(Source: ECI/ABP News)
ਕੋਰੋਨਾ ਵਾਇਰਸ: ਸਿਹਤ ਮੰਤਰਾਲੇ ਦਾ ਦਾਅਵਾ, ਭਾਰਤ 'ਚ ਰਿਕਵਰੀ ਰੇਟ ਵਧਿਆ ਤੇ ਮੌਤ ਦਰ 'ਚ ਗਿਰਾਵਟ
ਮੌਤ ਦਰ ਘਟ ਕੇ 1.87 ਪ੍ਰਤੀਸ਼ਤ ਰਹਿ ਗਈ। ਦੇਸ਼ 'ਚ ਜਿੱਥੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਕੁੱਲ ਸੰਖਿਆਂ 30 ਲੱਖ ਤੋਂ ਪਾਰ ਹੋਣ ਦੇ ਕਰੀਬ ਹੈ। ਉੱਥੇ ਹੀ ਸਿਹਤਮੰਦ ਹੋਏ ਲੋਕਾਂ ਦੀ ਗਿਣਤੀ 22,22,577 ਹੋ ਗਈ ਹੈ।
![ਕੋਰੋਨਾ ਵਾਇਰਸ: ਸਿਹਤ ਮੰਤਰਾਲੇ ਦਾ ਦਾਅਵਾ, ਭਾਰਤ 'ਚ ਰਿਕਵਰੀ ਰੇਟ ਵਧਿਆ ਤੇ ਮੌਤ ਦਰ 'ਚ ਗਿਰਾਵਟ corona virus India recovery rate increased death rate declined ਕੋਰੋਨਾ ਵਾਇਰਸ: ਸਿਹਤ ਮੰਤਰਾਲੇ ਦਾ ਦਾਅਵਾ, ਭਾਰਤ 'ਚ ਰਿਕਵਰੀ ਰੇਟ ਵਧਿਆ ਤੇ ਮੌਤ ਦਰ 'ਚ ਗਿਰਾਵਟ](https://static.abplive.com/wp-content/uploads/sites/5/2020/06/26150608/corona-india-1.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਦਿਨ ਬ ਦਿਨ ਵਧ ਰਹੇ ਹਨ। ਪਰ ਰਾਹਤ ਦੀ ਗੱਲ ਇਹ ਹੈ ਕਿ ਰਿਕਵਰੀ ਰੇਟ ਵਧ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਇਕ ਦਿਨ 'ਚ ਰਿਕਾਰਡ 63,631 ਮਰੀਜ਼ਾਂ ਦੇ ਠੀਕ ਹੋਣ ਦੀ ਦਰ 74.69% ਹੋ ਗਈ ਹੈ।
ਇਸ ਤੋਂ ਇਲਾਵਾ ਮੌਤ ਦਰ ਘਟ ਕੇ 1.87 ਪ੍ਰਤੀਸ਼ਤ ਰਹਿ ਗਈ। ਦੇਸ਼ 'ਚ ਜਿੱਥੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਕੁੱਲ ਸੰਖਿਆਂ 30 ਲੱਖ ਤੋਂ ਪਾਰ ਹੋਣ ਦੇ ਕਰੀਬ ਹੈ। ਉੱਥੇ ਹੀ ਸਿਹਤਮੰਦ ਹੋਏ ਲੋਕਾਂ ਦੀ ਗਿਣਤੀ 22,22,577 ਹੋ ਗਈ ਹੈ।
ਮੰਤਰਾਲੇ ਨੇ ਦੱਸਿਆ ਦੇਸ਼ 'ਚ ਲਾਗ ਦੇ ਕੁੱਲ ਮਾਮਲਿਆਂ 'ਚੋਂ 23.43 ਪ੍ਰਤੀਸ਼ਤ ਦਾ ਮੌਜੂਦਾ ਸਮੇਂ ਇਲਾਜ ਚਲ ਰਿਹਾ ਹੈ। ਕੋਵਿਡ-19 ਤੋਂ ਠੀਕ ਹੋਏ ਮਰੀਜ਼ਾਂ ਦੀ ਗਿਣਤੀ ਵਧਣ ਅਤੇ ਹਸਪਤਾਲਾਂ ਤੋਂ ਛੁੱਟੀ ਮਿਲਣ ਮਗਰੋਂ ਸਿਹਤਮੰਦ ਹੋਣ ਦੀ ਦਰ 74.69 ਫੀਸਦ ਹੋ ਗਈ ਹੈ। ਇਸ ਨਾਲ ਮੌਤ ਦਰ ਵੀ ਘਟ ਕੇ 1.87 ਫੀਸਦ ਹੋ ਗਈ ਹੈ।
ਕੋਰੋਨਾ ਵਾਇਰਸ: ਦੁਨੀਆਂ 'ਚ ਇਕ ਦਿਨ 'ਚ ਆਏ ਢਾਈ ਲੱਖ ਨਵੇਂ ਕੇਸ, ਮੌਤਾਂ ਦੀ ਗਿਣਤੀ ਹੋਈ 8 ਲੱਖ, 7 ਹਜ਼ਾਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)