Corona Cases: ਅਗਲੇ ਮਹੀਨੇ ਹੋ ਜਾਏਗਾ ਕੋਰੋਨਾ ਦਾ ਖਾਤਮਾ! ਜੂਨ ਦੇ ਅੰਤ ਤੱਕ ਕੇਸਾਂ 'ਚ 93% ਕਮੀ ਦੀ ਸੰਭਾਵਨਾ
ਤਿੰਨ ਮੈਂਬਰੀ ‘ਨੈਸ਼ਨਲ ਕੋਵਿਡ-19 ਸੁਪਰ ਮਾੱਡਲ ਕਮੇਟੀ’ ਦੇ ਮੁਖੀ ਪ੍ਰੋ. ਵਿਦਿਆਸਾਗਰ ਨੇ ਹਾਲੇ ਪਿਛਲੇ ਮਹੀਨੇ ਅਨੁਮਾਨ ਲਾ ਕੇ ਦੱਸਿਆ ਸੀ ਕਿ 7 ਮਈ ਤੋਂ ਬਾਅਦ ਦੂਜੀ ਲਹਿਰ ਆਪਣੇ ਸਿਖ਼ਰ ’ਤੇ ਹੋਵੇਗੀ ਤੇ ਫਿਰ ਹੌਲੀ-ਹੌਲੀ ਛੂਤ ਦੇ ਨਵੇਂ ਮਾਮਲੇ ਘਟਦੇ ਚਲੇ ਜਾਣਗੇ।
![Corona Cases: ਅਗਲੇ ਮਹੀਨੇ ਹੋ ਜਾਏਗਾ ਕੋਰੋਨਾ ਦਾ ਖਾਤਮਾ! ਜੂਨ ਦੇ ਅੰਤ ਤੱਕ ਕੇਸਾਂ 'ਚ 93% ਕਮੀ ਦੀ ਸੰਭਾਵਨਾ Corona will be extinct next month! 93% reduction in cases by the end of June Corona Cases: ਅਗਲੇ ਮਹੀਨੇ ਹੋ ਜਾਏਗਾ ਕੋਰੋਨਾ ਦਾ ਖਾਤਮਾ! ਜੂਨ ਦੇ ਅੰਤ ਤੱਕ ਕੇਸਾਂ 'ਚ 93% ਕਮੀ ਦੀ ਸੰਭਾਵਨਾ](https://feeds.abplive.com/onecms/images/uploaded-images/2021/05/27/55c66fca0be78bf47d09898c44f9cd53_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਭਾਰਤ ’ਚ ਕੋਵਿਡ-19 (Covid-19 in India) ਦੇ ਉੱਚ ਪੱਧਰੀ ਮੌਡਲਰਜ਼ ਦਾ ਅਨੁਮਾਨ ਹੈ ਕਿ ਜੂਨ ਮਹੀਨੇ ਦੇ ਅੰਤ ਤੱਕ ਕੋਰੋਨਾਵਾਇਰਸ (Coronavirus) ਦੀ ਲਾਗ ਫੈਲਣ ਦੇ ਰੋਜ਼ਾਨਾ ਮਾਮਲਿਆਂ ’ਚ 93% ਕਮੀ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 31 ਅਗਸਤ ਤੱਕ ਇਸ ਮਹਾਮਾਰੀ ਦੇ ਮਾਮਲੇ ਨਾਮਾਤਰ ਰਹਿ ਜਾਣਗੇ।
IIT ਹੈਦਰਾਬਾਦ ਦੇ ਪ੍ਰੋ. ਐਮ. ਵਿਦਿਆਸਾਗਰ, IIT ਕਾਨਪੁਰ ਦੇ ਪ੍ਰੋ. ਮਨਿੰਦਰ ਅਗਰਵਾਲ ਤੇ ਰੱਖਿਆ ਸਟਾਫ਼ ਦੇ ਮੁਖੀ ਅਧੀਨ ਮੈਡੀਕਲ ਟੀਮ ਦੇ ਮੈਂਬਰ ਲੈਫ਼ਟੀਨੈਂਟ ਜਨਰਲ ਮਾਧੁਰੀ ਕਾਨਿਤਕਰ ਜਿਹੇ ਪ੍ਰਮੁੱਖ ਮਾਹਿਰਾਂ ਵੱਲੋਂ ਵਿਕਸਤ ਕੀਤੇ ਗਏ ‘ਕੋਵਿਡ-19 ਸੂਤਰ’ ਗਣਿਤਕ ਮਾਡਲ ਦਾ ਅਨੁਮਾਨ ਹੈ ਕਿ 30 ਜੂਨ ਤੱਕ ਰੋਜ਼ਾਨਾ ਸਾਹਮਣੇ ਆਉਣ ਵਾਲੇ ਕੋਵਿਡ ਦੇ ਮਾਮਲਿਆਂ ਦੀ ਗਿਣਤੀ ਦੇਸ਼ ਵਿੱਚ 15,520 ’ਤੇ ਆ ਜਾ ਜਾਵੇਗੀ; ਜੋ ਅੱਜ ਸਾਹਮਣੇ ਆਏ 2 ਲੱਖ 8 ਹਜ਼ਾਰ 921 ਮਾਮਲਿਆਂ ਦਾ 7% ਹਨ।
