![ABP Premium](https://cdn.abplive.com/imagebank/Premium-ad-Icon.png)
Explainer: ਭਾਰਤ ਲਈ ਖਤਰੇ ਦੀ ਘੰਟੀ! ਜਾਣੋ ਕੋਰੋਨਾ ਨੂੰ ਲੈ ਕੇ R Value ਕੀ? ਭਾਰਤ ਲਈ ਇਸ ਦਾ ਵਧਣਾ ਕਿਉਂ ਖ਼ਤਰਨਾਕ?
ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਆਈ ਹੈ ਪਰ ਕੁਝ ਰਾਜਾਂ ਵਿੱਚ ਲਾਗ ਦੀ ਦਰ ਵਿੱਚ ਅਚਾਨਕ ਵਾਧੇ ਨੇ ਚਿੰਤਾ ਵਧਾ ਦਿੱਤੀ ਹੈ।
![Explainer: ਭਾਰਤ ਲਈ ਖਤਰੇ ਦੀ ਘੰਟੀ! ਜਾਣੋ ਕੋਰੋਨਾ ਨੂੰ ਲੈ ਕੇ R Value ਕੀ? ਭਾਰਤ ਲਈ ਇਸ ਦਾ ਵਧਣਾ ਕਿਉਂ ਖ਼ਤਰਨਾਕ? Explainer: Alarm bell for India! Know what is the R value of Corona? Why is it dangerous for India to grow? Explainer: ਭਾਰਤ ਲਈ ਖਤਰੇ ਦੀ ਘੰਟੀ! ਜਾਣੋ ਕੋਰੋਨਾ ਨੂੰ ਲੈ ਕੇ R Value ਕੀ? ਭਾਰਤ ਲਈ ਇਸ ਦਾ ਵਧਣਾ ਕਿਉਂ ਖ਼ਤਰਨਾਕ?](https://feeds.abplive.com/onecms/images/uploaded-images/2021/07/31/e7ea5407ce7100621d3658802838fb32_original.png?impolicy=abp_cdn&imwidth=1200&height=675)
ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਆਈ ਹੈ ਪਰ ਕੁਝ ਰਾਜਾਂ ਵਿੱਚ ਲਾਗ ਦੀ ਦਰ ਵਿੱਚ ਅਚਾਨਕ ਵਾਧੇ ਨੇ ਚਿੰਤਾ ਵਧਾ ਦਿੱਤੀ ਹੈ। ਸਰਕਾਰ ਵੀ ਇਸ ਬਾਰੇ ਸੁਚੇਤ ਹੋ ਗਈ ਹੈ। ਦੇਸ਼ ਵਿੱਚ ਰੋਜ਼ਾਨਾ ਆਉਣ ਵਾਲੇ ਕੋਰੋਨਾ ਦੇ ਮਾਮਲੇ 40 ਹਜ਼ਾਰ ਦੇ ਕਰੀਬ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ 50 ਫੀਸਦੀ ਮਾਮਲੇ ਕੇਰਲ ਤੋਂ ਆ ਰਹੇ ਹਨ।
ਅਸਲ ਚਿੰਤਾ ਕੋਰੋਨਾ ਲਾਗ ਦੇ R ਵੈਲਿਊ ਵਿੱਚ ਵਾਧਾ
ਕੋਰੋਨਾ ਦੇ ਵਧ ਰਹੇ ਮਾਮਲਿਆਂ ਨਾਲੋਂ ਵਧੇਰੇ ਚਿੰਤਾਜਨਕ ਗੱਲ ਇਹ ਹੈ ਕਿ ਕੋਰੋਨਾ ਦੀ ਲਾਗ ਦੀ R ਵੈਲਿਊ ਵਿੱਚ ਵਾਧਾ ਹੈ। ਕੋਰੋਨਾ ਲਾਗ ਤੋਂ ਪੀੜਤ ਵਿਅਕਤੀ ਅੱਗੇ ਜਿੰਨੇ ਵਿਅਕਤੀਆਂ ਨੂੰ ਆਪਣੀ ਲਾਗ ਲਾਉਂਦਾ ਹੈ, ਉਸ ਨੂੰ R ਵੈਲਿਊ ਆਖਦੇ ਹਨ। ਜੇ ਇੱਕ ਵਿਅਕਤੀ ਇੱਕ ਵਿਅਕਤੀ ਨੂੰ ਅੱਗੇ ਲਾਗ ਲਾਉਂਦਾ ਹੈ ਤਾਂ R ਵੈਲਿਊ 1 ਹੋਵੇਗੀ, ਪਰ ਜੇ ਇੱਕ ਵਿਅਕਤੀ ਦੋ ਵਿਅਕਤੀਆਂ ਨੂੰ ਲਾਗ ਲਾਉਂਦਾ ਹੈ ਤਾਂ ਇਹ ਵੈਲਿਊ 2 ਹੋਵੇਗੀ।
ਵਧ ਰਹੀ R ਵੈਲਿਊ ਨੇ ਕਿਉਂ ਵਧਾਈ ਸਰਕਾਰ ਦੀ ਚਿੰਤਾ?
