ਨਵੇਂ ਸਾਲ 'ਚ ਕੇਂਦਰੀ ਕਰਮਚਾਰੀਆਂ ਦੀਆਂ ਜੇਬਾਂ ਭਰ ਸਕਦੀ ਸਰਕਾਰ, ਜਲਦ ਹੋਵੇਗਾ ਇਹ ਫੈਸਲਾ
ਕਈ ਰਿਪੋਰਟਾਂ ਦੇ ਮੁਤਾਬਕ ਕੇਂਦਰੀ ਕਰਮਚਾਰੀਆਂ ਦੇ ਡੀਏ 'ਚ ਚਾਰ ਫੀਸਦ ਵਾਧੇ ਦਾ ਐਲਾਨ ਇਸ ਮਹੀਨੇ ਹੋ ਸਕਦਾ ਹੈ।
ਸਾਲ 2021 ਕੇਂਦਰੀ ਕਰਮਚਾਰੀਆਂ ਲਈ ਬਹੁਤ ਹੀ ਚੰਗਾ ਸਾਬਿਤ ਹੋਣ ਵਾਲਾ ਹੈ। ਖ਼ਬਰਾਂ ਮੁਤਾਬਕ ਨਵੇਂ ਵਿੱਤੀ ਸਾਲ 'ਚ ਕੇਂਦਰੀ ਕਰਮਚਾਰੀਆਂ ਨੂੰ ਮਹਿੰਗਾਈ ਭੱਤਾ ਚਾਰ ਫੀਸਦ ਤਕ ਵਧਾਉਣ 'ਤੇ ਲੱਗੀ ਰੋਕ ਛੇਤੀ ਹੀ ਹਟ ਸਕਦੀ ਹੈ। ਦਰਅਸਲ ਡੀਏ 'ਚ ਵਾਧੇ 'ਤੇ ਪਿਛਲੇ ਸਾਲ ਕੋਵਿਡ ਸੰਕਟ ਨਾਲ ਪੈਦਾ ਹੋਈਆਂ ਵਿੱਤੀ ਮੁਸ਼ਕਿਲਾਂ ਨੂੰ ਦੇਖਦਿਆਂ ਰੋਕ ਲਾ ਦਿੱਤੀ ਗਈ ਸੀ। ਉਦੋਂ ਤੋਂ ਹੀ ਤਮਾਮ ਕਰਮਚਾਰੀ ਇਸ ਨੂੰ ਲੈਕੇ ਕਿਸੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਸਨ। ਹੁਣ ਇਹ ਅੰਦਾਜ਼ਾ ਲਾਇਆ ਜਾ ਰਿਹਾ ਕਿ ਸਰਕਾਰ ਜਲਦ ਹੀ ਇਸ ਰੋਕ ਨੂੰ ਹਟਾਉਣ ਵਾਲੀ ਹੈ।
ਡੀਏ 'ਚ ਚਾਰ ਫੀਸਦ ਹੋ ਸਕਦਾ ਇਜ਼ਾਫਾ
ਕਈ ਰਿਪੋਰਟਾਂ ਦੇ ਮੁਤਾਬਕ ਕੇਂਦਰੀ ਕਰਮਚਾਰੀਆਂ ਦੇ ਡੀਏ 'ਚ ਚਾਰ ਫੀਸਦ ਵਾਧੇ ਦਾ ਐਲਾਨ ਇਸ ਮਹੀਨੇ ਹੋ ਸਕਦਾ ਹੈ। ਹਾਲਾਂਕਿ ਅਜੇ ਤਕ ਕੇਂਦਰ ਸਰਕਾਰ ਵੱਲੋਂ ਇਸ ਨੂੰ ਲੈਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਮੌਜੂਦਾ ਸਮੇਂ ਕੇਂਦਰੀ ਕਰਮਚਾਰੀਆਂ ਨੂੰ 17 ਫੀਸਦ ਦੀ ਦਰ ਨਾਲ ਮਹਿੰਗਾਈ ਭੱਤਾ ਮਿਲਦਾ ਹੈ।
ਜੇਕਰ ਕੇਂਦਰ ਸਰਕਾਰ ਰਾਹਤ ਭਰਾ ਫੈਸਲਾ ਲੈਂਦੀ ਹੈ ਤਾਂ ਕਰਮਚਾਰੀਆਂ ਦੇ ਵੇਤਨ 'ਚ ਨਾ ਸਿਰਫ਼ ਵਾਧਾ ਹੋਵੇਗਾ ਬਲਕਿ ਪੈਂਸ਼ਨਰਸ ਨੂੰ ਵੀ ਇਸ ਦਾ ਲਾਭ ਮਿਲੇਗਾ। ਖ਼ਬਰਾਂ ਦੀ ਮੰਨੀਏ ਤਾਂ ਜਨਵਰੀ 'ਚ ਹੀ ਕੇਂਦਰੀ ਕਰਮਚਾਰੀਆਂ ਦਾ ਡੀਏ 4 ਫੀਸਦ ਵਧਾਉਣ ਦਾ ਫੈਸਲਾ ਲਿਆ ਜਾ ਸਕਦਾ ਹੈ।
