ਪੜਚੋਲ ਕਰੋ

ਹੁਸ਼ਿਆਰਪੁਰ-ਦਿੱਲੀ ਐਕਸਪ੍ਰੈੱਸ ਰੇਲ ਗੱਡੀ ਦੇ ਵਿਸਥਾਰ ਦਾ ਸਵਾਗਤ ਪਰ ਲੋਕਾਂ ਦੇ ਚੁਣੇ ਨੁਮਾਇੰਦੇ ਨੂੰ ਕੋਈ ਸੱਦਾ ਨਾ ਦੇਣਾ ਨਿੰਦਣਯੋਗ : ਜਿੰਪਾ

Hoshiarpur News : ਹੁਸ਼ਿਆਰਪੁਰ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਹੁਸ਼ਿਆਰਪੁਰ-ਦਿੱਲੀ ਐਕਸਪ੍ਰੈੱਸ ਰੇਲ ਗੱਡੀ ਦੇ ਆਗਰਾ ਤੱਕ ਵਿਸਥਾਰ ਮੌਕੇ ਬੀਤੇ ਦਿਨੀਂ ਕਰਵਾਏ ਸਮਾਗਮ

Hoshiarpur News : ਹੁਸ਼ਿਆਰਪੁਰ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਹੁਸ਼ਿਆਰਪੁਰ-ਦਿੱਲੀ ਐਕਸਪ੍ਰੈੱਸ ਰੇਲ ਗੱਡੀ ਦੇ ਆਗਰਾ ਤੱਕ ਵਿਸਥਾਰ ਮੌਕੇ ਬੀਤੇ ਦਿਨੀਂ ਕਰਵਾਏ ਸਮਾਗਮ ਵਿਚ ਉਨ੍ਹਾਂ ਨੂੰ ਨਾ ਬੁਲਾਏ ਜਾਣ ‘ਤੇ ਇਸ ਨੂੰ ਹੁਸ਼ਿਆਰਪੁਰ ਦੇ ਲੋਕਾਂ ਨਾਲ ਧੋਖਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਹੁਸ਼ਿਆਰਪੁਰ ਤੋਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਅਤੇ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਵੱਜੋਂ ਸੇਵਾਵਾਂ ਨਿਭਾ ਰਹੇ ਹਨ। 

ਇਸ ਦੇ ਬਾਵਜੂਦ ਰੇਲਵੇ ਮੰਤਰਾਲੇ ਦੇ ਕਿਸੇ ਉੱਚ ਅਧਿਕਾਰੀ ਜਾਂ ਸਥਾਨਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਮਾਗਮ ਵਿਚ ਸ਼ਿਰਕਤ ਕਰਨ ਦਾ ਕੋਈ ਸੱਦਾ ਨਹੀਂ ਭੇਜਿਆ। 24 ਘੰਟੇ ਲੋਕਾਂ ਵਿਚ ਰਹਿਣ ਵਾਲੇ ਅਤੇ ਲੋਕ ਭਲਾਈ ਕੰਮਾਂ ਨੂੰ ਪਹਿਲ ਦੇਣ ਵਾਲੇ ਜਿੰਪਾ ਨੇ ਇਸ ਗੱਲ ‘ਤੇ ਰੋਸ ਪ੍ਰਗਟ ਕੀਤਾ ਹੈ ਕਿ ਇਕ ਚੁਣੇ ਹੋਏ ਲੋਕ ਨੁਮਾਇੰਦੇ ਵੱਜੋਂ ਉਨ੍ਹਾਂ ਨੂੰ ਸਮਾਗਮ ਵਿਚ ਸੱਦਾ ਨਾ ਦੇ ਕੇ ਪ੍ਰੋਟੋਕੋਲ ਦਾ ਵੀ ਉਲੰਘਣ ਕੀਤਾ ਗਿਆ ਹੈ।
 
ਉਨ੍ਹਾਂ ਕਿਹਾ ਕਿ ਇਸ ਗੱਡੀ ਦੇ ਮਥੁਰਾ-ਆਗਰਾ ਤੱਕ ਵਿਸਥਾਰ ਦਾ ਉਹ ਸਵਾਗਤ ਕਰਦੇ ਹਨ ਕਿਉਂ ਕਿ ਉਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਕਰਕੇ ਹੀ ਇਹ ਸੰਭਵ ਹੋਇਆ ਹੈ। ਹੁਣ ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਸ਼ਰਧਾਲੂ ਵਰਿੰਦਾਵਨ ਆਸਾਨੀ ਨਾਲ ਜਾ ਸਕਦੇ ਹਨ। 
 
