ਪੜਚੋਲ ਕਰੋ
Advertisement
ਸਾਬਕਾ DGP ਸੁਮੇਧ ਸੈਣੀ ਦੀਆਂ ਵਧੀਆਂ ਮੁਸ਼ਕਲਾਂ, ਚਸ਼ਮਦੀਦ ਗਵਾਹ ਨੇ ਕੀਤੇ ਵੱਡੇ ਖੁਲਾਸੇ!
ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। 1991 ਵਿੱਚ ਆਈਏਐਸ ਅਫਸਰ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਇੱਕ ਮਹਿਲਾ ਚਸ਼ਮਦੀਦ ਗਵਾਹ ਸਾਹਮਣੇ ਆਈ ਹੈ।
ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। 1991 ਵਿੱਚ ਆਈਏਐਸ ਅਫਸਰ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਇੱਕ ਮਹਿਲਾ ਚਸ਼ਮਦੀਦ ਗਵਾਹ ਸਾਹਮਣੇ ਆਈ ਹੈ। ਪਿਛਲੇ ਹਫ਼ਤੇ ਇਸ ਕੇਸ ‘ਚ ਐਫਆਈਆਰ ਦਰਜ ਹੋਣ ਤੋਂ ਬਾਅਦ ਚਸ਼ਮਦੀਦ ਗਵਾਹ ਵਜੋਂ ਪੇਸ਼ ਹੋਈ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਗੁਰਸ਼ਰਨ ਕੌਰ ਮਾਨ ਨੇ ਕਿਹਾ ਕਿ
ਪਿਛਲੇ ਦਿਨੀਂ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਹੋਈ ਐਡਵੋਕੇਟ ਨੇ ਦੱਸਿਆ ਕਿ 1991 ਵਿੱਚ ਚੰਡੀਗੜ੍ਹ ‘ਚ ਹੋਏ ਅੱਤਵਾਦੀ ਹਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਦਸੰਬਰ ਵਿੱਚ ਬਲਵੰਤ ਮੁਲਤਾਨੀ ਨੂੰ ਉਸ ਦੇ ਘਰ ਤੋਂ ਹਿਰਾਸਤ ਵਿੱਚ ਲਿਆ ਸੀ। ਉਸ ਦੇ ਪਤੀ ਪ੍ਰਤਾਪ ਸਿੰਘ ਮਾਨ ਦੀ ਬਲਵੰਤ ਨਾਲ ਦੋਸਤੀ ਕਾਰਨ ਪੁਲਿਸ ਨੇ ਉਸ ਨੂੰ ਵੀ ਹਿਰਾਸਤ ਵਿੱਚ ਲੈ ਲਿਆ। ਉਸ ਸਮੇਂ ਚੰਡੀਗੜ੍ਹ ਦੇ ਐਸਐਸਪੀ ਸੁਮੇਧ ਸਿੰਘ ਸੈਣੀ ਦੇ ਆਦੇਸ਼ਾਂ ‘ਤੇ ਪੁਲਿਸ ਨੇ ਸੈਕਟਰ 11 ਤੇ ਸੈਕਟਰ 17 ਦੇ ਥਾਣਿਆਂ ਵਿੱਚ ਦੋਵਾਂ ਨੂੰ ਤਸੀਹੇ ਦਿੱਤੇ।
ਨੈਸ਼ਨਲ ਹਾਈਵੇਅ 'ਤੇ ਭਿਆਨਕ ਹਾਦਸਾ, ਮਜ਼ਦੂਰਾਂ ਨਾਲ ਭਰੀ ਬੱਸ ਪਲਟੀ
ਆਈਸੋਲੇਸ਼ਨ ਵਾਰਡ 'ਚੋਂ ਕੋਰੋਨਾ ਪੌਜ਼ੇਟਿਵ ਮੁਲਜ਼ਮ ਫਰਾਰ, ਪੁਲਿਸ ਲਈ ਖੜ੍ਹੀ ਹੋਈ ਮੁਸੀਬਤ
ਇਸ ਕੇਸ ‘ਚ ਉਸ 'ਤੇ ਟਾਡਾ ਲਾਇਆ ਗਿਆ ਸੀ, ਪਰ ਜਦੋਂ ਪੁਲਿਸ ਨੇ ਚਲਾਨ ਪੇਸ਼ ਕਰਨ ‘ਚ 14 ਸਾਲ ਲਾਏ, ਤਾਂ ਅਦਾਲਤ ਨੇ ਉਸ ਦੇ ਪਤੀ ਨੂੰ ਬਰੀ ਕਰ ਦਿੱਤਾ। ਜਦੋਂ ਉਸ ਦੇ ਪਤੀ ਪ੍ਰਤਾਪ ਸਿੰਘ ਨੇ ਤਕਰੀਬਨ ਤਿੰਨ ਮਹੀਨਿਆਂ ਬਾਅਦ ਇਸ ਕੇਸ ਵਿੱਚ ਜ਼ਮਾਨਤ ਹਾਸਲ ਕਰ ਲਈ, ਤਾਂ ਜੇਲ੍ਹ ਤੋਂ ਬਾਹਰ ਆਉਂਦੇ ਹੀ ਪੁਲਿਸ ਨੇ ਉਸ ਨੂੰ ਫਿਰ ਇੱਕ ਝੂਠੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ। ਉਸ ਦਿਨ ਸੈਣੀ ਨੇ ਉਸ ਦੇ ਪਤੀ ਨੂੰ ਉਸ ਦੇ ਸਾਹਮਣੇ ਚਿਤਾਵਨੀ ਦਿੱਤੀ ਕਿ ਜੇ ਉਹ ਜ਼ਿੰਦਾ ਰਹਿਣਾ ਚਾਹੁੰਦਾ ਹੈ, ਤਾਂ ਉਸ ਨੂੰ ਜੇਲ੍ਹ ‘ਚ ਰਹਿਣਾ ਚਾਹੀਦਾ ਹੈ। ਸੈਣੀ ਨੇ ਉਸ ਦੇ ਪਤੀ ਨੂੰ ਧਮਕੀ ਦਿੱਤੀ ਸੀ ਕਿ ਉਸ ਨੇ ਖੁਦ ਆਈਏਐਸ ਦੇ ਪੁੱਤਰ ਬਲਵੰਤ ਦੀ ਹੱਤਿਆ ਕਰ ਦਿੱਤੀ ਹੈ।
