ਨਰਸਰੀ ਦੇ ਬੱਚੇ ਨੇ ਤੀਜੀ ਜਮਾਤ ਦੇ ਵਿਦਿਆਰਥੀ ਨੂੰ ਮਾਰੀ ਗੋਲੀ, ਬੈਗ ਵਿਚ ਸਕੂਲ ਲਿਆਇਆ ਸੀ ਪਿਸਟਲ
ਬਿਹਾਰ ਤੋਂ ਇਕ ਵੱਡੀ ਖਬਰ ਆ ਰਹੀ ਹੈ। ਇਥੋਂ ਦੇ ਸੁਪੌਲ ਦੇ ਤ੍ਰਿਵੇਣੀਗੰਜ ਦੇ ਲਾਲਪੱਟੀ ਸਥਿਤ ਸੇਂਟ ਜੌਹਨ ਬੋਰਡਿੰਗ ਸਕੂਲ ਵਿਚ ਨਰਸਰੀ ਕਲਾਸ ਦਾ ਏਕਲਵਿਆ ਕੁਮਾਰ ਆਪਣੇ ਬੈਗ ਵਿਚ ਹਥਿਆਰ ਲੈ ਕੇ ਸਕੂਲ ਪਹੁੰਚਿਆ
ਬਿਹਾਰ ਤੋਂ ਇਕ ਵੱਡੀ ਖਬਰ ਆ ਰਹੀ ਹੈ। ਇਥੋਂ ਦੇ ਸੁਪੌਲ ਦੇ ਤ੍ਰਿਵੇਣੀਗੰਜ ਦੇ ਲਾਲਪੱਟੀ ਸਥਿਤ ਸੇਂਟ ਜੌਹਨ ਬੋਰਡਿੰਗ ਸਕੂਲ ਵਿਚ ਨਰਸਰੀ ਕਲਾਸ ਵਿਚ ਪੜ੍ਹਦਾ 5 ਸਾਲਾ ਵਿਦਿਆਰਥੀ ਏਕਲਵਿਆ ਕੁਮਾਰ ਆਪਣੇ ਬੈਗ ਵਿਚ ਹਥਿਆਰ ਲੈ ਕੇ ਸਕੂਲ ਪਹੁੰਚਿਆ ਅਤੇ ਪ੍ਰਾਰਥਨਾ ਤੋਂ ਪਹਿਲਾਂ 3ਵੀਂ ਜਮਾਤ ਦੇ ਵਿਦਿਆਰਥੀ ਉਤੇ ਗੋਲੀਆਂ ਚਲਾ ਦਿੱਤੀਆਂ।
ਆਸਿਫ਼ ਨਾਮ ਦਾ ਇਹ ਬੱਚਾ ਗੰਭੀਰ ਜ਼ਖਮੀ ਹੋ ਗਿਆ ਹੈ। ਇਸ ਤੋਂ ਬਾਅਦ ਉਸ ਨੂੰ ਤ੍ਰਿਵੇਣੀਗੰਜ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਦੋਸ਼ੀ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਕੂਲ ਪ੍ਰਸ਼ਾਸਨ ਮੁਤਾਬਕ ਘਟਨਾ ਤੋਂ ਬਾਅਦ ਦੋਵਾਂ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਸਕੂਲ ਬੁਲਾਇਆ ਗਿਆ, ਜਿਸ ਦੌਰਾਨ ਵਿਦਿਆਰਥੀ ਵੀ ਸਕੂਲ ਪ੍ਰਿੰਸੀਪਲ ਦੇ ਚੈਂਬਰ 'ਚ ਮੌਜੂਦ ਸੀ।
ਇਥੇ ਉਸ ਦੇ ਪਿਤਾ ਮੁਕੇਸ਼ ਯਾਦਵ ਵੀ ਹਾਜ਼ਰ ਸੀ। ਘਟਨਾ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਕਿ ਮੁਕੇਸ਼ ਯਾਦਵ ਆਪਣੇ ਬੱਚੇ ਨੂੰ ਲੈ ਕੇ ਹਥਿਆਰ ਸਮੇਤ ਭੱਜ ਗਿਆ ਪਰ ਜ਼ਖਮੀ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਉਸ ਕੋਲੋਂ ਹਥਿਆਰ ਦੀ ਮੈਗਜ਼ੀਨ ਖੋਹ ਲਈ।
ਘਟਨਾ ਤੋਂ ਬਾਅਦ ਗੁੱਸੇ ਵਿਚ ਆਏ ਪਰਿਵਾਰਕ ਮੈਂਬਰਾਂ ਨੇ ਸਕੂਲ 'ਚ ਭੰਨਤੋੜ ਕੀਤੀ। ਇਸ ਦੇ ਨਾਲ ਹੀ ਤ੍ਰਿਵੇਣੀਗੰਜ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀ ਬੱਚਾ ਅਤੇ ਉਸ ਦਾ ਪਰਿਵਾਰ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਕੂਲ ਪ੍ਰਸ਼ਾਸਨ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇੰਨੀ ਵੱਡੀ ਲਾਪਰਵਾਹੀ ਕਿਵੇਂ ਵਾਪਰੀ।
ਜ਼ਾਹਿਰ ਹੈ ਕਿ ਇਹ ਘਟਨਾ ਸਾਰਿਆਂ ਲਈ ਹੈਰਾਨ ਕਰਨ ਵਾਲੀ ਅਤੇ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈ ਹੈ। ਸਕੂਲਾਂ ਵਿੱਚ ਸੁਰੱਖਿਆ ਅਤੇ ਵਿਦਿਆਰਥੀਆਂ ਦੇ ਬੈਗ ਚੈੱਕ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਘਟਨਾ ਨੂੰ ਲੈ ਕੇ ਮਾਪਿਆਂ ਅਤੇ ਸਰਪ੍ਰਸਤਾਂ ਵਿੱਚ ਡੂੰਘੀ ਚਿੰਤਾ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।