ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Punjab Breaking News LIVE: ਮੂਸੇਵਾਲਾ ਪਰਿਵਾਰ ਦੀ ਸਿਆਸੀ ਪਾਰਟੀਆਂ ਨੂੰ ਅਪੀਲ, 'ਰਾਜਨੀਤੀ ਲਈ ਨਾਂ ਦੀ ਵਰਤੋਂ ਨਾ ਕਰੋ', ਕੱਲ੍ਹ ਤੋਂ ਮਿਲੇਗੀ ਗਰਮੀ ਤੋਂ ਰਾਹਤ LIVE Updates

Punjab Breaking News, 14 June 2022 LIVE Updates: ਮੂਸੇਵਾਲਾ ਪਰਿਵਾਰ ਦੀ ਸਿਆਸੀ ਪਾਰਟੀਆਂ ਨੂੰ ਅਪੀਲ, 'ਰਾਜਨੀਤੀ ਲਈ ਨਾਂ ਦੀ ਵਰਤੋਂ ਨਾ ਕਰੋ', ਕੱਲ੍ਹ ਤੋਂ ਮਿਲੇਗੀ ਗਰਮੀ ਤੋਂ ਰਾਹਤ LIVE Updates

LIVE

Key Events
Punjab Breaking News LIVE: ਮੂਸੇਵਾਲਾ ਪਰਿਵਾਰ ਦੀ ਸਿਆਸੀ ਪਾਰਟੀਆਂ ਨੂੰ ਅਪੀਲ, 'ਰਾਜਨੀਤੀ ਲਈ ਨਾਂ ਦੀ ਵਰਤੋਂ ਨਾ ਕਰੋ', ਕੱਲ੍ਹ ਤੋਂ ਮਿਲੇਗੀ ਗਰਮੀ ਤੋਂ ਰਾਹਤ LIVE Updates

Background

Punjab Breaking News, 14 June 2022 LIVE Updates: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਗਲੇ ਡੇਢ ਸਾਲ ਵਿੱਚ 10 ਲੱਖ ਨੌਕਰੀਆਂ ਦੇਣ ਦੇ ਐਲਾਨ 'ਤੇ ਕਾਂਗਰਸ ਨੇ ਤਿੱਖਾ ਵਾਰ ਕੀਤਾ ਹੈ। ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ- ਨੌਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। ਇਸ ਦੇਸ਼ ਵਿੱਚ ਲੋਕਤੰਤਰ ਨੂੰ ਲਤਾੜਿਆ ਗਿਆ ਹੈ। ਬੇਰੋਜ਼ਗਾਰੀ ਇਤਿਹਾਸਕ ਪੱਧਰ 'ਤੇ ਵਧੀ ਹੈ। ਪੀਐਮ ਕਦੋਂ ਤੱਕ ਟਵਿੱਟਰ ਟਵਿੱਟਰ ਕਰਦੇ ਰਹਿਣਗੇ? ਇਸ ਦੇ ਨਾਲ ਹੀ ਸੁਰਜੇਵਾਲਾ ਨੇ ਟਵੀਟ ਕਰਕੇ ਕਿਹਾ- “ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, 8 ਸਾਲਾਂ ਵਿੱਚ 16 ਕਰੋੜ ਨੌਕਰੀਆਂ ਦੇਣੀਆਂ ਸਨ। ਹੁਣ ਉਹ ਕਹਿ ਰਹੇ ਹਨ ਕਿ 2024 ਤੱਕ ਸਿਰਫ਼ 10 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ। ਸਰਕਾਰੀ ਵਿਭਾਗਾਂ ਵਿੱਚ 60 ਲੱਖ ਅਸਾਮੀਆਂ ਖਾਲੀ ਹਨ, ਕੇਂਦਰ ਸਰਕਾਰ ਵਿੱਚ 30 ਲੱਖ ਅਸਾਮੀਆਂ ਖਾਲੀ ਹਨ। ਜ਼ਮਲੇਬਾਜ਼ੀ ਕਦੋਂ ਤੱਕ? 

