ਪੜਚੋਲ ਕਰੋ

Liquor Policy Case: CBI ਨੇ ED ਦੇ ਸਹਾਇਕ ਡਾਇਰੈਕਟਰ ਖਿਲਾਫ ਦਰਜ ਕੀਤੀ ਐਫਆਈਆਰ, ਕੀ ਹੈ ਮਾਮਲਾ?

Liquor Policy Case: ਇਸ ਮਾਮਲੇ 'ਚ ਈਡੀ ਨੇ ਆਪਣੀ ਜਾਂਚ ਰਿਪੋਰਟ ਸੀਬੀਆਈ ਨੂੰ ਸੌਂਪ ਦਿੱਤੀ ਸੀ। ਇਸ ਦੇ ਆਧਾਰ 'ਤੇ ਸੀਬੀਆਈ ਨੇ ਇਹ ਐਫਆਈਆਰ ਦਰਜ ਕੀਤੀ ਹੈ।

Delhi Excise Policy Case: ਸੀਬੀਆਈ ਨੇ ਸੋਮਵਾਰ ਨੂੰ ਦਿੱਲੀ ਸ਼ਰਾਬ ਘੁਟਾਲੇ ਦੀ ਚੱਲ ਰਹੀ ਜਾਂਚ ਦੇ ਸਬੰਧ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਇਕ ਸੀਨੀਅਰ ਅਧਿਕਾਰੀ ਸਮੇਤ ਕਈ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਂਚ ਏਜੰਸੀ ਨੇ ਈਡੀ ਦੇ ਸਹਾਇਕ ਨਿਰਦੇਸ਼ਕ ਪਵਨ ਖੱਤਰੀ ਖਿਲਾਫ ਐਫਆਈਆਰ ਦਰਜ ਕੀਤੀ ਹੈ।

ਦਿੱਲੀ ਸ਼ਰਾਬ ਨੀਤੀ ਮਾਮਲੇ 'ਚ ਦੋਸ਼ੀ ਸ਼ਰਾਬ ਕਾਰੋਬਾਰੀ ਅਮਨਦੀਪ ਸਿੰਘ ਧੱਲ (Amandeep Dhall) ਤੋਂ ਕਥਿਤ ਤੌਰ 'ਤੇ 5 ਕਰੋੜ ਰੁਪਏ ਲੈਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਦੇ ਨਾਲ ਸੀਬੀਆਈ ਨੇ ਏਅਰ ਇੰਡੀਆ ਦੇ ਸਹਾਇਕ ਜਨਰਲ ਮੈਨੇਜਰ ਦੀਪਕ ਸਾਂਗਵਾਨ, ਕਲੇਰਿਜ ਹੋਟਲਸ ਐਂਡ ਰਿਜੋਰਟਸ ਦੇ ਸੀਈਓ ਵਿਕਰਮਾਦਿੱਤਿਆ, ਚਾਰਟਰਡ ਅਕਾਊਂਟੈਂਟ ਪ੍ਰਵੀਣ ਕੁਮਾਰ ਵਤਸ ਅਤੇ ਦੋ ਹੋਰ ਯੂਡੀਸੀ ਨਿਤੇਸ਼ ਕੋਹਰ ਅਤੇ ਬੀਰੇਂਦਰ ਪਾਲ ਸਿੰਘ ਨੂੰ ਵੀ ਈਡੀ ਵਿੱਚ ਨਾਮਜ਼ਦ ਕੀਤਾ ਹੈ।

ਈਡੀ ਦੀ ਸ਼ਿਕਾਇਤ ‘ਤੇ ਕਾਰਵਾਈ

ਸੀਬੀਆਈ ਨੇ ਇਹ ਕਾਰਵਾਈ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਸ਼ਿਕਾਇਤ 'ਤੇ ਸ਼ੁਰੂ ਕੀਤੀ ਸੀ, ਜਿਸ ਨੇ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਮਾਮਲੇ ਦੀ ਜਾਂਚ ਦੌਰਾਨ ਪਾਇਆ ਸੀ ਕਿ ਮਾਮਲੇ ਦੇ ਦੋਸ਼ੀ ਅਮਨਦੀਪ ਧੱਲ ਅਤੇ ਉਸ ਦੇ ਪਿਤਾ ਬੀਰੇਂਦਰ ਪਾਲ ਸਿੰਘ ਨੇ 5 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਚਾਰਟਰਡ ਅਕਾਊਂਟੈਂਟ ਪ੍ਰਵੀਣ ਵਤਸ ਨੂੰ ਈਡੀ ਦੀ ਜਾਂਚ ਵਿੱਚ ਮਦਦ ਦੀ ਵਿਵਸਥਾ ਕਰਨ ਲਈ ਕਿਹਾ ਗਿਆ ਸੀ। ਵਤਸ ਨੇ ਈਡੀ ਨੂੰ ਦੱਸਿਆ ਕਿ ਸਾਂਗਵਾਨ ਨੇ ਉਨ੍ਹਾਂ ਨੂੰ ਦਸੰਬਰ 2022 'ਚ ਪਵਨ ਖੱਤਰੀ ਨਾਲ ਮਿਲਵਾਇਆ ਸੀ।

ਇਹ ਵੀ ਪੜ੍ਹੋ: ਹੁਸ਼ਿਆਰਪੁਰ-ਦਿੱਲੀ ਐਕਸਪ੍ਰੈੱਸ ਰੇਲ ਗੱਡੀ ਦੇ ਵਿਸਥਾਰ ਦਾ ਸਵਾਗਤ ਪਰ ਲੋਕਾਂ ਦੇ ਚੁਣੇ ਨੁਮਾਇੰਦੇ ਨੂੰ ਕੋਈ ਸੱਦਾ ਨਾ ਦੇਣਾ ਨਿੰਦਣਯੋਗ : ਜਿੰਪਾ

ਈਡੀ ਦੀ ਜਾਂਚ ਦੇ ਆਧਾਰ ‘ਤੇ ਕੇਸ ਦਰਜ

ਵਤਸ ਨੇ ਕਿਹਾ ਕਿ ਉਨ੍ਹਾਂ ਨੇ ਦਸੰਬਰ 2022 ਵਿੱਚ ਵਸੰਤ ਵਿਹਾਰ ਵਿੱਚ ਆਈਟੀਸੀ ਹੋਟਲ ਦੇ ਪਿੱਛੇ ਪਾਰਕਿੰਗ ਵਿੱਚ ਸਾਂਗਵਾਨ ਅਤੇ ਖੱਤਰੀ ਨੂੰ 50 ਲੱਖ ਰੁਪਏ ਦਾ ਅਗਾਊਂ ਭੁਗਤਾਨ ਕੀਤਾ ਸੀ ਤਾਂ ਜੋ ਅਮਨਦੀਪ ਧੱਲ ਦਾ ਨਾਮ ਮੁਲਜ਼ਮਾਂ ਦੀ ਸੂਚੀ ਤੋਂ ਹਟਾਇਆ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਈਡੀ ਨੇ ਆਪਣੀ ਜਾਂਚ ਸੀਬੀਆਈ ਨੂੰ ਭੇਜ ਦਿੱਤੀ ਹੈ। ਜਿਸ ਦੇ ਆਧਾਰ 'ਤੇ ਕੇਂਦਰੀ ਜਾਂਚ ਏਜੰਸੀ ਨੇ ਮਾਮਲਾ ਦਰਜ ਕੀਤਾ।

ਆਬਕਾਰੀ ਨੀਤੀ ਦੀ ਜਾਂਚ ਕਰਨ ਵਾਲੀ ਟੀਮ ਦਾ ਹਿੱਸਾ ਨਹੀਂ

ਸੂਤਰਾਂ ਅਨੁਸਾਰ ਸਹਾਇਕ ਡਾਇਰੈਕਟਰ ਪਵਨ ਖੱਤਰੀ ਅਤੇ ਅਪਰ ਡਿਵੀਜ਼ਨ ਕਲਰਕ ਨਿਤੇਸ਼ ਆਬਕਾਰੀ ਨੀਤੀ ਦੀ ਜਾਂਚ ਕਰ ਰਹੀ ਟੀਮ ਦਾ ਹਿੱਸਾ ਨਹੀਂ ਸਨ। ਈਡੀ ਦੀ ਸ਼ਿਕਾਇਤ ਵਿੱਚ, ਜੋ ਕਿ ਸੀਬੀਆਈ ਦੀ ਐਫਆਈਆਰ ਦਾ ਹਿੱਸਾ ਹੈ, ਉਸ ਵਿੱਚ ਲਿਖਿਆ ਹੋਇਆ ਹੈ ਕਿ ਈਡੀ ਨੇ ਸਹਾਇਕ ਨਿਰਦੇਸ਼ਕ ਪਵਨ ਖੱਤਰੀ, ਨਿਤੇਸ਼ ਅਤੇ ਵਿਕਰਮਾਦਿੱਤਿਆ ਦੇ ਟਿਕਾਣਿਆਂ 'ਤੇ ਛਾਪਾ ਮਾਰਿਆ।

