ਪੜਚੋਲ ਕਰੋ

COVID Review Meeting: ਕੋਰੋਨਾ ਨੇ ਵਧਾਈ ਟੈਸ਼ਨ! ਵਧਦੇ ਮਾਮਲਿਆਂ 'ਤੇ 27 ਅਪ੍ਰੈਲ ਨੂੰ ਮੋਦੀ ਕਰਨਗੇ ਮੁੱਖ ਮੰਤਰੀਆਂ ਨਾਲ ਅਹਿਮ ਮੀਟਿੰਗ

COVID-19 Review Meeting with CMs: ਇਸ ਕੋਵਿਡ ਸਮੀਖਿਆ ਮੀਟਿੰਗ ਵਿੱਚ ਪੀਐਮ ਮੋਦੀ ਸੂਬਿਆਂ ਨੂੰ ਦੇਸ਼ ਦੇ ਲੋਕਾਂ ਨੂੰ ਇੱਕ ਹੋਰ ਬੂਸਟਰ ਡੋਜ਼ ਮੁਫਤ ਦੇਣ ਦੀ ਅਪੀਲ ਵੀ ਕਰ ਸਕਦੇ ਹਨ।

PM Modi COVID Review Meeting: ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ। ਕੋਵਿਡ ਕਰਕੇ ਵਧਦੀ ਚਿੰਤਾ ਦੀ ਸਥਿਤੀ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) 27 ਅਪ੍ਰੈਲ ਨੂੰ ਦੇਸ਼ ਦੇ ਮੁੱਖ ਮੰਤਰੀਆਂ ਨਾਲ ਸਮੀਖਿਆ ਬੈਠਕ ਕਰਨਗੇ। ਇਸ ਮੀਟਿੰਗ ਵਿੱਚ ਪੀਐਮ ਮੋਦੀ ਦੇ (Modi Meeting With CM’s) ਨਾਲ ਪ੍ਰਧਾਨ ਮੰਤਰੀ ਦਫ਼ਤਰ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਅਤੇ ਉਨ੍ਹਾਂ ਦੇ ਮੰਤਰਾਲੇ ਨਾਲ ਸਬੰਧਤ ਅਧਿਕਾਰੀਆਂ ਦੀ ਵੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਬੈਠਕ 'ਚ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਦੇਸ਼ 'ਚ ਕੋਵਿਡ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਅਹਿਮ ਜਾਣਕਾਰੀ ਦੇਣਗੇ।

ਇਸ ਤੋਂ ਇਲਾਵਾ, ਇਸ ਕੋਵਿਡ ਸਮੀਖਿਆ ਮੀਟਿੰਗ ਵਿੱਚ ਪੀਐਮ ਮੋਦੀ ਸੂਬਿਆਂ ਦੇ ਲੋਕਾਂ ਨੂੰ ਇੱਕ ਹੋਰ ਬੂਸਟਰ ਡੋਜ਼ ਮੁਫਤ ਦੇਣ ਦੀ ਅਪੀਲ ਵੀ ਕਰ ਸਕਦੇ ਹਨ। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੀਐਮ ਮੋਦੀ ਕੋਵਿਡ ਨੂੰ ਲੈ ਕੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੁਲਾਕਾਤ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਦੇਸ਼ ਵਿੱਚ ਕੋਵਿਡ ਦੀ ਜ਼ਮੀਨੀ ਸਥਿਤੀ ਨੂੰ ਸਮਝਣ ਲਈ ਪਹਿਲਾਂ ਹੀ ਮੁੱਖ ਮੰਤਰੀਆਂ ਅਤੇ ਜ਼ਿਲ੍ਹਾ ਮੈਜਿਸਟਰੇਟਾਂ ਨਾਲ ਕਈ ਮੀਟਿੰਗਾਂ ਕਰ ਚੁੱਕੇ ਹਨ।