ਮਾਰਚ, 2020 'ਚ ਪਾਸ ਹੋਇਆ ਸੀ ਪ੍ਰਸਤਾਵ:
ਦੇਸ਼ 'ਚ ਆਰਥਿਕ ਸਥਿਤੀ ਚ ਹੋਏ ਸੁਧਾਰ ਨਾਲ ਵੀ ਇਸ ਫੈਸਲੇ 'ਤੇ ਸਰਕਾਰ ਦੀ ਮੋਹਰ ਲੱਗਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ। ਹਾਲਾਂਕਿ ਇਸ 'ਤੇ ਅਜੇ ਵੀ ਮਨਜੂਰੀ ਦਾ ਇੰਤਜ਼ਾਰ ਹੀ ਕੀਤਾ ਜਾ ਰਿਹਾ ਹੈ। ਆਮ ਤੌਰ 'ਤੇ ਕੇਂਦਰ ਸਰਕਾਰ ਸਾਲ 'ਚ ਦੋ ਵਾਰ ਮਹਿੰਗਾਈ ਭੱਤੇ 'ਚ ਵਾਧਾ ਕਰਦੀ ਹੈ। ਡੀਏ 'ਚ 4 ਫੀਸਦ ਦਾ ਵਾਧੇ ਦਾ ਪਿਛਲਾ ਪ੍ਰਸਤਾਵ ਮਾਰਚ, 2020 'ਚ ਪਾਸ ਹੋਇਆ ਸੀ। ਇਸ ਪ੍ਰਸਤਾਵ ਨਾਲ ਕੇਂਦਰ ਸਰਕਾਰ ਦੇ 50 ਲੱਖ ਸਰਗਰਮ ਕਰਮਚਾਰੀਆਂ ਤੇ 60 ਲੱਖ ਤੋਂ ਜ਼ਿਆਦਾ ਪੈਂਸ਼ਨਰਸ ਨੂੰ ਰਾਹਤ ਪਹੁੰਚੀ ਸੀ।
ਹਾਲਾਂਕਿ ਕੋਵਿਡ ਸੰਕਟ ਨਾਲ ਪ੍ਰਸਤਾਵ ਸਿਰੇ ਨਹੀਂ ਚੜ੍ਹ ਸਕਿਆ ਤੇ ਇਸ 'ਤੇ ਅਸਥਾਈ ਤੌਰ 'ਤੇ ਰੋਕ ਲਾਈ ਗਈ ਸੀ। ਉੱਥੇ ਹੀ ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਡਿਊਟੀ 'ਤੇ ਅਪੰਗਤਾ ਦਾ ਸ਼ਿਕਾਰ ਹੋਣ ਵਾਲੇ ਕਰਮਚਾਰੀਆਂ ਲਈ ਅਪੰਗਤਾ ਮੁਆਵਜ਼ੇ ਦਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਦੀ ਇਸ ਯੋਜਨਾ ਦਾ ਲਾਭ ਉਨ੍ਹਾਂ ਸਾਰੇ ਕਰਮਚਾਰੀਆਂ ਨੂੰ ਮਿਲੇਗਾ ਜੋ ਡਿਊਟੀ ਦੌਰਾਨ ਕਿਸੇ ਹਾਦਸੇ 'ਚ ਅਪਾਹਜ ਹੋਏ ਹਨ। ਇਸ ਯੋਜਨਾ ਦੇ ਤਹਿਤ ਐਨਪੀਐਸ ਦੇ ਦਾਇਰੇ 'ਚ ਆਉਣ ਵਾਲੇ ਕਰਮਚਾਰੀ ਵੀ ਸ਼ਾਮਲ ਹੋਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