Aditya-L1 Mission: ਕੀ ਸੂਰਜ 'ਤੇ ਉਤਰੇਗਾ ਆਦਿਤਿਆ ਐਲ-1, ਜਾਣੋ ਲਾਚਿੰਗ ਤੋਂ ਪਹਿਲਾਂ ISRO ਨੇ ਦਿੱਤਾ ਵੱਡਾ ਅਪਡੇਟ
ISRO Solar Mission: ਇਸਰੋ ਦਾ ਆਦਿਤਿਆ ਐਲ1 ਮਿਸ਼ਨ ਸੂਰਜ ਦਾ ਅਧਿਐਨ ਕਰਨ ਵਾਲਾ ਦੇਸ਼ ਦਾ ਪਹਿਲਾ ਮਿਸ਼ਨ ਹੈ। ਚੰਦਰਯਾਨ-3 ਦੀ ਸਫਲਤਾ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਮਿਸ਼ਨ 'ਤੇ ਟਿਕੀਆਂ ਹੋਈਆਂ ਹਨ।
Aditya-L1 Mission Launch: ਚੰਦਰਮਾ ਦੇ ਦੱਖਣੀ ਧਰੁਵ 'ਤੇ ਇਤਿਹਾਸ ਰਚਣ ਤੋਂ ਬਾਅਦ ਇਸਰੋ ਹੁਣ ਸੂਰਜ ਵੱਲ ਵੱਧ ਰਿਹਾ ਹੈ। ਭਾਰਤ ਦੇ ਪਹਿਲੇ ਸੂਰਜੀ ਮਿਸ਼ਨ 'ਆਦਿਤਿਆ ਐਲ1' ਦੀ ਸ਼ੁਰੂਆਤ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਕਿ ਇਸ ਨੂੰ ਸ਼ਨੀਵਾਰ (2 ਸਤੰਬਰ) ਨੂੰ ਸਵੇਰੇ 11.50 ਵਜੇ ਸ਼੍ਰੀਹਰਿਕੋਟਾ, ਆਂਧਰਾ ਪ੍ਰਦੇਸ਼ ਤੋਂ (PSLV) ਤੋਂ ਲਾਂਚ ਕੀਤਾ ਜਾਵੇਗਾ।
ਇਸ ਮਿਸ਼ਨ ਨਾਲ ਜੁੜੀ ਜਾਣਕਾਰੀ ਦਿੰਦਿਆਂ ਹੋਇਆਂ ਇਸਰੋ ਨੇ ਸ਼ੁੱਕਰਵਾਰ (1 ਸਤੰਬਰ) ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕਰਦੇ ਹੋਏ ਕਿਹਾ, ''ਆਦਿਤਿਆ-ਐੱਲ1 ਨੂੰ ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੂਰ ਸੂਰਜ ਵੱਲ ਸੇਧਿਤ ਕੀਤਾ ਜਾਵੇਗਾ, ਜੋ ਕਿ ਧਰਤੀ-ਸੂਰਜ ਦੀ ਦੂਰੀ ਦਾ ਲਗਭਗ 1 ਫੀਸਦੀ ਹੈ।"
PSLV-C57/Aditya-L1 Mission:
— ISRO (@isro) September 1, 2023
The 23-hour 40-minute countdown leading to the launch at 11:50 Hrs. IST on September 2, 2023, has commended today at 12:10 Hrs.
The launch can be watched LIVE
on ISRO Website https://t.co/osrHMk7MZL
Facebook https://t.co/zugXQAYy1y
YouTube…
ਕੀ ਸੂਰਜ 'ਤੇ ਉਤਰੇਗਾ ਆਦਿਤਿਆ L1?