ਜਿੰਪਾ ਨੇ ਕਿਹਾ ਕਿ ਇਸ ਗੱਡੀ ਨੂੰ ਮਥੁਰਾ (ਵਰਿੰਦਾਵਨ) ਤੱਕ ਚਲਾਏ ਜਾਣ ਦੀ ਉਹ ਪਿਛਲੇ ਲੰਬੇ ਸਮੇਂ ਤੋਂ ਕੋਸ਼ਿਸ਼ ਕਰਦੇ ਆ ਰਹੇ ਹਨ ਅਤੇ ਇਸ ਬਾਰੇ ਕੇਂਦਰੀ ਰੇਲ ਮੰਤਰੀ ਨੂੰ 21 ਅਕਤੂਬਰ 2022 ਨੂੰ ਪੱਤਰ ਵੀ ਲਿਖ ਚੁੱਕੇ ਹਨ। ਜਿਸ ਦੇ ਜਵਾਬ ਵਿਚ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ 30 ਨਵੰਬਰ 2022 ਨੂੰ ਪੱਤਰ ਲਿਖ ਕੇ ਦੱਸਿਆ ਸੀ ਕਿ ਇਸ ਮੰਗ ‘ਤੇ ਉਨ੍ਹਾਂ ਰੇਲਵੇ ਦੇ ਸਬੰਧਤ ਡਾਇਰੈਕਟੋਰੇਟ ਤੋਂ ਪੂਰੀ ਰਿਪੋਰਟ ਮੰਗ ਲਈ ਹੈ ਅਤੇ ਇਸ ਬਾਬਤ ਸੰਭਾਵਨਾਵਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਨਵੰਬਰ-ਦਸੰਬਰ 2022 ਵਿਚ ਵੀ ਕੇਂਦਰੀ ਰੇਲਵੇ ਮੰਤਰੀ ਨਾਲ ਪੱਤਰ ਵਿਹਾਰ ਹੁੰਦਾ ਰਿਹਾ ਹੈ। ਜਿੰਪਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਸਦਕਾ ਹੀ ਇਸ ਰੇਲ ਦਾ ਆਗਰਾ ਤੱਕ ਵਿਸਥਾਰ ਸੰਭਵ ਹੋ ਸਕਿਆ ,ਜਿਸ ਕਰਕੇ ਉਹ ਕੇਂਦਰੀ ਰੇਲ ਮੰਤਰੀ ਦਾ ਧੰਨਵਾਦ ਵੀ ਕਰਦੇ ਹਨ ਪਰ ਸਥਾਨਕ ਭਾਜਪਾ ਆਗੂਆਂ ਨੇ ਇਸ ਸਮਾਗਮ ਨੂੰ ਸਿਆਸੀ ਰੰਗਤ ਦੇ ਕੇ ਗਲਤ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇਕਰ ਇਸ ਸਮਾਗਮ ਵਿਚ ਸਾਰੀਆਂ ਸਿਆਸੀ ਅਤੇ ਸਮਾਜਿਕ ਸੰਸਥਾਵਾਂ ਨੂੰ ਸੱਦਾ ਦਿੱਤਾ ਜਾਂਦਾ।