ਤਿੰਨ ਮੈਂਬਰੀ ‘ਨੈਸ਼ਨਲ ਕੋਵਿਡ-19 ਸੁਪਰ ਮਾੱਡਲ ਕਮੇਟੀ’ ਦੇ ਮੁਖੀ ਪ੍ਰੋ. ਵਿਦਿਆਸਾਗਰ ਨੇ ਹਾਲੇ ਪਿਛਲੇ ਮਹੀਨੇ ਅਨੁਮਾਨ ਲਾ ਕੇ ਦੱਸਿਆ ਸੀ ਕਿ 7 ਮਈ ਤੋਂ ਬਾਅਦ ਦੂਜੀ ਲਹਿਰ ਆਪਣੇ ਸਿਖ਼ਰ ’ਤੇ ਹੋਵੇਗੀ ਤੇ ਫਿਰ ਹੌਲੀ-ਹੌਲੀ ਛੂਤ ਦੇ ਨਵੇਂ ਮਾਮਲੇ ਘਟਦੇ ਚਲੇ ਜਾਣਗੇ। ਉਹ ਅਨੁਮਾਨ ਬਿਲਕੁਲ ਸਹੀ ਸਿੱਧ ਹੋਇਆ ਸੀ।
ਹੁਣ ‘ਸੂਤਰ’ ਮਾੱਡਲ ਦੇ ਤਾਜ਼ਾ ਅਨੁਮਾਨ ਵਿੱਚ ਇਨ੍ਹਾਂ ਚੋਟੀ ਦੇ ਮਾਹਿਰਾਂ ਨੇ ਕਿਹਾ ਹੈ ਕਿ ਮਈ ਦੇ ਅੰਤ ਤੱਕ ਰੋਜ਼ਾਨਾ ਸਾਹਮਣੇ ਆਉਣ ਵਾਲੇ ਨਵੇਂ ਕੇਸ ਤੇਜ਼ੀ ਨਾਲ ਘਟਣੇ ਸ਼ੁਰੂ ਹੋ ਜਾਣਗੇ ਤੇ 31 ਅਗਸਤ ਤੱਕ ਉਹ ਸਿਰਫ਼ 305 ਤੱਕ ਰਹਿ ਜਾਣਗੇ। ਅਜਿਹੇ ਪੂਰਵ ਅਨੁਮਾਨ ਸਿੰਗਾਪੁਰ ਦੇ ਮਾਹਿਰਾਂ ਨੇ ਵੀ ਲਾਏ ਹਨ।
ਇਸ ਦੇ ਨਾਲ ਹੀ ਦੇਸ਼ ਚ ਬੀਤੇ 24 ਘੰਟਿਆਂ ਚ 2 ਲੱਖ, 11 ਹਜ਼ਾਰ, 275 ਨਵੇਂ ਕੋਰੋਨਾ ਪੌਜ਼ੇਟਿਵ ਕੇਸ ਸਾਹਮਣੇ ਆਏ। ਇਸ ਦੌਰਾਨ 2 ਲੱਖ, 82 ਹਜ਼ਾਰ, 924 ਮਰੀਜ਼ ਠੀਕ ਹੋਏ ਹਨ। 3,841 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਚਿੰਤਾ ਦੀ ਗੱਲ ਇਹ ਹੈ ਕਿ ਦੋ ਦਿਨ ਤੋਂ ਨਵੇਂ ਕੇਸਾਂ ਚ ਮਾਮੂਲੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 24 ਮਈ ਨੂੰ 1.95 ਲੱਖ ਤੇ 25 ਮਈ ਨੂੰ 2.08 ਲੱਖ ਕੋਰੋਨਾ ਰਿਪੋਰਟਾਂ ਪੌਜ਼ੇਟਿਵ ਆਈਆਂ।
ਐਕਟਿਵ ਕੇਸ ਯਾਨੀ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ 'ਚ ਵੀ ਲਗਾਤਾਰ ਗਿਰਾਵਟ ਆ ਰਹੀ ਹੈ। ਬੁੱਧਵਾਰ 75,601 ਐਕਟਿਵ ਕੇਸ ਘੱਟ ਹੋ ਗਏ। ਦੇਸ਼ ਚ ਹੁਣ 24 ਲੱਖ, 15 ਹਜ਼ਾਰ, 7616 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ: Tarn Taran Firing: ਸਵੇਰੇ-ਸਵੇਰੇ ਗੈਂਗਵਾਰ ’ਚ ਦੋ ਗੈਂਗਸਟਰ ਢੇਰ, ਫਾਇਰਿੰਗ ਨਾਲ ਇਲਾਕੇ 'ਚ ਦਹਿਸ਼ਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)