(Source: ECI/ABP News/ABP Majha)
Moderna gets DCGI Approval: Moderna ਦੇ ਕੋਰੋਨਾ ਟੀਕੇ ਨੂੰ 'ਐਮਰਜੈਂਸੀ ਵਰਤੋਂ' ਲਈ ਪ੍ਰਵਾਨਗੀ
ਭਾਰਤ ਦੇ ਡਰੱਗ ਰੈਗੂਲੇਟਰ, ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) Moderna ਦੇ ਕੋਵਿਡ-19 ਟੀਕੇ ਨੂੰ ਸੀਮਤ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਮਿਲ ਗਈ ਹੈ।
ਨਵੀਂ ਦਿੱਲੀ: ਭਾਰਤ ਦੇ ਡਰੱਗ ਰੈਗੂਲੇਟਰ, ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) Moderna ਦੇ ਕੋਵਿਡ-19 ਟੀਕੇ ਨੂੰ ਸੀਮਤ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਮਿਲ ਗਈ ਹੈ। Moderna ਨੇ ਪਹਿਲਾਂ ਭਾਰਤ ਵਿਚ ਇਸ ਦੇ ਕੋਵਿਡ-19 ਟੀਕੇ ਲਈ ਰੈਗੂਲੇਟਰੀ ਮਨਜ਼ੂਰੀ ਮੰਗੀ ਸੀ।
Cipla/Moderna gets DCGA (Drugs Controller General of India) nod for import of #COVID19 vaccine, Government to make an announcement soon: Sources pic.twitter.com/zsAIo6y70s
— ANI (@ANI) June 29, 2021
Moderna WHO ਦੇ COVAX ਰਾਹੀਂ ਵਰਤਣ ਲਈ ਭਾਰਤ ਸਰਕਾਰ ਨੂੰ ਕਈ ਟੀਕੇ ਦੀਆਂ ਖੁਰਾਕਾਂ ਦਾਨ ਕਰਨ ਲਈ ਵੀ ਸਹਿਮਤ ਹੋਇਆ ਹੈ।ਮੀਡੀਆ ਰਿਪੋਰਟਾਂ ਮੁਤਾਬਿਕ ਯੂਐਸ-ਅਧਾਰਤ ਫਾਰਮਾਸਿਊਟੀਕਲ ਕੰਪਨੀ ਨੇ ਇਨ੍ਹਾਂ ਟੀਕਿਆਂ ਲਈ ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਤੋਂ ਮਨਜ਼ੂਰੀ ਮੰਗੀ ਹੈ। ਮੁੰਬਈ ਸਥਿਤ ਇਕ ਫਾਰਮਾਸਿਊਟੀਕਲ ਫਰਮ ਸਿਪਲਾ ਨੇ ਯੂਐਸ ਫਾਰਮਾ ਮੇਜਰ ਦੀ ਤਰਫੋਂ, ਇਨ੍ਹਾਂ ਖੁਰਾਕਾਂ ਦੇ ਆਯਾਤ ਤੇ ਮਾਰਕੀਟਿੰਗ ਨੂੰ ਅਧਿਕਾਰਤ ਕਰਨ ਦੀ ਬੇਨਤੀ ਕੀਤੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਜਾਜ਼ਤ ਕਿਸੇ ਵੇਲੇ ਵੀ ਮਿਲ ਸਕਦੀ ਹੈ ਕਿਉਂਕਿ CDSCO ਅਜਿਹਾ ਕਰਨ ਦੇ ਪੱਖ ਵਿੱਚ ਹੈ।ਸੋਮਵਾਰ ਨੂੰ ਸਿਪਲਾ ਨੇ Moderna ਦੇ ਇਮਪੋਰਟ ਲਈ ਇਜਾਜ਼ਤ ਲੈਣ ਲਈ ਇੱਕ ਅਰਜ਼ੀ ਦਾਖਲ ਕੀਤੀ ਸੀ।