ਕੋਰੋਨਾ ਨੂੰ ਲੈ ਕੇ ਸ਼ਰੇਆਮ ਭਿੜ ਗਏ ਸਾਬਕਾ ਤੇ ਮੌਜੂਦਾ ਮੰਤਰੀ, ਹੁਣ ਸੋਸ਼ਲ ਮੀਡੀਆ 'ਤੇ ਚਰਚਾ
ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਯੂਪੀਏ ਸਰਕਾਰ ਵਿੱਚ ਵਾਤਾਵਰਣ ਮੰਤਰੀ ਰਹੇ ਜੈਰਾਮ ਰਮੇਸ਼ ਤੇ ਐਨਡੀਏ ਸਰਕਾਰ ਦੇ ਮੌਜੂਦਾ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵਿਚਾਲੇ ਟਵਿਟਰ ’ਤੇ ਬਹਿਸ ਛਿੜ ਗਈ ਹੈ। ਕੋਰੋਨਾ ਮਹਾਮਾਰੀ ’ਚ ਯੂਥ ਕਾਂਗਰਸ ਵੱਲੋਂ ਫ਼ਿਲੀਪੀਨਜ਼ ਐਂਬੈਸੀ ਦੀ ਅਪੀਲ ਤੋਂ ਬਾਅਦ ਆਕਸੀਜਨ ਸਿਲੰਡਰ ਦੀ ਮਦਦ ਕੀਤੇ ਜਾਣ ਨੂੰ ਲੈ ਕੇ ਜੈਰਾਮ ਰਮੇਸ਼ ਨੇ ਐਸ ਜੈਸ਼ੰਕਰ ਦੇ ਵਿਦੇਸ਼ ਮੰਤਰਾਲੇ ਉੱਤੇ ਨਿਸ਼ਾਨਾ ਵਿੰਨ੍ਹਿਆ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਯੂਪੀਏ ਸਰਕਾਰ ਵਿੱਚ ਵਾਤਾਵਰਣ ਮੰਤਰੀ ਰਹੇ ਜੈਰਾਮ ਰਮੇਸ਼ ਤੇ ਐਨਡੀਏ ਸਰਕਾਰ ਦੇ ਮੌਜੂਦਾ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵਿਚਾਲੇ ਟਵਿਟਰ ’ਤੇ ਬਹਿਸ ਛਿੜ ਗਈ ਹੈ। ਕੋਰੋਨਾ ਮਹਾਮਾਰੀ ’ਚ ਯੂਥ ਕਾਂਗਰਸ ਵੱਲੋਂ ਫ਼ਿਲੀਪੀਨਜ਼ ਐਂਬੈਸੀ ਦੀ ਅਪੀਲ ਤੋਂ ਬਾਅਦ ਆਕਸੀਜਨ ਸਿਲੰਡਰ ਦੀ ਮਦਦ ਕੀਤੇ ਜਾਣ ਨੂੰ ਲੈ ਕੇ ਜੈਰਾਮ ਰਮੇਸ਼ ਨੇ ਐਸ ਜੈਸ਼ੰਕਰ ਦੇ ਵਿਦੇਸ਼ ਮੰਤਰਾਲੇ ਉੱਤੇ ਨਿਸ਼ਾਨਾ ਵਿੰਨ੍ਹਿਆ ਹੈ।
ਅੱਗਿਓਂ ਜੈਰਾਮ ਰਮੇਸ਼ ਨੇ ਟਵੀਟ ਕਰਕੇ ਕਿਹਾ ਕਿ ਕੋਰੋਨਾ ਕਾਲ ਵਿੱਚ ਭਾਰਤੀ ਯੁਵਾ ਕਾਂਗਰਸ ਵੱਲੋਂ ਮਦਦ ਲਈ ਮੈਂ ਧੰਨਵਾਦ ਕਰਦਾ ਹਾਂ ਪਰ ਮੈਂ ਇੱਕ ਭਾਰਤੀ ਨਾਗਰਿਕ ਵਜੋਂ ਇਹ ਜਾਣ ਕੇ ਹੈਰਾਨ ਹਾਂ ਕਿ ਵਿਰੋਧੀ ਪਾਰਟੀ ਦਾ ਯੂਥ ਵਿੰਗ ਵਿਦੇਸ਼ੀ ਐਂਬੈਸੀਜ਼ ਵੱਲੋਂ SOS ਕਾਲ ਅਟੈਂਡ ਕਰ ਰਿਹਾ ਹੈ। ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਕੀ ਵਿਦੇਸ਼ ਮੰਤਰਾਲਾ ਸੌਂ ਰਿਹਾ ਹੈ?
