਲਦਾ ਹੈ। ਇਹਨਾਂ ਵਿਸ਼ਿਆਂ ‘ਚ ਇਤਿਹਾਸ, ਲੋਕ ਪ੍ਰਸ਼ਾਸਨ, ਰਾਜਨੀਤੀ ਵਿਗਿਆਨ, ਭੁਗੋਲ, ਮਨੋਵਿਗਿਆਨ, ਸਮਾਜ ਸ਼ਾਸਤਰ, ਅਰਥ ਸ਼ਾਸਤਰ ਜਿਹੇ ਖਾਸ ਵਿਸ਼ੇ ਹਨ। ਇਹਨਾਂ ਵਿਸ਼ਿਆਂ ਨੂੰ ਸਿਵਲ ਸਰਵਸਿਸ ਦੇ ਸ਼ੁਰੂਆਤੀ ਅਤੇ ਮੁੱਖ ਪ੍ਰੀਖਿਆ (Prelims & Mains Exam) ਦੋਨਾਂ ਹੀ ਸਟੇਜ ‘ਚ ਸਭ ਤੋਂ ਜ਼ਿਆਦਾ ਮਹੱਤਵ ਹੈ।
ਇੰਨਾ ਹੀ ਨਹੀਂ, ਇਹਨਾਂ ਚੋਂ ਜ਼ਿਆਦਾਤਰ ਵਿਸ਼ੇ UPSC ਦੀ ਚੋਣਵੇਂ ਵਿਸ਼ਾ ਸੂਚੀ ‘ਚ ਵੀ ਸ਼ਾਮਲ ਹੈ। ਇਹਨਾਂ ‘ਚ ਵਿਦਿਆਰਥੀ ਜ਼ਿਆਦਾਤਰ ਵਿਸ਼ਿਆਂ ਨੂੰ ਚੁਣਦੇ ਵੀ ਹਨ। ਇਹ ਕਾਫੀ ਵਿਸਥਾਰਪੂਰਵਕ ਵੀ ਹੈ ਕਿਉਂਕਿ ਵੱਖ-ਵੱਖ ਸਕੂਲ ਅਤੇ ਬੋਰਡ ਇਹਨਾਂ ਵਿਸ਼ਿਆਂ ਦੇ ਵੱਖ-ਵੱਖ ਕੌਂਬੀਨੇਸ਼ਨ (Combination) ਵੀ ਉਪਲੱਬਧ ਕਰਵਾਉਂਦੇ ਹਨ। ਆਮ ਤੌਰ ‘ਤੇ ਵਿਦਿਆਰਥੀਆਂ ਨੂੰ 11ਵੀਂ ਅਤੇ 12ਵੀਂ ਜਮਾਤ ‘ਚ 5 ਜਰੂਰੀ ਅਤੇ ਇੱਕ ਚੋਣਵਾਂ ਵਿਸ਼ਾ ਚੁਣਨ ਦੀ ਜਰੂਰਤ ਹੁੰਦੀ ਹੈ।
UPSC 68ਵੀਂ ਸਾਲਾਨਾ ਰਿਪੋਰਟ
UPSC ਦੀ 68ਵੀਂ ਸਾਲਾਨਾ ਰਿਪੋਰਟ ਮੁਤਾਬਕ ਸੀਐੱਸਈ 2016 ‘ਚ ਕੈਂਡੀਡੇਟਸ ਵੱਲੋਂ ਚੋਣਵੇਂ ਵਿਸ਼ਿਆਂ ਦੇ ਰੂਪ ‘ਚ ਸਭ ਤੋਂ ਵੱਧ ਚੁਣੇ ਗਏ ਵਿਸ਼ਿਆਂ ਦੀ ਗੱਲ ਕਰੀਏ ਤਾਂ ਉਮੀਦਵਾਰਾਂ ਵੱਲੋਂ ਚੁਣੇ ਗਏ ਚੋਣਵੇਂ ਵਿਸ਼ਿਆਂ ‘ਚੋਂ 84.7 ਫੀਸਦੀ ਆਰਟਸ ਨਾਲ ਸੰਬੰਧਤ ਸਨ। ਇਸਦੇ ਬਾਅਦ ਕ੍ਰਮਵਾਰ: ਵਿਗਿਆਨ, ਚਿਕਿਤਸਾ ਵਿਗਿਆਨ ਅਤੇ ਇੰਜੀਨੀਅਰਿੰਗ ਨਾਲ ਸੰਬੰਧਤ 6.8 %, 5.4% ਅਤੇ 3.1% ਉਮੀਦਵਾਰ ਸਨ। ਉਮੀਦਵਾਰਾਂ ਵੱਲੋਂ ਚੁਣੇ ਗਏ ਵਿਸ਼ਿਆਂ ‘ਚ ਭੁਗੋਲ (Geography) ਸਭ ਤੋਂ ਪਸੰਦੀਦਾ ਵਿਸ਼ਾ ਸੀ। ਇਸਦੇ ਬਾਅਦ ਸਮਾਜਸ਼ਾਸਤਰ (Sociology) ਅਤੇ ਲੋਕ ਪ੍ਰਸ਼ਾਸਨ (Public Administration) ਰਿਹਾ।
ਆਰਟਸ ਸਟ੍ਰੀਮ ਵਾਲਿਆਂ ਨੂੰ ਮਿਲਦਾ ਹੈ ਅਡਵਾਂਟੇਜ
ਜਨਰਲ ਸਟੱਡੀਜ਼ ਦੇ ਪ੍ਰਸ਼ਨ ਪੱਤਰਾਂ ਅਤੇ UPSC ਪਾਠਕ੍ਰਮ ਦੇ ਵਿਸ਼ਿਆਂ ਨੂੰ ਦੇਖਦੇ ਹੋਏ, ਆਰਟਸ ਸਟ੍ਰੀਮ ਵਾਲਿਆਂ ਲਈ ਨਿਸ਼ਚਿਤ ਤੌਰ 'ਤੇ ਇਸ ਨੂੰ ਇੱਕ ਐਡਵੈਂਟੇਜ ਦੇ ਤੌਰ 'ਤੇ ਦੇਖ ਸਕਦੇ ਹਨ ਕਿਓਂਕਿ ਵਿਦਿਆਰਥੀ ਇਹ ਵਿਸ਼ੇ ਪਹਿਲਾਂ ਹੀ ਸਕੂਲ ਅਤੇ ਕਾਲਜ 'ਚ ਪੜ੍ਹ ਚੁੱਕੇ ਹੁੰਦੇ ਹਨ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904
Education Loan Information:
Calculate Education Loan EMI