ਮਾਨ ਨੇ ਪਹਿਲਾਂ ਵੀ ਸੈਣੀ ਦੇ ਖਿਲਾਫ ਬਿਆਨ ਸੀਬੀਆਈ ਨੂੰ ਦਿੱਤੇ ਸਨ, ਪਰ ਸੁਪਰੀਮ ਕੋਰਟ ਨੇ ਸੈਣੀ ਖ਼ਿਲਾਫ਼ ਕੇਸ ਰੱਦ ਕਰ ਦਿੱਤਾ। ਮਾਨ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਨੇ ਇਹ ਫੈਸਲਾ ਤਕਨੀਕੀ ਅਧਾਰ 'ਤੇ ਦਿੱਤਾ ਸੀ ਤੇ ਕਾਨੂੰਨੀ ਪ੍ਰਕਿਰਿਆ ਨੂੰ ਦੁਬਾਰਾ ਸ਼ੁਰੂ ਕਰਨ ਲਈ ਇਸ ਨੂੰ ਮਨਜ਼ੂਰੀ ਦੇ ਦਿੱਤੀ ਸੀ। ਮਾਨ ਨੇ ਦਾਅਵਾ ਕੀਤਾ ਕਿ ਸੈਣੀ ਖ਼ਿਲਾਫ਼ ਕਾਫ਼ੀ ਸਬੂਤ ਸਨ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਵਾਰ ਉਨ੍ਹਾਂ ਨੂੰ ਨਿਆਂ ਮਿਲੇਗਾ। ਮਾਨ ਨੇ ਕਿਹਾ ਕਿ ਉਸ ਦੇ ਪਤੀ ਇਸ ਝੂਠੇ ਕੇਸ ਵਿੱਚ ਫਸਣ ਤੋਂ ਬਾਅਦ ਡਿਪ੍ਰੈਸ਼ਨ ‘ਚ ਆ ਕੇ ਅਮਰੀਕਾ ਸੈਟਲ ਹੋ ਗਏ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
" ਬਲਵੰਤ ਸਿੰਘ ਮੁਲਤਾਨੀ ਨੂੰ 13 ਦਸੰਬਰ, 1991 ਦੀ ਸਵੇਰ ਨੂੰ ਸੈਕਟਰ 17 ਦੇ ਥਾਣੇ ‘ਚ ਦੇਖਿਆ ਸੀ। ਪੁਲਿਸ ਤਸ਼ੱਦਦ ਤੋਂ ਬਾਅਦ ਉਹ ਅਜਿਹੀ ਭੈੜੀ ਹਾਲਤ ‘ਚ ਸੀ ਕਿ ਦੋ ਕਦਮ ਚੱਲ ਵੀ ਨਹੀਂ ਸਕਦਾ ਸੀ। ਅਜਿਹੀ ਸਥਿਤੀ ‘ਚ ਉਸ ਦੇ ਫਰਾਰ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। "
-ਐਡਵੋਕੇਟ ਗੁਰਸ਼ਰਨ ਕੌਰ ਮਾਨ
" ਸੈਣੀ ਨੇ 12 ਦਸੰਬਰ ਨੂੰ ਸੈਕਟਰ 17 ਥਾਣੇ ‘ਚ ਉਸ ਦੇ ਸਾਹਮਣੇ ਬਲਵੰਤ ਸਿੰਘ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ, ਜਿਸ ‘ਚ ਉਸ ਦੀ ਅੱਖ ਤੱਕ ਬਾਹਰ ਨਿਕਲ ਆਈ ਸੀ। ਅਗਲੇ ਦਿਨ ਬਲਵੰਤ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਵੇਖਿਆ। ਫਿਰ ਉਸ ਦੀ ਹਾਲਤ ਹੋਰ ਵੀ ਖ਼ਰਾਬ ਹੋ ਗਈ ਸੀ। ਪੁਲਿਸ ਨੇ ਦੋਵਾਂ ਨੂੰ ਛੇ ਦਿਨਾਂ ਲਈ ਹਿਰਾਸਤ ਵਿੱਚ ਲੈਣ ਤੋਂ ਬਾਅਦ, ਕੇਵਲ ਉਨ੍ਹਾਂ ਦੇ ਪਤੀ ਨੂੰ ਅੱਤਵਾਦੀ ਹਮਲੇ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਉਂਦਿਆਂ ਹੀ ਅਦਾਲਤ ਵਿੱਚ ਪੇਸ਼ ਕੀਤਾ ਤੇ ਬਲਵੰਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਹਿਰਾਸਤ ‘ਚੋਂ ਫਰਾਰ ਹੋ ਗਿਆ ਹੈ। "
-ਐਡਵੋਕੇਟ ਗੁਰਸ਼ਰਨ ਕੌਰ ਮਾਨ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਵਿਸ਼ਵ
Advertisement