ਮੂਸੇਵਾਲਾ ਪਰਿਵਾਰ ਦਾ ਕਾਂਗਰਸ ਨੂੰ ਝਟਕਾ, 'ਰਾਜਨੀਤੀ ਲਈ ਨਾਂ ਦੀ ਵਰਤੋਂ ਨਾ ਕਰੋ'

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਪੰਜਾਬ ਕਾਂਗਰਸ ਨੂੰ ਝਟਕਾ ਦਿੱਤਾ ਹੈ। ਮੂਸੇਵਾਲਾ ਦੇ ਪਰਿਵਾਰ ਨੇ ਸਿਆਸਤ ਲਈ ਸਿੱਧੂ ਮੂਸੇਵਾਲਾ ਦੇ ਨਾਂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ। ਦੋ ਦਿਨ ਪਹਿਲਾਂ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਕਾਂਗਰਸ ਨੇ ਚੋਣ ਗੀਤ ਲਾਂਚ ਕੀਤਾ ਸੀ। ਇਸ ਵਿੱਚ ਗਾਇਕ ਮੂਸੇਵਾਲਾ ਦੀ ਮ੍ਰਿਤਕ ਦੇਹ ਤੇ ਸਮਾਧ ਦੀ ਤਸਵੀਰ ਦਿਖਾਈ ਗਈ ਸੀ। ਮੂਸੇਵਾਲਾ ਦੀ 29 ਮਈ ਨੂੰ ਮਾਨਸਾ ਦੇ ਜਵਾਹਰਕੇ ਵਿਖੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਜਾਂ ਕੋਈ ਹੋਰ ਵਿਅਕਤੀ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਨਾਂ ਆਪਣੀ ਸਿਆਸਤ ਜਾਂ ਕਿਸੇ ਵੀ ਤਰ੍ਹਾਂ ਦੇ ਕੰਮ ਲਈ ਨਹੀਂ ਵਰਤਣਾ ਚਾਹੀਦਾ। ਇਸ ਸਬੰਧੀ ਪਰਿਵਾਰ ਨੇ ਮੂਸੇਵਾਲਾ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੋਂ ਅਪੀਲ ਜਾਰੀ ਕੀਤੀ ਹੈ। ਮੂਸੇਵਾਲਾ ਪਰਿਵਾਰ ਦਾ ਕਾਂਗਰਸ ਨੂੰ ਝਟਕਾ, 'ਰਾਜਨੀਤੀ ਲਈ ਨਾਂ ਦੀ ਵਰਤੋਂ ਨਾ ਕਰੋ'

Punjab Weather Update: ਪੰਜਾਬ 'ਚ ਕੱਲ੍ਹ ਤੋਂ ਮਿਲੇਗੀ ਗਰਮੀ ਤੋਂ ਰਾਹਤ, 18 ਜੂਨ ਤੱਕ ਹੋਏਗੀ ਬਾਰਸ਼

ਪੰਜਾਬ ਵਿੱਚ ਕੱਲ੍ਹ ਤੋਂ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 15 ਜੂਨ ਤੋਂ ਬੱਦਲ ਛਾਏ ਰਹਿਣਗੇ ਤੇ ਤੇਜ਼ ਹਵਾਵਾਂ ਚੱਲਣਗੀਆਂ। ਇਸ ਨਾਲ ਤਾਪਮਾਨ ਹੇਠਾਂ ਆਉਣ ਦਾ ਅਨੁਮਾਨ ਹੈ। ਕਈ ਇਲਾਕਿਆਂ ਵਿੱਚ ਅਗਲੇ ਦਿਨਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਵੀ ਹੋ ਸਕਦੀ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਭਵਿੱਖਬਾਣੀ ਮੁਤਾਬਕ ਮੰਗਲਵਾਰ ਤੋਂ ਮੌਸਮ ਬਦਲ ਜਾਵੇਗਾ। ਬੁੱਧਵਾਰ ਤੋਂ ਪੰਜਾਬ 'ਚ ਬੱਦਲ ਛਾਏ ਰਹਿਣਗੇ ਤੇ ਤੇਜ਼ ਹਵਾਵਾਂ ਚੱਲਣਗੀਆਂ। ਹਵਾਵਾਂ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਸ ਤੋਂ ਬਾਅਦ 18 ਜੂਨ ਤੱਕ ਪੰਜਾਬ 'ਚ ਹਨ੍ਹੇਰੀ, ਬੱਦਲਵਾਈ ਤੇ ਤੇਜ਼ ਹਵਾਵਾਂ ਵਿਚਾਲੇ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਦੀ ਭਵਿੱਖਬਾਣੀ ਮੁਤਾਬਕ ਤਾਪਮਾਨ ਵੀ ਹੇਠਾਂ ਆਵੇਗਾ ਤੇ ਗਰਮੀ ਤੋਂ ਰਾਹਤ ਮਿਲੇਗੀ। Punjab Weather Update: ਪੰਜਾਬ 'ਚ ਕੱਲ੍ਹ ਤੋਂ ਮਿਲੇਗੀ ਗਰਮੀ ਤੋਂ ਰਾਹਤ, 18 ਜੂਨ ਤੱਕ ਹੋਏਗੀ ਬਾਰਸ਼