 ਜਿੰਪਾ ਨੇ ਕਿਹਾ ਕਿ ਉਹ ਕੇਂਦਰੀ ਰੇਲਵੇ ਮੰਤਰੀ ਨੂੰ ਇਕ ਪੱਤਰ ਲਿਖ ਕੇ ਇਸ ਬਾਬਤ ਜਾਣੂੰ ਕਰਵਾਉਣਗੇ ਅਤੇ ਜਿਨ੍ਹਾਂ ਅਧਿਕਾਰੀਆਂ ਨੇ ਜਾਣ ਬੁੱਝ ਕੇ ਅਜਿਹਾ ਕੀਤਾ ਹੈ ਉਨ੍ਹਾਂ ਬਾਰੇ ਕਾਰਵਾਈ ਕਰਨ ਲਈ ਲਿਖਣਗੇ। ਉਨ੍ਹਾਂ ਭਾਜਪਾ ਆਗੂਆਂ ਨੂੰ ਵੀ ਨਸੀਹਤ ਦਿੱਤੀ ਹੈ ਕਿ ਏਨੇ ਨੀਵੇਂ ਪੱਧਰ ਦੀ ਰਾਜਨੀਤੀ ਕਰਕੇ ਲੋਕ ਮਨਾਂ ਵਿਚ ਭਾਜਪਾ ਆਗੂਆਂ ਦਾ ਸਤਿਕਾਰ ਹੋਰ ਘਟੇਗਾ। ਜਿੰਪਾ ਨੇ ਕਿਹਾ ਕਿ ਲੋਕਾਂ ਨੇ ਜਿਨ੍ਹਾਂ ਨੂੰ ਆਪਣੇ ਨੁਮਾਇੰਦੇ ਵੱਜੋਂ ਚੁਣਿਆ ਹੈ ਉਨ੍ਹਾਂ ਨੂੰ ਸਰਕਾਰੀ ਸਮਾਗਮਾਂ ਤੋਂ ਤਾਂ ਦੂਰ ਰੱਖਿਆ ਜਾ ਸਕਦਾ ਹੈ ਪਰ ਲੋਕਾਂ ਦੇ ਦਿਲਾਂ ਤੋਂ ਦੂਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਨੁਮਾਇੰਦੇ ਹਨ ਅਤੇ ਲੋਕ ਭਲਾਈ ਲਈ ਦਿਨ ਰਾਤ ਮਿਹਨਤ ਕਰਦੇ ਰਹਿਣਗੇ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰੇਲ ਗੱਡੀ ਨੰਬਰ 14012/14011 ਹੁਸ਼ਿਆਰਪੁਰ-ਦਿੱਲੀ ਐਕਸਪ੍ਰੈੱਸ ਰੇਲ ਗੱਡੀ ਦਾ ਆਗਰਾ ਤੱਕ ਵਿਸਥਾਰ ਕੀਤਾ ਗਿਆ ਹੈ। ਮਥੁਰਾ ਸਟੇਸ਼ਨ ‘ਤੇ ਉਤਰ ਕੇ ਸ਼ਰਧਾਲੂ ਵਰਿੰਦਾਵਨ ਤੱਕ ਦਾ ਸਫਰ ਹੁਣ ਅਸਾਨੀ ਨਾਲ ਕਰ ਸਕਣਗੇ। ਜਿੰਪਾ ਨੇ ਲੋਕਾਂ ਦੀ ਇਸ ਮੰਗ ਲਈ ਨਿੱਜੀ ਪੱਧਰ ‘ਤੇ ਕਾਫੀ ਕੋਸ਼ਿਸ਼ਾਂ ਕੀਤੀਆਂ ਸਨ।  
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਲੀਡਰਾਂ ਕੋਲ 25-25 ਗੰਨਮੈਨ ਪਰ ਪੰਜਾਬ ਦੇ ਥਾਣੇ ਪਏ ਨੇ ਖਾਲੀ, ਵਧ ਰਿਹਾ ਨਜਾਇਜ਼ ਅਸਲਾ ਤੇ ਆਏ ਦਿਨ ਹੋ ਰਹੀਆਂ ਨੇ ਵਾਰਦਾਤਾਂ, ਵਿਧਾਨ ਸਭਾ 'ਚ ਉੱਠਿਆ ਮੁੱਦਾ

ਅਮਿਤ ਸ਼ਾਹ ਵੀ ਰਿਹਾ ਸ਼ਾਇਦ ਇਹ ਯਾਦ ਨਾ ਰਹੇ ਪਰ ਸੈਂਕੜੇ ਸਾਲਾਂ ਬਾਅਦ ਵੀ ਸੰਤ ਭਿੰਡਰਾਂਵਾਲਿਆਂ ਦੀਆਂ ਢਾਡੀ ਵਾਰਾਂ ਗਾਉਂਦੇ ਰਹਿਣਗੇ-ਵਲਟੋਹਾ

ਗਰਮੀਆਂ 'ਚ ਬਿਜਲੀ ਦਾ ਬਿੱਲ ਆਵੇਗਾ ਘੱਟ, ਬੱਸ ਮੀਟਰ 'ਤੇ ਲਿਖ ਦਿਓ ਇਹ ਦੋ ਸ਼ਬਦ, ਮੌਲਾਨਾ ਨੇ ਕੀਤਾ ਵੱਡਾ ਦਾਅਵਾ, ਦੇਖੋ ਵਾਇਰਲ ਵੀਡੀਓ

