ਪੜਚੋਲ ਕਰੋ
Advertisement
ਕੋਰੋਨਾ ਨੇ ਖੋਲ੍ਹੀਆਂ ਬੰਦੇ ਦੀਆਂ ਅੱਖਾਂ, ਅਜੇ ਵੀ ਨਾ ਸੁਧਰਿਆ ਤਾਂ ਹੋ ਜਾਏਗਾ ਸਭ ਕੁਝ ਤਬਾਹ!
ਕੋਰੋਨਾ ਮਹਾਮਾਰੀ ਨੂੰ ਵਿਸ਼ਵ ਦੇ ਵਾਤਾਵਰਣ ਮਾਹਰ ਕੁਦਰਤ ਦੇ ਸੰਦੇਸ਼ ਵਜੋਂ ਵੇਖ ਰਹੇ ਹਨ ਜੋ ਮਨੁੱਖਾਂ ਨੂੰ ਉਨ੍ਹਾਂ ਦੇ ਕੰਮਾਂ ਤੋਂ ਚੇਤਾਵਨੀ ਦੇ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਵਾਤਾਵਰਣ ਦੇ ਚੀਫ ਇੰਜਰ ਐਂਡਰਸਨ ਦਾ ਮੰਨਣਾ ਹੈ ਕਿ ਮਨੁੱਖਤਾ ਕੁਦਰਤੀ ਦੁਨੀਆਂ ‘ਤੇ ਬਹੁਤ ਦਬਾਅ ਪਾ ਰਹੀ ਹੈ ਜਿਸ ਦਾ ਨਤੀਜਾ ਸਾਹਮਣੇ ਆ ਰਿਹਾ ਹੈ।
ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਕੋਰੋਨਾ ਮਹਾਮਾਰੀ ਨੂੰ ਵਿਸ਼ਵ ਦੇ ਵਾਤਾਵਰਣ ਮਾਹਰ ਕੁਦਰਤ ਦੇ ਸੰਦੇਸ਼ ਵਜੋਂ ਵੇਖ ਰਹੇ ਹਨ ਜੋ ਮਨੁੱਖਾਂ ਨੂੰ ਉਨ੍ਹਾਂ ਦੇ ਕੰਮਾਂ ਤੋਂ ਚੇਤਾਵਨੀ ਦੇ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਵਾਤਾਵਰਣ ਦੇ ਚੀਫ ਇੰਜਰ ਐਂਡਰਸਨ ਦਾ ਮੰਨਣਾ ਹੈ ਕਿ ਮਨੁੱਖਤਾ ਕੁਦਰਤੀ ਦੁਨੀਆਂ ‘ਤੇ ਬਹੁਤ ਦਬਾਅ ਪਾ ਰਹੀ ਹੈ ਜਿਸ ਦਾ ਨਤੀਜਾ ਸਾਹਮਣੇ ਆ ਰਿਹਾ ਹੈ।
ਕੁਦਰਤਵਾਦੀ ਮੰਨਦੇ ਹਨ ਕਿ ਕੁਦਰਤ ਸਾਨੂੰ ਵਾਰ-ਵਾਰ ਚੇਤਾਵਨੀ ਦੇ ਰਹੀ ਹੈ, ਪਰ ਕੁਦਰਤੀ ਆਫ਼ਤਾਂ ਦੇ ਵਧਣ ਦੇ ਬਾਵਜੂਦ ਸਾਡੀਆਂ ਅੱਖਾਂ ਨਹੀਂ ਖੁੱਲ੍ਹ ਰਹੀਆਂ। ਕੁਦਰਤ ਸਾਨੂੰ ਚੇਤਾਵਨੀ ਦਿੰਦੀ ਆ ਰਹੀ ਹੈ ਜਿਵੇਂ ਕਈ ਦੇਸ਼ਾਂ ਦੇ ਜੰਗਲਾਂ ‘ਚ ਅੱਗ, ਦਿਨੋਂ ਦਿਨ ਗਰਮੀ ਦੇ ਰਿਕਾਰਡ ਤੋੜਨਾ, ਟਿੱਡੀ ਦਲਾਂ ਵੱਲੋਂ ਵੱਧ ਰਹੇ ਹਮਲੇ।