ਭਾਰਤੀ ਪੁਲਾੜ ਏਜੰਸੀ ਨੇ ਅੱਗੇ ਕਿਹਾ, "ਸੂਰਜ ਗੈਸ ਦਾ ਇੱਕ ਵਿਸ਼ਾਲ ਗੋਲਾ ਹੈ ਅਤੇ ਆਦਿਤਿਆ-ਐਲ1 ਸੂਰਜ ਦੇ ਬਾਹਰੀ ਵਾਯੂਮੰਡਲ ਦਾ ਅਧਿਐਨ ਕਰੇਗਾ। ਆਦਿਤਿਆ-ਐਲ1 ਨਾ ਤਾਂ ਸੂਰਜ 'ਤੇ ਉਤਰੇਗਾ ਅਤੇ ਨਾ ਹੀ ਸੂਰਜ ਦੇ ਨੇੜੇ ਆਵੇਗਾ।" ਇਸਰੋ ਨੇ ਦੋ ਗ੍ਰਾਫਾਂ ਰਾਹੀਂ ਇਸ ਮਿਸ਼ਨ ਬਾਰੇ ਵਧੇਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਆਦਿਤਿਆ L1 ਨੂੰ ਹੋਲੋ ਓਰਬਿਟ ਵਿੱਚ ਰੱਖਿਆ ਜਾਵੇਗਾ
ਆਦਿਤਿਆ ਐਲ-1 ਮਿਸ਼ਨ ਵਿੱਚ ਪੁਲਾੜ ਯਾਨ ਨੂੰ ਲੈਗ੍ਰੇਂਜ ਪੁਆਇੰਟ-1 (ਐਲ-1) ਦੇ ਦੁਆਲੇ ਇੱਕ ਹੋਲੋ ਓਰਬਿਟ ਵਿੱਚ ਰੱਖਿਆ ਜਾਵੇਗਾ। ਇਹ ਧਰਤੀ ਤੋਂ ਲਗਭਗ 1.5 ਲੱਖ ਕਿਲੋਮੀਟਰ ਦੂਰ ਹੈ। ਗ੍ਰਹਿਣ ਦਾ L-1 ਬਿੰਦੂ 'ਤੇ ਕੋਈ ਅਸਰ ਨਹੀਂ ਪੈਂਦਾ ਅਤੇ ਇਸ ਸਥਾਨ ਤੋਂ ਸੂਰਜ ਨੂੰ ਲਗਾਤਾਰ ਦੇਖਿਆ ਜਾ ਸਕਦਾ ਹੈ।
ਲਾਂਚ ਤੋਂ ਪਹਿਲਾਂ ਇਸਰੋ ਦੇ ਮੁਖੀ ਪਹੁੰਚੇ ਮੰਦਰ
ਇਸਰੋ ਨੇ ਬੁੱਧਵਾਰ (30 ਅਗਸਤ) ਨੂੰ ਆਦਿਤਿਆ ਐਲ-1 ਮਿਸ਼ਨ ਦੀ ਲਾਂਚ ਰਿਹਰਸਲ ਅਤੇ ਰਾਕੇਟ ਦੀ ਅੰਦਰੂਨੀ ਜਾਂਚ ਪੂਰੀ ਕਰ ਲਈ ਸੀ। ਇਸਰੋ ਦੇ ਮੁਖੀ ਐਸ ਸੋਮਨਾਥ ਨੇ ਦੱਸਿਆ ਕਿ ਇਸ ਮਿਸ਼ਨ ਨੂੰ ਮੰਜ਼ਿਲ 'ਤੇ ਪਹੁੰਚਣ 'ਚ 125 ਦਿਨ ਲੱਗਣਗੇ। ਇਸਰੋ ਦੇ ਮੁਖੀ ਨੇ ਲਾਂਚਿੰਗ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਤਿਰੂਪਤੀ ਦੇ ਸੁਲੁਰੁਪੇਟਾ ਸਥਿਤ ਸ਼੍ਰੀ ਚੇਂਗਲੱਮਾ ਪਰਮੇਸ਼ਵਰੀ ਮੰਦਰ ਗਏ ਅਤੇ ਮਿਸ਼ਨ ਦੀ ਸਫਲਤਾ ਲਈ ਪ੍ਰਾਰਥਨਾ ਕੀਤੀ।
ਇਹ ਵੀ ਪੜ੍ਹੋ: Supreme Court: ਅਵੈਧ ਵਿਆਹ ਤੋਂ ਪੈਦਾ ਹੋਣ ਵਾਲੇ ਬੱਚੇ ਨੂੰ ਮਿਲੇਗੀ ਮਾਪਿਆਂ ਦੀ ਜੱਦੀ ਜਾਇਦਾਦ - ਸੁਪਰੀਮ ਕੋਰਟ