Punjab News: ਸ਼ੰਭੂ-ਖਨੌਰੀ ਬਾਰਡਰ ਐਕਸ਼ਨ 'ਤੇ ਪੁਲਿਸ ਦਾ ਵੱਡਾ ਬਿਆਨ, ਕਿਸਾਨਾਂ ਦੇ ਸਮਾਨ ਚੋਰੀ ਨੂੰ ਲੈ ਕੇ ਦਰਜ ਹੋਈਆਂ 3 FIR, ਹੁਣ ਤੱਕ ਇੰਨੇ ਕਿਸਾਨ ਹੋਏ ਰਿਹਾਅ

ABP Premium

ਵੀਡੀਓਜ਼

ਪਾਸਟਰ ਬਜਿੰਦਰ ਸਿੰਘ ਦੀ ਕਰਤੂਤ ਮਗਰੋਂ ਵੱਡਾ ਖੁਲਾਸਾਪੰਜਾਬ-ਹਿਮਾਚਲ ਦੀ ਫਿਜ਼ਾ 'ਚ ਜਹਿਰ ਘੋਲਣ ਵਾਲੇ ਅਮਨ ਸੂਦ ਨੂੰ ਵੱਡਾ ਝਟਕਾਕਿਸਾਨਾਂ ਦੇ ਸਾਮਾਨ ਦੀ ਸ਼ਰੇਆਮ ਲੁੱਟ, ਤਾਜ਼ਾ ਵੀਡੀਓ ਆਇਆ ਸਾਹਮਣੇਕਿਸਾਨਾਂ ਦੀ ਗ੍ਰਿਫਤਾਰੀ ਦਾ ਮੁੱਦਾ ਹਾਈਕੋਰਟ ਪਹੁੰਚਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਲੀਡਰਾਂ ਕੋਲ 25-25 ਗੰਨਮੈਨ ਪਰ ਪੰਜਾਬ ਦੇ ਥਾਣੇ ਪਏ ਨੇ ਖਾਲੀ, ਵਧ ਰਿਹਾ ਨਜਾਇਜ਼ ਅਸਲਾ ਤੇ ਆਏ ਦਿਨ ਹੋ ਰਹੀਆਂ ਨੇ ਵਾਰਦਾਤਾਂ, ਵਿਧਾਨ ਸਭਾ 'ਚ ਉੱਠਿਆ ਮੁੱਦਾ
Punjab News: ਲੀਡਰਾਂ ਕੋਲ 25-25 ਗੰਨਮੈਨ ਪਰ ਪੰਜਾਬ ਦੇ ਥਾਣੇ ਪਏ ਨੇ ਖਾਲੀ, ਵਧ ਰਿਹਾ ਨਜਾਇਜ਼ ਅਸਲਾ ਤੇ ਆਏ ਦਿਨ ਹੋ ਰਹੀਆਂ ਨੇ ਵਾਰਦਾਤਾਂ, ਵਿਧਾਨ ਸਭਾ 'ਚ ਉੱਠਿਆ ਮੁੱਦਾ
ਅਮਿਤ ਸ਼ਾਹ ਵੀ ਰਿਹਾ ਸ਼ਾਇਦ ਇਹ ਯਾਦ ਨਾ ਰਹੇ ਪਰ ਸੈਂਕੜੇ ਸਾਲਾਂ ਬਾਅਦ ਵੀ ਸੰਤ ਭਿੰਡਰਾਂਵਾਲਿਆਂ ਦੀਆਂ ਢਾਡੀ ਵਾਰਾਂ ਗਾਉਂਦੇ ਰਹਿਣਗੇ-ਵਲਟੋਹਾ
ਅਮਿਤ ਸ਼ਾਹ ਵੀ ਰਿਹਾ ਸ਼ਾਇਦ ਇਹ ਯਾਦ ਨਾ ਰਹੇ ਪਰ ਸੈਂਕੜੇ ਸਾਲਾਂ ਬਾਅਦ ਵੀ ਸੰਤ ਭਿੰਡਰਾਂਵਾਲਿਆਂ ਦੀਆਂ ਢਾਡੀ ਵਾਰਾਂ ਗਾਉਂਦੇ ਰਹਿਣਗੇ-ਵਲਟੋਹਾ
ਗਰਮੀਆਂ 'ਚ ਬਿਜਲੀ ਦਾ ਬਿੱਲ ਆਵੇਗਾ ਘੱਟ, ਬੱਸ ਮੀਟਰ 'ਤੇ ਲਿਖ ਦਿਓ ਇਹ ਦੋ ਸ਼ਬਦ, ਮੌਲਾਨਾ ਨੇ ਕੀਤਾ ਵੱਡਾ ਦਾਅਵਾ, ਦੇਖੋ ਵਾਇਰਲ ਵੀਡੀਓ
ਗਰਮੀਆਂ 'ਚ ਬਿਜਲੀ ਦਾ ਬਿੱਲ ਆਵੇਗਾ ਘੱਟ, ਬੱਸ ਮੀਟਰ 'ਤੇ ਲਿਖ ਦਿਓ ਇਹ ਦੋ ਸ਼ਬਦ, ਮੌਲਾਨਾ ਨੇ ਕੀਤਾ ਵੱਡਾ ਦਾਅਵਾ, ਦੇਖੋ ਵਾਇਰਲ ਵੀਡੀਓ
Punjab News: ਸ਼ੰਭੂ-ਖਨੌਰੀ ਬਾਰਡਰ ਐਕਸ਼ਨ 'ਤੇ ਪੁਲਿਸ ਦਾ ਵੱਡਾ ਬਿਆਨ, ਕਿਸਾਨਾਂ ਦੇ ਸਮਾਨ ਚੋਰੀ ਨੂੰ ਲੈ ਕੇ ਦਰਜ ਹੋਈਆਂ 3 FIR, ਹੁਣ ਤੱਕ ਇੰਨੇ ਕਿਸਾਨ ਹੋਏ ਰਿਹਾਅ
Punjab News: ਸ਼ੰਭੂ-ਖਨੌਰੀ ਬਾਰਡਰ ਐਕਸ਼ਨ 'ਤੇ ਪੁਲਿਸ ਦਾ ਵੱਡਾ ਬਿਆਨ, ਕਿਸਾਨਾਂ ਦੇ ਸਮਾਨ ਚੋਰੀ ਨੂੰ ਲੈ ਕੇ ਦਰਜ ਹੋਈਆਂ 3 FIR, ਹੁਣ ਤੱਕ ਇੰਨੇ ਕਿਸਾਨ ਹੋਏ ਰਿਹਾਅ
Punjab News: ਭਾਰਤ ਸਰਕਾਰ ਵੱਲੋਂ ਖੇਤੀ ਮੰਤਰੀ ਖੁੱਡੀਆਂ ਨੂੰ ਵੱਡਾ ਝਟਕਾ, ਅਮਰੀਕਾ ਜਾਣ ਦਾ ਦੌਰਾ ਰੱਦ