R ਵੈਲਿਊ ਨੂੰ ਲੈ ਕੇ ਸਰਕਾਰ ਦੀਆਂ ਚਿੰਤਾਵਾਂ ਵਧ ਗਈਆਂ ਹਨ। R ਵੈਲਿਊ ਨੇ ਦੇਸ਼ ਵਿੱਚ ਕੋਰੋਨਾ ਦੀ ਫੈਲਣ ਦੀ ਰਫ਼ਤਾਰ ਵਧਾਉਣ ਵਿੱਚ ਭੂਮਿਕਾ ਨਿਭਾਈ ਹੈ। ਮਾਰਚ 2021 ਵਿੱਚ, ਜਦੋਂ ਦੇਸ਼ ਵਿੱਚ ਦੂਜੀ ਲਹਿਰ ਪੂਰੇ ਜੋਸ਼ ਵਿੱਚ ਸੀ, ਤਦ R ਵੈਲਿਊ 1.37 ਸੀ। ਇਸਦੇ ਬਾਅਦ ਅਪ੍ਰੈਲ 2021 ਵਿੱਚ, ਜਦੋਂ ਪ੍ਰਕੋਪ ਘੱਟ ਹੋਣਾ ਸ਼ੁਰੂ ਹੋਇਆ, ਤਾਂ ਇਹ ਮੁੱਲ 1.18 ਹੋ ਗਿਆ। ਮਈ 2021 ਵਿੱਚ R ਵੈਲਿਊ 1.10 ਸੀ ਤੇ ਇਹ ਵੈਲਿਊ ਜੂਨ 2021 ਵਿੱਚ ਘਟ ਕੇ 0.96 ਰਹਿ ਗਈ ਪਰ ਜੁਲਾਈ ਦੇ ਆਖਰੀ ਹਫਤੇ ਵਿੱਚ, ਇਹ ਵਧਣਾ ਸ਼ੁਰੂ ਹੋ ਗਿਆ ਹੈ ਤੇ ਇਹ 1 ਤੇ ਪਹੁੰਚ ਗਿਆ ਹੈ।
ਲੋਕ ਨਾ ਮੰਨੇ, ਤਾਂ ਛੇਤੀ ਆਵੇਗੀ ਤੀਜੀ ਲਹਿਰ - ਮਾਹਰ
ਜੁਲਾਈ ਮਹੀਨ ਦੌਰਾਨ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਕਮੀ ਆਈ ਹੈ ਪਰ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਜਾਰੀ ਹੈ। ਭਾਵੇਂ, ਜੁਲਾਈ ਦੇ ਆਖਰੀ ਹਫਤਿਆਂ ਵਿੱਚ, ਕੇਸਾਂ ਦੀ ਗਿਣਤੀ 30 ਤੋਂ 40 ਹਜ਼ਾਰ ਦੇ ਵਿਚਕਾਰ ਸੀ ਤੇ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਜਾਰੀ ਹੈ। ਜੁਲਾਈ ਵਿੱਚ, ਕੋਰੋਨਾ ਕਾਰਨ 25 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਸਨ। ਜੁਲਾਈ ਵਿੱਚ, ਦੇਸ਼ ਭਰ ਵਿੱਚ 25,281 ਲੋਕਾਂ ਨੇ ਵਾਇਰਸ ਨਾਲ ਆਪਣੀ ਜਾਨ ਗੁਆ ਦਿੱਤੀ।
ਡਾਕਟਰਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਕੋਰੋਨਾ ਨੂੰ ਲੈ ਕੇ ਲਾਪਰਵਾਹੀ ਕੀਤੀ ਜਾ ਰਹੀ ਹੈ, ਜੇ ਲੋਕਾਂ ਨੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਨਾ ਕੀਤੀ, ਤਾਂ ਤੀਜੀ ਲਹਿਰ ਆਉਣ ਵਿੱਚ ਦੇਰ ਨਹੀਂ ਲੱਗੇਗੀ। ਇਸ ਦੌਰਾਨ, ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਦੱਸਿਆ ਕਿ ਜੁਲਾਈ ਮਹੀਨੇ ਵਿੱਚ ਭਾਰਤ ਵਿੱਚ 13 ਕਰੋੜ ਤੋਂ ਵੱਧ ਟੀਕੇ ਲਗਾਏ ਗਏ ਹਨ। ਇਸ ਮਹੀਨੇ ਇਸ ਵਿੱਚ ਤੇਜ਼ੀ ਆਉਣ ਵਾਲੀ ਹੈ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)