ਇਸ ਤੋਂ ਬਾਅਦ ਵਿਦੇਸ਼ ਮੰਤਰੀ ਨੇ ਜਵਾਬ ਦਿੱਤਾ ਕਿ ਫ਼ਿਲੀਪੀਨਜ਼ ਏਜੰਸੀ ਵਿੱਚ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਨੇ ਚੈੱਕ ਕਰਵਾਇਆ ਹੈ। ਉੱਥੇ ਕੋਰੋਨਾ ਵਾਇਰਸ ਦਾ ਕੋਈ ਮਾਮਲਾ ਨਹੀਂ। ਬੇਵਜ੍ਹਾ ਸਪਲਾਈ ਕੀਤੀ ਜਾ ਰਹੀ ਹੈ। ਤੁਹਾਨੂੰ ਪਤਾ ਹੈ ਕਿ ਇਹ ਕੰਮ ਸਸਤੀ ਹਰਮਨਪਿਆਰਤਾ ਲਈ ਕੌਣ ਕਰ ਰਿਹਾ ਹੈ। ਲੋੜਵੰਦ ਲੋਕ ਜਦੋਂ ਸਿਲੰਡਰ ਲਈ ਪ੍ਰੇਸ਼ਾਨ ਹੋ ਰਹੇ ਹਨ। ਅਜਿਹੀ ਸਥਿਤੀ ਵਿੱਚ ਅਜਿਹਾ ਆਕਸੀਜਨ ਸਿਲੰਡਰ ਵੰਡਣਾ ਠੀਕ ਨਹੀਂ। ਵਿਦੇਸ਼ ਮੰਤਰੀ ਨੇ ਅੱਗੇ ਕਿਹਾ ਕਿ ਜੈਰਾਮ ਜੀ, ਵਿਦੇਸ਼ ਮੰਤਰਾਲਾ ਕਦੇ ਨਹੀਂ ਸੌਂਦਾ, ਦੁਨੀਆ ਭਰ ਵਿੱਚ ਸਾਡੇ ਲੋਕ ਹਨ। ਅਸੀਂ ਜਾਣਦੇ ਹਾਂ ਕਿ ਕੌਣ ਕੀ ਕਰਦਾ ਹੈ?
ਇਸ ਤੋਂ ਪਹਿਲਾਂ ਨਿਊ ਜ਼ੀਲੈਂਡ ਵੱਲੋਂ ਯੂਥ ਕਾਂਗਰਸ ਤੋਂ ਟਵੀਟ ਕਰ ਕੇ ਮਦਦ ਮੰਗੀ ਗਈ ਸੀ, ਇਸ ਤੋਂ ਬਾਅਦ ਯੂਥ ਕਾਂਗਰਸ ਨੇ ਨਿਊਜ਼ੀਲੈਂਡ ਦੂਤਾਵਾਸਾ ਵਿੱਚ ਵੀ ਆਕਸੀਜਨ ਸਿਲੰਡਰ ਲੈ ਕੇ ਪੁੱਜ ਗਏ। ਭਾਵੇਂ ਬਾਅਦ ’ਚ ਨਿਊਜ਼ੀਲੈਂਡ ਦੂਤਾਵਾਸ ਵੱਲੋਂ ਮਦਦ ਵਾਲਾ ਟਵੀਟ ਡਿਲੀਟ ਕਰ ਦਿੱਤਾ ਗਿਆ।