Farmers Protest: ਕਿਸਾਨਾਂ 'ਤੇ ਐਕਸ਼ਨ ਮਗਰੋਂ ਹਾਈਕੋਰਟ ਵੱਲੋਂ ਡੀਜੀਪੀ ਤਲਬ, ਕਿਸਾਨ ਲੀਡਰ ਕਰਨਗੇ ਵੱਡਾ ਐਲਾਨ 

ਕਾਮੇਡੀਅਨ ਕੁਣਾਲ ਕਾਮਰਾ ਦੀਆਂ ਵਧੀਆਂ ਮੁਸ਼ਕਿਲਾਂ, ਏਕਨਾਥ ਸ਼ਿੰਦੇ ’ਤੇ ਤੰਜ਼ ਕਰਨ ਤੋਂ ਬਾਅਦ ਮੱਚਿਆ ਬਵਾਲ, ਸ਼ਿਵਸੈਨਾ ਵਰਕਰਾਂ ਨੇ ਕੀਤੀ ਤੋੜ-ਫੋੜ, FIR ਦਰਜ

Weather Forecast Today: ਅਗਲੇ 48 ਘੰਟੇ ਮੁਸੀਬਤ ਭਰੇ, ਹੋਵੇਗੀ ਲਗਾਤਾਰ ਬਾਰਿਸ਼, 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ

Embed widget