ਸਿੱਧੂ ਮੂਸੇਵਾਲਾ ਕਤਲ ਕਾਂਡ ਮਗਰੋਂ ਡੈਮੇਜ ਕੰਟਰੋਲ 'ਚ ਲੱਗੀ 'ਆਪ', ਸੀਐਮ ਭਗਵੰਤ ਮਾਨ ਨੇ ਛੇ ਮੰਤਰੀਆਂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ

ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਸੰਗਰੂਰ ਲੋਕ ਸਭਾ ਉਪ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਡੈਮੇਜ ਕੰਟਰੋਲ ਸ਼ੁਰੂ ਕਰ ਦਿੱਤਾ ਹੈ। ਪਾਰਟੀ ਵੱਲੋਂ ਚੋਣ ਪ੍ਰਚਾਰ ਲਈ ਛੇ ਕੈਬਨਿਟ ਮੰਤਰੀ ਤਾਇਨਾਤ ਕੀਤੇ ਗਏ ਹਨ। ਮੰਤਰੀਆਂ ਦੇ ਨਾਲ-ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੰਗਰੂਰ ਸੀਟ ਫਤਿਹ ਕਰਨ ਦੀ ਰਣਨੀਤੀ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਭਗਵੰਤ ਮਾਨ ਨੇ 2019 ਵਿੱਚ ਇਹ ਲੋਕ ਸਭਾ ਸੀਟ 1.10 ਲੱਖ ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਆਮ ਆਦਮੀ ਪਾਰਟੀ ਨੇ ਸੋਮਵਾਰ ਨੂੰ ਸੰਗਰੂਰ ਵਿੱਚ ਆਪਣਾ ਗੜ੍ਹ ਬਰਕਰਾਰ ਰੱਖਣ ਲਈ ਛੇ ਮੰਤਰੀਆਂ ਨੂੰ ਚੋਣ ਪ੍ਰਚਾਰ ਲਈ ਤਾਇਨਾਤ ਕੀਤਾ ਹੈ। ਕੈਬਨਿਟ ਮੰਤਰੀਆਂ ਕੁਲਦੀਪ ਸਿੰਘ ਧਾਲੀਵਾਲ, ਬ੍ਰਹਮ ਸ਼ੰਕਰ ਜ਼ਿੰਪਾ, ਡਾ. ਬਲਜੀਤ ਕੌਰ, ਹਰਭਜਨ ਸਿੰਘ, ਗੁਰਮੀਤ ਸਿੰਘ ਮੀਤ ਹੇਅਰ ਤੇ ਲਾਲਜੀਤ ਸਿੰਘ ਭੁੱਲਰ ਨੂੰ ਸੰਗਰੂਰ ਸੰਸਦੀ ਹਲਕੇ ਅਧੀਨ ਆਉਂਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ। ਮੰਤਰੀ ਹਲਕੇ ਵਿੱਚ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ, ਜਿਸ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਤੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੀ ਸਫਲਤਾ ਬਾਰੇ ਚਾਨਣਾ ਪਾਇਆ ਜਾ ਰਿਹਾ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ਮਗਰੋਂ ਡੈਮੇਜ ਕੰਟਰੋਲ 'ਚ ਲੱਗੀ 'ਆਪ', ਸੀਐਮ ਭਗਵੰਤ ਮਾਨ ਨੇ ਛੇ ਮੰਤਰੀਆਂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ

16:19 PM (IST)  •  14 Jun 2022

Deepika Padukone Health :ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਵਿਗੜੀ ਤਬੀਅਤ

 ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦੀ ਅਚਾਨਕ ਤਬੀਅਤ ਵਿਗੜ ਗਈ ਹੈ। ਉਸ ਦੇ ਦਿਲ ਦੀ ਧੜਕਣ ਵਧ ਗਈ ਸੀ, ਜਿਸ ਤੋਂ ਬਾਅਦ ਉਹ ਹੈਦਰਾਬਾਦ ਦੇ ਕਾਮਿਨੇਨੀ ਹਸਪਤਾਲ ਪਹੁੰਚੀ। ਫਿਲਹਾਲ ਨੋਵੋਟੇਲ ਹੋਟਲ 'ਚ ਡਾਕਟਰ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੇ ਹਨ।

16:09 PM (IST)  •  14 Jun 2022

Petrol Diesel crisis: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ PM ਮੋਦੀ ਦੀ ਹਿਮਾਚਲ ਫੇਰੀ ਨੇ ਵਧਾਇਆ ਤੇਲ ਸੰਕਟ ?

ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਿਮਾਚਲ ਫੇਰੀ ਨੇ ਕੀ ਤੇਲ ਸੰਕਟ ਵਧਾ ਦਿੱਤਾ ਹੈ? ਹਿਮਾਚਲ ਸਰਕਾਰ ਨੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੀ ਧਰਮਸ਼ਾਲਾ ਫੇਰੀ ਕਾਰਨ ਪੈਟਰੋਲ ਪੰਪ ਮਾਲਕਾਂ ਨੂੰ 5000 ਲੀਟਰ ਦਾ ਸਟਾਕ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ, ਇਸ ਲਈ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸੀਮਤ ਮਾਤਰਾ 'ਚ ਹੀ ਡੀਜ਼ਲ ਤੇ ਪੈਟਰੋਲ ਭਰਿਆ ਜਾ ਰਿਹਾ ਹੈ। ਇਸ ਕਰਕੇ ਟੂਰਿਸਟ ਸੀਜ਼ਨ 'ਚ ਤੇਲ ਦਾ  ਸੰਕਟ ਖੜ੍ਹਾ ਹੋ ਗਿਆ ਹੈ। ਪੈਟਰੋਲ ਪੰਪ ਮਾਲਕ ਸਟਾਕ ਰੱਖਣ ਤੋਂ ਬਾਅਦ ਬਾਕੀ ਬਚੇ ਸਟਾਕ ਵਿੱਚੋਂ ਆਮ ਗਾਹਕਾਂ ਨੂੰ ਤੇਲ ਦੇ ਰਹੇ ਹਨ।

15:51 PM (IST)  •  14 Jun 2022

Punjab Pending Power Bills: ਸਰਕਾਰੀ ਵਿਭਾਗ ਹੀ ਦੱਬੀ ਬੈਠੇ 2,366 ਕਰੋੜ ਰੁਪਏ ਦੇ ਬਿਜਲੀ ਬਿੱਲ

ਪੰਜਾਬ ਦੇ ਸਰਕਾਰੀ ਵਿਭਾਗ ਕਰੋੜਾਂ ਰੁਪਏ ਦੇ ਬਿਜਲੀ ਬਿੱਲ ਦਬਾਈ ਬੈਠੇ ਹਨ। ਇਨ੍ਹਾਂ ਵਿਭਾਗਾਂ ਤੋਂ ਬਿੱਲ ਵਸੂਲਣ ਵਿੱਚ ਬਿਜਲੀ ਵਿਭਾਗ ਦੇ ਪਸੀਨੇ ਛੁੱਟ ਰਹੇ ਹਨ। ਪੰਜਾਬ ਰਾਜ ਬਿਜਲੀ ਬੋਰਡ ਇੰਜਨੀਅਰ ਐਸੋਸੀਏਸ਼ਨ ਅਨੁਸਾਰ ਪੰਜਾਬ ਵਿੱਚ ਸਰਕਾਰੀ ਵਿਭਾਗ ਬਿਜਲੀ ਦੇ ਬਿੱਲਾਂ ਦੇ ਵੱਡੇ ਡਿਫਾਲਟਰ ਹਨ। ਇਨ੍ਹਾਂ ਸਰਕਾਰੀ ਵਿਭਾਗਾਂ 'ਤੇ ਅਪ੍ਰੈਲ 2022 ਤੱਕ 2,366 ਕਰੋੜ ਰੁਪਏ ਦੇ ਬਿਜਲੀ ਬਿੱਲ ਬਕਾਇਆ ਹਨ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੀ ਮਾੜੀ ਵਿੱਤੀ ਹਾਲਤ 'ਤੇ ਚਿੰਤਾ ਜ਼ਾਹਰ ਕਰਦੇ ਹੋਏ, ਇਹ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਦਿੱਤੀ ਗਈ। ਸੋਮਵਾਰ ਨੂੰ ਐਸੋਸੀਏਸ਼ਨ ਦੀ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਮੀਟਿੰਗ ਸੀ। ਐਸੋਸੀਏਸ਼ਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲ 9000 ਕਰੋੜ ਰੁਪਏ ਦੇ ਸਬਸਿਡੀ ਦੇ ਬਿੱਲ ਵੀ ਬਕਾਇਆ ਪਏ ਹਨ।

15:03 PM (IST)  •  14 Jun 2022

Sidhu Moose Wala Murder Case: ਮਾਨਸਾ 'ਚ ਮੂਸੇਵਾਲਾ ਦੇ ਕਤਲ ਮਗਰੋਂ ਦੁਕਾਨਦਾਰਾਂ ਤੋਂ ਮੰਗੀ ਜਾ ਰਹੀ ਫਿਰੌਤੀ

ਮਾਨਸਾ 'ਚ ਪੰਜਾਬੀ ਗਾਇਕ ਸ਼ੁਭਦੀਪ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਪੰਜਾਬੀ ਗਾਇਕ ਮੂਸੇਵਾਲਾ ਦੇ ਕਤਲ ਤੋਂ ਬਾਅਦ ਸ਼ਹਿਰ ਦੇ ਦੁਕਾਨਦਾਰਾਂ ਨੂੰ ਕੁਝ ਨੰਬਰਾਂ ਤੋਂ ਫੋਨ ਆ ਰਹੇ ਹਨ। ਜਿਸ ਵਿੱਚ ਦੁਕਾਨਦਾਰਾਂ ਤੋਂ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਵ੍ਹੱਟਸਐਪ 'ਤੇ ਵੀਡੀਓ ਬਣਾ ਕੇ ਅਤੇ ਆਡੀਓਜ਼ ਭੇਜ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਜੇਕਰ ਉਨ੍ਹਾਂ ਨੂੰ ਪੈਸੇ ਨਾ ਦਿੱਤੇ ਤਾਂ ਸਿੱਧੂ ਮੂਸੇਵਾਲਾ ਵਾਂਗ ਗੋਲੀ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਜਾਵੇਗਾ। ਜਿਸ ਕਾਰਨ ਸ਼ਹਿਰ ਦੇ ਸਮਾਜ ਸੇਵੀ ਅਤੇ ਦੁਕਾਨਦਾਰਾਂ ਨੇ ਮੀਟਿੰਗ ਕੀਤੀ।

