ਪੜਚੋਲ ਕਰੋ
26/11 ਹਮਲੇ 'ਚ ਮਾਂ-ਬਾਪ ਗੁਆ ਚੁੱਕਾ ਮੋਸ਼ੇ ਮੁੰਬਈ ਪਹੁੰਚਿਆ

ਮੁੰਬਈ- ਪਾਕਿਸਤਾਨੀ ਅੱਤਵਾਦੀਆਂ ਵੱਲੋਂ ਮੁੰਬਈ ਹਮਲੇ ਵਿੱਚ 26 ਨਵੰਬਰ 2008 ਨੂੰ ਕੀਤੇ ਗਏ ਹਮਲੇ ਵਿੱਚ ਆਪਣੇ ਮਾਂ-ਬਾਪ ਨੂੰ ਗੁਆ ਚੁੱਕਾ ਮੋਸ਼ੇ ਹੋਲਟਰਬਰਜ਼ (ਬੇਬੀ ਮੋਸ਼ੇ) ਨੌ ਸਾਲ ਬਾਅਦ ਮੁੜ ਕੇ ਇਜ਼ਰਾਈਲ ਤੋਂ ਭਾਰਤ ਵਿੱਚ ਓਸੇ ਘਟਨਾ ਵਾਲੀ ਥਾਂ ਆਇਆ ਤਾਂ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਉਸ ਹਮਲੇ ਵਿੱਚ ਮੋਸ਼ੇ ਦੇ ਮਾਂ-ਬਾਪ ਰੱਬੀ ਗੈਵਰੀਅਲ ਹੋਲਟਰਬਰਜ਼ ਅਤੇ ਰਿਵਕਾ ਸਮੇਤ ਛੇ ਇਜ਼ਰਾਈਲੀ ਲੋਕਾਂ ਨੂੰ ਪਾਕਿਸਤਾਨੀ ਅੱਤਵਾਦੀਆਂ ਨੇ ਮਾਰ ਦਿੱਤਾ ਸੀ। ਉਸ ਸਮੇਂ ਮੋਸ਼ੇ ਸਿਰਫ ਦੋ ਸਾਲ ਦਾ ਸੀ। ਬੇਬੀ ਮੋਸ਼ੇ ਤੇ ਉਸ ਦੇ ਇਜ਼ਰਾਈਲੀ ਮਾਂ-ਬਾਪ ਓਦੋਂ ਮੁੰਬਈ ਦੇ ਨਰੀਮਨ ਹਾਊਸ (ਚਬਾੜ ਹਾਊਸ) ਵਿੱਚ ਰਹਿੰਦੇ ਸਨ। ਉਸ ਸਮੇਂ ਸੈਂਡਰਾ ਸੈਮੁਅਲ ਮੋਸ਼ੇ ਦੀ ਖਿਡਾਰੀ ਦਾ ਕੰਮ ਕਰਦੀ ਸੀ। ਉਸ ਹਮਲੇ ਵਿੱਚ ਨਰੀਮਨ ਹਾਊਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਦਹਿਸ਼ਤਗਰਦ ਹਮਲੇ ਸਮੇਂ ਬੇਬੀ ਮੋਸ਼ੇ ਹੋਲਟਰਬਰਜ਼ ਦੀ ਖਿਡਾਵੀ ਸੈਂਡਰਾ ਸੈਮੂਅਲ ਨੇ ਉਸ ਰਾਤ ਵਾਪਰੀ ਸਾਰੀ ਘਟਨਾ ਬਾਰੇ ਇਕ ਇੰਟਰਵਿਊ ਵਿੱਚ ਦੱਸਿਆ ਕਿ ਉਹ ਆਪਣੇ ਦੋ ਪੁੱਤਰਾਂ ਨੂੰ ਮਿਲਣ ਲਈ ਹਰ ਬੁੱਧਵਾਰ ਜਾਂਦੀ ਸੀ, ਪਰ ਉਸ ਰਾਤ ਨਹੀਂ ਸੀ ਜਾ ਸਕੀ। ਸੈਂਡਰਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਗੋਲੀਆਂ ਦੀ ਅਵਾਜ਼ਾਂ ਸੁਣੀਆਂ ਅਤੇ ਉਨ੍ਹਾਂ ਨੇ ਹੇਠਲਾ ਫੋਨ ਚੁੱਕਿਆ ਤਾਂ ਉਪਰੋਂ ਢੇਰ ਸਾਰੀਆਂ ਅਵਾਜ਼ਾਂ ਆ ਰਹੀਆਂ ਸਨ। ਉਨ੍ਹਾਂ ਨੇ ਫੋਨ ਦੀ ਤਾਰ ਕੱਢ ਦਿੱਤੀ ਅਤੇ ਲਾਂਡਰੀ ਰੂਮ ਵਿੱਚ ਜਾ ਕੇ ਲੁਕ ਗਈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਕੁਝ ਸਮਝ ਨਹੀਂ ਆਇਆ। ਮੈਂ ਓਦੋਂ ਬਾਹਰ ਨਿਕਲੀ ਜਦੋਂ ਅਗਲੇ ਸਵੇਰ ਬੇਬੀ ਮੋਸ਼ੇ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਉਪਰਲੇ ਕਮਰੇ ਵਿੱਚ ਗਈ ਤਾਂ ਦੇਖਿਆ ਕਿ ਬੇਬੀ ਮੋਸ਼ੇ ਦੇ ਮਾਤਾ-ਪਿਤਾ ਖੂਨ ਵਿੱਚ ਲਥਪਥ ਸਨ। ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਬੇਬੀ ਮੋਸ਼ੇ ਉਨ੍ਹਾਂ ਕੋਲ ਬੈਠਾ ਹੋਇਆ ਸੀ। ਮੈਂ ਚੁੱਪਚਾਪ ਉਸ ਨੂੰ ਚੁੱਕਿਆ ਤੇ ਬਿਲਡਿੰਗ ਤੋਂ ਬਾਹਰ ਭੱਜ ਕੇ ਆਪਣੀ ਤੇ ਉਸ ਦੀ ਜਾਨ ਬਚਾਈ। ਬੇਬੀ ਮੋਸ਼ੇ ਆਪਣੇ ਮਾਂ-ਬਾਪ ਨਾਲ ਨਰੀਮਨ ਹਾਊਸ ਵਿੱਚ ਘਟਨਾ ਦੇ ਦਿਨ ਰੁਕਿਆ ਹੋਇਆ ਸੀ। ਉਸ ਹਾਦਸੇ ਪਿੱਛੋਂ ਹੁਣ ਪਹਿਲੀ ਵਾਰ ਬੇਬੀ ਮੋਸ਼ੇ ਭਾਰਤ ਆਇਆ ਹੈ। ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਜ਼ਰਾਈਲ ਦੌਰੇ ਸਮੇਂ ਬੇਬੀ ਮੋਸ਼ੇ ਹੋਲਟਰਬਰਜ਼ ਨੂੰ ਮਿਲੇ ਸਨ ਅਤੇ ਉਸ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ। ਨਰੀਮਨ ਹਾਊਸ ਨੂੰ ਚਲਾਉਣ ਵਾਲੀ ਰੱਬੀ ਇਜਰਾਈ ਕੋਜਲੋਵਸਕੀ ਬਹੁਤ ਭਾਵੁਕ ਸੀ। ਉਨ੍ਹਾਂ ਨੇ ਕਿਹਾ ਕਿ ਬੇਬੀ ਮੋਸ਼ੇ ਨੂੰ ਮਿਲਣ ਲਈ ਬਹੁਤ ਉਤਸੁਕ ਹਨ, ਭਾਵੇਂ ਬੇਬੀ ਮੋਸ਼ੇ ਹੁਣ ਬੱਚਾ ਨਹੀਂ ਰਿਹਾ ਪਰ ਉਨ੍ਹਾਂ ਦੇ ਦਿਲ ਵਿੱਚ ਉਹ ਅਜੇ ਵੀ ਦੋ ਸਾਲ ਦਾ ਬੇਬੀ ਮੋਸ਼ੇ ਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