ਮਾਹਰਾਂ ਅਨੁਸਾਰ ਕੋਵਿਡ-19 ਵਰਗੀ ਮਹਾਂਮਾਰੀ ਨੂੰ ਰੋਕਣ ਲਈ ਸਿਰਫ ਤੇ ਸਿਰਫ ਇੱਕ ਹੱਲ ਹੈ। ਇੱਕ ਧਰਤੀ ਨੂੰ ਗਰਮ ਹੋਣ ਤੋਂ ਰੋਕਣਾ ਚਾਹੀਦਾ ਹੈ। ਦੂਜਾ ਮਨੁੱਖੀ ਜ਼ਰੂਰਤਾਂ ਜਿਵੇਂ ਖੇਤੀ, ਖਣਨ ਤੇ ਮਕਾਨਾਂ ਦੀ ਪੂਰਤੀ ਲਈ ਜੰਗਲਾਂ ਦੇ ਕਬਜ਼ੇ 'ਤੇ ਪੂਰੀ ਤਰ੍ਹਾਂ ਰੋਕ ਲਾਉਣ ਦੀ ਲੋੜ ਹੈ। ਇਹ ਦੋਵੇਂ ਗਤੀਵਿਧੀਆਂ ਜੰਗਲੀ ਜੀਵਣ ਨੂੰ ਮਨੁੱਖਾਂ ਦੇ ਸੰਪਰਕ ‘ਚ ਆਉਣ ਲਈ ਮਜਬੂਰ ਕਰਦੀਆਂ ਹਨ।
ਸਿਹਤਮੰਦ ਵਾਤਾਵਰਣ ਪ੍ਰਣਾਲੀ ਇਨ੍ਹਾਂ ਬਿਮਾਰੀਆਂ ਨਾਲ ਲੜਨ ‘ਚ ਸਾਡੀ ਸਹਾਇਤਾ ਕਰਦੀ ਹੈ। ਜੀਵ-ਵਿਭਿੰਨਤਾ ਬਿਮਾਰੀਆਂ ਦੇ ਜਰਾਸੀਮਾਂ ਦੇ ਤੇਜ਼ੀ ਨਾਲ ਫੈਲਣਾ ਮੁਸ਼ਕਲ ਬਣਾਉਂਦੀ ਹੈ। ਇੱਕ ਅੰਦਾਜ਼ੇ ਅਨੁਸਾਰ ਇੱਕ ਮਿਲੀਅਨ ਜੀਵਾਣੂ ਤੇ ਪੌਦਿਆਂ ਦੀਆਂ ਕਿਸਮਾਂ ਦੇ ਜੀਵਣ ਦੇ ਜੋਖਮ ਹਨ। ਹਰ ਚਾਰ ਮਹੀਨਿਆਂ ਬਾਅਦ ਨਵੀਂ ਛੂਤ ਵਾਲੀ ਬਿਮਾਰੀ ਮਨੁੱਖਾਂ ਨੂੰ ਘੇਰ ਲੈਂਦੀ ਹੈ।
ਇਹ ਨਵੀਆਂ ਬਿਮਾਰੀਆਂ ‘ਚੋਂ ਤਿੰਨ ਚੌਥਾਈ ਜਾਨਵਰ ‘ਚੋਂ ਆਉਂਦੀਆਂ ਹਨ। ਜੇ ਅਸੀਂ ਟਿਕਾਓ ਮਾਡਲਾਂ ਦੀ ਵਰਤੋਂ ਕਰਕੇ ਮੌਸਮ ‘ਚ ਤਬਦੀਲੀ ਅਤੇ ਜੈਵ ਵਿਭਿੰਨਤਾ ਦੇ ਨੁਕਸਾਨ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਇਹ ਕੁਦਰਤ ਲਈ ਹੀ ਲਾਭਕਾਰੀ ਨਹੀਂ ਹੋਵੇਗਾ, ਇਹ ਮਨੁੱਖੀ ਸਿਹਤ ਦੀ ਵੀ ਰੱਖਿਆ ਕਰੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਕਾਰੋਬਾਰ
ਪੰਜਾਬ
Advertisement