Tarn Taran Firing: ਸਵੇਰੇ-ਸਵੇਰੇ ਗੈਂਗਵਾਰ ’ਚ ਦੋ ਗੈਂਗਸਟਰ ਢੇਰ, ਫਾਇਰਿੰਗ ਨਾਲ ਇਲਾਕੇ 'ਚ ਦਹਿਸ਼ਤ
ਦੱਸਿਆ ਜਾ ਰਿਹਾ ਹੈ ਕਿ ਗੈਂਗਵਾਰ ’ਚ ਮਾਰੇ ਗਏ ਦੋਵੇਂ ਗੈਂਗਸਟਰਜ਼ ਵਿਰੁੱਧ ਮਾਮਲੇ ਦਰਜ ਹਨ। ਪੁਲਿਸ ਮਾਰੇ ਗਏ ਗੈਂਗਸਟਰਜ਼ ਦੇ ਪਿਛੋਕੜ ਵੀ ਖੰਗਾਲ਼ ਰਹੀ ਹੈ ਕਿ ਉਨ੍ਹਾਂ ਦੀ ਕਿਹੜੇ ਗੈਂਗ ਦੇ ਲੋਕਾਂ ਨਾਲ ਖ਼ਾਸ ਦੁਸ਼ਮਣੀ ਸੀ।
ਤਰਨ ਤਾਰਨ: ਪੱਟੀ ਦੇ ਨਦੋਹਰ ਚੌਕ (Tarn Taran Nadohar Chowk) ’ਤੇ ਵੀਰਵਾਰ ਸਵੇਰੇ ਅਚਾਨਕ ਫਾਇਰਿੰਗ (firing in gang war) ਸ਼ੁਰੂ ਹੋ ਗਈ। ਫਾਇਰਿੰਗ ਕਾਰਨ ਲੋਕਾਂ ’ਚ ਭਾਜੜਾਂ ਮੱਚ ਗਈਆਂ। ਇਲਾਕੇ ’ਚ ਦਹਿਸ਼ਤ ਫੈਲ ਗਈ। ਗੋਲੀਕਾਂਡ ’ਚ ਅਮਨ ਫ਼ੌਜੀ ਤੇ ਪੂਰਨ ਨਾਂ ਦੇ ਗੈਂਗਸਟਰਜ਼ (two gangsters Death) ਦੀ ਮੌਕੇ ’ਤੇ ਹੀ ਮੌਤ ਹੋ ਗਈ; ਜਦਕਿ ਸ਼ੇਰਾ ਨੂੰ ਗੰਭੀਰ ਹਾਲਤ ’ਚ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਅਮਨਦੀਪ ਸਿੰਘ ਫ਼ੌਜੀ, ਪੂਰਨ ਸਿੰਘ ਤੇ ਸ਼ਮਸ਼ੇਰ ਸ਼ੇਰਾ ਇੱਕੋ ਗਰੋਹ ਦੇ ਦੱਸੇ ਜਾਂਦੇ ਹਨ। ਕਿਸੇ ਹੋਰ ਗਰੋਹ ਨਾਲ ਇਨ੍ਹਾਂ ਦੀ ਕਾਫ਼ੀ ਸਮੇਂ ਤੋਂ ਖਹਿਬਾਜ਼ੀ ਚੱਲ ਰਹੀ ਸੀ। ਵੀਰਵਾਰ ਸਵੇਰੇ ਨਦੋਹਰ ਚੌਕ ’ਚ ਇਨ੍ਹਾਂ ਉੱਤੇ ਹਮਲਾ ਹੋਇਆ; ਭਾਵੇਂ ਉਨ੍ਹਾਂ ਵੀ ਜਵਾਬੀ ਗੋਲੀਬਾਰੀ ਕੀਤੀ ਜਾਂ ਨਹੀਂ-ਇਹ ਹਾਲੇ ਸਪੱਸ਼ਟ ਨਹੀਂ ਹੋ ਸਕਿਆ।
ਇਸ ਸੰਘਰਸ਼ ਦੌਰਾਨ ਅਮਨ ਫ਼ੌਜੀ ਤੇ ਪੂਰਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸ਼ੇਰਾ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਗੋਲੀਬਾਰੀ ਦੀ ਘਟਨਾ ਕਾਰਣ ਲੋਕ ਦਹਿਸ਼ਤ ’ਚ ਆ ਗਏ ਤੇ ਮੌਕੇ ’ਤੇ ਭਾਜੜ ਮੱਚ ਗਈ। ਇਸ ਮਾਮਲੇ ਦੀ ਸੂਚਨਾ ਮਿਲਣ ’ਤੇ ਪੁਲਿਸ ਪੁੱਜੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਲਿਜਾਂਦਾ ਗਿਆ। ਮੌਕੇ ’ਤੇ ਪੁੱਜੇ ਡੀਐਸਪੀ ਕੁਲਜਿੰਦਰ ਸਿੰਘ ਤੇ ਥਾਣਾ ਇੰਚਾਰਜ ਲਖਬੀਰ ਸਿੰਘ ਨੇ ਇਸ ਵਾਰਦਾਤ ਦੀ ਜਾਂਚ ਅਰੰਭ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਗੈਂਗਵਾਰ ’ਚ ਮਾਰੇ ਗਏ ਦੋਵੇਂ ਗੈਂਗਸਟਰਜ਼ ਵਿਰੁੱਧ ਮਾਮਲੇ ਦਰਜ ਹਨ। ਪੁਲਿਸ ਮਾਰੇ ਗਏ ਗੈਂਗਸਟਰਜ਼ ਦੇ ਪਿਛੋਕੜ ਵੀ ਖੰਗਾਲ਼ ਰਹੀ ਹੈ ਕਿ ਉਨ੍ਹਾਂ ਦੀ ਕਿਹੜੇ ਗੈਂਗ ਦੇ ਲੋਕਾਂ ਨਾਲ ਖ਼ਾਸ ਦੁਸ਼ਮਣੀ ਸੀ। ਹਾਲੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਹਮਲਾਵਰ ਕੌਣ ਸਨ।
ਉਂਝ ਇਹ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਨ੍ਹਾਂ ਗੈਂਗਸਟਰਜ਼ ਦੇ ਗੈਂਗ ਨਾਲ ਦੁਸ਼ਮਣੀ ਰੱਖਣ ਵਾਲੇ ਦੂਜੇ ਗੈਂਗਸਟਰਜ਼ ਦੇ ਗਿਰੋਹ ਨੇ ਹੀ ਇਨ੍ਹਾਂ ਨੂੰ ਮਾਰਿਆ ਹੈ। ਗੈਂਗਵਾਰ ’ਚ ਮਾਰੇ ਗਏ ਗੈਂਗਸਟਰਜ਼ ਬਾਰੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਅਮਰੀਕਾ ਦੇ ਰਾਸ਼ਟਰਪਤੀ ਨੇ ਇੱਕ ਹੋਰ ਭਾਰਤੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਅਰੁਣ ਵੈਂਕਟਰਮਨ ਬਣੇ ਵਪਾਰ ਵਿਭਾਗ ਦੇ ਹੈੱਡ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin