ਭਾਜਪਾ 'ਚ ਛਿੜੇਗਾ ਵੱਡਾ ਕਲੇਸ਼ ! ਵਿਜ ਨੇ CM ਨਾਇਬ ਸੈਣੀ ਦੀ ਫੋਟੋ 'ਤੇ ਲਾਇਆ ਗ਼ੱਦਾਰ ਦਾ ਠੱਪਾ, ਸੋਸ਼ਲ ਮੀਡੀਆ 'ਤੇ ਪਾਈਆਂ 17 ਤਸਵੀਰਾਂ
ਵਿਜ ਨੇ ਸੋਸ਼ਲ ਮੀਡੀਆ (X) 'ਤੇ ਸੈਣੀ ਸਮਰਥਕਾਂ ਦੀਆਂ 17 ਫੋਟੋਆਂ ਸਾਂਝੀਆਂ ਕੀਤੀਆਂ ਜਿਸ ਵਿੱਚ ਇਹ ਸਮਰਥਕ ਸੀਐਮ ਸੈਣੀ ਤੇ ਅਨਿਲ ਵਿਜ ਦੇ ਖ਼ਿਲਾਫ਼ ਚੋਣ ਲੜਨ ਵਾਲੇ ਸਾਬਕਾ ਕਾਂਗਰਸੀ ਮੰਤਰੀ ਦੀ ਧੀ ਚਿਤਰਾ ਸਰਵਾਰਾ ਨਾਲ ਦਿਖਾਈ ਦੇ ਰਹੇ ਹਨ।
BJP Clash: ਹਰਿਆਣਾ ਦੇ ਬਿਜਲੀ ਤੇ ਆਵਾਜਾਈ ਮੰਤਰੀ ਅਨਿਲ ਵਿਜ (Anil Vij) ਨੇ ਸੋਮਵਾਰ ਨੂੰ ਸਿੱਧੇ ਤੌਰ 'ਤੇ ਮੁੱਖ ਮੰਤਰੀ ਨਾਇਬ ਸੈਣੀ (Nayab Singh Saini) 'ਤੇ ਨਿਸ਼ਾਨਾ ਸਾਧਿਆ। ਵਿਜ ਨੇ ਸੋਸ਼ਲ ਮੀਡੀਆ (X) 'ਤੇ ਸੈਣੀ ਸਮਰਥਕਾਂ ਦੀਆਂ 17 ਫੋਟੋਆਂ ਸਾਂਝੀਆਂ ਕੀਤੀਆਂ ਜਿਸ ਵਿੱਚ ਇਹ ਸਮਰਥਕ ਸੀਐਮ ਸੈਣੀ ਤੇ ਅਨਿਲ ਵਿਜ ਦੇ ਖ਼ਿਲਾਫ਼ ਚੋਣ ਲੜਨ ਵਾਲੇ ਸਾਬਕਾ ਕਾਂਗਰਸੀ ਮੰਤਰੀ ਦੀ ਧੀ ਚਿਤਰਾ ਸਰਵਾਰਾ ਨਾਲ ਦਿਖਾਈ ਦੇ ਰਹੇ ਹਨ।
ਇਨ੍ਹਾਂ ਤਸਵੀਰਾਂ ਨੂੰ ਵੀਡੀਓ ਦੇ ਰੂਪ ਵਿੱਚ ਜਾਰੀ ਕਰਦੇ ਹੋਏ, ਵਿਜ ਨੇ ਬੈਕਗ੍ਰਾਊਂਡ ਵਿੱਚ ਗਾਣਾ ਲਾਇਆ ਹੈ। ਇਸ ਤੋਂ ਇਲਾਵਾ ਇਨ੍ਹਾਂ ਲੋਕਾਂ ਨੂੰ ਗੱਦਾਰ ਕਿਹਾ ਹੈ। ਇੰਨਾ ਹੀ ਨਹੀਂ ਇੱਕ ਫੋਟੋ ਵਿੱਚ ਸੀਐਮ ਨਾਇਬ ਸੈਣੀ ਦੀ ਫੋਟੋ ਨੂੰ ਗੱਦਾਰ ਦੱਸਿਆ ਗਿਆ ਹੈ।
ਅਨਿਲ ਵਿਜ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ- "ਆਸ਼ੀਸ਼ ਤਾਇਲ, ਜੋ ਆਪਣੇ ਆਪ ਨੂੰ ਨਾਇਬ ਸੈਣੀ ਦਾ ਦੋਸਤ ਕਹਿੰਦਾ ਹੈ, ਦੇ ਫੇਸਬੁੱਕ 'ਤੇ ਨਾਇਬ ਸੈਣੀ ਨਾਲ ਬਹੁਤ ਸਾਰੀਆਂ ਤਸਵੀਰਾਂ ਹਨ। ਵਿਧਾਨ ਸਭਾ ਚੋਣਾਂ ਦੌਰਾਨ ਆਸ਼ੀਸ਼ ਤਾਇਲ ਨਾਲ ਜਿਹੜੇ ਵਰਕਰ ਦੇਖੇ ਗਏ ਸਨ, ਉਹੀ ਭਾਜਪਾ ਦੀ ਵਿਰੋਧੀ ਉਮੀਦਵਾਰ ਚਿਤਰਾ ਸਰਵਰਾ ਨਾਲ ਵੀ ਦੇਖੇ ਜਾ ਰਹੇ ਹਨ। ਇਸ ਰਿਸ਼ਤੇ ਨੂੰ ਕੀ ਕਹਿੰਦੇ ਨੇ..?