ਜਾਣੋ ਦੇਸ਼ ਵਿੱਚ ਕੋਰੋਨਾ ਸੰਕਰਮਣ ਦੇ ਹਾਲਾਤ

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੀ ਲਾਗ ਦੇ 2,593 ਨਵੇਂ ਮਾਮਲੇ ਸਾਹਮਣੇ ਆਏ। ਜਿਸ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ 4,25,19,479 ਹੋ ਗਈ ਹੈ। ਇਸ ਦੇ ਨਾਲ ਹੀ ਐਕਟਿਵ ਕੇਸਾਂ ਦੀ ਗਿਣਤੀ 15,873 ਹੋ ਗਈ ਹੈ। ਜਦੋਂ ਕਿ ਅੰਕੜਿਆਂ ਮੁਤਾਬਕ, ਹੁਣ ਦੇਸ਼ ਵਿੱਚ ਕੋਰੋਨਾ ਸੰਕਰਮਣ ਦੀ ਮਹਾਂਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 5,22,193 ਹੋ ਗਈ ਹੈ।

ਰਾਜਧਾਨੀ ਦਿੱਲੀ ਵਿੱਚ ਲਗਾਤਾਰ ਵੱਧ ਰਹੇ ਨਵੇਂ ਕੋਰੋਨਾ ਕੇਸ

ਦੂਜੇ ਪਾਸੇ ਜੇਕਰ ਦੇਸ਼ ਦੀ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ ਕੋਰੋਨਾ ਦੇ 1094 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਚੋਂ 2 ਮਰੀਜ਼ਾਂ ਦੀ ਮੌਤ ਵੀ ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਦਿੱਲੀ ਵਿੱਚ ਕੋਰੋਨਾ ਸੰਕਰਮਣ ਦੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 3705 ਹੋ ਗਈ ਹੈ। ਜਦੋਂ ਕਿ ਪਿਛਲੇ 24 ਘੰਟਿਆਂ 'ਚ ਰਾਜਧਾਨੀ ਦਿੱਲੀ 'ਚ ਕੋਰੋਨਾ ਦੀ ਲਾਗ ਦਰ 4.82 ਫੀਸਦੀ ਦਰਜ ਕੀਤੀ ਗਈ ਹੈ। ਦਿੱਲੀ ਸਰਕਾਰ ਨੇ ਲੋਕਾਂ ਨੂੰ ਡਰ ਨਾ ਫੈਲਾਉਣ ਦੀ ਅਪੀਲ ਕੀਤੀ ਹੈ। ਪ੍ਰਸ਼ਾਸਨ ਨੇ ਦਿੱਲੀ ਵਿੱਚ ਫਿਰ ਮਾਸਕ ਲਾਜ਼ਮੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ: LPU ਦੇ ਪ੍ਰੋਫੈਸਰ ਨੇ ਭਗਵਾਨ ਰਾਮ ਬਾਰੇ ਕੀਤੀ ਅਪਮਾਨਜਨਕ ਟਿੱਪਣੀ, ਵੀਡੀਓ ਵਾਇਰਲ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Khalistan Protestor: ਲੰਡਨ 'ਚ ਖਾਲਿਸਤਾਨੀਆਂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਘੇਰਿਆ, ਕਾਰ ਸਾਹਮਣੇ ਆ ਕੇ ਤਿਰੰਗਾ ਪਾੜਿਆ
ਲੰਡਨ 'ਚ ਖਾਲਿਸਤਾਨੀਆਂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਘੇਰਿਆ, ਕਾਰ ਸਾਹਮਣੇ ਆ ਕੇ ਤਿਰੰਗਾ ਪਾੜਿਆ
Mohali News: ਸਾਵਧਾਨ! ਹੁਣ ਮੁਹਾਲੀ 'ਚ ਵੀ ਚੰਡੀਗੜ੍ਹ ਵਾਲੇ ਰੂਲ, ਸੋਚ-ਸਮਝ ਕੇ ਸ਼ਹਿਰ 'ਚ ਵੜਿਓ
Mohali News: ਸਾਵਧਾਨ! ਹੁਣ ਮੁਹਾਲੀ 'ਚ ਵੀ ਚੰਡੀਗੜ੍ਹ ਵਾਲੇ ਰੂਲ, ਸੋਚ-ਸਮਝ ਕੇ ਸ਼ਹਿਰ 'ਚ ਵੜਿਓ
Arvind  Kejriwal Security: ਅਰਵਿੰਦ ਕੇਜਰੀਵਾਲ ਨੂੰ ਮਿਲਦੀ ਰਹੇਗੀ Z ਕੈਟੇਗਰੀ ਸੁਰੱਖਿਆ, ਗ੍ਰਹਿ ਮੰਤਰਾਲੇ ਦਾ ਫੈਸਲਾ
ਅਰਵਿੰਦ ਕੇਜਰੀਵਾਲ ਨੂੰ ਮਿਲਦੀ ਰਹੇਗੀ Z ਕੈਟੇਗਰੀ ਸੁਰੱਖਿਆ, ਗ੍ਰਹਿ ਮੰਤਰਾਲੇ ਦਾ ਫੈਸਲਾ
Tariff War: ਟਰੰਪ ਦਾ ਐਲਾਨ, ਤਿਆਰ ਹੋ ਜਾਏ ਭਾਰਤ, ਹੁਣ ਅਸੀਂ ਵੀ ਠੋਕਾਂਗਾ 100% ਟੈਰਿਫ
Tariff War: ਟਰੰਪ ਦਾ ਐਲਾਨ, ਤਿਆਰ ਹੋ ਜਾਏ ਭਾਰਤ, ਹੁਣ ਅਸੀਂ ਵੀ ਠੋਕਾਂਗਾ 100% ਟੈਰਿਫ
Advertisement
ABP Premium