ਤਲਾਸ਼ੀ ਦੌਰਾਨ ਸੀਏ ਪ੍ਰਵੀਣ ਵਤਸ ਦੇ ਟਿਕਾਣੇ ਤੋਂ 2.2 ਕਰੋੜ ਰੁਪਏ ਦੀ ਰਿਸ਼ਵਤ ਬਰਾਮਦ ਕੀਤੀ ਗਈ। ਇਹ 2.2 ਕਰੋੜ ਰੁਪਏ 5 ਕਰੋੜ ਰੁਪਏ ਦੀ ਰਿਸ਼ਵਤ ਦਾ ਹਿੱਸਾ ਸਨ ਜੋ ਸੀਏ ਵਤਸ ਰਾਹੀਂ ਦਿੱਤੀ ਗਈ ਸੀ। ਇਹ ਛਾਪੇਮਾਰੀ ਜੁਲਾਈ ਦੇ ਪਹਿਲੇ ਹਫ਼ਤੇ ਕੀਤੀ ਗਈ ਸੀ।

ਇਹ ਵੀ ਪੜ੍ਹੋ: Fazilka News : ਕਿਸ਼ਤੀ ਡੁੱਬਣ ਕਰਕੇ ਵਾਪਰਿਆ ਹਾਦਸਾ, ਲੋਕਾਂ ਨੇ ਮਸਾਂ ਬਚਾਈ ਜਾਨ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਦੇ ਬਿਜਲੀ ਉਪਭੋਗਤਾਵਾਂ ਲਈ ਖੁਸ਼ਖਬਰੀ! ਨਵੇਂ ਸਾਲ ਤੋਂ ਇਹ ਨਵਾਂ ਸਿਸਟਮ ਹੋਵੇਗਾ ਸ਼ੁਰੂ...ਹੁਣ ਨਹੀਂ ਲਗਾਉਣੇ ਪੈਣਗੇ ਦਫਤਰਾਂ ਦੇ ਚੱਕਰ

ਨਵੇਂ ਸਾਲ 'ਤੇ ਕੜਾਕੇ ਦੀ ਠੰਡ! ਪੰਜਾਬ-ਚੰਡੀਗੜ੍ਹ, ਹਿਮਾਚਲ 'ਚ ਕੋਲਡ ਵੇਵ ਦਾ ਖ਼ਤਰਾ, ਪਹਾੜਾਂ 'ਤੇ ਹੋਏਗੀ ਮੀਂਹ-ਬਰਫ਼ਬਾਰੀ, ਤਿਆਰ ਰਹੋ!

Winter Vacation: ਕੜਾਕੇ ਦੀ ਠੰਡ ਦੇ ਵਿਚਾਲੇ ਕੀ ਵਧਣਗੀਆਂ ਪੰਜਾਬ ਦੇ ਸਕੂਲਾਂ 'ਚ ਸਰਦੀਆਂ ਦੀਆਂ ਛੁੱਟੀਆਂ? ਮਾਪੇ ਤੇ ਬੱਚੇ ਦੇਣ ਧਿਆਨ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (30-12-2025)

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਬਿਜਲੀ ਉਪਭੋਗਤਾਵਾਂ ਲਈ ਖੁਸ਼ਖਬਰੀ! ਨਵੇਂ ਸਾਲ ਤੋਂ ਇਹ ਨਵਾਂ ਸਿਸਟਮ ਹੋਵੇਗਾ ਸ਼ੁਰੂ...ਹੁਣ ਨਹੀਂ ਲਗਾਉਣੇ ਪੈਣਗੇ ਦਫਤਰਾਂ ਦੇ ਚੱਕਰ
Punjab News: ਪੰਜਾਬ ਦੇ ਬਿਜਲੀ ਉਪਭੋਗਤਾਵਾਂ ਲਈ ਖੁਸ਼ਖਬਰੀ! ਨਵੇਂ ਸਾਲ ਤੋਂ ਇਹ ਨਵਾਂ ਸਿਸਟਮ ਹੋਵੇਗਾ ਸ਼ੁਰੂ...ਹੁਣ ਨਹੀਂ ਲਗਾਉਣੇ ਪੈਣਗੇ ਦਫਤਰਾਂ ਦੇ ਚੱਕਰ
ਨਵੇਂ ਸਾਲ 'ਤੇ ਕੜਾਕੇ ਦੀ ਠੰਡ! ਪੰਜਾਬ-ਚੰਡੀਗੜ੍ਹ, ਹਿਮਾਚਲ 'ਚ ਕੋਲਡ ਵੇਵ ਦਾ ਖ਼ਤਰਾ, ਪਹਾੜਾਂ 'ਤੇ ਹੋਏਗੀ ਮੀਂਹ-ਬਰਫ਼ਬਾਰੀ, ਤਿਆਰ ਰਹੋ!
ਨਵੇਂ ਸਾਲ 'ਤੇ ਕੜਾਕੇ ਦੀ ਠੰਡ! ਪੰਜਾਬ-ਚੰਡੀਗੜ੍ਹ, ਹਿਮਾਚਲ 'ਚ ਕੋਲਡ ਵੇਵ ਦਾ ਖ਼ਤਰਾ, ਪਹਾੜਾਂ 'ਤੇ ਹੋਏਗੀ ਮੀਂਹ-ਬਰਫ਼ਬਾਰੀ, ਤਿਆਰ ਰਹੋ!
Winter Vacation: ਕੜਾਕੇ ਦੀ ਠੰਡ ਦੇ ਵਿਚਾਲੇ ਕੀ ਵਧਣਗੀਆਂ ਪੰਜਾਬ ਦੇ ਸਕੂਲਾਂ 'ਚ ਸਰਦੀਆਂ ਦੀਆਂ ਛੁੱਟੀਆਂ? ਮਾਪੇ ਤੇ ਬੱਚੇ ਦੇਣ ਧਿਆਨ
Winter Vacation: ਕੜਾਕੇ ਦੀ ਠੰਡ ਦੇ ਵਿਚਾਲੇ ਕੀ ਵਧਣਗੀਆਂ ਪੰਜਾਬ ਦੇ ਸਕੂਲਾਂ 'ਚ ਸਰਦੀਆਂ ਦੀਆਂ ਛੁੱਟੀਆਂ? ਮਾਪੇ ਤੇ ਬੱਚੇ ਦੇਣ ਧਿਆਨ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (30-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (30-12-2025)
ਪੰਜਾਬ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੂਰਾ ਹਾਲ

ਅਕਾਲ ਤਖ਼ਤ ਸਾਹਿਬ ਦਾ ਵੱਡਾ ਫੈਸਲਾ! 328 ਸਰੂਪਾਂ, ਫਿਲਮਾਂ ਅਤੇ ਅਨੰਦ ਕਾਰਜਾਂ 'ਤੇ ਵੱਡੇ ਐਲਾਨ, ਸਰਕਾਰ ਨੂੰ ਚੇਤਾਵਨੀ

ਅਬੋਹਰ ਬਲਾਕ ਸਮਿਤੀ ਮੈਂਬਰ ਦੇ NRI ਪੁੱਤ ਦੀ ਮੌਤ, ਲੱਕ ‘ਚ ਰਿਵਾਲਵਰ ਬੰਨ੍ਹਣ ਵੇਲੇ ਚੱਲੀ ਗੋਲੀ

ਘਰ 'ਚ ਪੂਜਾ-ਪਾਠ ਕਰਨ ਵੇਲੇ ਇਨ੍ਹਾਂ ਨਿਯਮਾਂ ਦਾ ਕਰੋ ਪਾਲਨ! ਇਦਾਂ ਹੋਵੇਗੀ ਦੇਵੀ-ਦੇਵਤਿਆਂ ਦੀ ਕਿਰਪਾ

Embed widget