14:39 PM (IST)  •  14 Jun 2022

National Herald Case: ਰਾਹੁਲ ਗਾਂਧੀ ਦੂਜੇ ਦਿਨ ਵੀ ਈਡੀ ਸਾਹਮਣੇ ਪੇਸ਼

ਨੈਸ਼ਨਲ ਹੈਰਾਲਡ ਅਖ਼ਬਾਰ ਨਾਲ ਸਬੰਧਤ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਲਗਾਤਾਰ ਦੂਜੇ ਦਿਨ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਏ। ਜਾਂਚ ਏਜੰਸੀ ਵੱਲੋਂ ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਅੱਜ ਰਾਹੁਲ ਗਾਂਧੀ ਏਪੀਜੇ ਅਬਦੁਲ ਕਲਾਮ ਰੋਡ ਸਥਿਤ ਈਡੀ ਦੇ ਹੈੱਡਕੁਆਰਟਰ ਪਹੁੰਚੇ। ਉਨ੍ਹਾਂ ਦੀ ਭੈਣ ਤੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੀ ਉਨ੍ਹਾਂ ਦੇ ਨਾਲ ਸੀ। ਈਡੀ ਨੇ ਸੋਮਵਾਰ ਨੂੰ ਕਾਂਗਰਸ ਨੇਤਾ ਤੋਂ 10 ਘੰਟੇ ਤੱਕ ਪੁੱਛ-ਪੜਤਾਲ ਕੀਤੀ। ਇਸ ਤੋਂ ਬਾਅਦ ਈਡੀ ਨੇ ਰਾਹੁਲ ਗਾਂਧੀ ਨੂੰ ਮੰਗਲਵਾਰ ਨੂੰ ਦੁਬਾਰਾ ਪੇਸ਼ ਹੋਣ ਲਈ ਕਿਹਾ ਸੀ।

Load More
New Update

ਟਾਪ ਹੈਡਲਾਈਨ

Punjab News: MP ਅੰਮ੍ਰਿਤਪਾਲ ਸਿੰਘ ਨੇ ਹਾਈ ਕੋਰਟ ‘ਚ ਪਾਈ ਪਟੀਸ਼ਨ, ਸਦਨ ਦੀ ਕਾਰਵਾਈ ‘ਚ ਹਿੱਸਾ ਲੈਣ ਦੀ ਕੀਤੀ ਮੰਗ
Punjab News: MP ਅੰਮ੍ਰਿਤਪਾਲ ਸਿੰਘ ਨੇ ਹਾਈ ਕੋਰਟ ‘ਚ ਪਾਈ ਪਟੀਸ਼ਨ, ਸਦਨ ਦੀ ਕਾਰਵਾਈ ‘ਚ ਹਿੱਸਾ ਲੈਣ ਦੀ ਕੀਤੀ ਮੰਗ
Punjab News: ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਕਿਉਂ ਦਿੱਤਾ ਅਸਤੀਫਾ? ਗਿਆਨੀ ਹਰਪ੍ਰੀਤ ਸਿੰਘ ਨੇ ਖੋਲ੍ਹਿਆ ਰਾਜ
Punjab News: ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਕਿਉਂ ਦਿੱਤਾ ਅਸਤੀਫਾ? ਗਿਆਨੀ ਹਰਪ੍ਰੀਤ ਸਿੰਘ ਨੇ ਖੋਲ੍ਹਿਆ ਰਾਜ
Gold Rate: ਟ੍ਰੰਪ ਦੇ ਡਰ ਨਾਲ ਮਹਿੰਗਾ ਹੋਇਆ ਸੋਨਾ, ਹੁਣ 10 ਗ੍ਰਾਮ 24 ਕੈਰਟ ਗੋਲਡ ਲਈ ਦੇਣੀ ਪਵੇਗੀ ਇੰਨੀ ਕੀਮਤ
Gold Rate: ਟ੍ਰੰਪ ਦੇ ਡਰ ਨਾਲ ਮਹਿੰਗਾ ਹੋਇਆ ਸੋਨਾ, ਹੁਣ 10 ਗ੍ਰਾਮ 24 ਕੈਰਟ ਗੋਲਡ ਲਈ ਦੇਣੀ ਪਵੇਗੀ ਇੰਨੀ ਕੀਮਤ
Surya Grahan 2025: ਮਾਰਚ 'ਚ ਲੱਗੇਗਾ ਸਾਲ 2025 ਦਾ ਪਹਿਲਾ ਸੂਰਜ ਗ੍ਰਹਿਣ, ਕੀ ਇਹ ਵੇਖਣਾ ਹੋਏਗਾ ਸ਼ੁਭ ? ਜ਼ਰੂਰ ਜਾਣ ਲਓ...
ਮਾਰਚ 'ਚ ਲੱਗੇਗਾ ਸਾਲ 2025 ਦਾ ਪਹਿਲਾ ਸੂਰਜ ਗ੍ਰਹਿਣ, ਕੀ ਇਹ ਵੇਖਣਾ ਹੋਏਗਾ ਸ਼ੁਭ ? ਜ਼ਰੂਰ ਜਾਣ ਲਓ...
ABP Premium