ਵੀਡੀਓਜ਼

ਮੁੱਖ ਮੰਤਰੀ ਦੀ ਚੇਤਾਵਨੀ ਤੋਂ ਬਾਅਦ ਮੋਗਾ ਦੇ ਤਹਿਸੀਲਦਾਰ ਨੇ ਹੜਤਾਲ ਖਤਮ ਕਰ ਦਿੱਤੀFarmer Arrest| ਕਿਸਾਨਾਂ 'ਤੇ ਐਕਸ਼ਨ ਅਮਿਤ ਸ਼ਾਹ ਦੇ ਕਹਿਣ 'ਤੇ ਹੋ ਰਿਹਾ,ਵੜਿੰਗ ਨੇ ਮੁੱਖ ਮੰਤਰੀ ਨੂੰ ਇਹ ਕੀ ਕਹਿ ਦਿੱਤਾਕਿਸਾਨ ਲੀਡਰ ਕਾਕਾ ਸਿੰਘ ਨੇ ਮਾਨ ਸਰਕਾਰ ਨੂੰ ਦਿੱਤੀ ਚੇਤਾਵਨੀCM ਭਗਵੰਤ ਮਾਨ ਦੀ ਕਾਰਵਾਈ 'ਤੇ ਨਾਰਾਜ ਕਿਸਾਨਾਂ ਨੇ ਪੁਲਿਸ ਥਾਣਿਆਂ ਬਾਹਰ ਲਾਇਆ ਧਰਨਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Khalistan Protestor: ਲੰਡਨ 'ਚ ਖਾਲਿਸਤਾਨੀਆਂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਘੇਰਿਆ, ਕਾਰ ਸਾਹਮਣੇ ਆ ਕੇ ਤਿਰੰਗਾ ਪਾੜਿਆ
ਲੰਡਨ 'ਚ ਖਾਲਿਸਤਾਨੀਆਂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਘੇਰਿਆ, ਕਾਰ ਸਾਹਮਣੇ ਆ ਕੇ ਤਿਰੰਗਾ ਪਾੜਿਆ
Mohali News: ਸਾਵਧਾਨ! ਹੁਣ ਮੁਹਾਲੀ 'ਚ ਵੀ ਚੰਡੀਗੜ੍ਹ ਵਾਲੇ ਰੂਲ, ਸੋਚ-ਸਮਝ ਕੇ ਸ਼ਹਿਰ 'ਚ ਵੜਿਓ
Mohali News: ਸਾਵਧਾਨ! ਹੁਣ ਮੁਹਾਲੀ 'ਚ ਵੀ ਚੰਡੀਗੜ੍ਹ ਵਾਲੇ ਰੂਲ, ਸੋਚ-ਸਮਝ ਕੇ ਸ਼ਹਿਰ 'ਚ ਵੜਿਓ
Arvind  Kejriwal Security: ਅਰਵਿੰਦ ਕੇਜਰੀਵਾਲ ਨੂੰ ਮਿਲਦੀ ਰਹੇਗੀ Z ਕੈਟੇਗਰੀ ਸੁਰੱਖਿਆ, ਗ੍ਰਹਿ ਮੰਤਰਾਲੇ ਦਾ ਫੈਸਲਾ
ਅਰਵਿੰਦ ਕੇਜਰੀਵਾਲ ਨੂੰ ਮਿਲਦੀ ਰਹੇਗੀ Z ਕੈਟੇਗਰੀ ਸੁਰੱਖਿਆ, ਗ੍ਰਹਿ ਮੰਤਰਾਲੇ ਦਾ ਫੈਸਲਾ
