ਕੇਸ ਰੱਦ ਕਰਵਾਉਣ ਲਈ ਕਿਸਾਨਾਂ ਨੇ ਧਨੌਲਾ ਥਾਣੇ ਅੱਗੇ ਲਾਇਆ ਧਰਨਾ, ਹਰਜੀਤ ਗਰੇਵਾਲ ਦੀ ਜ਼ਮੀਨ 'ਚੋਂ ਝੋਨਾ ਪੁੱਟਣ ਦਾ ਮਾਮਲਾ
ਸੰਯੁਕਤ ਮੋਰਚਾ ਬਰਨਾਲਾ ਦੀਆਂ ਬੱਤੀ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਥਾਣਾ ਧਨੌਲਾ ਦਾ ਘਿਰਾਓ ਕੀਤਾ ਗਿਆ। ਪਿਛਲੇ ਕੁਝ ਮਹੀਨੇ ਪਹਿਲਾਂ ਹਰਜੀਤ ਗਰੇਵਾਲ ਦੀ ਜ਼ਮੀਨ ਚੋਂ ਝੋਨਾ ਪੁੱਟਿਆ।
ਬਰਨਾਲਾ: ਸੰਯੁਕਤ ਮੋਰਚਾ ਬਰਨਾਲਾ ਦੀਆਂ ਬੱਤੀ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਥਾਣਾ ਧਨੌਲਾ ਦਾ ਘਿਰਾਓ ਕੀਤਾ ਗਿਆ। ਪਿਛਲੇ ਕੁਝ ਮਹੀਨੇ ਪਹਿਲਾਂ ਹਰਜੀਤ ਗਰੇਵਾਲ ਦੀ ਜ਼ਮੀਨ ਚੋਂ ਝੋਨਾ ਪੁੱਟਿਆ। ਜਿਸ ਨੂੰ ਲੈ ਕੇ ਨੂੰ ਲੈ ਕੇ ਕੁਝ ਕਿਸਾਨਾਂ 'ਤੇ ਧਨੌਲਾ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ। ਇਸ ਰੋਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਔਰਤਾਂ ਤੇ ਕਿਸਾਨਾਂ ਨੇ ਭਾਗ ਲਿਆ। ਹਰਜੀਤ ਗਰੇਵਾਲ ਖ਼ਿਲਾਫ਼ ਤੇ ਪੰਜਾਬ ਪੁਲਿਸ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ।
ਜ਼ਿਕਰਯੋਗ ਹੈ ਕਿ ਦੋ ਤਿੰਨ ਮਹੀਨੇ ਪਹਿਲਾਂ ਹਰਜੀਤ ਗਰੇਵਾਲ ਦੀ ਜ਼ਮੀਨ ਕਿਸੇ ਵਿਅਕਤੀ ਨੇ ਪਿੰਡ ਵਿੱਚੋਂ ਹੀ ਠੇਕੇ 'ਤੇ ਲਈ ਸੀ। ਕਿਸਾਨ ਜਥੇਬੰਦੀਆਂ ਨੇ ਜਾ ਕੇ ਉਸ ਕਿਸਾਨ ਦਾ ਝੋਨਾ ਪੁੱਟ ਦਿੱਤਾ ਸੀ ਜਿਸ ਨੂੰ ਲੈ ਕੇ ਕਾਫੀ ਲੰਮੇ ਸਮੇਂ ਬਾਅਦ ਧਨੌਲਾ ਪੁਲਿਸ ਵੱਲੋਂ ਕੁਝ ਕਿਸਾਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਕਿਸਾਨ ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਪਰਚਾ ਸਰਾਸਰ ਝੂਠਾ ਹੈ।
ਉਨ੍ਹਾਂ ਕਿਹਾ ਕਿ ਠੇਕੇ 'ਤੇ ਜ਼ਮੀਨ ਲੈਣ ਵਾਲੇ ਵਿਅਕਤੀ ਵੱਲੋਂ ਔਰਤਾਂ ਨੂੰ ਅਪਸ਼ਬਦ ਬੋਲੇ ਗਏ ਸੀ ਅਤੇ ਹਰਜੀਤ ਗਰੇਵਾਲ ਵੱਲੋਂ ਵੀ ਗਲਤ ਸ਼ਬਦਾਵਲੀ ਵਰਤੀ ਗਈ ਸੀ ਜਿਸ ਦੇ ਖ਼ਿਲਾਫ਼ ਉਨ੍ਹਾਂ ਵੱਲੋਂ ਥਾਣਾ ਧਨੌਲਾ ਵਿੱਚ ਅਰਜ਼ੀ ਦਿੱਤੀ ਗਈ ਸੀ। ਇਸ 'ਤੇ ਕੋਈ ਕਾਰਵਾਈ ਨਹੀਂ ਹੋਈ। ਇਸ ਮੌਕੇ ਕਿਸਾਨ ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਕੁਝ ਕਿਸਾਨ ਆਗੂਆਂ ਤੇ ਜੋ ਕਿਸਾਨਾਂ 'ਤੇ ਪਰਚਾ ਦਰਜ ਕੀਤਾ ਗਿਆ ਹੈ ਉਨ੍ਹਾਂ ਵਿੱਚੋਂ ਕੁਝ ਕਿਸਾਨ ਉਸ ਸਮੇਂ ਦਿੱਲੀ ਮੋਰਚੇ 'ਤੇ ਸਨ।
ਕਿਸਾਨ ਆਗੂਆਂ ਨੇ ਬਰਨਾਲਾ ਪੁਲਿਸ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਪਰਚਾ ਨਾ ਰੱਦ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਪੰਜਾਬ ਲੈਵਲ ਦਾ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਦਰਜ ਪਰਚੇ ਨੂੰ ਰੱਦ ਕਰਵਾਇਆ ਜਾਵੇਗਾ।