ਵੀਡੀਓਜ਼

SGPC ਪ੍ਰਧਾਨ Harjinder Singh Dhami ਦੇ ਅਸਤੀਫ਼ੇ ਦਾ ਵੱਡਾ ਕਾਰਨ? Gurpartap Wadal ਦਾ ਵੱਡਾ ਖ਼ੁਲਾਸਾ!ਪਟਿਆਲਾ ਚ ਹੋਈ 7 ਮੈਂਬਰੀ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਹੀ ਕਿਰਪਾਲ ਸਿੰਘ ਬੰਡੂਗਰ ਨੇ ਦਿੱਤਾ ਅਸਤੀਫਾSri Akal Takhat Sahib| ਨਵੇਂ ਅਕਾਲੀ ਦਲ ਦੀ ਭਰਤੀ ਲਈ 7 ਮੈਂਬਰੀ ਕਮੇਟੀ ਦਾ ਵੱਡਾ ਫੈਸਲਾ|abp sanjha|Akali Dal|Sri Akal Takhat Sahib|7 ਮੈਂਬਰੀ ਕਮੇਟੀ ਤੋਂ ਇੱਕ ਹੋਰ ਅਸਤੀਫਾ,ਹੁਣ ਅੱਗੇ ਕੀ ? |Resign Kirpal Singh

