ਪੜਚੋਲ ਕਰੋ
(Source: ECI/ABP News)
ਕਿਸਾਨ ਅੰਦੋਲਨ ਦਾ ਟਰੈਕਟਰਾਂ ਦੀ ਵਿਕਰੀ 'ਤੇ ਪਿਆ ਅਸਰ, ਵਧੀ ਮੰਗ, ਕੰਪਨੀਆਂ ਕੋਲ ਪਈ ਘਾਟ
ਕੱਲ੍ਹ 26 ਜਨਵਰੀ ਹੈ, ਜਿਸ 'ਚ ਕਿਸਾਨਾਂ ਵਲੋਂ ਟਰੈਕਟਰ ਪਰੇਡ ਦਾ ਐਲਾਨ ਕੀਤਾ ਗਿਆ ਹੈ। ਦੇਸ਼ ਭਰ 'ਚ ਕਿਸਾਨਾਂ ਨੂੰ ਆਪਣੇ ਟਰੈਕਟਰ ਲੈ ਕੇ ਪਰੇਡ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ ਕਿਸਾਨ ਆਪਣੇ ਪੁਰਾਣੇ ਟਰੈਕਟਰਾਂ ਨੂੰ ਮੋਡੀਫਾਈ ਕਰਵਾ ਕੇ ਅੰਦੋਲਨ 'ਚ ਪਹੁੰਚ ਰਹੇ ਹਨ।
![ਕਿਸਾਨ ਅੰਦੋਲਨ ਦਾ ਟਰੈਕਟਰਾਂ ਦੀ ਵਿਕਰੀ 'ਤੇ ਪਿਆ ਅਸਰ, ਵਧੀ ਮੰਗ, ਕੰਪਨੀਆਂ ਕੋਲ ਪਈ ਘਾਟ Impact of peasant agitation on tractor sales, increased demand, shortage of tractors in companies ਕਿਸਾਨ ਅੰਦੋਲਨ ਦਾ ਟਰੈਕਟਰਾਂ ਦੀ ਵਿਕਰੀ 'ਤੇ ਪਿਆ ਅਸਰ, ਵਧੀ ਮੰਗ, ਕੰਪਨੀਆਂ ਕੋਲ ਪਈ ਘਾਟ](https://static.abplive.com/wp-content/uploads/sites/5/2021/01/21214139/13-Moga-Tractor-Rally-21-Jan.jpg?impolicy=abp_cdn&imwidth=1200&height=675)
ਲੁਧਿਆਣਾ: ਕੱਲ੍ਹ 26 ਜਨਵਰੀ ਹੈ, ਜਿਸ 'ਚ ਕਿਸਾਨਾਂ ਵਲੋਂ ਟਰੈਕਟਰ ਪਰੇਡ ਦਾ ਐਲਾਨ ਕੀਤਾ ਗਿਆ ਹੈ। ਦੇਸ਼ ਭਰ 'ਚ ਕਿਸਾਨਾਂ ਨੂੰ ਆਪਣੇ ਟਰੈਕਟਰ ਲੈ ਕੇ ਪਰੇਡ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ ਕਿਸਾਨ ਆਪਣੇ ਪੁਰਾਣੇ ਟਰੈਕਟਰਾਂ ਨੂੰ ਮੋਡੀਫਾਈ ਕਰਵਾ ਕੇ ਅੰਦੋਲਨ 'ਚ ਪਹੁੰਚ ਰਹੇ ਹਨ।
ਇੰਨਾ ਹੀ ਨਹੀਂ ਕਿਸਾਨ ਅੰਦੋਲਨ ਨੇ ਟਰੈਕਟਰਾਂ ਦੀ ਵਿਕਰੀ 'ਤੇ ਵੀ ਅਸਰ ਪਾਇਆ ਹੈ। ਕਿਸਾਨ ਅੰਦੋਲਨ ਦੇ ਚੱਲਦਿਆਂ ਲੁਧਿਆਣਾ 'ਚ ਟਰੈਕਟਰਾਂ ਦੀ ਸੇਲ 'ਚ ਵਾਧਾ ਹੋਇਆ ਹੈ। ਜੇਕਰ ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਲਗਭਗ ਪੰਜ ਤੋਂ ਦਸ ਫ਼ੀਸਦ ਤੱਕ ਟਰੈਕਟਰਾਂ ਦੀ ਸੇਲ ਵਧੀ ਹੈ।
ਟਰੈਕਟਰ ਵਪਾਰੀਆਂ ਦਾ ਕਹਿਣਾ ਹੈ ਕਿ ਟਰੈਕਟਰ ਦੀ ਵੱਧ ਰਹੀ ਮੰਗ ਕਰਕੇ ਕੰਪਨੀ ਕੋਲ ਟਰੈਕਟਰਾਂ ਦੀ ਘਾਟ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕਿਤੇ ਨਾ ਕਿਤੇ ਟਰੈਕਟਰਾਂ ਦੀ ਸੇਲ 'ਚ ਵਾਧਾ ਹੋਇਆ ਹੈ। ਹਾਲਾਂਕਿ ਪੂਰਾ ਡਾਟਾ ਸਾਲ ਦੇ ਅੰਤ ਵਿੱਚ ਪਤਾ ਚੱਲੇਗਾ। ਪਰ ਕਿਤੇ ਨਾ ਕਿਤੇ ਕਿਸਾਨ ਅੰਦੋਲਨ ਦਾ ਟਰੈਕਟਰਾਂ ਦੀ ਸੇਲ 'ਤੇ ਅਸਰ ਜ਼ਰੂਰ ਪਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪਟਿਆਲਾ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)