आशीष तायल जो खुद को नायब सैनी का मित्र बताते हैं उनकी फ़ेसबुक पर नायब सैनी के साथ अनेकों चित्र मौजूद हैं। आशीष तायल के साथ विधानसभा चुनाव के दौरान जो कार्यकर्ता नजर आ रहे हैं वही कार्यकर्ता चित्रा सरवारा भाजपा की विरोधी उम्मीदवार के साथ भी नजर आ रहे हैं।
— Anil Vij Minister Haryana, India (@anilvijminister) February 3, 2025
ये रिश्ता क्या कहलाता… pic.twitter.com/xCqEl1znw8
ਉਨ੍ਹਾਂ ਅੱਗੇ ਲਿਖਿਆ- ਤਾਇਲ ਅਜੇ ਵੀ ਨਾਇਬ ਸੈਣੀ ਦਾ ਕਰੀਬੀ ਦੋਸਤ ਹੈ, ਇਸ ਲਈ ਸਵਾਲ ਇਹ ਉੱਠਦਾ ਹੈ ਕਿ ਭਾਜਪਾ ਉਮੀਦਵਾਰ (ਅਨਿਲ ਵਿਜ) ਦਾ ਵਿਰੋਧ ਕਿਸਨੇ ਕਰਵਾਇਆ?
ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਅਨਿਲ ਵਿਜ ਨੇ 30 ਜਨਵਰੀ ਨੂੰ ਕਿਹਾ ਸੀ ਕਿ ਹੁਣ ਮੈਂ ਸ਼ਿਕਾਇਤ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਵਾਂਗਾ, ਕਿਉਂਕਿ ਇਸ ਮੀਟਿੰਗ ਵਿੱਚ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਜਦੋਂ ਅਧਿਕਾਰੀ ਕਿਸੇ ਹੁਕਮ ਦੀ ਪਾਲਣਾ ਨਹੀਂ ਕਰਦੇ ਤਾਂ ਅਜਿਹੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਦਾ ਕੋਈ ਮਤਲਬ ਨਹੀਂ ਹੈ।
ਅੰਬਾਲਾ ਕੈਂਟ ਵਿਧਾਨ ਸਭਾ ਹਲਕੇ ਦੇ ਕੰਮਾਂ ਲਈ ਜੇ ਉਸਨੂੰ ਵਿਰੋਧ ਕਰਨਾ ਪਵੇ ਤਾਂ ਵੀ ਉਹ ਕਰੇਗਾ। ਮੈਨੂੰ ਬਾਕੀ ਹਰਿਆਣਾ ਬਾਰੇ ਨਹੀਂ ਪਤਾ, ਪਰ ਉਹ ਅੰਬਾਲਾ ਦੇ ਲੋਕਾਂ ਦੇ ਹੱਕਾਂ ਲਈ ਲੜਦਾ ਰਹੇਗਾ। ਜਿਸ ਤਰ੍ਹਾਂ ਡੱਲੇਵਾਲ ਕਿਸਾਨਾਂ ਦੀਆਂ ਮੰਗਾਂ ਲਈ ਮਰਨ ਵਰਤ 'ਤੇ ਬੈਠੇ ਹਨ। ਇਸੇ ਤਰ੍ਹਾਂ, ਜੇਕਰ ਉਸਨੂੰ ਭੁੱਖ ਹੜਤਾਲ ਕਰਨੀ ਪਵੇ ਤਾਂ ਉਹ ਤਿਆਰ ਹੈ।






