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: MP ਅੰਮ੍ਰਿਤਪਾਲ ਸਿੰਘ ਨੇ ਹਾਈ ਕੋਰਟ ‘ਚ ਪਾਈ ਪਟੀਸ਼ਨ, ਸਦਨ ਦੀ ਕਾਰਵਾਈ ‘ਚ ਹਿੱਸਾ ਲੈਣ ਦੀ ਕੀਤੀ ਮੰਗ
Punjab News: MP ਅੰਮ੍ਰਿਤਪਾਲ ਸਿੰਘ ਨੇ ਹਾਈ ਕੋਰਟ ‘ਚ ਪਾਈ ਪਟੀਸ਼ਨ, ਸਦਨ ਦੀ ਕਾਰਵਾਈ ‘ਚ ਹਿੱਸਾ ਲੈਣ ਦੀ ਕੀਤੀ ਮੰਗ
Punjab News: ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਕਿਉਂ ਦਿੱਤਾ ਅਸਤੀਫਾ? ਗਿਆਨੀ ਹਰਪ੍ਰੀਤ ਸਿੰਘ ਨੇ ਖੋਲ੍ਹਿਆ ਰਾਜ
Punjab News: ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਕਿਉਂ ਦਿੱਤਾ ਅਸਤੀਫਾ? ਗਿਆਨੀ ਹਰਪ੍ਰੀਤ ਸਿੰਘ ਨੇ ਖੋਲ੍ਹਿਆ ਰਾਜ
Gold Rate: ਟ੍ਰੰਪ ਦੇ ਡਰ ਨਾਲ ਮਹਿੰਗਾ ਹੋਇਆ ਸੋਨਾ, ਹੁਣ 10 ਗ੍ਰਾਮ 24 ਕੈਰਟ ਗੋਲਡ ਲਈ ਦੇਣੀ ਪਵੇਗੀ ਇੰਨੀ ਕੀਮਤ
Gold Rate: ਟ੍ਰੰਪ ਦੇ ਡਰ ਨਾਲ ਮਹਿੰਗਾ ਹੋਇਆ ਸੋਨਾ, ਹੁਣ 10 ਗ੍ਰਾਮ 24 ਕੈਰਟ ਗੋਲਡ ਲਈ ਦੇਣੀ ਪਵੇਗੀ ਇੰਨੀ ਕੀਮਤ
Surya Grahan 2025: ਮਾਰਚ 'ਚ ਲੱਗੇਗਾ ਸਾਲ 2025 ਦਾ ਪਹਿਲਾ ਸੂਰਜ ਗ੍ਰਹਿਣ, ਕੀ ਇਹ ਵੇਖਣਾ ਹੋਏਗਾ ਸ਼ੁਭ ? ਜ਼ਰੂਰ ਜਾਣ ਲਓ...
ਮਾਰਚ 'ਚ ਲੱਗੇਗਾ ਸਾਲ 2025 ਦਾ ਪਹਿਲਾ ਸੂਰਜ ਗ੍ਰਹਿਣ, ਕੀ ਇਹ ਵੇਖਣਾ ਹੋਏਗਾ ਸ਼ੁਭ ? ਜ਼ਰੂਰ ਜਾਣ ਲਓ...
School Holiday: ਸਕੂਲਾਂ 'ਚ 20 ਫਰਵਰੀ ਤੱਕ ਛੁੱਟੀਆਂ ਦਾ ਐਲਾਨ, ਜਾਣੋ ਕਿਉਂ ਰਹਿਣਗੇ ਬੰਦ?
School Holiday: ਸਕੂਲਾਂ 'ਚ 20 ਫਰਵਰੀ ਤੱਕ ਛੁੱਟੀਆਂ ਦਾ ਐਲਾਨ, ਜਾਣੋ ਕਿਉਂ ਰਹਿਣਗੇ ਬੰਦ?
ਪਟਿਆਲਾ ਚ ਹੋਈ 7 ਮੈਂਬਰੀ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਹੀ ਕਿਰਪਾਲ ਸਿੰਘ ਬੰਡੂਗਰ ਨੇ ਦਿੱਤਾ ਅਸਤੀਫਾ
ਪਟਿਆਲਾ ਚ ਹੋਈ 7 ਮੈਂਬਰੀ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਹੀ ਕਿਰਪਾਲ ਸਿੰਘ ਬੰਡੂਗਰ ਨੇ ਦਿੱਤਾ ਅਸਤੀਫਾ
Punjab News: ਪੰਜਾਬੀ ਹੋ ਜਾਣ ਸਾਵਧਾਨ! ਵਿਗੀਆਨੀਆਂ ਨੂੰ ਜੀਨਾਂ 'ਚ ਮਿਲੀ ਅਜਿਹੀ ਸ਼ੈਅ ਜੋ ਹੋਸ਼ ਉਡਾ ਦੇਵੇਗੀ
Punjab News: ਪੰਜਾਬੀ ਹੋ ਜਾਣ ਸਾਵਧਾਨ! ਵਿਗੀਆਨੀਆਂ ਨੂੰ ਜੀਨਾਂ 'ਚ ਮਿਲੀ ਅਜਿਹੀ ਸ਼ੈਅ ਜੋ ਹੋਸ਼ ਉਡਾ ਦੇਵੇਗੀ
Kisan Loan: ਹੁਣ ਆੜ੍ਹਤੀਆਂ ਕੋਲ ਮੋਟੀ ਵਿਆਜ ਭਰਨ ਦੀ ਨਹੀਂ ਲੋੜ ! ਸਰਕਾਰੀ ਸਕੀਮ KCC ਦਾ ਉਠਾਓ ਲਾਭ
Kisan Loan: ਹੁਣ ਆੜ੍ਹਤੀਆਂ ਕੋਲ ਮੋਟੀ ਵਿਆਜ ਭਰਨ ਦੀ ਨਹੀਂ ਲੋੜ ! ਸਰਕਾਰੀ ਸਕੀਮ KCC ਦਾ ਉਠਾਓ ਲਾਭ
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.