Army Assault Dog Zoom : 2 ਗੋਲੀਆਂ ਖਾਣ ਤੋਂ ਬਾਅਦ ਅੱਤਵਾਦੀਆਂ ਨਾਲ ਲੜਦਾ ਰਿਹਾ ਫੌਜ ਦਾ Dog Zoom , Chinar Corps ਨੇ ਸ਼ੇਅਰ ਕੀਤੀ ਭਾਵੁਕ ਵੀਡੀਓ
Army Assault Dog Zoom : ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਦੌਰਾਨ ਫੌਜ ਦਾ ਇਕ ਹਮਲਾਵਰ ਕੁੱਤਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ
Army Assault Dog Zoom : ਜੰਮੂ-ਕਸ਼ਮੀਰ (Jammu Kashmir) ਦੇ ਅਨੰਤਨਾਗ (Anantnag) ਜ਼ਿਲੇ 'ਚ ਸੁਰੱਖਿਆ ਬਲਾਂ (Security Forces) ਅਤੇ ਅੱਤਵਾਦੀਆਂ (Terrorists) ਵਿਚਾਲੇ ਹੋਏ ਮੁਕਾਬਲੇ (Encounter) ਦੌਰਾਨ ਫੌਜ ਦਾ ਇਕ ਹਮਲਾਵਰ ਕੁੱਤਾ (Army Assault Dog Zoom) ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ 'ਤੇ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ 'ਚ ਸਥਿਤ ਇਸ ਜ਼ਿਲ੍ਹੇ ਦੇ ਤੰਗਪਾਵਾ ਇਲਾਕੇ 'ਚ ਐਤਵਾਰ (9 ਅਕਤੂਬਰ) ਦੇਰ ਰਾਤ ਨੂੰ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਸੋਮਵਾਰ (10 ਅਕਤੂਬਰ) ਦੀ ਸਵੇਰ ਨੂੰ ਫੌਜ ਨੇ 'ਜ਼ੂਮ' ਨਾਂ ਦੇ ਆਪਣੇ ਹਮਲਾਵਰ ਕੁੱਤੇ ਨੂੰ ਉਸ ਘਰ ਦੇ ਅੰਦਰ ਭੇਜਿਆ ,ਜਿੱਥੇ ਅੱਤਵਾਦੀ ਲੁਕੇ ਹੋਏ ਸਨ। ਉਨ੍ਹਾਂ ਕਿਹਾ ਕਿ ਜ਼ੂਮ ਇਸ ਤੋਂ ਪਹਿਲਾਂ ਵੀ ਕਈ ਸਰਗਰਮ ਮੁਹਿੰਮਾਂ ਦਾ ਹਿੱਸਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਆਪਰੇਸ਼ਨ 'ਚ ਅੱਤਵਾਦੀਆਂ ਵੱਲੋਂ ਚਲਾਈਆਂ ਗਈਆਂ ਦੋ ਗੋਲੀਆਂ ਕਾਰਨ ਜ਼ੂਮ ਜ਼ਖਮੀ ਹੋ ਗਿਆ।
ਗੋਲੀ ਲੱਗਣ ਤੋਂ ਬਾਅਦ ਵੀ ਜ਼ੂਮ ਲੜਦਾ ਰਿਹਾ
ਅਧਿਕਾਰੀਆਂ ਨੇ ਦੱਸਿਆ, ''ਪਛਾਣ ਕਰਨ ਤੋਂ ਬਾਅਦ ਜ਼ੂਮ ਨੇ ਅੱਤਵਾਦੀਆਂ 'ਤੇ ਹਮਲਾ ਕੀਤਾ, ਜਿਸ ਦੌਰਾਨ ਉਸ ਨੂੰ ਦੋ ਗੋਲੀਆਂ ਵੀ ਲੱਗੀਆਂ।' ਉਨ੍ਹਾਂ ਨੇ ਕਿਹਾ ਕਿ ਜ਼ੂਮ ਲੜਦਾ ਰਿਹਾ ਅਤੇ ਆਪਣਾ ਕੰਮ ਪੂਰਾ ਕਰਦਾ ਰਿਹਾ, ਜਿਸ ਕਾਰਨ ਦੋ ਅੱਤਵਾਦੀ ਮਾਰੇ ਗਏ।
Op Tangpawa, #Anantnag.
— Chinar Corps🍁 - Indian Army (@ChinarcorpsIA) October 10, 2022
Army assault dog 'Zoom' critically injured during the operation while confronting the terrorists. He is under treatment at Army Vet Hosp #Srinagar.
We wish him a speedy recovery.#Kashmir@adgpi@NorthernComd_IA pic.twitter.com/FqEM0Pzwpv
ਅਧਿਕਾਰੀਆਂ ਨੇ ਦੱਸਿਆ ਕਿ ਇਸ ਬਹਾਦਰ ਕੁੱਤੇ ਨੂੰ ਆਰਮੀ ਵੈਟਰਨਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਮੁਕਾਬਲੇ 'ਚ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀ ਮਾਰੇ ਗਏ, ਹਾਲਾਂਕਿ ਦੋ ਜਵਾਨ ਵੀ ਜ਼ਖਮੀ ਹੋ ਗਏ।
Army's Chinar Corps ਨੇ ਸ਼ੇਅਰ ਕੀਤਾ ਭਾਵੁਕ ਵੀਡੀਓ
ਭਾਰਤੀ ਫੌਜ ਦੀ ਚਿਨਾਰ ਕ੍ਰੋਪਸ ਨੇ ਜ਼ੂਮ ਦਾ ਇੱਕ ਭਾਵੁਕ ਵੀਡੀਓ ਸਾਂਝਾ ਕੀਤਾ ਅਤੇ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਵੀਡੀਓ ਵਿੱਚ ਜ਼ੂਮ ਨੂੰ ਸਿਖਲਾਈ ਦਿੰਦੇ ਦਿਖਾਇਆ ਗਿਆ ਹੈ।ਵੀਡੀਓ ਵਿੱਚ ਜ਼ੂਮ ਨੂੰ ਉੱਚ ਸਿਖਲਾਈ ਪ੍ਰਾਪਤ, ਕਰੜੇ ਅਤੇ ਵਚਨਬੱਧ ਦੱਸਿਆ ਗਿਆ ਹੈ। ਇਹ ਵੀ ਦੱਸਿਆ ਗਿਆ ਹੈ ਕਿ ਜ਼ੂਮ ਨੂੰ ਅੱਤਵਾਦੀਆਂ ਨੂੰ ਫੜਨ ਲਈ ਸਿਖਲਾਈ ਦਿੱਤੀ ਗਈ ਸੀ ਅਤੇ ਉਹ ਕਈ ਸਰਗਰਮ ਕਾਰਵਾਈਆਂ ਵਿੱਚ ਸ਼ਾਮਲ ਰਿਹਾ ਹੈ।
We wish Army assault dog 'Zoom' a speedy recovery. #Kashmir@adgpi@NorthernComd_IA pic.twitter.com/i1zJl0C2Gw
— Chinar Corps🍁 - Indian Army (@ChinarcorpsIA) October 10, 2022