Tariff War: ਟਰੰਪ ਦਾ ਐਲਾਨ, ਤਿਆਰ ਹੋ ਜਾਏ ਭਾਰਤ, ਹੁਣ ਅਸੀਂ ਵੀ ਠੋਕਾਂਗਾ 100% ਟੈਰਿਫ
Tariff War: ਟਰੰਪ ਦਾ ਐਲਾਨ, ਤਿਆਰ ਹੋ ਜਾਏ ਭਾਰਤ, ਹੁਣ ਅਸੀਂ ਵੀ ਠੋਕਾਂਗਾ 100% ਟੈਰਿਫ
Punjab News: ਭਗਵੰਤ ਮਾਨ ਸਰਕਾਰ ਵੱਲੋਂ ਔਰਤਾਂ ਨੂੰ ਵੱਡੀ ਰਾਹਤ! ਬੱਸ 181 'ਤੇ ਕਾਲ ਕਰੋ, 10 ਮਿੰਟ 'ਚ ਐਕਸ਼ਨ
Punjab News: ਭਗਵੰਤ ਮਾਨ ਸਰਕਾਰ ਵੱਲੋਂ ਔਰਤਾਂ ਨੂੰ ਵੱਡੀ ਰਾਹਤ! ਬੱਸ 181 'ਤੇ ਕਾਲ ਕਰੋ, 10 ਮਿੰਟ 'ਚ ਐਕਸ਼ਨ
ਆਹ ਹੁੰਦਾ ਬਲੱਡ ਕੈਂਸਰ ਦਾ ਪਹਿਲਾ ਲੱਛਣ? ਦਵਾਈ ਲੈਕੇ ਹਜ਼ਾਰਾਂ ਲੋਕ ਕਰ ਦਿੰਦੇ ਇਗਨੋਰ
ਆਹ ਹੁੰਦਾ ਬਲੱਡ ਕੈਂਸਰ ਦਾ ਪਹਿਲਾ ਲੱਛਣ? ਦਵਾਈ ਲੈਕੇ ਹਜ਼ਾਰਾਂ ਲੋਕ ਕਰ ਦਿੰਦੇ ਇਗਨੋਰ
Punjab News: ਪੰਜਾਬ ਦੇ ਵਿਦਿਆਰਥੀਆਂ ਨੂੰ ਹਰ ਮਹੀਨੇ ਮਿਲਣਗੇ 3 ਹਜ਼ਾਰ ਰੁਪਏ, ਜਾਣੋ ਕਿਵੇਂ ਬੱਚਿਆਂ ਨੂੰ ਮਿਲੇਗਾ ਇਸਦਾ ਲਾਭ ?
ਪੰਜਾਬ ਦੇ ਵਿਦਿਆਰਥੀਆਂ ਨੂੰ ਹਰ ਮਹੀਨੇ ਮਿਲਣਗੇ 3 ਹਜ਼ਾਰ ਰੁਪਏ, ਜਾਣੋ ਕਿਵੇਂ ਬੱਚਿਆਂ ਨੂੰ ਮਿਲੇਗਾ ਇਸਦਾ ਲਾਭ ?
US-China War: ਅਮਰੀਕਾ ਤੇ ਚੀਨ ਵਿਚਾਲੇ ਛਿੜੇਗੀ ਜੰਗ! ਅਮਰੀਕੀ ਧੌਂਸ ਮਗਰੋਂ ਚੀਨ ਦਾ ਵੱਡਾ ਐਲਾਨ
US-China War: ਅਮਰੀਕਾ ਤੇ ਚੀਨ ਵਿਚਾਲੇ ਛਿੜੇਗੀ ਜੰਗ! ਅਮਰੀਕੀ ਧੌਂਸ ਮਗਰੋਂ ਚੀਨ ਦਾ ਵੱਡਾ ਐਲਾਨ
Embed widget